ਸ ਹਸਪਤਾਲ ਮੋਹਾਲੀ ਦੇ ਯੂਰੋ-ਆਨਕੋਲੋਜੀ ਅਤੇ ਰੋਬੋਟਿਕ ਸਰਜਰੀ ਵਿਭਾਗ ਨੇ ਦੁਨੀਆ ਦੇ ਸਭ ਤੋਂ ਅਡਵਾਂਸ ਚੌਥੀ ਪੀੜ੍ਹੀ ਦੇ ਰੋਬੋਟ – ਦਾ ਵਿੰਚੀ ਐਕਸਆਈ ਦੁਆਰਾ ਗੁੰਝਲਦਾਰ ਯੂਰੋਲੋਜੀਕਲ ਕੈਂਸਰ ਤੋਂ ਪੀੜਤ ਕਈ ਮਰੀਜ਼ਾਂ ਦਾ ਸਫਲਤਾਪੂਰਵਕ ਇਲਾਜ ਕੀਤਾ ਹੈ।
ਫੋਰਟਿਸ ਹਸਪਤਾਲ ਮੋਹਾਲੀ ਵਿੱਚ ਯੂਰੋ-ਆਨਕੋਲੋਜੀ ਅਤੇ ਰੋਬੋਟਿਕ ਸਰਜਰੀ ਦੇ ਕੰਸਲਟੈਂਟ ਡਾ. ਧਰਮਿੰਦਰ ਅਗਰਵਾਲ ਨੇ ਰੋਬੋਟ ਏਡਿਡ ਸਰਜਰੀ ਰਾਹੀਂ ਅਜਿਹੇ ਦੋ ਮਰੀਜ਼ਾਂ ਦਾ ਇਲਾਜ ਕੀਤਾ ਹੈ।
ਇੱਕ 56 ਸਾਲਾ ਮਰੀਜ਼, ਜਿਸਨੇ ਕ੍ਰੋਨਿਕ ਕਿਡਨੀ ਬਿਮਾਰੀ ਕਾਰਨ 2018 ਵਿੱਚ ਰੀਨਲ ਟਰਾਂਸਪਲਾਂਟ ਕਰਵਾਇਆ ਸੀ, ਉਨਹਾਂ ਦੀ ਟਰਾਂਸਪਲਾਂਟ ਕੀਤੀ ਕਿਡਨੀ ਵਿੱਚ 3 ਸੈਂਟੀਮੀਟਰ ਦਾ ਟਿਊਮਰ ਪਾਇਆ ਗਿਆ ਸੀ। ਉਨ੍ਹਾਂ ਨੇ ਫੋਰਟਿਸ ਮੋਹਾਲੀ ਵਿੱਚ ਡਾ. ਅਗਰਵਾਲ ਨਾਲ ਸੰਪਰਕ ਕੀਤਾ, ਜਿੱਥੇ ਹੋਰ ਜਾਂਚਾਂ ਤੋਂ ਬਾਅਦ, ਡਾ. ਅਗਰਵਾਲ ਨੇ ਰੋਬੋਟ-ਏਡਿਡ ਕਿਡਨੀ ਪਾਰਸ਼ੀਅਲ ਨੇਫਰੇਕਟੋਮੀ ਮੀ (ਕਿਸੀ ਬਿਮਾਰੀ ਦੇ ਇਲਾਜ ਦੇ ਲਈ ਕਿਡਨੀ ਦਾ ਹਿੱਸਾ ਕੱਢਣਾ) ਕੀਤਾ। ਮਰੀਜ਼ ਦੀਆਂ ਕਿਡਨੀ ਦੀਆਂ ਖੂਨ ਦੀਆਂ ਨਾੜੀਆਂ ਨੂੰ ਡਿਸੇਕਟ ਕੀਤਾ ਗਿਆ ਸੀ ਅਤੇ ਕਿਡਨੀ ਨੂੰ ਸੁਰੱਖਿਅਤ ਰੱਖਦੇ ਹੋਏ ਟਿਊਮਰ ਨੂੰ ਹਟਾ ਦਿੱਤਾ ਗਿਆ। ਸਰਜਰੀ ਤੋਂ ਬਾਅਦ ਉਨ੍ਹਾਂ ਦਾ ਯੂਰਿਨ ਆਊਟਪੁੱਟ ਚੰਗਾ ਸੀ ਅਤੇ ਉਨ੍ਹਾਂ ਨੂੰ ਟਰਾਂਸਫਿਊਜ਼ਨ ਜਾਂ ਡਾਇਲਸਿਸ ਦੀ ਲੋੜ ਨਹੀਂ ਪਈ। ਸਰਜਰੀ ਤੋਂ 10 ਘੰਟੇ ਬਾਅਦ ਮਰੀਜ਼ ਨੇ ਤੁਰਨਾ ਸ਼ੁਰੂ ਕਰ ਦਿੱਤਾ ਅਤੇ ਤੀਜੇ ਦਿਨ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਅੱਜ ਉਹ ਪੂਰੀ ਤਰ੍ਹਾਂ ਠੀਕ ਹੋ ਗਏ ਹਨ ਅਤੇ ਆਮ ਜੀਵਨ ਬਤੀਤ ਕਰ ਰਿਹਾ ਹਨ।
ਰੋਬੋਟ–ਏਡਿਡ ਸਰਜਰੀ ਦੇ ਦੌਰਾਨ, ਮਰੀਜ਼ ਦੇ ਪੂਰੇ ਪਿਸ਼ਾਬ ਬਲੈਡਰ ਨੂੰ ਹਟਾ ਦਿੱਤਾ ਗਿਆ ਸੀ, ਯੂਰੇਟਰ ਨੂੰ ਛੋਟੀ ਆਂਦਰ ਦੇ ਇੱਕ ਹਿੱਸੇ ਨਾਲ ਜੋੜਿਆ ਗਿਆ ਸੀ, ਅਤੇ ਸਟੋਮਾ ਬੈਗ ਵਿੱਚ ਪਿਸ਼ਾਬ ਕਰਨ ਲਈ ਇੱਕ ਨਵਾਂ ਚੈਨਲ ਬਣਾਇਆ ਗਿਆ ਸੀ। ਮਰੀਜ਼ ਨੂੰ ਪਹਿਲਾਂ ਹੀ ਦਿਲ ਅਤੇ ਗੁਰਦਿਆਂ ਦੀ ਸਮੱਸਿਆ ਹੋਣ ਦੇ ਬਾਵਜੂਦ, ਸਰਜਰੀ ਸਫਲ ਰਹੀ ਅਤੇ ਮਰੀਜ਼ ਨੇ ਸਰਜਰੀ ਤੋਂ 10 ਘੰਟੇ ਬਾਅਦ ਤੁਰਨਾ ਸ਼ੁਰੂ ਕਰ ਦਿੱਤਾ। ਉਸ ਨੂੰ ਪੰਜ ਦਿਨਾਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਹੁਣ ਉਹ ਪੂਰੀ ਤਰ੍ਹਾਂ ਠੀਕ ਹੋ ਗਏ ਹਨ ਅਤੇ ਅੱਜ ਕੈਂਸਰ ਮੁਕਤ ਜੀਵਨ ਬਤੀਤ ਕਰ ਰਹੇ ਹਨ।
ਮਾਮਲੇ ’ਤੇ ਚਰਚਾ ਕਰਦੇ ਹੋਏ, ਡਾ. ਅਗਰਵਾਲ ਨੇ ਕਿਹਾ, ‘‘ਇਸ ਤਰ੍ਹਾਂ ਦੀ ਕਿਸੇ ਵੀ ਸਮੱਸਿਆ ਤੋਂ ਬਚਣ ਲਈ, ਪੂਰੇ ਆਈਵੀਸੀ ਨੂੰ ਡੀਸੇਕਟੇਡ ਕੀਤਾ ਗਿਆ ਅਤੇ ਤਿੰਨ ਬਿੰਦੂਆਂ ਤੇ ਕੰਟਰੋਲ ਕੀਤਾ ਗਿਆ। ਸਰਜਰੀ ਤੋਂ ਬਾਅਦ ਮਰੀਜ਼ ਦੀ ਸੁਚੱਜੀ ਰਿਕਵਰੀ ਹੋਈ ਸੀ ਅਤੇ ਉਹ ਪ੍ਰਕਿਰਿਆ ਦੇ 8 ਘੰਟਿਆਂ ਦੇ ਅੰਦਰ ਚੱਲਣ ਦੇ ਯੋਗ ਹੋ ਗਏ। ਉਨ੍ਹਾਂ ਨੂੰ ਤਿੰਨ ਦਿਨਾਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ।’’
ਰੋਬੋਟ-ਏਡਿਡ ਸਰਜਰੀ ਦੇ ਫਾਇਦਿਆਂ ਬਾਰੇ ਗੱਲ ਕਰਦੇ ਹੋਏ, ਡਾ. ਅਗਰਵਾਲ ਨੇ ਕਿਹਾ ਕਿ ਓਪਨ ਸਰਜਰੀ ਵਿੱਚ 8-10 ਦਿਨਾਂ ਦੇ ਆਮ ਠਹਿਰਨ ਦੇ ਮੁਕਾਬਲੇ, ਰੋਬੋਟ-ਏਡਿਡ ਸਰਜਰੀ ਮਰੀਜ਼ ਨੂੰ ਪ੍ਰਕਿਰਿਆ ਦੇ ਉਸੇ ਦਿਨ ਤੁਰਨ ਦੇ ਯੋਗ ਬਣਾਉਂਦੀ ਹੈ। ਪਿਸ਼ਾਬ ਵਿੱਚ ਖੂਨ ਇੱਕ ਚੰਗਾ ਸੰਕੇਤ ਨਹੀਂ ਹੈ ਅਤੇ ਅਕਸਰ ਇੱਕ ਗੰਭੀਰ ਸਮੱਸਿਆ ਵੱਲ ਇਸ਼ਾਰਾ ਕਰਦਾ ਹੈ। ਨਵੀਆਂ ਤਕਨੀਕਾਂ ਦੀ ਮਦਦ ਨਾਲ, ਅਸੀਂ ਹੁਣ ਸਿਰਫ ਟਿਊਮਰ ਨੂੰ ਹਟਾਉਣ ਅਤੇ ਕਿਡਨੀ ਨੂੰ ਬਚਾਉਣ ਦੇ ਯੋਗ ਹਾਂ। ਰੋਬੋਟ-ਏਡਿਡ ਸਰਜਰੀ ਮਿਨੀਮਲ ਇਨਵੇਸਿਵ ਸਰਜਰੀ ਦਾ ਨਵਾਂ ਰੂਪ ਹੈ ਅਤੇ ਮਰੀਜ਼ ਦੇ ਸਰੀਰ ਵਿੱਚ ਪਾਏ ਗਏ ਇੱਕ ਵਿਸ਼ੇਸ਼ ਕੈਮਰੇ ਦੁਆਰਾ ਆਪਰੇਟਿਵ ਖੇਤਰ ਦਾ 3ਡੀ ਦ੍ਰਿਸ਼ ਪ੍ਰਦਾਨ ਕਰਦਾ ਹੈ। ਰੋਬੋਟ ਏਡਿਡ ਉਪਕਰਣਾਂ ਦੁਆਰਾ ਸਰੀਰ ਦੇ ਉਨ੍ਹਾਂ ਹਿੱਸਿਆਂ ਤੱਕ ਪਹੁੰਚਿਆ ਜਾ ਸਕਦਾ ਹੈ ਜਿਨ੍ਹਾਂ ਤੱਕ ਮਨੁੱਖੀ ਹੱਥਾਂ ਦਾ ਪਹੁੰਚਣਾ ਮੁਸ਼ਕਿਲ ਹੁੰਦਾ ਹੈ, ਇਹ 360 ਡਿਗਰੀ ਘੁੰਮ ਸਕਦੇ ਹਨ।
ਡਾ. ਧਰਮਿੰਦਰ ਅਗਰਵਾਲ ਨੇ ਲੰਡਨ ਤੋਂ ਗੁੰਝਲਦਾਰ ਕੈਂਸਰ ਸਰਜਰੀ ਅਤੇ ਰੋਬੋਟ ਏਡਿਡ ਸਰਜਰੀ ਦੀ ਸਿਖਲਾਈ ਪ੍ਰਾਪਤ ਕੀਤੀ ਹੈ ਅਤੇ ਹੁਣ ਤੱਕ 700 ਤੋਂ ਵੱਧ ਰੋਬੋਟਿਕ ਸਰਜਰੀਆਂ ਕਰ ਚੁੱਕੇ ਹਨ।
