Business Khas

Latest news
ਸਿੱਖਾਂ ਤੋਂ ਗੁਰੂ ਸਾਹਿਬ ਵੱਲੋ ਬਖਸ਼ੇ ਰਵਾਇਤੀ ਸ਼ਸਤਰਾਂ ਨੂੰ ਖੋਇਆ ਰੌਇਲ ਚੈਲੰਜਰਜ਼ ਬੈਂਗਲੁਰੂ (RCB) ਨੇ ਕ੍ਰਿਕਟ ਜਗਤ ਵਿੱਚ ਉਹ ਕਾਰਨਾਮਾ ਕਰ ਦਿਖਾਇਆ ਸ਼ਹੀਦ ਬਾਬਾ ਖੁਸ਼ਹਾਲ ਸਿੰਘ ਸੀਨੀਅਰ ਸੈਕੰਡਰੀ ਸਕੂਲ ਲਾਂਬੜਾ ਵਿਖੇ ਕਰਵਾਏ ਗਏ ਸ਼ਬਦ ਗਾਇਨ ਮੁਕਾਬਲੇ ਪੰਜਾਬ ਦੇ ਸਕੂਲਾਂ ਵਿਚ ਗਰਮੀ ਦੀਆਂ ਛੁੱਟੀਆਂ ਦਾ ਹੋਇਆ ਐਲਾਨ ਅਗਲੇ 3 ਘੰਟਿਆਂ 'ਚ ਤੂਫਾਨ ਨੂੰ ਲੈ ਕੇ ਹਾਈ ਅਲਰਟ... ਨਗਰ ਨਿਗਮ ਚੋਣਾਂ ਦੀ ਤਸਵੀਰ ਨੇ ਰਾਜ ਦੇ ਰਾਜਨੀਤਿਕ ਦ੍ਰਿਸ਼ ਨੂੰ ਸਪੱਸ਼ਟ ਐਨਕਾਂ ਜਾਂ ਸਮਾਨ ਉੱਚ-ਤਕਨੀਕੀ ਐਨਕਾਂ ਜਮ੍ਹਾਂ ਕਰਾਉਣ ਦੇ ਨਿਰਦੇਸ਼ दिल्ली के हौज खास में AC ब्लास्ट से भीषण आग, रिटायर्ड IAS अधिकारी की मौत ਸੁਸ਼ੀਲ ਰਿੰਕੂ ਨੇ ਕੇਵਲ ਸਿੰਘ ਢਿੱਲੋਂ ਨੂੰ ਭਾਜਪਾ ਪੰਜਾਬ ਸੂਬਾ ਪ੍ਰਧਾਨ ਨਿਯੁਕਤ ਹੋਣ 'ਤੇ ਵਧਾਈ ਦਿੱਤੀ पांचवां समर कैंप 1 जून से 30 जून तक आयोजित
You are currently viewing ਸਿੰਘਾ ਦੀਆਂ ਸ਼ਹੀਦੀਆਂ ਤੇ ਜੈਕਾਰੇ ਗਜਾਏ ਜਾਂਦੇ ਹਨ, ਮਾਤਮੀ ਧੁਨਾਂ ਵਜਾਉਣੀਆਂ ਸਿੱਖੀ ਸਿਧਾਂਤਾਂ ਦੇ ਉਲਟ:-ਸਿੱਖ ਤਾਲਮੇਲ ਕਮੇਟੀ

ਸਿੰਘਾ ਦੀਆਂ ਸ਼ਹੀਦੀਆਂ ਤੇ ਜੈਕਾਰੇ ਗਜਾਏ ਜਾਂਦੇ ਹਨ, ਮਾਤਮੀ ਧੁਨਾਂ ਵਜਾਉਣੀਆਂ ਸਿੱਖੀ ਸਿਧਾਂਤਾਂ ਦੇ ਉਲਟ:-ਸਿੱਖ ਤਾਲਮੇਲ ਕਮੇਟੀ

ਜਲੰਧਰ,(ਸੰਜੇ ਸ਼ਰਮਾ)-ਸਿੱਖ ਇਤਿਹਾਸ ਮਹਾਨ ਸ਼ਹੀਦੀਆਂ ਨਾਲ ਭਰਪੂਰ ਹੈ, ਇਸ ਖਿੱਤੇ ਵਿੱਚ ਸਿੱਖਾਂ ਦੀਆਂ ਮਾਣਮੱਤੀਆਂ ਸ਼ਹੀਦੀਆਂ ਨੇ ਗੌਰਵਮਈ ਇਤਿਹਾਸ ਸਿਰਜਿਆ ਹੈ, ਦਸਮੇਸ਼ ਪਿਤਾ ਦੇ ਦੋ ਸਾਹਿਬਜ਼ਾਦਿਆਂ ਅਤੇ ਮਹਾਨ ਸਿੰਘਾਂ ਦੀਆਂ ਜਦੋਂ ਚਮਕੌਰ ਦੀ ਜੰਗ ਦੌਰਾਨ ਸ਼ਹੀਦੀਆਂ ਹੋਈਆਂ ਸਨ। ਤਾਂ ਦਸਮ ਪਿਤਾ ਨੇ ਬੋਲੇ ਸੋ ਨਿਹਾਲ ਦੇ ਜੈਕਾਰੇ ਬੁਲਾਏ ਸਨ, ਇਹ ਇਤਿਹਾਸ ਵਿੱਚ ਮੌਜੂਦ ਹੈ,ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ,ਹਰਪਾਲ ਸਿੰਘ ਚੱਡਾ, ਹਰਪ੍ਰੀਤ ਸਿੰਘ ਨੀਟੂ,ਵਿੱਕੀ ਸਿੰਘ ਖਾਲਸਾ,ਗੁਰਵਿੰਦਰ ਸਿੰਘ ਸਿੱਧੂ, ਹਰਜੋਤ ਸਿੰਘ ਲੱਕੀ, ਹਰਪ੍ਰੀਤ ਸਿੰਘ ਰੋਬਿਨ ਤੇ ਗੁਰਦੀਪ ਸਿੰਘ ਲੱਕੀ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਹੈ| ਹੇ ਕਿ ਭਗਵੰਤ ਮਾਨ ਦੀ ਸਰਕਾਰ ਵੱਲੋਂ 27 ਦਸੰਬਰ ਨੂੰ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਸਮਾਗਮ ਦੌਰਾਨ ਜੋ ਮਾਤਮੀ ਬਿਗਲ ਵਜਾਉਣ ਦਾ ਫੈਸਲਾ ਕੀਤਾ ਹੈ,ਅਸੀਂ ਉਸਦੀ ਘੋਰ ਨਿੰਦਾ ਕਰਦੇ ਹਾਂ,ਇਹ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਹਿੰਦੂਕਰਨ ਕਰਨ ਦੇ ਤੁਲ ਹੈ,ਕਿਉਂਕਿ ਗੁਰੂ ਸਾਹਿਬਾਨ ਨੇ ਜਿੰਨੀਆਂ ਵੀ ਜੰਗਾਂ ਲੜੀਆਂ ਹਨ ਤਾਂ ਜੰਗੀ ਮੈਦਾਨਾਂ ਵਿੱਚ ਜੈਕਾਰੇ ਲਗਾਉਂਦੇ ਸਨ, ਇਸ ਤੇ ਵੈਰਾਗ ਵੀ ਹੁੰਦਾ ਹੈ ਉਦਾਸੀ ਵੀ ਆਉਂਦੀ ਹੈ,ਪਰ ਸਿੱਖ ਕਦੇ ਮਾਤਮ ਨਹੀਂ ਮਨਾਉਂਦੇ, ਇਸ ਵੱਡੇ ਸਾਕੇ ਵਿੱਚੋਂ ਸਿੱਖ ਅਤੇ ਗਏ ਗੈਰ ਸਿੱਖ ਚੜਦੀ ਕਲਾ ਹਾਸਲ ਕਰਦੇ ਹਨ ਨਾ ਕੇ ਮਾਤਮ। ਭਗਵੰਤ ਮਾਨ ਚੜ੍ਹਦੀ ਕਲਾ ਦੇ ਸੰਕਲਪ ਨੂੰ ਪੁੱਠਾ ਗੇੜ ਦੇਣ ਨੂੰ ਤੁਲਿਆ ਹੈ ਉਹ ਇਸ ਨੂੰ ਯਾਦਗਾਰੀ ਬਿਗਲ ਕਹਿ ਸਕਦੇ ਸਨ ਪਰ ਮਾਤਮੀ ਬਿਗਲ ਕਹਿ ਕੇ ਮਹਾਨ ਸਿੱਖਾਂ ਦੀ ਕੁਰਬਾਨੀ ਦਾ ਨਿਰਾਦਰ ਕਰਨ ਦੀ ਕੋਸ਼ਿਸ਼ ਕੀਤੀ ਹੈ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਅਪੀਲ ਕਰਦੇ ਹਾਂ,ਉਹ ਇਸ ਦਿਨ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਲਗਾਤਾਰ ਜੈਕਾਰੇ ਬੁਲਾਉਣ ਦਾ ਹੁਕਮ ਦੇਣ,ਕਿਉਂਕਿ ਸਿੱਖ ਧਰਮ ਵਿੱਚ ਸ਼ਹਾਦਤ ਮਾਤਮ ਨਹੀਂ ਸ਼ਹਾਦਤ ਪੰਥ ਦਾ ਜੀਵਨ ਹੈ, ਰੱਬੀ ਰਾਹਾਂ ਉੱਪਰ ਪ੍ਰੇਮ ਖੇਲਣ ਕਾ ਚਾਉ ਹੈ,ਕਿਉਂਕਿ ਸ਼ਹਾਦਤ ਗੁਰੂ ਸਾਹਿਬ ਵੱਲੋਂ ਜਗਾਈ ਜੋਤ ਹੈ ਜੋ ਸਦਾ ਜਗਦੀ ਰਹੇਗੀ। ਇਸ ਮੌਕੇ ਤੇ ਪਲਵਿੰਦਰ ਸਿੰਘ ਬਾਬਾ ਹਰਪਾਲ ਸਿੰਘ ਪਾਲੀ ਚੱਡਾ ਤਜਿੰਦਰ ਸਿੰਘ ਸੰਤਨਗਰ ਪਰਮਪ੍ਰੀਤ ਸਿੰਘ ਵਿਟੀ ਰਣਜੀਤ ਸਿੰਘ ਗੋਲਡੀ ਮਨਦੀਪ ਸਿੰਘ ਬੱਲੂ ਅਮਨਦੀਪ ਸਿੰਘ ਬੱਗਾ ਸਨੀ ਸਿੰਘ ਉਬਰਾਏ ਜਤਿੰਦਰ ਸਿੰਘ ਕੋਲੀ ਆਦਿ ਹਾਜ਼ਰ ਸਨ।