Business Khas

Latest news
ਕੁੰਗਫੂ ਮੁਕਾਬਲੇ ਵਿੱਚ ਖਿਡਾਰੀਆਂ ਨੇ ਮਾਰੀਆਂ ਮੱਲਾਂ ਗਰਭਵਤੀ ਸੀ ਜ਼ਿੰਦਾ ਸਾੜੀ ਗਈ ਮਨਜੀਤ ਕੌਰ; ਪਹਿਲਾਂ ਕੀਤੀ ਗਈ ਸੀ ਕਿਡਨੈਪਿੰਗ ਦੁੱਧ ਤੋਂ ਲੈ ਕੇ ਬੋਰਡਿੰਗ ਪਾਸ ਤੱਕ, 1 ਸਤੰਬਰ ਤੋਂ ਬਦਲ ਰਹੇ ਹਨ ਇਹ 5 ਨਿਯਮ ਪੰਜਾਬ ਯੂਨੀਵਰਸਟੀ ਵਿਦਆਰਥੀ ਚੋਣਾਂ ਵਿਚ ਸੱਥ ਸੰਸਥਾਂ ਦੇ ਉਮੀਦਵਾਰਾਂ ਨੂੰ ਜਿਤਾਓ ਸਿੱਖ ਤਾਲਮੇਲ ਰਾਹੁਲ ਗਾਂਧੀ ਦੇ ਪੰਜਾਬ ਦੌਰੇ ‘ਤੇ ਸਸਪੈਂਸ ਖ਼ਤਮ ਲੁਧਿਆਣਾ ‘ਚ ਨਾਬਾਲਗ ਨੂੰ ਨਸ਼ਾ ਦੇ ਕੇ ਕੀਤਾ ਜਬਰ-ਜ਼ਨਾਹ 50 KM ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੂਫਾਨ, ਚਾਰ ਦਿਨ ਲਗਾਤਾਰ ਮੀਂਹ ਭਾਈ ਸਰਬਜੀਤ ਸਿੰਘ ਐਮ ਪੀ ਦੀ ਸਿਹਤ ਵਿਗੜੀ ਸਿੱਖ਼ ਤਾਲਮੇਲ ਕਮੇਟੀ ਦੇ ਮੈਂਬਰ ਹਾਲ ਚਾਲ ਪਤਾ ਕਰਨ ਪੁਹੰਚੇ US Open ਦੇ ਸੈਮੀਫਾਈਨਲ ‘ਚ ਪਤੀ-ਪਤਨੀ ਦੀ ਜੋੜੀ ਦਾ ਧਮਾਲ ਵੰਦੇ ਮਾਤਰਮ ਨੂੰ ਲਾਗੂ ਕਰਨ ਦੇ ਫੈਸਲੇ ਖ਼ਿਲਾਫ਼ ਚਿੰਤਾ, ਅਕਾਲ ਤਖ਼ਤ ਸਾਹਿਬ ਵਿਖੇ ਸੌਂਪਿਆਂ ਮੰਗ ਪੱਤਰ

ਸਾਡਾ ਵਿਰੋਧ ਪਰਵਾਸੀਆਂ ਦੇ ਨਾਲ ਨਹੀਂ ਗੁੰਡਾਗਰਦੀ ਦੇ ਖਿਲਾਫ਼ ਹੈ:-ਕਿਸਾਨ ਤੇ ਸਿੱਖ ਜਥੇਬੰਦੀਆਂ

ਜਲੰਧਰ,(ਸੰਜੇ ਸ਼ਰਮਾ)-ਪਿਛਲੇ ਦਿਨੀਂ ਫੋਕਲ ਪੁਆਇੰਟ ਨੇੜੇ ਜੋ ਪਰਵਾਸੀ ਭਾਈਚਾਰੇ ਦੇ ਲੋਕ ਸ਼ਬਜੀ ਆਦਿ ਦੀਆਂ ਰੇਹੜੀਆ ਲਾਉਂਦੇ ਹਨ, ਓਥੇ ਇੱਕ ਕਿਸਾਨ ਵੱਲੋਂ ਤਰਬੂਜੇਆ ਦੀ ਟਰਾਲ਼ੀ ਖੜੀ ਕਰਕੇ ਤਰਬੂਜ ਵੇਚੇ ਜਾ ਰਹੇ ਸਨ, ਤਾਂ ਉਸ ਨੂੰ ਪ੍ਰਵਾਸੀ ਭਾਈਚਾਰੇ ਦੇ ਗੁੰਡਾ ਅਨਸਰਾਂ ਵਲੋ ਤਰਬੂਜ ਵੇਚਣ ਤੋਂ ਮਨ੍ਹਾ ਕੀਤਾ ਗਿਆ ਅਤੇ ਉਸ ਨਾਲ ਦੂਰਵਿਹਾਰ ਕੀਤਾ ਗਿਆ, ਤੇ ਉਥੇ ਟਰਾਲੀ ਲਾਕੇ ਸਮਾਨ ਵੇਚਣ ਤੋਂ ਮਨ੍ਹਾ ਕਰ ਦਿੱਤਾ ਗਿਆ। ਜਿਸ ਦੀ ਸੂਚਨਾ ਜਦੋਂ ਸਿੱਖ ਤਾਲਮੇਲ ਕਮੇਟੀ ਅਤੇ ਦੁਆਬਾ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਅਹੁਦੇਦਾਰਾਂ ਨੂੰ ਮਿਲੀ ਤਾਂ ਉਨ੍ਹਾਂ ਉਹਨਾਂ ਨੇ ਉਸ ਵੀਰ ਨੂੰ ਅਗਲੇ ਦਿਨ ਫਿਰ ਉਸੇ ਜਗਾ ਤੇ ਟਰਾਲੀ ਲਾਉਣ ਲਈ ਕਿਹਾ । ਤੇ ਵੱਡੀ ਗਿਣਤੀ ਵਿੱਚ ਸਿੱਖ ਆਗੂ ਤੇ ਕਿਸਾਨ ਆਗੂ ਪਹੁੰਚ ਗਏ ਜਿਨ੍ਹਾਂ ਨੂੰ ਵੇਖਕੇ ਪ੍ਰਵਾਸੀ ਭਾਈਚਾਰੇ ਦੇ ਗੁੰਡਾ ਅਨਸਰ ਉਥੋ ਭਜ ਗਏ। ਸਿੱਖ ਤੇ ਕਿਸਾਨ ਆਗੂਆਂ ਨੇ ਥਾਣਾ-8 ਦੇ ਐਸਐਚਓ ਪਰਦੀਪ ਸਿੰਘ ਨੂੰ ਸੂਚਨਾ ਦਿੱਤੀ ਉਹ ਵੀ ਮੋਕੇ ਤੇ ਪਹੁੰਚ ਗਏ,  ਤੇ ਪਰਵਾਸੀ ਭਾਈਚਾਰੇ ਦੀ ਮਾਰਕੀਟ ਦੇ ਪ੍ਰਧਾਨ ਨੂੰ ਵੀ ਓਥੇ ਤਲਬ ਕੀਤਾ ਗਿਆ, ਉਹਨਾਂ ਨੂੰ ਸਪਸ਼ਟ ਤੌਰ ਤੇ ਦਸ ਦਿੱਤਾ ਗਿਆ ਅਸੀਂ ਪਰਵਾਸੀ ਭਾਈਚਾਰੇ ਖਿਲਾਫ ਨਹੀ। ਪਰ ਕਿਸੇ ਨੂੰ ਗੁੰਡਾਗਰਦੀ ਦੀ ਇਜਾਜਤ ਨਹੀਂ ਦੇਵਾਂਗੇ,ਕੋਈ ਵੀ ਸੁਚਜੇ ਢੰਗ ਨਾਲ ਮੇਹਨਤ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰੇ। ਸਾਨੂੰ ਕੋਈ ਇਤਰਾਜ਼ ਨਹੀਂ ਪਰ ਕਿਸਾਨ ਵੀਰਾਂ ਨੂੰ ਕੰਮ ਕਰਨ ਤੋਂ ਰੋਕਣਾ ਕਿਸੇ ਵੀ ਪੰਜਾਬੀ ਨਾਲ ਕੀਤੀ ਗਈ ਗੁੰਡਾਗਰਦੀ ਬਰਦਾਸ਼ਤ ਨਹੀਂ ਕਰਾਂਗੇ।  ਪਰਵਾਸੀਆਂ ਦੀ ਰੇਹੜੀ ਮਾਰਕਿਟ ਦੇ ਪ੍ਰਧਾਨ ਵਲੋਂ ਪਹੁੰਚੇ ਸਿੱਖ ਲੀਡਰਾਂ ਤੇ  ਕਿਸਾਨ ਲਿਡਰਾਂ ਨੂੰ ਯਕੀਨ ਦੁਆਇਆ ਗਿਆ, ਕਿ ਅੱਗੇ ਤੋਂ ਕੋਈ ਵੀ ਪੰਜਾਬੀ ਜਾ ਕਿਸਾਨ ਆਪਣੀ ਫਸਲ ਵੇਚੇ ਤੇ ਸਾਡਾ ਕੋਈ ਵੀ ਮੈਂਬਰ ਰੁਕਾਵਟ ਨਹੀਂ ਪਾਵੇਗਾ। ਅਗਰ ਰੁਕਾਵਟ ਪਵੇਗਾ ਤਾਂ ਪੁਲਿਸ ਸਿੱਖ ਜਥੇਬੰਦੀਆਂ ਤੇ ਕਿਸਾਨ ਆਗੂਆਂ ਕੋਈ ਵੀ ਕਾਰਵਾਈ ਕਰਨਗੇ ਤਾ ਅਸੀ ਇਨ੍ਹਾਂ ਦਾ ਸਾਥ ਦੇਵਾਗੇ।  ਇਸ ਮੌਕੇ ਤੇ ਸਿੱਖ ਤਾਲਮੇਲ ਕਮੇਟੀ ਦੇ ਆ ਤਜਿੰਦਰ ਸਿੰਘ ਪਰਦੇਸੀ, ਹਰਪਾਲ ਸਿੰਘ ਚੱਢਾ, ਹਰਪ੍ਰੀਤ ਸਿੰਘ ਨੀਟੂ ਮਨਦੀਪ ਸਿੰਘ ਬੱਲੂ,ਗੁਰਵਿੰਦਰ ਸਿੰਘ ਸਿੱਧੂ, ਹਰਪਾਲ ਸਿੰਘ ਪਾਲੀ ਚੱਢਾ,ਤਜਿੰਦਰ ਸਿੰਘ ਸੰਤ ਨਗਰ,ਲਖਬੀਰ ਸਿੰਘ ਲੱਕੀ,ਪਲਵਿੰਦਰ ਸਿੰਘ ਬਾਬਾ, ਅਮਨਦੀਪ ਸਿੰਘ ਬੱਗਾ,ਉਪਿੰਦਰਪਾਲ ਸਿੰਘ ਓਪੀ ਮਝੈਲ,ਅਤੇ ਦੁਆਬਾ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਪ੍ਰਧਾਨ ਬਲਵਿੰਦਰ ਸਿੰਘ ਨੰਗਲ,ਦਵਿੰਦਰ ਸਿੰਘ ਧਾਲੀਵਾਲ ਜਨਰਲ ਸਕੱਤਰ ਹਰਵਿੰਦਰ ਸਿੰਘ,ਪਾਲੀ ਸਿੰਘ,ਹਰਚੰਦ ਸਿੰਘ,ਸੁਖਵਿੰਦਰ ਸਿੰਘ,ਰਾਜਵਿੰਦਰ ਸਿੰਘ ਧਾਲੀਵਾਲ,ਸੋਨੂੰ ਸ਼ਾਹ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪੰਜਾਬੀ ਨੌਜਵਾਨ ਹਾਜਰ ਸਨ।