Business Khas

Latest news
ਕੁੰਗਫੂ ਮੁਕਾਬਲੇ ਵਿੱਚ ਖਿਡਾਰੀਆਂ ਨੇ ਮਾਰੀਆਂ ਮੱਲਾਂ ਗਰਭਵਤੀ ਸੀ ਜ਼ਿੰਦਾ ਸਾੜੀ ਗਈ ਮਨਜੀਤ ਕੌਰ; ਪਹਿਲਾਂ ਕੀਤੀ ਗਈ ਸੀ ਕਿਡਨੈਪਿੰਗ ਦੁੱਧ ਤੋਂ ਲੈ ਕੇ ਬੋਰਡਿੰਗ ਪਾਸ ਤੱਕ, 1 ਸਤੰਬਰ ਤੋਂ ਬਦਲ ਰਹੇ ਹਨ ਇਹ 5 ਨਿਯਮ ਪੰਜਾਬ ਯੂਨੀਵਰਸਟੀ ਵਿਦਆਰਥੀ ਚੋਣਾਂ ਵਿਚ ਸੱਥ ਸੰਸਥਾਂ ਦੇ ਉਮੀਦਵਾਰਾਂ ਨੂੰ ਜਿਤਾਓ ਸਿੱਖ ਤਾਲਮੇਲ ਰਾਹੁਲ ਗਾਂਧੀ ਦੇ ਪੰਜਾਬ ਦੌਰੇ ‘ਤੇ ਸਸਪੈਂਸ ਖ਼ਤਮ ਲੁਧਿਆਣਾ ‘ਚ ਨਾਬਾਲਗ ਨੂੰ ਨਸ਼ਾ ਦੇ ਕੇ ਕੀਤਾ ਜਬਰ-ਜ਼ਨਾਹ 50 KM ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੂਫਾਨ, ਚਾਰ ਦਿਨ ਲਗਾਤਾਰ ਮੀਂਹ ਭਾਈ ਸਰਬਜੀਤ ਸਿੰਘ ਐਮ ਪੀ ਦੀ ਸਿਹਤ ਵਿਗੜੀ ਸਿੱਖ਼ ਤਾਲਮੇਲ ਕਮੇਟੀ ਦੇ ਮੈਂਬਰ ਹਾਲ ਚਾਲ ਪਤਾ ਕਰਨ ਪੁਹੰਚੇ US Open ਦੇ ਸੈਮੀਫਾਈਨਲ ‘ਚ ਪਤੀ-ਪਤਨੀ ਦੀ ਜੋੜੀ ਦਾ ਧਮਾਲ ਵੰਦੇ ਮਾਤਰਮ ਨੂੰ ਲਾਗੂ ਕਰਨ ਦੇ ਫੈਸਲੇ ਖ਼ਿਲਾਫ਼ ਚਿੰਤਾ, ਅਕਾਲ ਤਖ਼ਤ ਸਾਹਿਬ ਵਿਖੇ ਸੌਂਪਿਆਂ ਮੰਗ ਪੱਤਰ
You are currently viewing ਲੁਧਿਆਣਾ ਵਿੱਚ ਘਰ ‘ਚੋਂ ਕੁੱਤਾ ਹੋਇਆ ਚੋਰੀ,ਘਟਨਾ ਸੀ.ਸੀ.ਟੀ.ਵੀ. ਕੈਮਰੇ ‘ਚ ਕੈਦ

ਲੁਧਿਆਣਾ ਵਿੱਚ ਘਰ ‘ਚੋਂ ਕੁੱਤਾ ਹੋਇਆ ਚੋਰੀ,ਘਟਨਾ ਸੀ.ਸੀ.ਟੀ.ਵੀ. ਕੈਮਰੇ ‘ਚ ਕੈਦ

ਅਜਿਹਾ ਇੱਕ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ , ਜਿੱਥੇ ਇੱਕ ਨੌਜਵਾਨ ਨੇ ਇੱਕ ਸ਼ਖ਼ਸ ਦੇ ਘਰੋਂ ਕੁੱਤਾ ਚੋਰੀ ਕਰ ਲਿਆ। ਚੋਰੀ ਵੇਲੇ ਘਰ ਦਾ ਮਾਲਕ ਆਪਣੇ ਕਿਸੇ ਕੰਮ ਲਈ ਗਿਆ ਹੋਇਆ ਸੀ। ਚੋਰ ਇਸੇ ਗੱਲ ਦਾ ਫਾਇਦਾ ਚੁੱਕਦੇ ਹੋਏ ਘਰ ‘ਚ ਦਾਖਲ ਹੋਇਆ ਅਤੇ ਕੁੱਤੇ ਨੂੰ ਲੈ ਭੱਜਿਆ। ਦੱਸ ਦੇਈਏ ਉਸ ਦੌਰਾਨ ਜਦੋਂ ਕੁੱਤਾ ਆਪਣੀ ਰੱਖਿਆ ਲਈ ਭੌਂਕਿਆ ਤਾਂ ਚੋਰ ਨੇ ਉਸ ਦੇ ਮੂੰਹ ‘ਤੇ ਥੱਪੜ ਜੜ ਦਿੱਤਾ, ਜਿਸ ਮਗਰੋਂ ਕੁੱਤਾ ਵੀ ਡਰ ਕੇ ਚੁੱਪ ਕਰ ਗਿਆ। ਕੁੱਤੇ ਦੇ ਚੋਰੀ ਦੀ ਇਹ ਸਾਰੀ ਘਟਨਾ ਸੀ.ਸੀ.ਟੀ.ਵੀ. ਕੈਮਰੇ ‘ਚ ਕੈਦ ਹੋ ਗਈ।ਇਸ ਚੋਰੀ ਦੀ ਜਾਣਕਾਰੀ ਦਿੰਦੇ ਹੋ ਛਾਉਣੀ ਮੁਹੱਲੇ ਦੇ ਵਸਨੀਕ ਅਮਨਪ੍ਰੀਤ ਸਿੰਘ ਸੰਨੀ ਨੇ ਦੱਸਿਆ ਕਿ ਕੱਲ੍ਹ ਸ਼ਾਮ 4 ਵਜੇ ਇੱਕ ਵਿਅਕਤੀ ਡੱਬੀ ਵਾਲੀ ਕਮੀਜ਼ ਪਾਈ ਉਸ ਦੇ ਘਰ ਦੇ ਬਾਹਰ ਖੜ੍ਹਾ ਸੀ। ਜਿਸਨੇ ਕੁੱਤੇ ਨੂੰ ਆਪਣੀ ਗੋਦ ‘ਚ ਚੁੱਕਿਆ ਅਤੇ ਸੰਨੀ ਦਾ ਕਹਿਣਾ ਕਿ ਜਦੋਂ ਉਹ ਆਪਣੇ ਘਰ ‘ਚ ਦਾਖਿਲ ਹੋਇਆ ਤਾਂ ਉਸ ਨੂੰ ਕਾਫੀ ਦੇਰ ਤੱਕ ਆਪਣਾ ਪਾਲਤੂ ਕੁੱਤਾ ਨਜ਼ਰ ਨਹੀਂ ਆਇਆ। ਜਿਸ ਮਗਰੋਂ ਉਸ ਨੇ ਗੁਆਂਢੀਆਂ ਦੇ ਘਰਾਂ ‘ਚ ਵੀ ਕੁੱਤੇ ਦੀ ਭਾਲ ਕੀਤੀ। ਜਦੋਂ ਕੁੱਤਾ ਕਿਧਰੇ ਨਜ਼ਰ ਨਹੀਂ ਆਇਆ ਤਾਂ ਉਸ ਨੇ ਆਪਣੇ ਇਲਾਕੇ ਦੀ ਇੱਕ ਦੁਕਾਨ ਦੇ ਬਾਹਰ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਜਾਂਚ ਕੀਤੀ। ਜਿਸ ਤੋਂ ਪਤਾ ਲੱਗਿਆ ਕਿ ਚੋਰ ਕੁੱਤਾ ਚੋਰੀ ਕਰ ਕੇ ਚਲਦਾ ਬਣਿਆ।ਮਾਲਕ ਦਾ ਕਹਿਣਾ ਕਿ ਕੁੱਤੇ ਦੇ ਚੋਰੀ ਹੋਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਵਿੱਚ ਭਾਰੀ ਨਿਰਾਸ਼ਾ ਹੈ। ਬੱਚਿਆਂ ਨੇ ਤਾਂ ਬੀਤੀ ਰਾਤ ਦਾ ਖਾਣਾ ਵੀ ਨਹੀਂ ਖਾਧਾ ਹੈ। ਸੰਨੀ ਹੁਣ ਇਸ ਮਾਮਲੇ ਦੀ ਪੁਲਿਸ ਨੂੰ ਸ਼ਿਕਾਇਤ ਵੀ ਕਰਨਗੇ। ਪਗ ਬ੍ਰੀਡ ਦਾ ਇਹ ਕੁੱਤਾ ਸਿਰਫ਼ 9 ਮਹੀਨੇ ਦਾ ਸੀ। ਜਿਸਨੂੰ ਸੰਨੀ ਨੇ ਨੇੜਲੇ ਦੀਪ ਹਸਪਤਾਲ ਤੋਂ 15 ਹਜ਼ਾਰ ਰੁਪਏ ਵਿੱਚ ਖਰੀਦਿਆ ਸੀ।