Business Khas

Latest news
ਕੁੰਗਫੂ ਮੁਕਾਬਲੇ ਵਿੱਚ ਖਿਡਾਰੀਆਂ ਨੇ ਮਾਰੀਆਂ ਮੱਲਾਂ ਗਰਭਵਤੀ ਸੀ ਜ਼ਿੰਦਾ ਸਾੜੀ ਗਈ ਮਨਜੀਤ ਕੌਰ; ਪਹਿਲਾਂ ਕੀਤੀ ਗਈ ਸੀ ਕਿਡਨੈਪਿੰਗ ਦੁੱਧ ਤੋਂ ਲੈ ਕੇ ਬੋਰਡਿੰਗ ਪਾਸ ਤੱਕ, 1 ਸਤੰਬਰ ਤੋਂ ਬਦਲ ਰਹੇ ਹਨ ਇਹ 5 ਨਿਯਮ ਪੰਜਾਬ ਯੂਨੀਵਰਸਟੀ ਵਿਦਆਰਥੀ ਚੋਣਾਂ ਵਿਚ ਸੱਥ ਸੰਸਥਾਂ ਦੇ ਉਮੀਦਵਾਰਾਂ ਨੂੰ ਜਿਤਾਓ ਸਿੱਖ ਤਾਲਮੇਲ ਰਾਹੁਲ ਗਾਂਧੀ ਦੇ ਪੰਜਾਬ ਦੌਰੇ ‘ਤੇ ਸਸਪੈਂਸ ਖ਼ਤਮ ਲੁਧਿਆਣਾ ‘ਚ ਨਾਬਾਲਗ ਨੂੰ ਨਸ਼ਾ ਦੇ ਕੇ ਕੀਤਾ ਜਬਰ-ਜ਼ਨਾਹ 50 KM ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੂਫਾਨ, ਚਾਰ ਦਿਨ ਲਗਾਤਾਰ ਮੀਂਹ ਭਾਈ ਸਰਬਜੀਤ ਸਿੰਘ ਐਮ ਪੀ ਦੀ ਸਿਹਤ ਵਿਗੜੀ ਸਿੱਖ਼ ਤਾਲਮੇਲ ਕਮੇਟੀ ਦੇ ਮੈਂਬਰ ਹਾਲ ਚਾਲ ਪਤਾ ਕਰਨ ਪੁਹੰਚੇ US Open ਦੇ ਸੈਮੀਫਾਈਨਲ ‘ਚ ਪਤੀ-ਪਤਨੀ ਦੀ ਜੋੜੀ ਦਾ ਧਮਾਲ ਵੰਦੇ ਮਾਤਰਮ ਨੂੰ ਲਾਗੂ ਕਰਨ ਦੇ ਫੈਸਲੇ ਖ਼ਿਲਾਫ਼ ਚਿੰਤਾ, ਅਕਾਲ ਤਖ਼ਤ ਸਾਹਿਬ ਵਿਖੇ ਸੌਂਪਿਆਂ ਮੰਗ ਪੱਤਰ

ਸਿਵਲ ਹਸਪਤਾਲ ਬਚਾਓ ਸੰਘਰਸ਼ ਕਮੇਟੀ ਫਿਲੌਰ ਵਲੋਂ 11 ਅਗਸਤ ਨੂੰ ਸਿਹਤ ਮੰਤਰੀ ਨੂੰ ਮੰਗ ਪੱਤਰ ਭੇਜਣ ਦਾ ਫ਼ੈਸਲਾ

ਫਿਲੌਰ:- ਅੱਜ ਸਿਵਲ ਹਸਪਤਾਲ ਬਚਾਉ ਸੰਘਰਸ਼ ਕਮੇਟੀ ਫਿਲੌਰ ਦੀ ਕਮੇਟੀ ਦੀ ਮੀਟਿੰਗ ਜਰਨੈਲ ਫਿਲੌਰ ਅਤੇ ਸਰਵਜੀਤ ਭੱਟੀਆਂ ਦੀ ਪ੍ਰਧਾਨਗੀ ਹੇਠ ਦਿੱਲੀ ਸ਼ਹੀਦਾ ਦੀ ਯਾਦਗਾਰ ਫਿਲੌਰ ਵਿੱਖੇ ਹੋਈ । ਜਿਸ ਵਿੱਚ ਵੱਖ ਵੱਖ ਮੁੱਦਿਆ ਉਪਰ ਬਹੁਤ ਗੰਭੀਰਤਾ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ । ਮੀਟਿੰਗ ਵਿੱਚ ਸੰਬੋਧਨ ਕਰਦਿਆਂ ਆਗੂਆ ਨੇ ਦੱਸਿਆ ਕਿ ਸਿਵਲ ਹਸਪਤਾਲ ਅੰਦਰ 4 MBBS ਡਾਕਟਰਾਂ ਦੀ ਅਸਾਮੀਆਂ ਹਨ ਅਤੇ 3 ਲੀਵ ਰਿਜ਼ਰਵ ਅਸਾਮੀਆਂ ਹਨ ਜੋ ਕਿ ਖਾਲੀ ਹਨ ।ਹਸਪਤਾਲ ਅੰਦਰ ਸ਼ਪੈਸ਼ਲਿਸਟ 11 ਡਾਕਟਰਾਂ ਦੀਆਂ ਅਸਾਮੀਆਂ ਹਨ ਜਿਹਨਾ ਵਿੱਚੋ ਸਿਰਫ 3 ਭਰੀਆਂ ਹੋਈਆਂ ਨੇ ਤੇ 8 ਅਸਾਮੀਆਂ ਖਾਲੀ ਹਨ ਜਨਰਲ ਸਰਜਨ , ਮੈਡੀਕਲ ਸਪੈਸ਼ਲਿਸਟ , ਗਾਇਨੀ , ਐਨਸਥੀਸੀਆ ,ਕੰਨਾ ਦਾ ਡਾਕਟਰ , ਚਮੜੀ ਰੋਗਾ ਦੇ ਡਾਕਟਰ , ਖੂਨ ਨਾਲ ਸਬੰਧਿਤ ਡਾਕਟਰ , ਬੱਚਿਆਂ ਦੇ ਰੋਗਾ ਦੇ ਮਾਹਿਰ ਡਾਕਟਰਾਂ ਦੀਆ ਅਸਾਮੀਆਂ ਹਨ ਜੋ ਕਿ ਖਾਲੀ ਹਨ ਇਹਨਾ ਨੂੰ ਭਰਿਆ ਜਾਵੇ ਅਤੇ ਇਸੇ ਤਰਾਂ ਨਰਸ ਸਟਾਫ ਅਸਾਮੀਆਂ 10 ਹਨ ਜਿਹਨਾ ਵਿੱਚੋ ਸਿਰਫ 5 ਭਰੀਆਂ ਹਨ ਤੇ ਬਾਕੀ ਖਾਲੀ ਹਨ । ਕਲਰਕ ਅਸਾਮੀਆਂ 3 ਹਨ ਜਿਹਨਾ ਵਿੱਚੋ ਸਿਰਫ ਇਕ ਭਰੀ ਹੈ ਅਤੇ 2 ਖਾਲੀ ਹਨ ।ਦਰਜਾ ਚਾਰ ਮੁਲਾਜਮਾ ਵਿੱਚ ਹੈਲਪਰ ਦੀਆਂ 6 ਅਸਾਮੀਆਂ ਵਿੱਚੋਂ 2 ਪੋਸਟਾਂ ਖਾਲੀ ਹਨ ਅਤੇ ਸਫਾਈ ਕਰਮਚਾਰੀਆਂ ਦੀਆਂ ਕੁੱਲ 10 ਅਸਾਮੀਆਂ ਵਿੱਚੋਂ ਸਿਰਫ 1 ਭਰੀ ਹੋਈ ਹੈ ਅਤੇ 9 ਅਸਾਮੀਆਂ ਖਾਲੀ ਹਨ । ਐਬੂੰਲੈਂਸ ਦੇ ਡਰਾਇਵਰ ਘੱਟੋ ਘੱਟ 3 ਹੋਣੇ ਚਾਹੀਦੇ ਹਨ ਜਿਹਨਾ ਵਿੱਚੋ ਇਕ ਵੀ ਅਸਾਮੀ ਭਰੀ ਨਹੀ ਗਈ ਹੈ । ਲੈਬੋਰਟਰੀ ਦੇ ਸਟਾਫ ਵਿੱਚੋ 5 ਅਸਾਮੀਆਂ ਹਨ ਜਿਹਨਾ ਵਿੱਚੋਂ ਸਿਰਫ ਇਕ ਭਰੀ ਹੋਈ ਹੈ ਅਤੇ 4 ਖਾਲੀਆਂ ਹਨ ਅਤੇ ਲੈਬੋਰਟਰੀ ਨਾਲ ਸਬੰਧਿਤ ਸਾਮਾਨ ਦੀ ਘਾਟ ਨੂੰ ਪੂਰਾ ਕੀਤਾ ਜਾਵੇ । ਉਪਰੋਕਤ ਸਾਰੀਆਂ ਅਸਾਮੀਆਂ ਨੂੰ ਤੁਰੰਤ ਭਰਿਆ ਜਾਵੇ । ਇਸ ਤੋ ਇਲਾਵਾ ਹਰ ਤਰਾਂ ਦੀਆਂ ਦਵਾਈਆਂ ਮੁਹੱਈਆਂ ਕਰਵਾਈਆਂ ਜਾਣ । ਅਤੇ ਹਸਪਤਾਲ ਨਾਲ ਸਬੰਧਿਤ ਹੋਰ ਵੀ ਵੱਖ ਵੱਖ ਕਮੀਆਂ ਬਾਰੇ ਗੰਭੀਰਤਾ ਨਾਲ ਵਿੱਚਾਰ ਚਰਚਾਵਾਂ ਹੋਈਆਂ । ਸੰਘਰਸ਼ ਕਮੇਟੀ ਨੇ ਫੈਸਲਾਂ ਕੀਤਾ ਕਿ ਆਉਣ ਵਾਲੇ 11 ਅਗੱਸਤ 2023 ਨੂੰ SDM ਫਿਲ਼ੌਰ ਰਾਂਹੀ 11 ਵਜੇ ਮੰਗ ਪੱਤਰ ਸਿਹਤ ਮੰਤਰੀ ਪੰਜਾਬ ਨੂੰ ਭੇਜਿਆ ਜਾਵੇਗਾ । 11 ਅਗੱਸਤ ਦੇ ਮੰਗ ਪੱਤਰ ਤੋ ਪਹਿਲ਼ਾ ਫਿਲੌਰ ਦੇ ਨੇੜਲੇ ਪਿੰਡਾਂ ਵਿੱਚ ਮੀਟਿੰਗਾਂ ਰੱਖ ਕੇ ਆਮ ਇਸ ਲੜਾਈ ਨੂੰ ਆਮ ਲੋਕਾਂ ਵਿਚ ਲੈ ਕੇ ਜਾਇਆ ਜਾਵੇਗਾ । ਇਸ ਮੀਟਿੰਗ ਵਿੱਚ ਸੰਘਰਸ਼ ਕਮੇਟੀ ਦੇ ਆਗੂ ਦੀਪਕ ਰਸੂਲਪੁਰੀ , ਪਰਸ਼ੋਤਮ ਫਿਲ਼ੌਰ ,ਸੰਦੀਪ ਕੁਮਾਰ ,ਮਾਸਟਰ ਹੰਸ ਰਾਜ , ਸਰਪੰਚ ਰਾਮ ਲੁਭਾਇਆ ,ਗੁਰਮੇਲ ਸਿੰਘ ,ਚਰਨ ਸਿੰਘ,ਰੋਹਿਤ ,ਕੇਸ਼ਵ ਮਹਿਤਾ , ਜਸਵੰਤ ਬੋਧ ,ਤਜਿੰਦਰ ਸਿੰਘ ਧਾਲੀਵਾਲ ,ਰਾਜਵਿੰਦਰ ਮੁੱਠਡਾ ,ਰਜਿੰਦਰ ਸਿੰਘ ਪੰਚ ,ਰਵਿੰਦਰ ਪਾਲ ,ਹਾਜਿਰ ਸਨ