ਜਲੰਧਰ, (ਸੰਜੇ ਸ਼ਰਮਾ)-ਪੰਜਾਬ ਸਰਕਾਰ ਨੇ ਬਿਜਲੀ ਮੁਫਤ ਕਰ ਦਿੱਤੀ ਹੈ ਪਰ ਗ੍ਰਾਹਕਾਂ ਨੂੰ ਇਸ ਦਾ ਖਮਿਆਜਾ ਭੁਗਤਨਾ ਪੈ ਰਿਹਾ ਹੈ। ਅਕਸਰ ਬਿਜਲੀ ਖਰਾਬ ਹੋਣ ਕਾਰਨ ਲੋਕਾਂ ਨੂੰ ਆਏ ਦਿਨ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਜਦੋਂ ਕੰਪਲੇਟ ਦਫਤਰ ਫੋਨ ਕੀਤਾ ਜਾਂਦਾ ਹੈ ਤਾਂ ਫੋਨ ਬੰਦ ਆਉਦਾ ਹੈ। ਜੇਕਰ ਫੋਨ ਆਨ ਵੀ ਹੁੰਦਾ ਹੈ ਤਾਂ ਉਸ ਨੂੰ ਚੁਕਦੇ ਹੀ ਨਹੀਂ। ਅਧਿਕਾਰੀਆਂ ਵੱਲੋਂ ਬਹਾਨੇ ਬਨਾਏ ਜਾਂਦੇ ਹਨ। ਕਦੇ ਕੋਈ ਤਾਰ ਟੁੱਟ ਗਈ ਹੈ ਉਸ ਥਾਂ ’ਤੇ ਸਾਰੇ ਕਰਮਚਾਰੀ ਕੰਮ ਕਰ ਰਹੇ ਸੀ। ਆਫਿਸ ਨੂੰ ਬੰਦ ਕਰਕੇ ਜਾਣਾ ਪੈ ਗਿਆ। ਜਾਂ ਫਿਰ ਕਦੇ ਕਿਹਾ ਜਾਂਦਾ ਹੈ ਕਿ ਅਸੀਂ ਰੋਟੀ ਖਾ ਰਹੇ ਸੀ। ਅਜਿਹੇ ਬਹਾਨੇ ਬਣਾਏ ਜਾਂਦੇ ਹਨ। ਬਸਤੀ ਦਾਨਸ਼ਮੰਦਾ ਬਿਜਲੀ ਕੰਪਲੇਟ ਦਫਤਰ ਵਿਚ ਜਦੋਂ ਅਸੀਂ ਅਧਿਕਾਰੀਆਂ ਨੂੰ ਮਿਲੇ ਤਾਂ ਰਣਜੀਤ ਸਿੰਘ ਨਾਮਕ ਅਧਿਕਾਰੀ ਨੇ ਕਿਹਾ ਕਿ ਜਦੋਂ ਸਮਾਂ ਮਿਲੇਗਾ ਅਸੀਂ ਆ ਜਾਵਾਂਗੇ ਸਾਡੇ ਕੋਲ ਬੰਦੇ ਦੀ ਘਾਟ ਹੈ। ਜਾਣਕਾਰੀ ਮੁਤਾਬਕ ਅਧਿਕਾਰੀ ਨਾਲ ਜੇਕਰ ਉਪਭੋਗਤਾ ਅਧਿਕਾਰੀ ਨੂੰ ਦੂਸਰੀ ਵਾਰ ਫੋਨ ਕਰਦੇ ਹਨ ਤਾਂ ਉਨ੍ਹਾਂ ਵੱਲੋਂ ਜਵਾਬ ਆਉਦਾ ਹੈ ਅਜੇ ਕਿਤੇ ਬਾਹਰ ਹਾਂ। ਇਸ ਤਰ੍ਹਾਂ ਬਹਾਨੇ ਬਣਾਏ ਜਾਂਦੇ ਹਨ। ਭਲੇ ਹੀ ਪੰਜਾਬ ਦੇ ਮੁੱਖ ਮੰਤਰੀ ਆਪਣਾ ਪੂਰਾ ਜੋਰ ਲਗਾ ਰਹੇ ਹਨ। ਇਸ ਤਰ੍ਹਾਂ ਦੀ ਸਮੱਸਿਆਵਾਂ ਦਾ ਸਾਹਮਣਾ ਸਾਨੂੰ ਸਭ ਨੂੰ ਭੁਗਤਨਾ ਪੈ ਰਿਹਾ ਹੈ। ਆਨਲਾਈਨ ਕੰਪਲੇਟ ਬੇਸ਼ਕ ਬਣਾ ਦਿੱਤੀ ਗਈ ਹੈ ਪਰ ਉਸ ਦੀ ਕੋਈ ਸੁਣਵਾਈ ਨਹੀਂ। ਇਸ ਤਰ੍ਹਾਂ ਰਾਮ ਭਰੋਸੇ ਬਿਜਲੀ ਡਿਪਾਟਮੈਂਟ ਚਲ ਰਿਹਾ ਹੈ। ਇਥੇ ਦੱਸਣਾ ਬਣਦਾ ਹੈ ਕਿ ਅਗਲੀਆਂ ਚੋਣਾਂ ਫਿਰ ਤੋਂ ਆ ਰਹੀਆਂ ਹਨ। ਜੇਕਰ ਅਜਿਹਾ ਹੀ ਹਾਲ ਰਿਹਾ ਤਾਂ ਕੀ ਸਰਕਾਰ ਜਿੱਤ ਪ੍ਰਾਪਤ ਕਰ ਸਕੇਗੀ। ਇਹ ਵੀ ਇਕ ਸਵਾਲ ਖੜ੍ਹਾ ਕਰਦਾ ਹੈ।
ਕੀ ਕਹਿੰਦੇ ਹਨ ਏਰੀਆ ਦੇ ਜੇਈ
ਜਦੋਂ ਇਸ ਬਾਰੇ ਏਰੀਆ ਦੇ ਜੇਈ ਵਿਨੀਤ ਨਾਮਕ ਅਧਿਕਾਰੀ ਨੂੰ ਫੋਨ ਸੰਪਰਕ ਕੀਤਾ ਤਾਂ ਉਨ੍ਹਾਂ ਦਾ ਫੋਨ ਬੰਦ ਆ ਰਿਹਾ ਸੀ।
