Business Khas

Latest news
ਕੁੰਗਫੂ ਮੁਕਾਬਲੇ ਵਿੱਚ ਖਿਡਾਰੀਆਂ ਨੇ ਮਾਰੀਆਂ ਮੱਲਾਂ ਗਰਭਵਤੀ ਸੀ ਜ਼ਿੰਦਾ ਸਾੜੀ ਗਈ ਮਨਜੀਤ ਕੌਰ; ਪਹਿਲਾਂ ਕੀਤੀ ਗਈ ਸੀ ਕਿਡਨੈਪਿੰਗ ਦੁੱਧ ਤੋਂ ਲੈ ਕੇ ਬੋਰਡਿੰਗ ਪਾਸ ਤੱਕ, 1 ਸਤੰਬਰ ਤੋਂ ਬਦਲ ਰਹੇ ਹਨ ਇਹ 5 ਨਿਯਮ ਪੰਜਾਬ ਯੂਨੀਵਰਸਟੀ ਵਿਦਆਰਥੀ ਚੋਣਾਂ ਵਿਚ ਸੱਥ ਸੰਸਥਾਂ ਦੇ ਉਮੀਦਵਾਰਾਂ ਨੂੰ ਜਿਤਾਓ ਸਿੱਖ ਤਾਲਮੇਲ ਰਾਹੁਲ ਗਾਂਧੀ ਦੇ ਪੰਜਾਬ ਦੌਰੇ ‘ਤੇ ਸਸਪੈਂਸ ਖ਼ਤਮ ਲੁਧਿਆਣਾ ‘ਚ ਨਾਬਾਲਗ ਨੂੰ ਨਸ਼ਾ ਦੇ ਕੇ ਕੀਤਾ ਜਬਰ-ਜ਼ਨਾਹ 50 KM ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੂਫਾਨ, ਚਾਰ ਦਿਨ ਲਗਾਤਾਰ ਮੀਂਹ ਭਾਈ ਸਰਬਜੀਤ ਸਿੰਘ ਐਮ ਪੀ ਦੀ ਸਿਹਤ ਵਿਗੜੀ ਸਿੱਖ਼ ਤਾਲਮੇਲ ਕਮੇਟੀ ਦੇ ਮੈਂਬਰ ਹਾਲ ਚਾਲ ਪਤਾ ਕਰਨ ਪੁਹੰਚੇ US Open ਦੇ ਸੈਮੀਫਾਈਨਲ ‘ਚ ਪਤੀ-ਪਤਨੀ ਦੀ ਜੋੜੀ ਦਾ ਧਮਾਲ ਵੰਦੇ ਮਾਤਰਮ ਨੂੰ ਲਾਗੂ ਕਰਨ ਦੇ ਫੈਸਲੇ ਖ਼ਿਲਾਫ਼ ਚਿੰਤਾ, ਅਕਾਲ ਤਖ਼ਤ ਸਾਹਿਬ ਵਿਖੇ ਸੌਂਪਿਆਂ ਮੰਗ ਪੱਤਰ

ਸਿੱਖ ਕੌਮ ਦੀ ਮਾਣਮੱਤੀ ਸੰਸਥਾ ਖਾਲਸਾ ਏਡ ਦੇ ਦਫ਼ਤਰ ਤੇ ਛਾਪਾਮਾਰੀ ਨਿੰਦਨਯੋਗ:-ਸਿੱਖ ਤਾਲਮੇਲ ਕਮੇਟੀ

 ਜਲੰਧਰ,(ਸੰਜੇ ਸ਼ਰਮਾ)-ਧਰਮ,ਜਾਤ ਦੇਸ਼ ਤੋਂ ਉਪਰ ਉੱਠ ਕੇ ਭਾਈ ਘਨ੍ਹੱਈਆ ਜੀ ਦੇ ਚਿਨਾਂ ਤੇ ਚਲਦੇ ਹੋਏ ਸਿੱਖ ਕੌਮ ਦੀ ਮਹਾਨ ਸੰਸਥਾ ਖਾਲਸਾ ਏਡ ਜੋ ਹਰ ਦੁੱਖ ਦੇ ਸਮੇਂ ਭਾਵੇਂ ਉਹ ਕੋਵਿਡ ਦਾ ਸਮਾਂ ਹੋਵੇ। ਭਾਵੇਂ ਵਿਦੇਸ਼ਾਂ ਵਿੱਚ ਕਿਤੇ ਜੰਗ ਲੱਗੀ ਹੋਵੇ, ਕਿਤੇ ਹੜ੍ਹ ਆਇਆ ਹੋਵੇ ਜਾਂ ਕਿਤੇ ਸੋਕਾ ਪਿਆ ਹੋਵੇ, ਵੱਧ ਚੜ੍ਹ ਕੇ ਸੇਵਾ ਕਰਨ ਵਾਲੀ ਸੰਸਥਾ ਤੇ ਐਨ ਆਈ ਦੀ ਟੀਮ ਵੱਲੋਂ ਦਫਤਰ ਅਤੇ ਗੋਦਾਮ ਵਿਚ ਕੀਤੀ ਛਾਪੇਮਾਰੀ ਅਤਿ ਨਿੰਦਕ ਯੋਗ ਹੈ, ਜਿਸ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਉਹ ਥੋੜ੍ਹੀ ਹੈ।ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ,ਹਰਪਾਲ ਸਿੰਘ ਚੱਡਾ,ਹਰਪ੍ਰੀਤ ਸਿੰਘ ਨੀਟੂ,ਗੁਰਵਿੰਦਰ ਸਿੰਘ ਸਿੱਧੂ,ਵਿੱਕੀ ਸਿੰਘ ਖਾਲਸਾ,ਹਰਪਾਲ ਸਿੰਘ ਪਾਲੀ ਚੱਡਾ, ਅਮਨਦੀਪ ਸਿੰਘ ਬੱਗਾ, ਤੇ ਸੰਨੀ ਸਿੰਘ ਉਬਰਾਏ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਹੈ।ਕਿ ਅਗਰ ਕੋਈ ਇਕ ਮੈਂਬਰ ਗਲਤ ਵੀ ਹੈ,ਉਸ ਤੋਂ ਪੁੱਛਗਿੱਛ ਹੋ ਸਕਦੀ ਹੈ,ਪਰ ਸੰਸ਼ਥਾ ਤੇ ਗੋਦਾਮ ਤੇ ਛਾਪੇਮਾਰੀ ਕਰਨਾ ਇਹ ਗਲਤ ਹੈ, ਇਸ ਨਾਲ ਆਮ ਸਿੱਖਾਂ ਵਿੱਚ ਗ਼ਲਤ ਪ੍ਰਭਾਵ ਗਿਆ ਹੈ। ਜੋ ਨਹੀਂ ਜਾਣਾ ਚਾਹੀਦਾ ਸੀ, ਸਿੱਖ ਕੌਮ ਵਿੱਚ ਸਮੂਚੀ ਮਾਨਵਤਾ ਦੀ ਸੇਵਾ ਲਈ ਜੋ ਭਾਵਨਾ ਹੈ ਉਸ ਉੱਤੇ ਅਜਿਹੀ ਘਟਨਾਵਾਂ ਨਾਲ ਗਲਤ ਪ੍ਰਭਾਵ ਜਾਂਦਾ ਹੈ। ਅਸੀਂ ਸਮੁੱਚੀਆਂ ਸੰਸਥਾਵਾਂ ਨੂੰ ਬੇਨਤੀ ਕਰਦੇ ਹਾਂ ਇਸ ਛਾਪੇਮਾਰੀ ਦੇ ਖਿਲਾਫ਼ ਆਵਾਜ਼ ਬੁਲੰਦ ਕਰਨੀ ਜਰੂਰੀ ਚਾਹੀਦੀ ਹੈ। ਤੇ ਮਾਨਵਤਾ ਦੀ ਸੇਵਾ ਧਰਮ ਜਾਤ ਤੇ ਦੇਸ ਤੋ ਉਪਰ ਉਠਕੇ ਕਰਨੀ ਚਾਹੀਦੀ ਹੈ। ਇਹ ਸਿੱਖ ਕੌਮ ਨੂੰ ਸਿੱਖ ਗੁਰੂ ਸਾਹਿਬਾਨ ਵੱਲੋਂ ਦਿੱਤੀਆਂ ਸਿੱਖਿਆਵਾਂ ਦੇ ਅਨੂਸਾਰ ਹੈ। ਇਸ ਮੋਕੇ ਤੇਸੰਦੀਪ ਸਿੰਘ ਬਸਤੀ ਮਿਠੂ,ਗੁਰਵਿੰਦਰ ਸਿੰਘ ਗੋਰਵ,ਗੁਰਮੀਤ ਸਿੰਘ ਅਨਮੋਲ,ਰਣਜੀਤ ਸਿੰਘ ਗੋਲਡੀ,ਹਰਵਿੰਦਰ ਸਿੰਘ ਚਿਟਕਾਰਾ,ਹਰਪ੍ਰੀਤ ਸਿੰਘ ਸੋਨੂੰ,ਪਲਵਿੰਦਰ ਸਿੰਘ ਬਾਬਾ,ਲਖਬੀਰ ਸਿੰਘ ਲਕੀ,ਗੁੁਰਦੀਪ ਸਿੰਘ ਲੱਕੀ,ਮਨਮਿੰਦਰ ਸਿੰਘ ਭਾਟੀਆ,ਗੁਰਵਿੰਦਰ ਸਿੰਘ ਨਾਗੀ,ਹਰਪ੍ਰੀਤ ਸਿੰਘ ਰੋਬਿਨ,ਪਰਮਿੰਦਰ ਸਿੰਘ ਟੱਕਰ,ਪ੍ਰਬਜੋਤ ਸਿੰਘ ਖਾਲਸਾ,ਜਤਿੰਦਰ ਸਿੰਘ ਕੋਹਲੀ,ਸਰਬਜੀਤ ਸਿੰਘ ਕਾਲੜਾ,ਅਰਵਿੰਦਰ ਸਿੰਘ ਬਬਲੂ, ਹਰਜੀਤ ਸਿੰਘ ਬਾਬਾ,ਬਲਜੀਤ ਸਿੰਘ ਸੰਟੀ ਨੀਲਾ ਮਹਿਲ,ਸਵਰਨ ਸਿੰਘ ਚੱਢਾ,ਰਾਜਪਾਲ ਸਿੰਘ, ਤਜਿੰਦਰ ਸਿੰਘ ਸੰਤ ਨਗਰ,ਅਵਤਾਰ ਸਿੰਘ ਮੀਤ ਆਦਿ ਹਾਜਰ ਸਨ।