Business Khas

Latest news
ਕੁੰਗਫੂ ਮੁਕਾਬਲੇ ਵਿੱਚ ਖਿਡਾਰੀਆਂ ਨੇ ਮਾਰੀਆਂ ਮੱਲਾਂ ਗਰਭਵਤੀ ਸੀ ਜ਼ਿੰਦਾ ਸਾੜੀ ਗਈ ਮਨਜੀਤ ਕੌਰ; ਪਹਿਲਾਂ ਕੀਤੀ ਗਈ ਸੀ ਕਿਡਨੈਪਿੰਗ ਦੁੱਧ ਤੋਂ ਲੈ ਕੇ ਬੋਰਡਿੰਗ ਪਾਸ ਤੱਕ, 1 ਸਤੰਬਰ ਤੋਂ ਬਦਲ ਰਹੇ ਹਨ ਇਹ 5 ਨਿਯਮ ਪੰਜਾਬ ਯੂਨੀਵਰਸਟੀ ਵਿਦਆਰਥੀ ਚੋਣਾਂ ਵਿਚ ਸੱਥ ਸੰਸਥਾਂ ਦੇ ਉਮੀਦਵਾਰਾਂ ਨੂੰ ਜਿਤਾਓ ਸਿੱਖ ਤਾਲਮੇਲ ਰਾਹੁਲ ਗਾਂਧੀ ਦੇ ਪੰਜਾਬ ਦੌਰੇ ‘ਤੇ ਸਸਪੈਂਸ ਖ਼ਤਮ ਲੁਧਿਆਣਾ ‘ਚ ਨਾਬਾਲਗ ਨੂੰ ਨਸ਼ਾ ਦੇ ਕੇ ਕੀਤਾ ਜਬਰ-ਜ਼ਨਾਹ 50 KM ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੂਫਾਨ, ਚਾਰ ਦਿਨ ਲਗਾਤਾਰ ਮੀਂਹ ਭਾਈ ਸਰਬਜੀਤ ਸਿੰਘ ਐਮ ਪੀ ਦੀ ਸਿਹਤ ਵਿਗੜੀ ਸਿੱਖ਼ ਤਾਲਮੇਲ ਕਮੇਟੀ ਦੇ ਮੈਂਬਰ ਹਾਲ ਚਾਲ ਪਤਾ ਕਰਨ ਪੁਹੰਚੇ US Open ਦੇ ਸੈਮੀਫਾਈਨਲ ‘ਚ ਪਤੀ-ਪਤਨੀ ਦੀ ਜੋੜੀ ਦਾ ਧਮਾਲ ਵੰਦੇ ਮਾਤਰਮ ਨੂੰ ਲਾਗੂ ਕਰਨ ਦੇ ਫੈਸਲੇ ਖ਼ਿਲਾਫ਼ ਚਿੰਤਾ, ਅਕਾਲ ਤਖ਼ਤ ਸਾਹਿਬ ਵਿਖੇ ਸੌਂਪਿਆਂ ਮੰਗ ਪੱਤਰ
You are currently viewing ਸਿੱਖਾਂ ਦੇ ਵਿਰੁੱਧ ਦਿੱਲੀ ਵਿੱਚ ਹੋਏ ਦੰਗਿਆ ਦੇ ਇਨਸਾਫ ਦੀ ਆਸ ਬੱਜੀ-ਜਥੇਦਾਰ ਗੁਰਪ੍ਰਤਾਪ ਸਿੰਘਵਡਾਲਾ

ਸਿੱਖਾਂ ਦੇ ਵਿਰੁੱਧ ਦਿੱਲੀ ਵਿੱਚ ਹੋਏ ਦੰਗਿਆ ਦੇ ਇਨਸਾਫ ਦੀ ਆਸ ਬੱਜੀ-ਜਥੇਦਾਰ ਗੁਰਪ੍ਰਤਾਪ ਸਿੰਘਵਡਾਲਾ

ਦਿੱਲੀ ਵਿੱਚ ਸਿੱਖਾਂ ਦੇ ਵਿਰੁੱਧ ਹੋਏ 1984 ਦੇ ਦੰਗਿਆਂ ਵਿੱਚ ਸ਼ਾਮਿਲ ਕਾਂਗਰਸ ਪਾਰਟੀ ਦੇ ਸੱਜਣ ਕੁਮਾਰ ਨੂੰ ਦਿੱਲੀ ਅਦਾਲਤ ਵੱਲੋਂ ਦੋਸ਼ੀ ਕਰਾਰ ਦਿੱਤਾ ਹੈ। ਇਸ ਦਰਦਨਾਕ ਕਤਲੇਆਮ ਦੀ ਸਿੱਖ ਕੌਮ ਨੂੰ ਬਹੁਤ ਲੰਬੇ ਸਮੇਂ ਤੋਂ ਇਨਸਾਫ ਦੀ ਉਡੀਕ ਸੀ। ਕਾਂਗਰਸ ਪਾਰਟੀ ਦੇ ਬਹੁਤ ਲੀਡਰ ਇਹਨਾਂ ਦੰਗਿਆਂ ਵਿੱਚ ਸ਼ਾਮਿਲ ਸਨ। ਸਿੱਖਾਂ ਦੀਆਂ ਦੇਸ਼ ਭਗਤੀ ਦੀਆਂ ਮਿਸਾਲਾਂ ਦੇ ਕਿੱਸੇ ਕਿੱਸੇ ਤੋਂ ਲੁਕੇ ਨਹੀਂ। ਆਪਣੇ ਹੀ ਦੇਸ਼ ਵਿੱਚ ਇਸ ਕਤਲੇਆਮ ਦੇ ਇਨਸਾਫ ਲਈ ਅਤੇ ਦੋਸ਼ੀਆਂ ਨੂੰ ਕਰੜੀਆਂ ਸਜਾਵਾਂ ਦਿਵਾਉਣ ਵਾਸਤੇ ਸਿੱਖ ਕੌਮ ਨੂੰ ਬੜੀ ਜਦੋ ਜਹਿਦ ਕਰਨੀ ਪਈ। ਸੱਜਣ ਕੁਮਾਰ ਵਰਗੇ ਬਹੁਤ ਸਾਰੇ ਕਾਂਗਰਸ ਦੇ ਲੀਡਰ ਹਨ ਜਿਹੜੇ ਇਹਨਾਂ ਦੰਗਿਆਂ ਵਿੱਚ ਸ਼ਾਮਿਲ ਸੀ।ਉਨਾਂ ਸਾਰਿਆਂ ਲੀਡਰਾਂ ਉੱਪਰ ਕਾਨੂੰਨ ਦਾ ਸ਼ਿਕੰਜਾ ਬਹੁਤ ਸਮਾਂ ਪਹਿਲਾਂ ਕੱਸਿਆ ਜਾਣਾ ਚਾਹੀਦਾ ਸੀ।

ਸੱਜਣ ਕੁਮਾਰ ਨੂੰ ਦਿੱਲੀ ਦੀ ਅਦਾਲਤ ਵੱਲੋਂ ਦੋਸ਼ੀ ਕਰਾਰ ਦੇਣ ਨਾਲ ਸਿੱਖਾਂ ਦੇ ਉੱਪਰ ਹੋਏ ਜਖਮਾਂ ਨੂੰ ਮੱਲਮ ਲੱਗੇਗੀ। ਇਸ ਨੂੰ ਆਪਣੇ ਕੀਤੇ ਹੋਏ ਪਾਪਾਂ ਦੀ ਕਰੜੀ ਸਜ਼ਾ ਮਿਲਣੀ ਚਾਹੀਦੀ ਹੈ। ਪੀੜਤ ਪਰਿਵਾਰ ਜਿਨਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਸੀ ਅਤੇ ਉਹ ਬਹੁਤ ਲੰਬੇ ਸਮੇਂ ਤੋਂ ਇਨਸਾਫ ਦੀ ਉਡੀਕ ਕਰ ਰਹੇ ਸਨ। ਇਨਸਾਫ ਮਿਲਣ ਵਿੱਚ ਦੇਰ ਤਾਂ ਬਹੁਤ ਹੋ ਗਈ ਲੇਕਿਨ ਦੇਰ ਹੈ ਅੰਧੇਰ ਨਹੀਂ ਦੀ ਆਸ ਨਾਲ ਉਹ ਸਾਰੇ ਪਰਿਵਾਰ ਸਮੁੱਚੇ ਦੋਸ਼ੀਆਂ ਦੇ ਵਿਰੁੱਧ ਇਨਸਾਫ ਹੁੰਦਾ ਦੇਖਣਾ ਚਾਹੁੰਦੇ ਹਨ।