Business Khas

Latest news
ਕੁੰਗਫੂ ਮੁਕਾਬਲੇ ਵਿੱਚ ਖਿਡਾਰੀਆਂ ਨੇ ਮਾਰੀਆਂ ਮੱਲਾਂ ਗਰਭਵਤੀ ਸੀ ਜ਼ਿੰਦਾ ਸਾੜੀ ਗਈ ਮਨਜੀਤ ਕੌਰ; ਪਹਿਲਾਂ ਕੀਤੀ ਗਈ ਸੀ ਕਿਡਨੈਪਿੰਗ ਦੁੱਧ ਤੋਂ ਲੈ ਕੇ ਬੋਰਡਿੰਗ ਪਾਸ ਤੱਕ, 1 ਸਤੰਬਰ ਤੋਂ ਬਦਲ ਰਹੇ ਹਨ ਇਹ 5 ਨਿਯਮ ਪੰਜਾਬ ਯੂਨੀਵਰਸਟੀ ਵਿਦਆਰਥੀ ਚੋਣਾਂ ਵਿਚ ਸੱਥ ਸੰਸਥਾਂ ਦੇ ਉਮੀਦਵਾਰਾਂ ਨੂੰ ਜਿਤਾਓ ਸਿੱਖ ਤਾਲਮੇਲ ਰਾਹੁਲ ਗਾਂਧੀ ਦੇ ਪੰਜਾਬ ਦੌਰੇ ‘ਤੇ ਸਸਪੈਂਸ ਖ਼ਤਮ ਲੁਧਿਆਣਾ ‘ਚ ਨਾਬਾਲਗ ਨੂੰ ਨਸ਼ਾ ਦੇ ਕੇ ਕੀਤਾ ਜਬਰ-ਜ਼ਨਾਹ 50 KM ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੂਫਾਨ, ਚਾਰ ਦਿਨ ਲਗਾਤਾਰ ਮੀਂਹ ਭਾਈ ਸਰਬਜੀਤ ਸਿੰਘ ਐਮ ਪੀ ਦੀ ਸਿਹਤ ਵਿਗੜੀ ਸਿੱਖ਼ ਤਾਲਮੇਲ ਕਮੇਟੀ ਦੇ ਮੈਂਬਰ ਹਾਲ ਚਾਲ ਪਤਾ ਕਰਨ ਪੁਹੰਚੇ US Open ਦੇ ਸੈਮੀਫਾਈਨਲ ‘ਚ ਪਤੀ-ਪਤਨੀ ਦੀ ਜੋੜੀ ਦਾ ਧਮਾਲ ਵੰਦੇ ਮਾਤਰਮ ਨੂੰ ਲਾਗੂ ਕਰਨ ਦੇ ਫੈਸਲੇ ਖ਼ਿਲਾਫ਼ ਚਿੰਤਾ, ਅਕਾਲ ਤਖ਼ਤ ਸਾਹਿਬ ਵਿਖੇ ਸੌਂਪਿਆਂ ਮੰਗ ਪੱਤਰ
You are currently viewing ਸ਼੍ਰੋਮਣੀ ਅਕਾਲੀ ਦਲ ਵੱਲੋਂ ਹਰ ਵਰਗ ਨੂੰ ਹਾਈ ਕਮਾਂਡ ਟੀਮ ‘ਚ ਕੀਤਾ ਸ਼ਾਮਿਲ-ਬੀਬੀ ਜਗੀਰ ਕੌਰ

ਸ਼੍ਰੋਮਣੀ ਅਕਾਲੀ ਦਲ ਵੱਲੋਂ ਹਰ ਵਰਗ ਨੂੰ ਹਾਈ ਕਮਾਂਡ ਟੀਮ ‘ਚ ਕੀਤਾ ਸ਼ਾਮਿਲ-ਬੀਬੀ ਜਗੀਰ ਕੌਰ

ਜਲੰਧਰ, ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵੱਲੋਂ ਹਲਕਾ ਸੈਂਟਰਲ ਜਲੰਧਰ ਤੋਂ ਪਾਰਟੀ ਵਿੱਚ ਲੰਮੇ ਸਮੇਂ ਤੋਂ ਸੇਵਾਵਾਂ ਦੇ ਰਹੇ ਟਕਸਾਲੀ ਆਗੂਆਂ ਨੂੰ ਹਾਈ ਕਮਾਂਡ ਦੀ ਟੀਮ ਵਿੱਚ ਸ਼ਾਮਿਲ ਕਰਕੇ ਵੱਡੀਆਂ ਜਿੰਮ੍ਹੇਵਾਰੀਆਂ ਦੇ ਕੇ ਨਿਵਾਜਿਆ।ਸਾਬਕਾ ਡਿਪਟੀ ਮੇਅਰ ਕੁਲਦੀਪ ਸਿੰਘ ਉਬਰਾਏ ਦੇ ਗ੍ਰਹਿ ਵਿਖੇ ਰੱਖੇ ਸਮਾਗਮ ਦੌਰਾਨ ਜਲੰਧਰ ਲੋਕ ਸਭਾ ਹਲਕੇ ਦੀ ਇੰਚਾਰਜ ਬੀਬੀ ਜਗੀਰ ਕੌਰ ਨੇ ਆਗੂਆਂ ਨੂੰ ਸਿਰਪਾਓ ਪਾ ਕੇ ਸਨਮਾਨਿਤ ਕੀਤਾ।ਬੀਬੀ ਜਗੀਰ ਕੌਰ ਨੇ ਇਕੱਠ ਨੂੰ ਸੰਬੋਧਨ ਕਰਦਿਆ ਕਿਹਾ ਕਿ ਪਾਰਟੀ ਨੇ ਹਮੇਸ਼ਾ ਹਰ ਵਰਗ ਦਾ ਸਨਮਾਨ ਤੇ ਬਰਾਬਰਤਾ ਦੀ ਕਸਵੱਟੀ ਤੇ ਰੱਖ ਕੇ ਫੈਸਲੇ ਕੀਤੇ ਹਨ।ਜਲੰਧਰ ਲੋਕ ਸਭਾ ਸੀਟ ਤੋਂ ਅਕਾਲੀ ਦਲ ਦੇ ਉਮੀਦਵਾਰ ਮਹਿੰਦਰ ਸਿੰਘ ਕ.ੇਪੀ ਦੀ ਚੋਣ ਮੁਹਿੰਮ ਨੂੰ ਵਿਉਂਤਬੰਦੀ ਤਰੀਕੇ ਨਾਲ ਚਲਾਇਆ ਜਾਵੇਗਾ।ਹਰ ਵਰਕਰ ਹਰ ਦਰਵਾਜ਼ੇ ਤੱਕ ਪਾਰਟੀ ਦੀ ਸੋਚ ਤੇ ਕੀਤੇ ਕੰਮਾਂ ਨੂੰ ਪਹੁੰਚਾ ਕੇ ਕਾਂਗਰਸ, ਆਮ ਆਦਮੀ ਪਾਰਟੀ ਤੇ ਭਾਜਪਾ ਦੀਆਂ ਪੰਜਾਬ ਮਾਰੂ ਨੀਤੀਆਂ ਤੋਂ ਜਾਣੂ ਕਰਾਉਣਗੇ।ਇਸ ਮੌਕੇ ਹਲਕਾ ਇੰਚਾਰਜ ਇਕਬਾਲ ਸਿੰਘ ਢੀਂਡਸਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਹਵਾਈ ਕਾਗਜ ਦੇ ਫੋਕੇ ਮਹਿਲ ਬਣਾ ਕੇ ਜਨਤਾ ਨਾਲ ਵੋਟਾਂ ਸਮੇਂ ਵੱਡਾ ਧੋਖਾ ਕੀਤਾ।ਜੁਮਲੇਵਾਜ਼ਾਂ ਦੀ ਸਰਕਾਰ ਨੇ ਨੌਟੰਕੀ, ਡਰਾਮਿਆਂ ਰਾਹੀਂ ਪੰਜਾਬ ਦੀ ਜਨਤਾ ਨਾਲ ਖਿਲਵਾੜ ਕਰਕੇ ਵੋਟਾਂ ਬਟੋਰੀਆਂ ਸਨ।ਉਹਨਾਂ ਮਹਿੰਦਰ ਸਿੰਘ ਕੇ.ਪੀ ਦੇ ਹੱਕ ਵਿੱਚ ਇੱਕ ਇੱਕ ਵੋਟਰ ਨਾਲ ਰਾਬਤਾ ਕਾਇਮ ਕਰਨ ਦੀ ਅਪੀਲ ਕੀਤੀ।ਸਟੇਜ ਸਕੱਤਰ ਦੀ ਡਿਊਟੀ ਮੈਂਬਰ ਪੀ.ਏ.ਸੀ ਰਣਜੀਤ ਸਿੰਘ ਰਾਣਾ ਨੇ ਨਿਭਾਈ। ਇਸ ਮੌਕੇ ਜਿਹੜੇ ਆਗੂਆਂ ਨੂੰ ਨੁਮਾਇੰਦਗੀ ਦੇ ਕੇ ਨਿਯੁਕਤੀ ਪੱਤਰ ਦਿੱਤੇ ਉਹਨਾਂ ਵਿੱਚ ਮੈਂਬਰ ਪੀ.ਏ.ਸੀ ਕੁਲਦੀਪ ਸਿੰਘ ਉਬਰਾਏ, ਸੁਭਾਸ਼ ਸੌਂਧੀ, ਮਨਜੀਤ ਸਿੰਘ ਟਰਾਂਸਪੋਰਟਰ, ਅਮਰਜੀਤ ਸਿੰਘ ਬਰਮੀ, ਹਰਦੀਪ ਸਿੰਘ ਸਿੱਧੂ, ਹਰਪ੍ਰੀਤ ਸਿੰਘ ਸਚਦੇਵਾ ਸ਼ਾਮਿਲ ਹਨ। ਸ਼੍ਰੋਮਣੀ ਅਕਾਲੀ ਦਲ ਦੀ ਸਲਾਹਕਾਰ ਕਮੇਟੀ ਵਿੱਚ ਗੁਰਬਚਨ ਸਿੰਘ ਕਥੂਰੀਆ, ਗੁਰਬਚਨ ਸਿੰਘ ਮੱਕੜ, ਡਾ. ਪਰਮਜੀਤ ਸਿੰਘ, ਹਰਦੀਪ ਸਿੰਘ ਰਿੰਪੀ, ਜਸਵੀਰ ਸਿੰਘ ਦਕੋਹਾ ਸ਼ਾਮਿਲ ਕੀਤੇ।ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਜਨਰਲ ਕੌਂਸਲ ‘ਚ ਬਿਕਰਮਜੀਤ ਸਿੰਘ ਔਲਖ,ਪਰਮਿੰਦਰ ਸਿੰਘ ਮੱਕੜ, ਅਮਰੀਕ ਸਿੰਘ ਬਰਮੀ ਸ਼ਾਮਿਲ ਕੀਤੇ ਤੇ ਸਾਰੇ ਅਹੁਦੇਦਾਰਾਂ ਨੂੰ ਸਨਮਾਨਿਤ ਕੀਤਾ ਗਿਆ ਤੇ ਨਿਯੁਕਤੀ ਪੱਤਰ ਦਿੱਤੇ ਗਏ।ਇਸ ਮੌਕੇ ਸੀਨੀਅਰ ਅਕਾਲੀ ਆਗੂ ਰਣਜੀਤ ਸਿੰਘ ਰਾਣਾ ਮੈਂਬਰ ਪੀ.ਏ.ਸੀ, ਬੀਬੀ ਅਰਵਿੰਦਰ ਕੌਰ ਉਬਰਾਏ, ਅੰਮ੍ਰਿਤਬੀਰ ਸਿੰਘ ਪ੍ਰਧਾਨ ਯੂਥ ਅਕਾਲੀ ਦਲ ਸ਼ਹਿਰੀ, ਰਾਜਬੀਰ ਸਿੰਘ ਸੈਂਟੀ ਰਿਜ਼ਰਵ ਯੂਥ ਅਕਾਲੀ ਦਲ ਜਲੰਧਰ, ਮਨਬੀਰ ਸਿੰਘ ਅਕਾਲੀ, ਪਲਵਿੰਦਰ ਸਿੰਘ ਬੱਬਲੂ, ਗੁਰਪ੍ਰੀਤ ਸਿੰਘ, ਰਾਜਾ ਉਬਰਾਏ, ਮੰਗਾ ਸਿੰਘ ਮੰਗਾ, ਪਰਮਦੀਪ ਸਿੰਘ, ਗੁਰਸ਼ਰਨ ਸਿੰਘ, ਹਰਜੀਤ ਸਿੰਘ, ਹਰਜੋਤ ਸਿੰਘ, ਪਵਨ ਕੁਮਾਰ ਚੇਤਨ ਵਾਰਡ ਪ੍ਰਧਾਨ ਆਦਿ ਹਾਜਰ ਸਨ।