Business Khas

ਸਿੱਖ ਤਾਲਮੇਲ ਕਮੇਟੀ ਵੱਲੋਂ ਰੋਟਰੀ ਕਲੱਬ ਹੈਲਪਿੰਗ ਹੈੰਡਜ਼ ਦੇ ਸਹਿਯੋਗ ਨਾਲ ਗੁਰਦਿਆਂ ਬਾਰੇ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ

ਜਲੰਧਰ,(ਸੰਜੇ ਸ਼ਰਮਾ)-ਗੁਰਦਿਆਂ (ਕਿਡਨੀ) ਬਾਰੇ ਜਾਗਰੂਕਤਾ ਦਿਨ ਹਰ ਸਾਲ 9 ਮਾਰਚ ਨੂੰ ਹੁੰਦਾ ਹੈ, ਇਸੇ ਦਿਨ ਨੂੰ ਸਮਰਪਿਤ ਸਿੱਖ ਤਾਲਮੇਲ ਕਮੇਟੀ ਵੱਲੋਂ ਰੋਟਰੀ ਕਲੱਬ ਹੈਲਪਿੰਗ ਹੈਂਡਜ ਦੇ ਸਹਿਯੋਗ ਨਾਲ ਨੈਸ਼ਨਲ ਆਈ ਕੇਅਰ ਹਸਪਤਾਲ ਕਪੂਰਥਲਾ ਰੋਡ ਜਲੰਧਰ ਵਿੱਚ ਸੇਹਤ ਮੰਦ ਗੁਰਦਿਆ ਬਾਰੇ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ।ਇਸ ਸਮਾਗਮ ਆਰ ਟੀ ਐਨ ਡਾਕਟਰ ਹਰਮੀਤ ਕੋਰ ਰਿਆੜ (ਨੇਫਰੋਲੋ ਜਿਸਟ) ਤਮਨਾ ਕਿਡਨੀ ਕੇਅਰ ਵਾਲੇ ਵਲੋ ਕਿਡਨੀ ਨੂੰ ਸੇਹਤਮੰਦ ਰਖਣ ਲਈ ਸੁਧਾਰਾਤਮਕ ਅਤੇ ਰੋਕਥਾਤਮਕ ਦੇਖਭਾਲ ਕਿਵੇ ਕਰਨੀ ਹੈ, ਵਿਸਥਾਰ ਪੂਰਵਕ ਦੱਸਿਆ ਗਿਆ,ਇਸ ਸਮਾਗਮ ਵਿੱਚ ਅਸਿਸਟੇੰਟ ਗਵਰਨਰ ਰਾਜੇਸ ਬਾਹਰੀ ਨੇ ਜਿਥੇ ਸਿੱਖ ਤਾਲਮੇਲ ਕਮੇਟੀ ਵਲੋਂ ਕੀਤੇ ਉਪਰਾਲੇ ਲਈ ਧੰਨਵਾਦ ਕੀਤਾ,ਉਥੇ ਸਮਾਗਮ ਵਿੱਚ ਆਏ ਸਰੋਤਿਆਂ ਦਾ ਵੀ ਧੰਨਵਾਦ ਕੀਤਾ, ਇਸ ਮੌਕੇ ਉਹਨਾਂ ਨਾਲ ਰੋਟਰੀ ਕਲੱਬ ਦੇ ਪ੍ਰਧਾਨ ਆਰ ਟੀ ਐਨ ਰੂਚੀ ਸਿੰਘ ਗੋੜ,ਖਜਾਨਚੀ ਆਰ ਟੀ ਐਨ ਨਿਖਲ ਅਨੇਜਾ,ਉਪ ਪ੍ਰਧਾਨ ਆਰ ਟੀ ਐਨ ਗਗਨ ਲੂਥਰਾ,ਆਰ ਟੀ ਐਨ ਰੋਹਿਤ ਬਾਹਰੀ, ਡਾਕਟਰ ਪਿਉਸ ਸੂਦ,ਮਿਸਟੀ ਗੋਇਲ,ਅਤੇ ਸਮਰ ਅਹੂਜਾ ਹਾਜਿਰ ਸਨ,ਇਸ ਮੋਕੇ ਤੇ ਸਾਬਕਾ ਸਿਵਲ ਸਰਜਨ ਡਾ ਅੰਮ੍ਰਿਤ ਕੋਰ ਵਿਸ਼ੇਸ ਤੋਂਰ ਤੇ ਪੂਜੇ ਹੋਏ ਸਨ, ਇਹ ਸਾਰੇ ਪ੍ਰੋਗਰਾਮ ਸਿੱਖ ਤਾਲਮੇਲ ਕਮੇਟੀ ਦੇ ਸੀਨੀਅਰ ਆਗੂ ਗੁਰਵਿੰਦਰ ਸਿੰਘ ਸਿੱਧੂ ਦੇ ਉਪਰਾਲੇ ਸਦਕਾ ਨੇਪਰੇ ਚੜ੍ਹੇ, ਇਸ ਮੋਕੇ ਤੇ ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ, ਹਰਪ੍ਰੀਤ ਸਿੰਘ ਨੀਟੂ,ਹਰਪਾਲ ਸਿੰਘ ਚੱਢਾ ਵੱਲੋਂ ਡਾਕਟਰ ਹਰਮੀਤ ਕੌਰ ਰਿਆੜ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰਪਉ ਦੇਕੇ ਸਨਮਾਨਿਤ ਕੀਤਾ ਗਿਆ। ਓਥੇ ਰੋਟਰੀ ਕਲੱਬ ਹੈਲਪਿੰਗ ਹੈੰਡਜ ਦੀ ਸਮੂਚੀ ਟੀਮ ਦਾ ਲੋਕ ਭਲਾਈ ਅਜਿਹੇ ਉਪਰਾਲੀਆ ਲਈ ਧੰਨਵਾਦ ਕੀਤਾ, ਅੱਗੋਂ ਵੀ ਕਮੇਟੀ ਵੱਲੋਂ ਸੰਸਥਾ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਗੁਰਜੀਤ ਸਿੰਘ ਸਤਨਾਮੀਆ,ਪਰਜਿੰਦਰ ਸਿੰਘ,ਵਿੱਕੀ ਸਿੰਘ ਖਾਲਸਾ,ਗੁਰਵਿੰਦਰ ਸਿੰਘ ਨਾਗੀ,ਹਰਪਾਲ ਸਿੰਘ ਪਾਲੀ ਚੱਢਾ, ਰਾਜਪਾਲ ਸਿੰਘ,ਗੁਰਦੀਪ ਸਿੰਘ ਲੱਕੀ,ਲਖਬੀਰ ਸਿੰਘ ਲੱਕੀ, ਲਾਡਾ ਜੀ,ਤਜਿੰਦਰ ਸਿੰਘ ਸੰਤ ਨਗਰ,ਪਲਵਿੰਦਰ ਸਿੰਘ ਬਾਬਾ, ਪ੍ਰਭਜੋਤ ਸਿੰਘ ਖਾਲਸਾ ਆਦਿ ਹਾਜਿਰ ਸਨ। ਆਖੀਰ ਵਿੱਚ ਗੁਰਵਿੰਦਰ ਸਿੰਘ ਸਿਧੂ ਨੇ ਆਏ ਸਾਰੇ ਮਹਿਮਾਨਾ ਦਾ ਧੰਨਵਾਦ ਕੀਤਾ।