Business Khas

Latest news
ਬੂਥ ਲੈਵਲ ਅਫ਼ਸਰ ਹੁਣ 3 ਅਗਸਤ ਤੱਕ ਘਰ-ਘਰ ਜਾ ਕੇ ਭਰਨਗੇ ਗਣਨਾ ਫਾਰਮ  ₹257.32 ਕਰੋੜ ਦੀ ਲਾਗਤ ਨਾਲ ਜਲੰਧਰ-ਹੁਸ਼ਿਆਰਪੁਰ ਰਾਸ਼ਟਰੀ ਰਾਜਮਾਰਗ ਦੇ ਵਿਕਾਸ ਲਈ ਰਸਤਾ ਸਾਫ਼ ਆਟੋ ਡੀਲਰ ਐਸੋਸੀਏਸ਼ਨ ਵੱਲੋਂ ਸਾਵਣ ਦੀ ਸੰਗਰਾਂਦ ਦੇ ਸਬੰਧ ਵਿਚ ਖੀਰ ਪੂਰੇ ਦਾ ਲੰਗਰ ਲਗਾਏ ਪੁਰੀ ਵਿੱਚ ਜਗਨਨਾਥ ਰੱਥ ਯਾਤਰਾ ਦੌਰਾਨ ਭਾਜੜ ਵਰਗ੍ਹੇ ਹਾਲਾਤ ਤਰਨਤਾਰਨ ਵਿੱਚ ਗਲਤੀ ਨਾਲ ਗਈ 7 ਅਤੇ ਡੇਢ ਸਾਲ ਦੇ ਬੱਚੇ ਦੀ ਜਾਨ ਸਕੂਲ ਬੱਸ ਹੇਠਾਂ ਆਉਣ ਨਾਲ 3 ਸਾਲਾ ਸਮਰਦੀਪ ਦੀ ਮੌਤ ਅਮਰੀਕਾ ’ਚ ਮਾਲ ਦੇ ਅੰਦਰ ਭਾਰਤੀ ਸ਼ਖਸ ’ਤੇ ਧਰਮ ਜਾਣਨ ਮਗਰੋਂ ਜਾਨਲੇਵਾ ਹਮਲਾ ਪੰਜਾਬ ਦੇ 7 ਜ਼ਿਲ੍ਹਿਆਂ ਚ ਅੱਜ ਹੁੰਮਸ ਭਰੀ ਗਰਮੀ ਦਾ ਅਲਰਟ पंजाब भाजपा के वरिष्ठ नेता और पूर्व सांसद सुशील रिंकू ने किया जालंधर कैंट रेलवे स्टेशन का किया निरीक... करोड़ों रुपये की विकास परियोजनाओं की सौगात पंजाब को मिलेगी : केवल सिंह ढिल्लों
You are currently viewing ਮਾਲੇਵਾਲ ਦੀ ਕੁੱਟਮਾਰ ਮਾਮਲੇ ਵਿੱਚ ਮਹਿਲਾ MP ਨੂੰ ਨਿਆ ਨਾ ਮਿਲਣ ‘ਤੇ ਕਿਸਾਨ ਯੂਨੀਅਨ ਦਾ ਐਲਾਨ

ਮਾਲੇਵਾਲ ਦੀ ਕੁੱਟਮਾਰ ਮਾਮਲੇ ਵਿੱਚ ਮਹਿਲਾ MP ਨੂੰ ਨਿਆ ਨਾ ਮਿਲਣ ‘ਤੇ ਕਿਸਾਨ ਯੂਨੀਅਨ ਦਾ ਐਲਾਨ

Jalandhar kisan union News: ਅਰਵਿੰਦ ਕੇਜਰੀਵਾਲ ਦੇ ਪੀਏ ਬਿਭਵ ਕੁਮਾਰ ਵੱਲੋਂ ਬੀਤੇ ਦਿਨ ਕੇਜਰੀਵਾਲ ਦੇ ਘਰ ਹੀ ਰਾਜਸਭਾ ਮੈਂਬਰ ਸਵਾਤੀ ਮਾਲੀਵਾਲ ਦੇ ਨਾਲ ਕੁੱਟਮਾਰ ਕਰਨ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਸਨ।ਮਾਮਲੇ ਵਿੱਚ ਖੁਦ MP ਸੰਜੇ ਸਿੰਘ ਨੇ ਮੰਨਿਆ ਕਿ ਸਵਾਤੀ ਮਾਲੀਵਾਲ ਦੇ ਨਾਲ ਕੇਜਰੀਵਾਲ ਦੇ ਪੀਏ ਨੇ ਬਦਤਮੀਜ਼ੀ ਕੀਤੀ ਹੈ। ਉਹਨਾਂ ਕਿਹਾ ਸੀ ਇਸ ਮਾਮਲੇ ਵਿੱਚ ਵੈਭਵ ਕੁਮਾਰ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ।ਪਰ ਕਾਰਵਾਈ ਤਾਂ ਉਸ ਦੇ ਖਿਲਾਫ ਕੀ ਹੋਣੀ ਸੀ ਸਗੋਂ ਕੇਜਰੀਵਾਲ ਆਪਣੇ ਨਾਲ ਸਿਆਸੀ ਫੰਕਸ਼ਨਾਂ ਵਿੱਚ ਵੈਭਵ ਕੁਮਾਰ ਨੂੰ ਨਾਲ ਹੀ ਤੋਰੀ ਫਿਰਦੇ ਹਨ।

ਇਸ ਮਾਮਲੇ ਵਿੱਚ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਦੁਆਬਾ ਪ੍ਰਧਾਨ ਬਾਈ ਨਛੱਤਰ ਸਿੰਘ ਨੇ ਕੇਜਰੀਵਾਲ ਨੂੰ ਘੇਰਦਿਆਂ ਕਿਹਾ ਹੈ ਕਿ ਕੇਜਰੀਵਾਲ ਜੋ ਔਰਤਾਂ ਦੇ ਸਨਮਾਨ ਦੀਆਂ ਗੱਲਾਂ ਕਰਦੇ ਹਨ, ਉਹ ਸਾਰੀਆਂ ਝੂਠੀਆਂ ਸਾਬਿਤ ਹੋ ਰਹੀਆਂ ਹਨ।

ਬਾਈ ਨਛੱਤਰ ਸਿੰਘ ਨੇ ਕਿਹਾ ਕਿ ਕੇਜਰੀਵਾਲ ਜੋ ਆਪਣੇ PA ਤੋਂ ਰਾਜ ਸਭਾ ਸਾਂਸਦ ਸਵਾਤੀ ਮਾਲੀਵਾਲ ਦੀ ਹੋਈ ਕੁੱਟਮਾਰ ਦੇ ਮਾਮਲੇ ਵਿੱਚ ਉਸ ਨੂੰ ਨਿਆ ਨਹੀਂ ਦਵਾ ਸਕੇ, ਉਸਨੇ ਪੰਜਾਬ ਅਤੇ ਦੇਸ਼ ਦੀਆਂ ਹੋਰ ਧੀਆਂ ਭੈਣਾਂ ਦੀ ਇੱਜਤ ਕੀ ਬਚਾਉਣੀ ਹੈ।
ਬਾਈ ਜੀ ਨੇ ਆਖਿਆ ਕਿ ਕੇਜਰੀਵਾਲ ਦੀ ਇਸ ਹਰਕਤ ਤੋਂ ਪੰਜਾਬੀਆਂ ਅਤੇ ਦੇਸ਼ ਭਰ ਦੀਆਂ ਧੀਆਂ ਭੈਣਾਂ ਦੇ ਰਾਖਿਆਂ ਦੇ ਹਿਰਦੇ ਬਲੂੰਧਰੇ ਗਏ ਹਨ। ਉਹਨਾਂ ਕਿਹਾ ਕਿ ਕੇਜਰੀਵਾਲ ਅਤੇ ਭਗਵੰਤ ਮਾਨ ਜਦ ਵੀ ਪੰਜਾਬ ਵਿੱਚ ਆਉਣਗੇ, ਉਹਨਾਂ ਨੂੰ ਕਾਲੇ ਝੰਡੇ ਦਿਖਾਏ ਜਾਣਗੇ ਅਤੇ ਉਦੋਂ ਤੱਕ ਉਹਨਾਂ ਦਾ ਘਿਰਾਓ ਜਾਰੀ ਰਹੇਗਾ,ਜਦੋਂ ਤੱਕ Swati Maliwal ਦੇ ਹੱਕ ਵਿੱਚ ਫੈਸਲਾ ਕਰਦੇ ਹੋਏ ਵੈਭਵ ਕੁਮਾਰ ਕੁਮਾਰ ਨੂੰ ਆਪਣੀ ਟੀਮ ਵਿੱਚੋਂ ਬਾਹਰ ਨਹੀਂ ਕੱਢਦੇ ਤੇ ਉਸ ਦੇ ਖਿਲਾਫ FIR ਦਰਜ ਨਹੀਂ ਕਰਵਾਉਂਦੇ।
ਇਸ ਮੌਕੇ ਭੁਪਿੰਦਰ ਭਿੰਦਾ, ਇੰਦਰਪਾਲ ਸਿੰਘ ਸ਼ੈਰੀ ਬਹਿਲ, ਮਨਦੀਪ ਸਿੰਘ ਬੱਲੂ, ਦਿਲਬਾਗ ਸਿੰਘ, ਸੰਨੀ ਬਾਬਾ ਵਾਈਸ ਪ੍ਰਧਾਨ, ਕਾਲੀ ਰੰਧਾਵਾ, ਮੰਗਾ ਰੰਧਾਵਾ, ਮੱਲ੍ਹੀ, ਬੱਲੀ, ਕੁਲਦੀਪ ਸਿੰਘ ਬਿਜਲੀ ਨੰਗਲ, ਸੁਖਬੀਰ ਸਿੰਘ ਲਾਲੀ,ਹਰਭਜਨ ਸਿੰਘ ਮੰਡੇਰ, ਗੱਗੀ ਭੱਟੀ, ਮੰਗੀ ਬਿਜਲੀ ਨੰਗਲ, ਲਵ ਕੋਕਲਪੁਰ, ਜੱਸ ਗਡਾਨਾ, ਹਰਜੀਤ ਸਿੰਘ ਕਪੂਰਥਲਾ, ਅਮਨਦੀਪ ਸਿੰਘ ਬਰਸਾਲ ਵੀ ਮੌਜੂਦ ਸਨ।