ਮੰਗਤੇ ਨਾਲੋ ਮਿਹਨਤ ਚੰਗੀ। ਮਿਹਨਤ ਵਿੱਚ ਤੰਦਰੁਸਤੀ, ਮੰਗਣ ਨਾਲੋ ਮਰਿਆ ਚੰਗਾ ਨਾ ਆਲਸ ਨਾ ਸੁਸਤੀ। ਇਹ ਸਤਰਾਂ ਲੋਹਗ੍ਹੜ ਪਿੰਡ ਦੇ ਗੁਰਦੇਵ ਸਿੰਘ ‘ਤੇ ਢੁੱਕਦੀਆਂ ਨੇ ਜਿਸ ਨੇ ਇੰਨੀ ਗਰੀਬੀ ਹੁੰਦਿਆਂ ਵੀ ਮਿਹਨਤ ਨਹੀਂ ਛੱਡੀ ਅਤੇ ਰਿਕਸ਼ਾ ਚਲਾਕੇ ਆਪਣਾ ਪਰਿਵਾਰ ਪਾਲਿਆ ਅਤੇ ਉਸ ਮਿਹਨਤ ਦਾ ਫੱਲ ਅੱਜ ਉਸ ਨੂੰ ਲਾਟਰੀ ਦੇ ਰੂਪ ਵਿੱਚ ਮਿਲਿਆ।
ਜੀ ਹਾਂ! ਮੋਗਾ ਜ਼ਿਲ੍ਹੇ ਦੇ ਹਲਕਾ ਧਰਮਕੋਟ ਦੇ ਪਿੰਡ ਲੋਹਗ੍ਹੜ ਦੇ ਰਹਿਣ ਵਾਲੇ ਰਿਕਸ਼ਾ ਚਾਲਕ ਗੁਰਦੇਵ ਸਿੰਘ ਨੇ 2.5 ਕਰੋੜ ਦਾ ਵਿਸਾਖੀ ਬੰਪਰ ਦਾ ਪਹਿਲਾ ਇਨਾਮ ਜਿੱਤਿਆ ਹੈ. ਇਸ ਦੌਰਾਨ ਸਾਬਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਨੇ ਪਰਿਵਾਰਕ ਮੈਂਬਰਾਂ ਦਾ ਮੂੰਹ ਮਿੱਠਾ ਕਰਾ ਕੇ ਵਧਾਈ ਦਿੱਤੀ।
ਗਰੀਬ ਪਰਿਵਾਰ ਨਾਲ ਸੰਬੰਧਿਤ ਗੁਰਦੇਵ ਸਿੰਘ ਰਿਕਸ਼ਾ ਚਲਾ ਕੇ ਆਪਣਾ ਪਰਿਵਾਰ ਪਾਲ ਰਿਹਾ ਸੀ। ਗੁਰਦੇਵ ਸਿੰਘ ਦੇ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਹੈ, ਅਤੇ ਲੋਕਾਂ ਵੱਲੋਂ ਲਗਾਤਾਰ ਉਸਨੂੰ ਵਧਾਈਆ ਮਿਲ ਰਹੀਆਂ ਹਨ। ਜਿਵੇਂ ਸਿਆਣੇ ਕਹਿੰਦੇ ਹੁੰਦੇ ਨੇ ਕਿ ਜਦੋਂ ਰੱਬ ਕਿਸੇ ਨੂੰ ਦਿੰਦਾ ਹੈ ਤਾ ਛੱਪਰ ਫਾੜਕੇ ਦਿੰਦਾ ਹੈ। ਇਸੇ ਤਰ੍ਹਾਂ ਹੀ ਮੋਗਾ ਦੇ ਕਸਬਾ ਧਰਮਕੋਟ ਦੇ ਪਿੰਡ ਲੋਹਗ੍ਹੜ ਦੇ ਰਹਿਣ ਵਾਲੇ ਗੁਰਦੇਵ ਸਿੰਘ ਨਾਲ ਹੋਇਆ ਜੋ ਰਾਤੋ ਰਾਤ ਕਰੋੜਪਤੀ ਬਣ ਗਿਆ! ਦਸ ਦਈਏ ਕਿ ਗੁਰਦੇਵ ਸਿੰਘ ਨੇ ਇਸ ਵਾਰ ਵਿਸਾਖੀ ਬੰਪਰ ਲਾਟਰੀ ਪਾਈ ਸੀ ਅਤੇ ਰਾਤੋ ਰਾਤ ਕਰੋੜਪਤੀ ਬਣ ਗਿਆ ਹੈ।
ਗੁਰਦੇਵ ਸਿੰਘ ਨੇ ਕਿਹਾ ਕਿ ‘ਮੈਂ ਕਦੇ ਸੋਚਿਆ ਤੱਕ ਵੀ ਨਹੀਂ ਸੀ ਕਿ ਮੇਰੀ ਲਾਟਰੀ ਨਿਕਲ ਆਵੇਗੀ। ਵਾਹਿਗੁਰੂ ਨੇ ਮੇਰੀ ਮਿਹਨਤ ਦਾ ਮੁੱਲ ਪਾਇਆ ਹੈ। ਇਨ੍ਹਾਂ ਪੈਸਿਆਂ ਨਾਲ ਮੈਂ ਆਪਣੇ ਬੱਚਿਆਂ ਨੂੰ ਘਰ ਬਣਾਉਣ ਦੇ ਨਾਲ-ਨਾਲ ਆਪਣੇ ਪੋਤੇ ਪੋਤੀਆਂ ਨੂੰ ਵਧੀਆ ਪੜਾਈ ਕਰਵਾਵਾਂਗਾ। ਗੁਰਦੇਵ ਸਿੰਘ ਰਿਕਸ਼ਾ ਚਲਾਉਣ ਦੇ ਨਾਲ- ਨਾਲ ਸੜਕਾਂ ਉਪਰ ਬਣੇ ਖਡਿਆਂ ਨੂੰ ਵੇਖ ਆਪ ਖੁਦ ਭਰਦਾ ਤੇ ਰਸਤੇ ਵਿੱਚ ਲੱਗਣ ਵਾਲੇ ਨੂੰ ਵਧੀਆ ਰਸਤਾ ਤਿਆਰ ਕਰ ਕੇ ਦਿੰਦਾ ਸੀ।
