Business Khas

Latest news
ਐਮ.ਪੀ. ਅਸ਼ੋਕ ਕੁਮਾਰ ਮਿੱਤਲ ਵੱਲੋਂ ਜਲੰਧਰ ਵਿੱਚ 1.50 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਕਾਂਗਰਸ ਕਮੇਟੀ ਦੇ ਨਵ- ਨਿਯੁਕਤ ਪ੍ਰਧਾਨ ਸ.ਪ੍ਰਗਟ ਸਿੰਘ ਕਾਂਗਰਸ ਭਵਨ ਜਲੰਧਰ ਵਿਖੇ प्रागपुर मंडल के बाबा बुड्ढा जी एंक्लेव में बैठक आयोजित, स्थानीय निवासियों ने उत्साहपूर्वक लिया भाग 40-45 साल बाद सुधरेगी रास्ता मोहल्ला की नालियों की दशा, मेयर वनीत धीर ने दी बड़ी राहत ਅਜੈ ਦੇਵਗਨ ਦੇ ਜੁਹੂ ਸਥਿਤ ਬੰਗਲੇ ’ਤੇ BMC ਦੀ ਕਾਰਵਾਈ, ਨਾਜਾਇਜ਼ ਉਸਾਰੀ ਦੇ ਦੋਸ਼ਾਂ ਹੇਠ ਕੁਝ ਹਿੱਸੇ ਢਾਹੇ ਪੇਸ਼ੀ ਤੋਂ ਠੀਕ ਪਹਿਲਾਂ ਲੰਡਨ ਰਵਾਨਾ ਹੋਏ ਧਰੁਵ ਰਾਠੀ, ਅਦਾਲਤ ਵੱਲੋਂ ਵਾਰੰਟ ਜਾਰੀ ਸੜਕ ਪਾਰ ਕਰ ਰਹੀ ਮਹਿਲਾ ਨੂੰ ਟਰੱਕ ਨੇ ਕੁਚਲਿਆ; ਮੌਕੇ ‘ਤੇ ਮੌਤ ਰੂਸ ਤੋਂ ਤੇਲ ਖਰੀਦਣ ‘ਤੇ ਨਹੀਂ ਲੱਗੇਗਾ ਟੈਰਿਫ ਅਮਰੀਕਾ ਨੇ ਭਾਰਤ ਨੂੰ ਦਿੱਤੀ ਵੱਡੀ ਰਾਹਤ; ਟਰੰਪ ਬੋਲੇ- ਇਹ ਸਾਡੇ ਕੌਮੀ ਹਿੱਤ ‘ਚ ਮੁਸਕਾਨ-ਸਾਹਿਲ ਤੋਂ ਬਾਅਦ ਰਵਿਤਾ ਅਤੇ ਅਮਰਦੀਪ ਨੂੰ ਵੀ ਮੌਤ ਦੀ ਸਜ਼ਾ
You are currently viewing ਸਿੱਖੀ ਸਰੂਪ ਬਣਾ ਕੇ ਖੋਹ ਕਰਨ ਵਾਲੇ ਦੇ ਪਿਛੋਕੜ ਦੀ ਪੂਰੀ ਜਾਂਚ ਕਰਾਈ ਜਾਵੇ

ਸਿੱਖੀ ਸਰੂਪ ਬਣਾ ਕੇ ਖੋਹ ਕਰਨ ਵਾਲੇ ਦੇ ਪਿਛੋਕੜ ਦੀ ਪੂਰੀ ਜਾਂਚ ਕਰਾਈ ਜਾਵੇ

ਜਲੰਧਰ,(ਸੰਜੇ ਸ਼ਰਮਾ)-ਸਿੱਖ ਜਥੇਬੰਦੀਆਂ ਵੱਲੋਂ ਥਾਣਾ ਨੰਬਰ 6 ਦੇ ਮੁਖੀ ਤੋਂ ਮੰਗ। ਪਿਛਲੇ ਦਿਨੀ ਥਾਣਾ ਨੰਬਰ ਛੇ ਦੇ ਇਲਾਕੇ ਗੋਲ ਮਾਰਕੀਟ ਤੋਂ ਖੋਹ ਕਰਦਿਆਂ ਇੱਕ ਸ਼ੋਰ ਫੜਿਆ ਗਿਆ ਸੀ। ਜਿਸ ਨੇ ਸਿਰ ਤੇ ਕੇਸਰੀ ਦਸਤਾਰ ਸਜਾਈ ਸੀ ਅਤੇ ਸਰੀਰ ਉੱਪਰ ਸ੍ਰੀ ਸਾਹਿਬ ਧਾਰਨ ਕੀਤੀ ਹੋਈ ਸੀ। ਜਦੋਂ ਪੁਲਿਸ ਵੱਲੋਂ ਇਸ ਦੀ ਜਾਂਚ ਕੀਤੀ ਗਈ ਤਾਂ ਇਹ ਬਿਨਾਂ ਕੇਸਾਂ ਤੋਂ ਨਿਕਲਿਆ ਅਤੇ ਇਸਨੇ ਸਿਰ ਅਤੇ ਮੂੰਹ ਦੇ ਵਾਲ ਕਤਲ ਕਰਾਏ ਹੋਏ ਸਨ,ਇਸ ਦਾ ਪੂਰਾ ਨਾਮ ਮਨਬੀਰ ਮੰਨਾ ਹੈ ਅਤੇ ਇਹ ਸੈਦੇਵਾਲ ਨੂਰ ਮਹਿਲ ਦਾ ਰਹਿਣ ਵਾਲਾ ਹੈ। ਇਸ ਸਾਰੇ ਮਸਲੇ ਮਾਮਲੇ ਦਾ ਜਦੋਂ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਜਲੰਧਰ ਦੇ ਮੁਖੀ ਦਮਨਦੀਪ ਸਿੰਘ ਉਬਰਾਏ ਨੂੰ ਮਿਲੀ ਤਾਂ ਉਹਨਾਂ ਨੇ ਸਿੱਖ ਤਾਲਮੇਲ ਕਮੇਟੀ ਦੇ ਦਫਤਰ ਸਾਰੀ ਗੱਲਬਾਤ ਕੀਤੀ ਜਿਸ ਤੋਂ ਅੱਜ ਸਿੱਖ ਜਥੇਬੰਦੀਆਂ ਦਾ ਪ੍ਰਤੀਨਿਧੀ ਮੰਡਲ ਅੱਜ ਥਾਣਾ ਛੇ ਦੇ ਮੁਖੀ ਅਜੈਬ ਸਿੰਘ ਨੂੰ ਮਿਲ ਕੇ ਇੱਕ ਮੰਗ ਪੱਤਰ ਦਿੱਤਾ ਮੰਗ ਪੱਤਰ ਦੇਣ ਵਾਲਿਆਂ ਵਿੱਚ ਸਿੱਖ ਤਾਲਮੇਲ ਕਮੇਟੀ ਦੇ ਤਜਿੰਦਰ ਸਿੰਘ ਪਰਦੇਸੀ ਹਰਪਾਲ ਸਿੰਘ ਚੱਡਾ ਹਰਪ੍ਰੀਤ ਸਿੰਘ ਨੀਟੂ ਹਰਪਾਲ ਸਿੰਘ ਪਾਲੀ ਚੱਡਾ ਅਮਨਦੀਪ ਸਿੰਘ ਬੱਗਾ ਸਤਿਕਾਰ ਕਮੇਟੀ ਦੇ ਦਮਨਦੀਪ ਸਿੰਘ ਬਾਜਵਾ ਕੁਲਵਿੰਦਰ ਸਿੰਘ ਆਗਾਜ ਐਨਜੀਓ ਦੇ ਪਰਮਪ੍ਰੀਤ ਸਿੰਘ ਬਿੱਟੀ ਅਮਨਦੀਪ ਤੇ ਪ੍ਰਭਜੀਤ ਸਿੰਘ ਬੇਦੀ ਸ਼ਾਮਿਲ ਸਨ, ਸਿੱਖ ਆਗੂਆਂ ਨੇ ਇਸ ਖੋਹ ਕਰਨ ਵਾਲੇ ਦੇ ਪਿਛੋਕੜ ਦੀ ਪੂਰੀ ਜਾਂਚ ਕਰਾਉਣ ਦੀ ਮੰਗ ਕੀਤੀ ਤਾਂ ਜੋ ਪਤਾ ਲੱਗ ਸਕੇ ਕਿ ਸਿੱਖੀ ਸਰੂਪ ਬਣ ਕੇ ਬਣਾ ਕੇ ਲੁੱਟਾਂ ਖੋਹਾਂ ਕਰਨ ਪਿੱਛੇ ਕੋਈ ਸਾਜਿਸ਼ ਤਾਂ ਕੰਮ ਨਹੀਂ ਕਰ ਰਹੀ ਅਤੇ ਇਹ ਕਦੋਂ ਤੋਂ ਕੋਹਾ ਕਰ ਰਿਹਾ ਹੈ ਮੰਗ ਪੱਤਰ ਵਿੱਚ ਇਹ ਵੀ ਮੰਗ ਕੀਤੀ, ਕਿ ਇਸ ਦੋਸ਼ੀ ਤੇ ਸਿੱਖਾਂ ਦੀਆਂ ਭਾਵਨਾਵਾਂ ਭੜਕਾਉਣ ਦਾ ਮਾਮਲਾ ਵੀ ਖੋਹ ਤੇ ਮੁਕਦਮੇ ਨਾਲ ਨਾਲ ਦਰਜ ਕੀਤਾ ਜਾਵੇ ਪੁਲਿਸ ਮੁਖੀ ਨੇ ਸਾਰੇ ਮਾਮਲੇ ਨੂੰ ਗੰਭੀਰਤਾ ਨਾਲ ਵਿਚਾਰ ਕਰਨ ਦਾ ਯਕੀਨ ਦਵਾਇਆ|