Business Khas

Latest news
ਬਸਤੀ ਸ਼ੇਖ ਸਤਰਾਂ ਮੁਹੱਲੇ ਵਿੱਚ ਪਾਣੀ ਦੀ ਕਮੀ ਨਾਲ ਲੋਕ ਪਰੇਸ਼ਾਨ ਗੁਰਦੁਆਰਾ ਬਾਬਾ ਜੀਵਨ ਸਿੰਘ ਗੜਾ ਵਿਖੇ ਖਾਲਸੇ ਦਾ ਪ੍ਰਗਟ ਦਿਵਸ ਸ਼ਰਧਾ ਪੂਰਵਕ ਮਨਾਇਆ ਗਿਆ ਚਰਨਜੀਤ ਸਿੰਘ ਚੰਨੀ ਨੂੰ ਦਿੱਤਾ ਮੰਗ ਪੱਤਰ ਬੇਅਦਬੀ ਸਬੰਧੀ ਸੋਧ ਬਿੱਲ ਸਰਬਸੰਮਤੀ ਨਾਲ ਪਾਸ ਹੋਣ ਤੇ ਸਿੱਖ ਤਾਲਮੇਲ ਕਮੇਟੀ ਵੱਲੋਂ ਜੋਰਦਾਰ ਸਵਾਗਤ ਖ਼ਾਲਸਾ ਮਾਰਚ ਵਿੱਚ ਸਹਿਜੋਗ ਦੇਣ ਵਾਲੀਆਂ ਸਾਰੀਆਂ ਜਥੇਬੰਦੀਆਂ ਅਤੇ ਸੰਗਤਾ ਦਾ ਧੰਨਵਾਦ  ਸ. ਭੂਪਿੰਦਰ ਪਾਲ ਸਿੰਘ ਖਾਲਸਾ ਅਤੇ ਡਾ. ਜਗਜੀਤ ਕੌਰ ਬਜਾਜ ਨੇ 36ਵੀਂ ਵਿਆਹ ਦੀ ਵਰ੍ਹੇਗੰਢ ਖੁਸ਼ੀ-ਖੁਸ਼ੀ ਮਨਾਈ ਅੰਮ੍ਰਿਤਪਾਲ ਸਿੰਘ ਮਹਿਰੋਂ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਮਾਮਲੇ ਵਿੱਚ ਵੀ ਘਿਰੇ ਭਾਰਤੀ ਕ੍ਰਿਕਟ ਵਿੱਚ ਇਸ ਵੇਲੇ 15 ਸਾਲਾ ਨੌਜਵਾਨ ਖਿਡਾਰੀ ਵੈਭਵ ਸੂਰਿਆਵੰਸ਼ੀ ਆਉਣ ਵਾਲੇ ਚੋਣਾਂ ਸਬੰਧ ’ਚ ਅਕਾਲੀ ਵਰਕਰ ਇਕੱਠ ਦੌਰਾਨ ਵਿਸ਼ੇਸ਼ ਮੀਟਿੰਗ ’ਚ ਅਹਿਮ मजदूरों को 5 किलोग्राम के एफ.टी.एल. एल.पी.जी. सिलेंडर उपलब्ध करवाए गए
You are currently viewing ਸਿੱਖ ਤਾਲਮੇਲ ਕਮੇਟੀ ਵੱਲੋਂ ਮਹੀਨਾਵਾਰ ਗੁਰਮਤਿ ਸਮਾਗਮ ਦੀ ਸ਼ੁਰੂਆਤ

ਸਿੱਖ ਤਾਲਮੇਲ ਕਮੇਟੀ ਵੱਲੋਂ ਮਹੀਨਾਵਾਰ ਗੁਰਮਤਿ ਸਮਾਗਮ ਦੀ ਸ਼ੁਰੂਆਤ

ਜਲੰਧਰ, (ਸੰਜੇ ਸ਼ਰਮਾ)-ਸਿੱਖ ਪਰਿਵਾਰਾਂ ਵਿੱਚ ਗੁਰਬਾਣੀ ਪੜਨ, ਸੁਣਨ ਤੇ ਸਿੱਖੀ ਦੇ ਪ੍ਰਚਾਰ ਪਸਾਰ ਨੂੰ ਵਧਾਵਾ ਦੇਣ ਲਈ ਸਿੱਖ ਤਾਲਮੇਲ ਕਮੇਟੀ ਵੱਲੋਂ ਇੱਕ ਨਿਵੇਕਲਾ ਧਾਰਮਿਕ ਸਮਾਗਮ ਦੀ ਲੜੀ ਦੀ ਸ਼ੁਰੂਆਤ ਕੀਤੀ ਗਈ ਹੈ। ਇਹ ਸਮਾਗਮ ਹਰ ਮਹੀਨੇ ਸਿੱਖ ਤਾਲਮੇਲ ਕਮੇਟੀ ਦੇ ਕਿਸੇ ਮੈਂਬਰ ਜਾਂ ਜੋ ਵੀ ਗੁਰਸਿੱਖ ਇਹ ਸਮਾਗਮ ਆਪਣੇ ਘਰ ਕਰਵਾਉਣਾ ਚਾਹਣ ਉਹ ਕਰਵਾ ਸਕਦੇ ਹਨ । ਇਸ ਸਮਾਗਮ ਦੀ ਖਾਸ ਗੱਲ ਇਹ ਹੈ ਕਿ ਇਸ ਦਾ ਸਾਰਾ ਖਰਚਾ ਸਿੱਖ ਤਾਲਮੇਲ ਕਮੇਟੀ ਖੁਦ ਉਠਾਏਗੀ । ਇਹ ਜਾਣਕਾਰੀ ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ, ਹਰਪਾਲ ਸਿੰਘ ਚੱਡਾ, ਹਰਪ੍ਰੀਤ ਸਿੰਘ ਨੀਟੂ, ਹਰਜੋਤ ਸਿੰਘ ਲੱਕੀ, ਤਜਿੰਦਰ ਸਿੰਘ ਸੰਤ ਨਗਰ ਨੇ ਦਿੰਦੇ ਹੋਏ ਕਿਹਾ ।ਕਿ ਇਹ ਗੁਰਮਤਿ ਸਮਾਗਮ ਰਾਤ 7.30 ਤੋਂ 9.30 ਵਜੇ ਤੱਕ ਹੋਣਗੇ, ਸਮਾਗਮਾਂ ਦੌਰਾਨ ਰਹਿਰਾਸ ਸਾਹਿਬ ਦੇ ਪਾਠ ਕੀਰਤਨ ਅਤੇ ਗੁਰਮਤਿ ਵਿਚਾਰਾਂ ਹੋਣਗੀਆਂ। ਇਹ ਸਮਾਗਮ ਜਿਸ ਵੀ ਘਰ ਹੋਵੇਗਾ ਉਸ ਇਲਾਕੇ ਦੀਆ ਸੰਗਤਾ ਨੂੰ ਵੀ ਵੱਧ ਤੋਂ ਵੱਧ ਜੋੜਨ ਦਾ ਉਪਰਾਲਾ ਕੀਤਾ ਜਾਵੇਗਾ, ਇਹਨਾਂ ਸਮਾਗਮਾਂ ਦੀ ਲੜੀ ਵਿੱਚ ਪਹਿਲਾਂ ਸਮਾਗਮ ਹਰਪਾਲ ਸਿੰਘ ਚੱਡਾ ਦੀ ਰਿਹਾਇਸ਼ ਯੂ ਕਲੋਨੀ ਗੁਰੂ ਤੇਗ ਬਹਾਦਰ ਨਗਰ ਅਤੇ ਦੂਸਰਾ ਸਮਾਗਮ ਗੁਰਦੀਪ ਸਿੰਘ ਦੀ ਰਿਹਾਇਸ਼ ਕਾਲੀਆ ਕਲੋਨੀ ਫੇਸ 3 ਵਿੱਚ ਕੀਤਾ ਗਿਆ। ਸਿੱਖ ਤਾਲਮੇਲ ਕਮੇਟੀ ਦੇ ਆਗੂਆਂ ਨੇ ਦੱਸਿਆ ਸਾਡਾ ਮੁੱਖ ਮਕਸਦ ਬੱਚਿਆਂ ਨੂੰ ਗੁਰਬਾਣੀ ਤੇ ਸਿੱਖੀ ਨਾਲ ਜੋੜਨ ਦਾ ਹੈ, ਇਹਨਾਂ ਸਮਾਗਮਾਂ ਦੀ ਲੜੀ ਲਗਾਤਾਰ ਚਲਦੀ ਰਹੇਗੀ। ਕੋਈ ਵੀ ਗੁਰਸਿੱਖ ਇਹਨਾਂ ਧਾਰਮਿਕ ਦੀਵਾਨਾਂ ਦੀ ਲੜੀ ਦਾ ਹਿੱਸਾ ਬਣਨ ਲਈ ਸਿੱਖ ਤਾਲਮੇਲ ਕਮੇਟੀ ਦੇ ਦਫਤਰ ਸੰਪਰਕ ਕਰ ਸਕਦਾ ਹੈ ।ਇਹ ਸਮਾਗਮਾਂ ਦੀ ਲੜੀ ਲਗਾਤਾਰ ਚਲਦੀ ਰਹੇਗੀ ਇਹਨਾਂ ਸਮਾਗਮਾਂ ਵਿੱਚ ਹਾਜਰੀ ਭਰਨ ਵਾਲਿਆਂ ਵਿੱਚ ਗੁਰਵਿੰਦਰ ਸਿੰਘ ਸਿੱਧੂ ,ਵਿੱਕੀ ਸਿੰਘ ਖਾਲਸਾ, ਅਮਨਦੀਪ ਸਿੰਘ ਬੱਗਾ, ਸੰਨੀ ਸਿੰਘ ਉਬਰਾਏ, ਹਰਪ੍ਰੀਤ ਸਿੰਘ ਸੋਨੂ, ਹਰਪ੍ਰੀਤ ਸਿੰਘ ਰੋਬਿਨ ,ਗੁਰਵਿੰਦਰ ਸਿੰਘ ਨਾਗੀ ,ਅਰਵਿੰਦਰ ਸਿੰਘ ਬਬਲੂ, ਪ੍ਰਭਜੋਤ ਸਿੰਘ ਖਾਲਸਾ, ਹਰਪਾਲ ਸਿੰਘ ਪਾਲੀ, ਪਲਵਿੰਦਰ ਸਿੰਘ ਬਾਬਾ, ਲਖਵੀਰ ਸਿੰਘ ਲੱਕੀ ਆਦਿ ਸ਼ਾਮਲ ਸਨ