ਜਲੰਧਰ, (ਸੰਜੇ ਸ਼ਰਮਾ)-ਅਰਬਨ ਸਟੇਟ ਫੇਜ-2 ਬਸੰਤ ਐਵਿਨਿੳੂ ’ਚ ਸਿਵਰੇਜ ਟੁੱਟਣ ਕਾਰਨ ਇਲਾਕਾ ਵਾਸੀ ਪ੍ਰੇਸ਼ਾਨ ਹਨ। ਇੰਦਰਜੀਤ ਸਿੰਘ, ਡਾ. ਮੁਲਤਾਨੀ, ਜੀਐਸ ਸੈਣੀ, ਜੱਗੀ, ਸੰਜੀਵਨ ਖੰਨਾ, ਭੂਪਿੰਦਰਪਾਲ ਸਿੰਘ ਖਾਲਸਾ ਨੇ ਦੱਸਿਆ ਇਕ ਮਹੀਨੇ ਤੋਂ ਸਿਵਰੇਜ ਧੱਸਣ ਕਾਰਨ ਗੰਦਾ ਪਾਣੀ ਬਲੌਕ ਹੋ ਗਿਆ ਹੈ ਜਿਸ ਕਾਰਨ ਪਾਣੀ ਬੈਕ ਆ ਰਿਹਾ ਹੈ। ਘਰਾਂ ਦੇ ਬਾਥਰੂਮ ’ਚ ਗੰਦਗੀ ਬਾਹਰ ਆ ਰਹੀ ਹੈ। ਇਸ ਵਿਚੋਂ ਕਾਫੀ ਬਦਬੂਹ ਆ ਰਹੀ ਹੈ। ਮੱਖੀ, ਮੱਛਰ ਗੰਦੇ ਪਾਣੀ ਤੋਂ ਪੈਦਾ ਹੋ ਰਿਹਾ ਹੈ। ਛੋਟੇ-ਛੋਟੇ ਬੱਚੇ ਘਰੋਂ ਬਾਹਰ ਨਹੀਂ ਆ ਸਕਦੇ ਹਨ। ਸਿਵਰੇਜ ਨੂੰ ਪੂਰੀ ਤਰ੍ਹਾਂ ਪੁੱਟ ਦਿੱਤਾ ਗਿਆ ਹੈ। ਇਥੋਂ ਕਾਰਾਂ ਨੂੰ ਲੰਘਾਉਣਾ ਬਹੁਤ ਔਖਾ ਹੋਇਆ ਪਿਆ ਹੈ। ਗੰਦਾ ਪਾਣੀ ਹੋਣ ਕਾਰਨ ਬੰਦਬੂਹ ਆਉਦੀ ਹੈ। ਗੰਦਗੀ ਬਾਹਰ ਆ ਰਹੀ ਹੈ। ਪ੍ਰਸ਼ਾਸਨ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ। ਇਸ ਨੂੰ ਜਲਦੀ ਠੀਕ ਕਰਵਾਉਣਾ ਚਾਹੀਦਾ ਹੈ। ਇਸ ਸਮੱਸਿਆ ਨੂੰ ਲਗਭਗ ਇਕ ਮਹੀਨੇ ਤੋਂ ਉਪਰ ਹੋ ਚੁੱਕਾ ਹੈ ਪਰ ਨਾ ਤਾਂ ਸਾਬਕਾ ਕੌਂਸਲਰ ’ਤੇ ਨਾ ਹੀ ਕਾਰਪੋਰੇਸ਼ਨ ਅਧਿਕਾਰੀ ਹੱਲ ਕਰ ਰਹੇ ਹਨ। ਇਸ ਸਮੇਂ ਵੋਟਾਂ ਮੰਗਣ ਨੂੰ ਜਗ੍ਹਾ-ਜਗ੍ਹਾ ਜਲਸੇ ਕੀਤੇ ਜਾ ਰਹੇ ਹਨ। ਰਾਜਨੀਤੀ ਪਾਰਟੀਆਂ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ। ਅਗਲੀ ਚੋਣ ਕੌਂਸਲਰ ਦੀ ਹੈ। ਜੇਕਰ ਸਾਡੇ ਕੰਮ ਨਹੀਂ ਕੀਤੇ ਗਏ ਤਾਂ ਅਸੀਂ ਕਿਸੇ ਪਾਰਟੀ ਨੂੰ ਕਿਉ ਵੋਟ ਪਾਈਏ। ਜਦੋਂ ਆਪਣੀ ਸਮੱਸਿਆ ਕੌਂਸਲਰ ਨੂੰ ਕਹੀ ਤਾਂ ਉਨ੍ਹਾਂ ਨੇ ਠੇਕੇਦਾਰ ਭੇਜ ਦਿੱਤੇ। ਜਿਸ ਨੇ ਸਾਨੂੰ ਲਗਭਗ ਪੰਦਰਾਂ ਹਜਾਰ ਦੇ ਬਜਟ ਬਣਾ ਕੇ ਦੱਸ ਦਿੱਤਾ ਕਿ ਇਹ ਸਮਾਨ ਲਿਆ ਦਿਓ ਇਸ ਨੂੰ ਠੀਕ ਕਰ ਦਵਾਂਗਾ। ਇਹ ਸਾਰਾ ਮਟੀਰੀਅਲ ਹੈ ਇਸ ਦੇ ਨਾਲ ਉਨ੍ਹਾਂ ਕਿਹਾ ਕਿ ਜੇਕਰ ਇਹ ਸਾਰਾ ਕੁਝ ਅਸੀਂ ਲਿਆ ਕੇ ਦੇਈਏ ਤਾਂ ਸਿਵਰੇਜ ਟੈਕਸ, ਪਾਣੀ ਦਾ ਬਿੱਲ ਸਾਡੇ ਕਿਉ ਲਏ ਜਾਂਦੇ ਹਨ। ਇਹ ਪ੍ਰਸ਼ਾਸਨ ਤੋਂ ਸਵਾਲ ਤੋਂ ਹੈ। ਸਾਡੀ ਸਮੱਸਿਆ ਦਾ ਹਲ ਕੀਤਾ ਜਾਵੇ। ਇਸ ਖਿਲਾਫ ਧਰਨਾ ਵੀ ਦੇ ਸਕਦੇ ਹਾਂ।
ਕੀ ਕਹਿੰਦੇ ਹਨ ਸਾਬਕਾ ਕੌਂਸਲਰ
ਜਦੋਂ ਇਸ ਬਾਰੇ ਸਾਬਕਾ ਇਲਾਕਾ ਕੌਂਸਲਰ ਨਾਲ ਫੋਨ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਕਿਹਾ ਕਿ ਕੋਟ ਆਫ ਕੰਨਡਕ ਲੱਗਾ ਹੋਇਆ ਹੈ। ਇਲਾਕਾ ਵਾਸੀਆਂ ਨੇ ਪਹਿਲਾਂ ਕਿਹਾ ਕਿ ਤੁਸੀਂ ਬੰਦਾ ਦੇ ਦਿਓ ਅਸੀਂ ਆਪ ਹੀ ਠੀਕ ਕਰਵਾ ਲਵਾਂਗੇ। ਜਦੋਂ ਬੰਦਾ ਭੇਜਿਆ ਤਾਂ ਇਲਾਕਾ ਵਾਸੀ ਕਹਿਣ ਲੱਗੇ ਅਸੀਂ ਕਿਉ ਆਪਣੇ ਪੈਸੇ ਲਗਾਈਏ। ਮੈਂ ਇਸ ਵੇਲੇ ਕੁਝ ਨਹੀਂ ਕਰ ਸਕਦਾ ਹਾਂ। ਮਿੳਂੂਸ਼ੀਪਲ ਕਾਰਪੋਰੇਸ਼ਨ ਕਮਿਸ਼ਨਰ ਮੇਰਾ ਫੋਨ ਨਹੀਂ ਚੁੱਕ ਰਿਹਾ ਹੈ।
ਕੀ ਕਹਿੰਦੇ ਹਨ ਮਿੳੂਂਸ਼ੀਪਲ ਕਾਰਪੋਰੇਸ਼ਨ ਕਮਿਸ਼ਨਰ
ਜਦੋਂ ਇਸ ਬਾਰੇ ਕਾਰਪੋਰੇਸ਼ਨ ਕਮਿਸ਼ਨਰ 9592-460089 ਨੂੰ ਫੋਨ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਫੋਨ ਨਹੀਂ ਉਠਾਇਆ।
