Business Khas

Latest news
ਸ਼ੁਭਮਨ ਗਿੱਲ ਦੀ ਕਪਤਾਨੀ ਹੇਠ ਗੁਜਰਾਤ ਟਾਈਟਨਸ ਦੀ ਟੀਮ ਜਿੱਤ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਲੋਕ ਮਸਲੇ ਪਹਿਲ ਦੇ ਅਧਾਰ 'ਤੇ ਹੱਲ ਕਰਨ ਦੇ ਦਿੱਤੇ ਨਿਰਦੇਸ਼ 5 ਮਈ ਨੂੰ ਹੋਵੇਗੀ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ  ਜ਼ਿਲ੍ਹੇ ਦੀਆਂ ਮੰਡੀਆਂ 'ਚ ਹੁਣ ਤੱਕ 10 ਹਜ਼ਾਰ ਮੀਟ੍ਰਿਕ ਟਨ ਕਣਕ ਦੀ ਹੋਈ ਆਮਦ 16 ਅਪ੍ਰੈਲ ਨੂੰ ਰਾਜ ਵਿੱਚ ਕੁਝ ਥਾਵਾਂ ਉਤੇ ਮੀਂਹ ਪੈਣ ਦੀ ਸੰਭਾਵਨਾ 17 ਅਪ੍ਰੈਲ ਨੂੰ ਕਪੂਰਥਲਾ ਵਿੱਚ “ਰੇਲ ਰੋਕੋ” ਦਾ ਐਲਾਨ,ਕਿਸਾਨਾਂ ਦਾ ਵੱਡਾ ਐਕਸ਼ਨ ਬਰਨਾਲਾ ਦੇ 6 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਫਿਰੋਜ਼ਪੁਰ ਦੇ ਲਵਿਸ਼ ਗੋਇਲ ਨੇ 10ਵੀਂ ‘ਚ 99.4% ਅੰਕ ਪ੍ਰਾਪਤ ਕੀਤੇ ਬਸਤੀ ਸ਼ੇਖ ਸਤਰਾਂ ਮੁਹੱਲੇ ਵਿੱਚ ਪਾਣੀ ਦੀ ਕਮੀ ਨਾਲ ਲੋਕ ਪਰੇਸ਼ਾਨ ਗੁਰਦੁਆਰਾ ਬਾਬਾ ਜੀਵਨ ਸਿੰਘ ਗੜਾ ਵਿਖੇ ਖਾਲਸੇ ਦਾ ਪ੍ਰਗਟ ਦਿਵਸ ਸ਼ਰਧਾ ਪੂਰਵਕ ਮਨਾਇਆ ਗਿਆ

ਵਿਦੇਸ਼ੀ ਧਰਤੀ ਤੇ ਗੁਰੂ ਘਰਾਂ ’ਚ ਸ. ਭੂਪਿੰਦਰਪਾਲ ਸਿੰਘ ਦਾ ਹੋਇਆ ਸਨਮਾਨ

ਜਲੰਧਰ, (ਸੰਜੇ ਸ਼ਰਮਾ)-ਪਿਛਲੇ ਕਈ ਦਿਨਾਂ ਤੋਂ ਗੁਰਦੁਆਰਾ ਬਾਬਾ ਜੀਵਨ ਸਿੰਘ ਗੜ੍ਹਾ ਦੇ ਪ੍ਰਧਾਨ ਸ. ਭੂਪਿੰਦਰ ਪਾਲ ਸਿੰਘ ਖਾਲਸਾ ਵਿਦੇਸ਼ੀ ਦੌਰੇ ’ਤੇ ਹਨ। ਉਥੇ ਉਨ੍ਹਾਂ ਦੇ ਪੁੱਜਣ ’ਤੇ ਸੰਗਤਾਂ ਨੇ ਨਿਘਾ ਸਵਾਗਤ ਕੀਤਾ। ਗੁਰਦੁਆਰਾ ਬਾਬਾ ਜੀਵਨ ਸਿੰਘ ਗੜ੍ਹਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਉਘੇ ਸਮਾਜ ਸੇਵਕ ਸ. ਭੂਪਿੰਦਰਪਾਲ ਸਿੰਘ ਖਾਲਸਾ ਆਪਣੀ ਪਤਨੀ ਡਾ. ਜਗਜੀਤ ਕੌਰ ਬਜਾਜ ਨਾਲ ਕੈਲਗਰੀ (ਕੈਨੇਡਾ) ਪੁੱਜੇ। ਉਨ੍ਹਾਂ ਦੇ ਪੁੱਜਣ ਤੇ ਸ. ਨਵਨੂਰ ਸਿੰਘ, ਗੁਰਬਾਜ ਸਿੰਘ, ਅਮਰਜੀਤ ਸਿੰਘ, ਰਮਨਦੀਪ ਸਿੰਘ, ਜਸਵੰਤ ਸਿੰਘ, ਨਵਨੀਤ ਸਿੰਘ ਮੋਨੀਆ, ਅੰਮਿ੍ਰਤਪਾਲ ਸਿੰਘ, ਤਰਸੇਮ ਸਿੰਘ, ਗੁਰਪ੍ਰੀਤ ਸਿੰਘ ਭੁੱਲਰ, ਰਾਮ ਸਿੰਘ ਢਿੱਲੋਂ, ਸੱਜਣ ਸਿੰਘ ਸੈਣੀ ਵੱਲੋਂ ਜੋਰਦਾਰ ਸਵਾਗਤ ਕੀਤਾ ਗਿਆ। ਗੁਰਦੁਆਰਾ ਵਰਨਨ ਸ਼ਹਿਰ ਬਿ੍ਰਟਿਸ਼ ਕੋਲੰਬੀਆ ਅਤੇ ਗੁਰਦੁਆਰਾ ਕਲੋਨਾ ਬਿ੍ਰਟਿਸ਼ ਕੋਲੰਬੀਆ ਕਨੇਡਾ ਵਿਖੇ ਉਨ੍ਹਾਂ ਦਾ ਅਮਰਜੀਤ ਸਿੰਘ ਭਾਈ, ਰਮਨਦੀਪ ਸਿੰਘ, ਗੁਰਬਾਜ ਸਿੰਘ, ਗੁਰਪ੍ਰੀਤ ਸਿੰਘ ਭੁੱਲਰ ਵੱਲੋਂ ਉਨ੍ਹਾਂ ਨੂੰ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਿੰਘ ਸਾਹਿਬ ਦੇ ਪ੍ਰਕਾਸ਼ ਦਿਵਸ ’ਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਸ. ਭੂਪਿੰਦਰਪਾਲ ਸਿੰਘ ਖਾਲਸਾ ਨੇ ਕਨੇਡਾ ਦੀਆਂ ਸੰਗਤਾਂ ਨੂੰ ਪ੍ਰਕਾਸ਼ ਦਿਵਸ ਦੀ ਵਧਾਈ ਦਿੱਤੀ। ਇਸ ਮੌਕੇ ’ਤੇ ਛੇਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਵਸ ’ਤੇ ਗੁਰਦੁਆਰਾ ਵਰਨਨ ਸ਼ਹਿਰ ਬਿ੍ਰਟਿਸ਼ ਕੋਲੰਬੀਆ ਕਨੇਡਾ ਵਿਖੇ ਭੂਪਿੰਦਰਪਾਲ ਸਿੰਘ ਖਾਲਸਾ ਪ੍ਰਧਾਨ ਗੁਰਦੁਆਰਾ ਬਾਬਾ ਜੀਵਨ ਸਿੰਘ ਗੜ੍ਹਾ (ਜਲੰਧਰ) ਨੂੰ ਸਨਮਾਨਿਤ ਕਰਦੇ ਹੋਏ ਭਾਈ ਅਮਰਜੀਤ ਸਿੰਘ ਅਤੇ ਭਾਈ ਰਮਨਦੀਪ ਸਿੰਘ ਨਾਲ ਖੜ੍ਹੇ ਹਨ ਨਵਨੂਰ ਸਿੰਘ ਕਨੇਡਾ ਅਤੇ ਨਵਨੀਤ ਕੌਰ, ਡਾ. ਜਗਜੀਤ ਕੌਰ ਕਨੇਡਾ ਉਨ੍ਹਾਂ ਦੇ ਨਾਲ ਉਨ੍ਹਾਂ ਦੀ ਪਤਨੀ ਡਾ. ਜਗਜੀਤ ਕੌਰ ਅਤੇ ਬੇਟੀ ਡਾ. ਸੁਖਮਨੀ ਕੌਰ ਬਜਾਜ ਵੀ ਮੌਜੂਦ ਸਨ।