Business Khas

Latest news
ਬਰਨਾਲਾ ਦੇ 6 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਫਿਰੋਜ਼ਪੁਰ ਦੇ ਲਵਿਸ਼ ਗੋਇਲ ਨੇ 10ਵੀਂ ‘ਚ 99.4% ਅੰਕ ਪ੍ਰਾਪਤ ਕੀਤੇ ਬਸਤੀ ਸ਼ੇਖ ਸਤਰਾਂ ਮੁਹੱਲੇ ਵਿੱਚ ਪਾਣੀ ਦੀ ਕਮੀ ਨਾਲ ਲੋਕ ਪਰੇਸ਼ਾਨ ਗੁਰਦੁਆਰਾ ਬਾਬਾ ਜੀਵਨ ਸਿੰਘ ਗੜਾ ਵਿਖੇ ਖਾਲਸੇ ਦਾ ਪ੍ਰਗਟ ਦਿਵਸ ਸ਼ਰਧਾ ਪੂਰਵਕ ਮਨਾਇਆ ਗਿਆ ਚਰਨਜੀਤ ਸਿੰਘ ਚੰਨੀ ਨੂੰ ਦਿੱਤਾ ਮੰਗ ਪੱਤਰ ਬੇਅਦਬੀ ਸਬੰਧੀ ਸੋਧ ਬਿੱਲ ਸਰਬਸੰਮਤੀ ਨਾਲ ਪਾਸ ਹੋਣ ਤੇ ਸਿੱਖ ਤਾਲਮੇਲ ਕਮੇਟੀ ਵੱਲੋਂ ਜੋਰਦਾਰ ਸਵਾਗਤ ਖ਼ਾਲਸਾ ਮਾਰਚ ਵਿੱਚ ਸਹਿਜੋਗ ਦੇਣ ਵਾਲੀਆਂ ਸਾਰੀਆਂ ਜਥੇਬੰਦੀਆਂ ਅਤੇ ਸੰਗਤਾ ਦਾ ਧੰਨਵਾਦ  ਸ. ਭੂਪਿੰਦਰ ਪਾਲ ਸਿੰਘ ਖਾਲਸਾ ਅਤੇ ਡਾ. ਜਗਜੀਤ ਕੌਰ ਬਜਾਜ ਨੇ 36ਵੀਂ ਵਿਆਹ ਦੀ ਵਰ੍ਹੇਗੰਢ ਖੁਸ਼ੀ-ਖੁਸ਼ੀ ਮਨਾਈ ਅੰਮ੍ਰਿਤਪਾਲ ਸਿੰਘ ਮਹਿਰੋਂ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਮਾਮਲੇ ਵਿੱਚ ਵੀ ਘਿਰੇ ਭਾਰਤੀ ਕ੍ਰਿਕਟ ਵਿੱਚ ਇਸ ਵੇਲੇ 15 ਸਾਲਾ ਨੌਜਵਾਨ ਖਿਡਾਰੀ ਵੈਭਵ ਸੂਰਿਆਵੰਸ਼ੀ
You are currently viewing ਲਾੜਾ ਲਾੜੀ ਨੂੰ ਵਿਆਹੁਣ ਲਈ ਊਠ ‘ਤੇ ਆਇਆ, ਗੱਡੀਆਂ ਛੱਡ ਬਰਾਤੀ ਵੀ ਬੈਠ ਗਏ ਹਾਥੀ ‘ਤੇ

ਲਾੜਾ ਲਾੜੀ ਨੂੰ ਵਿਆਹੁਣ ਲਈ ਊਠ ‘ਤੇ ਆਇਆ, ਗੱਡੀਆਂ ਛੱਡ ਬਰਾਤੀ ਵੀ ਬੈਠ ਗਏ ਹਾਥੀ ‘ਤੇ

ਅਕਸਰ ਪਹਿਲੇ ਲੋਕ ਜਾਂ ਕਹਿ ਲਵੋ ਪੁਰਾਣੇ ਸਮਿਆਂ ਵਿੱਚ ਲੋਕ ਘੋੜਿਆਂ ਅਤੇ ਊਠ ‘ਤੇ ਮੁੰਡੇ ਨੂੰ ਵਿਆਹੁਣ ਜਾਂਦੇ ਸਨ। ਪਰ ਅੱਜ ਇੱਕ ਅਜਿਹੇ ਵਿਆਹਾ ਵਿੱਚ ਵਿੱਚ ਇੱਕ ਲਾੜਾ ਲਾੜੀ ਨੂੰ ਵਿਆਹੁਣ ਲਈ ਊਠ ‘ਤੇ ਆਇਆ ਹੈ। ਇਹਨਾਂ ਤਸਵੀਰਾਂ ਨੇ ਮੁੜ ਤੋਂ ਪੁਰਾਣੇ ਸਮੇਂ ਨੂੰ ਯਾਦ ਕਰਵਾ ਦਿੱਤਾ ਹੈ। ਦਰਅਸਲ ਇਹ ਖ਼ਬਰ ਪੰਜਾਬ ਦੇ ਅੰਮ੍ਰਿਤਸਰ ਦੀ ਹੈ ਜਿੱਥੇ ਲਾੜਾ ਲਾੜੀ ਨੂੰ ਵਿਆਹੁਣ ਲਈ ਊਠ ‘ਤੇ ਆਇਆ ਹੈ।ਗੱਡੀਆਂ ਛੱਡ ਬਰਾਤੀ ਵੀ ਹਾਥੀ ‘ਤੇ ਬੈਠ ਗਏ ਹਨ। ਦੱਸ ਦਈਏ ਕਿ ਅੰਮ੍ਰਿਤਸਰ ਦੀ ਅਜਨਾਲਾ ਤਹਿਸੀਲ ਦੇ ਪਿੰਡ ਛੀਨਾ ਵਿਖੇ ਵਿਆਹ ਵਾਲਾ ਮੁੰਡਾ ਊਠ ‘ਤੇ ਸਵਾਰ ਹੋ ਕੇ ਪਹੁੰਚਿਆ। ਅੰਮ੍ਰਿਤਸਰ ਦੀਆਂ ਸੜਕਾਂ ‘ਤੇ ਅਨੋਖੀ ਹੀ ਬਰਾਤ ਵੇਖਣ ਨੂੰ ਮਿਲੀ ਹੈ। ਲਾੜਾ ਘੋੜੀ ‘ਤੇ ਨਹੀਂ, ਸਗੋਂ ਊਠ ‘ਤੇ ਵਿਆਹ ਲਈ ਰਵਾਨਾ ਹੋਇਆ। ਪਰਿਵਾਰ ਅਤੇ ਰਿਸ਼ਤੇਦਾਰ ਵੀ ਬੈਂਡ ਦੀ ਧੁਨ ‘ਤੇ ਨੱਚ ਰਹੇ ਸਨ। ਅਜਨਾਲਾ ਦੇ ਪਿੰਡ ਸਰਜੂਰ ਦੇ ਵਸਨੀਕ ਸਤਨਾਮ ਸਿੰਘ ਨੇ ਆਪਣੇ ਵਿਆਹ ਵਿੱਚ ਮਹਿੰਗੇ ਵਾਹਨਾਂ ਦੀ ਬਜਾਏ ਊਠ ਅਤੇ ਹਾਥੀ ਦੀ ਸਵਾਰੀ ਕਰਨ ਦਾ ਫੈਸਲਾ ਕੀਤਾ ਹੈ।ਸਤਨਾਮ ਸਿੰਘ ਨੇ ਦੱਸਿਆ ਕਿ ਸ਼ੁਰੂ ਤੋਂ ਹੀ ਉਸ ਦੀ ਇੱਛਾ ਸੀ ਕਿ ਉਹ ਇਸ ਤਰ੍ਹਾਂ ਉਸ ਦੇ ਵਿਆਹ ’ਤੇ ਜਾਵੇ। ਇਸ ਲਈ ਉਹ ਸੰਭਿਆਚਾਰਕ ਢੰਗ ਨਾਲ ਵਿਆਹ ਦੀ ਬਰਾਤ ਕੁੜੀ ਦੇ ਘਰ ਲੈ ਗਿਆ।

ਸਤਨਾਮ ਦੇ ਵਿਆਹ ਵਿੱਚ ਹਾਥੀ ਅਤੇ ਊਠ ਹੀ ਖਿੱਚ ਦਾ ਕੇਂਦਰ ਨਹੀਂ ਸਨ। ਅਜਨਾਲਾ ਦੀਆਂ ਸੜਕਾਂ ‘ਤੇ ਸਾਰਾ ਜਲੂਸ ਸੱਭਿਆਚਾਰਕ ਗੀਤਾਂ ‘ਤੇ ਨੱਚ ਰਿਹਾ ਸੀ ਅਤੇ ਪਿੱਛੇ ਲਾੜਾ ਅਤੇ ਉਸ ਦੇ ਹੋਰ ਰਿਸ਼ਤੇਦਾਰ ਬੜੇ ਮਾਣ ਨਾਲ ਸਵਾਰ ਸਨ। ਲੋਕ ਰੁਕ ਕੇ ਇਸ ਅਨੋਖੀ ਬਰਾਤ ਨੂੰ ਦੇਖ ਰਹੇ ਸਨ ਹਰ ਕੋਈ ਤਾਰੀਫ਼ ਕਰ ਰਿਹਾ ਸੀ ਇਸ ਬਰਾਤ ਦੀ। ਲੋਕ ਇਸ ਨੂੰ ਦੇਖ ਖੁਸ਼ ਵੀ ਹੋ ਰਹੇ ਸੀ। ਲਾੜੇ ਨੇ ਕਿਹਾ ਕਿ ਉਹ ਆਪਣੇ ਸੁਪਨੇ ਨੂੰ ਪੂਰਾ ਕਰਨ ਲਈ ਉਹ ਊਠ ‘ਤੇ ਸਵਾਰ ਹੋ ਕੇ ਦੁਮਹਨੀਆ ਲੈ ਕੇ ਆਇਆ ਹੈ ਅਤੇ ਉਹ ਇਸ ਬਾਰੇ ਬਹੁਤ ਖੁਸ਼ ਹੈ।