Business Khas

Latest news
ਪੰਜਾਬ ਵਿਚ ਔਰਤਾਂ ਨੂੰ 1000 ਰੁਪਏ ਸਕੀਮ ਵਿਚ ਫਰਜ਼ੀਵਾੜਾ ਬੂਥ ਲੈਵਲ ਅਫ਼ਸਰ ਹੁਣ 3 ਅਗਸਤ ਤੱਕ ਘਰ-ਘਰ ਜਾ ਕੇ ਭਰਨਗੇ ਗਣਨਾ ਫਾਰਮ  ₹257.32 ਕਰੋੜ ਦੀ ਲਾਗਤ ਨਾਲ ਜਲੰਧਰ-ਹੁਸ਼ਿਆਰਪੁਰ ਰਾਸ਼ਟਰੀ ਰਾਜਮਾਰਗ ਦੇ ਵਿਕਾਸ ਲਈ ਰਸਤਾ ਸਾਫ਼ ਆਟੋ ਡੀਲਰ ਐਸੋਸੀਏਸ਼ਨ ਵੱਲੋਂ ਸਾਵਣ ਦੀ ਸੰਗਰਾਂਦ ਦੇ ਸਬੰਧ ਵਿਚ ਖੀਰ ਪੂਰੇ ਦਾ ਲੰਗਰ ਲਗਾਏ ਪੁਰੀ ਵਿੱਚ ਜਗਨਨਾਥ ਰੱਥ ਯਾਤਰਾ ਦੌਰਾਨ ਭਾਜੜ ਵਰਗ੍ਹੇ ਹਾਲਾਤ ਤਰਨਤਾਰਨ ਵਿੱਚ ਗਲਤੀ ਨਾਲ ਗਈ 7 ਅਤੇ ਡੇਢ ਸਾਲ ਦੇ ਬੱਚੇ ਦੀ ਜਾਨ ਸਕੂਲ ਬੱਸ ਹੇਠਾਂ ਆਉਣ ਨਾਲ 3 ਸਾਲਾ ਸਮਰਦੀਪ ਦੀ ਮੌਤ ਅਮਰੀਕਾ ’ਚ ਮਾਲ ਦੇ ਅੰਦਰ ਭਾਰਤੀ ਸ਼ਖਸ ’ਤੇ ਧਰਮ ਜਾਣਨ ਮਗਰੋਂ ਜਾਨਲੇਵਾ ਹਮਲਾ ਪੰਜਾਬ ਦੇ 7 ਜ਼ਿਲ੍ਹਿਆਂ ਚ ਅੱਜ ਹੁੰਮਸ ਭਰੀ ਗਰਮੀ ਦਾ ਅਲਰਟ पंजाब भाजपा के वरिष्ठ नेता और पूर्व सांसद सुशील रिंकू ने किया जालंधर कैंट रेलवे स्टेशन का किया निरीक...

ਸ੍ਰੀ ਦਰਬਾਰ ਸਾਹਿਬ ਦੇ ਨਜ਼ਦੀਕ ਲਗਾਤਾਰ 2 ਦਿਨ ਧਮਾਕੇ ਹੋਣੇ ਸ਼ਰਧਾਲੂਆਂ ਵਿੱਚ ਡਰ ਦਾ ਮਾਹੌਲ ਪੈਦਾ ਕਰਨ ਦੀ ਸਾਜ਼ਿਸ਼:-ਸਿੱਖ ਤਾਲਮੇਲ ਕਮੇਟੀ

ਜਲੰਧਰ,(ਸੰਜੇ ਸ਼ਰਮਾ)-ਪਿਛਲੇ ਦੋ ਦਿਨਾਂ ਤੋਂ ਲਗਾਤਾਰ ਸਚਖੰਡ ਸ੍ਰੀ ਦਰਬਾਰ ਸਾਹਿਬ ਦੇ ਨਜ਼ਦੀਕ ਬਹੁਤ ਗੰਭੀਰ ਅਤੇ ਚਿੰਤਾਜਨਕ ਵਿਸ਼ਾ ਹੈ। ਇਹ ਬੰਬ ਧਮਾਕੇ ਦੂਸਰੇ ਵਾਰ ਉਸੇ ਜਗ੍ਹਾ ਤੇ ਨੇੜੇ ਹੋਣਾ ਇਹ ਪੰਜਾਬ ਪੁਲਿਸ ਦੀ ਨਾਕਾਬਲਈਅਤ ਦਰਸਾਉੰਦੀ ਹੈ, ਸਿੱਖ ਤਾਲਮੇਲ ਕਮੇਟੀ ਇਸ ਦੀ ਜ਼ੋਰਦਾਰ ਨਿੰਦਾ ਕਰਦੀ ਹੈ, ਕਮੇਟੀ ਦੇ ਆਗੂਆਂ ਤਜਿੰਦਰ ਸਿੰਘ ਪ੍ਰਦੇਸੀ,ਹਰਪਾਲ ਸਿੰਘ ਚੱਢਾ,ਹਰਪ੍ਰੀਤ ਸਿੰਘ ਨੀਟੂ,ਗੁਰਵਿੰਦਰ ਸਿੰਘ ਸਿੱਧੂ,ਵਿੱਕੀ ਸਿੰਘ ਖਾਲਸਾ,ਗੁਰਦੀਪ ਸਿੰਘ ਲੱਕੀ,ਹਰਵਿੰਦਰ ਸਿੰਘ ਚਿਟਕਾਰਾ ਨੇ ਇਕ ਬਿਆਨ ਵਿਚ ਕਿਹਾ ਹੈ।   ਜਦੋਂ ਤੋਂ ਗੁਰੂ ਰਾਮਦਾਸ ਮਹਾਰਾਜ ਜੀ ਨੇ ਦਰਬਾਰ ਸਾਹਿਬ ਜੀ ਦੀ ਸਥਾਪਨਾ ਕੀਤੀ ਉਦੋਂ ਤੋਂ ਲੈ ਕੇ ਹੁਣ ਤਕ ਸਿੱਖ ਵਿਰੋਧੀ ਸ਼ਕਤੀਆਂ ਨੂੰ ਇਹ ਸੁਖਾਂਦਾ ਨਹੀ। ਕਿਉਂਕਿ ਸਿੱਖੀ ਦਾ ਧੁਰਾ ਹੀ ਦਰਬਾਰ ਸਾਹਿਬ ਹੈ, ਇਥੋ ਹੀ ਦਰਸ਼ਨ ਦੀਦਾਰੇ ਕਰਕੇ ਸਿੱਖ ਕੌਮ ਵਿਚ ਇਕ ਨਵੀਂ ਰੂਹ ਫੂਕੀ ਜਾਂਦੀ ਹੈ,ਗੁਰੂ ਸਾਹਿਬ ਜੀ ਦੇ ਦਰ ਤੋ  ਸਿੱਖ ਕੌਮ ਤੋਂ ਇਲਾਵਾ ਬਾਕੀ ਸਭ ਧਰਮਾਂ ਦੇ ਲੋਕ ਜਾਤ ਪਾਤ ਛੱਡ ਕੇ ਆਪਣੀਆਂ ਝੋਲੀਆਂ ਭਰ ਕੇ ਗੁਰੂ ਘਰ ਤੋਂ ਲੈ ਜਾਂਦੇ ਹਨ।  ਤੇ ਜਦੋਂ ਤੋਂ ਮਾਨ ਸਰਕਾਰ ਆਈ ਹੈ,ਤਦ ਤੋ ਕਦੀ  ਦਰਬਾਰ ਸਾਹਿਬ ਦੇ ਮੁੱਖ ਅਸਥਾਨ ਦੀ ਬੇਅਦਬੀ ਦੀ ਕੋਸ਼ਿਸ਼, ਕਦੀ ਤੰਬਾਕੂ ਪਦਾਰਥ ਅੰਦਰ ਲਿਜਾਣ ਦੀ ਕੋਸ਼ਿਸ਼, ਕਦੇ ਬੱਚਿਆਂ ਵੱਲੋਂ ਆਪਣੇ ਮੂੰਹ ਰੰਗਕੇ ਦਰਬਾਰ ਸਾਹਿਬ ਜਾਣ ਦੀ ਕੋਸ਼ਿਸ਼, ਕਦੇ ਸਿੱਖਾਂ ਦੇ ਅਖੌਤੀ ਕਾਤਲ ਜਗਦੀਸ਼ ਟਾਈਟਲਰ ਦੀ ਫੋਟੋ ਪਾਕੇ  ਦਰਬਾਰ ਸਾਹਿਬ ਪਰਿਕਰਮਾ ਅੰਦਰ ਫੋਟੋ ਸੂਟ ਕਰਨ ਦੀ ਕੋਸ਼ਿਸ਼,  ਇਹ ਸਭ ਗੱਲਾਂ ਸਰਕਾਰ ਦੇ ਕਾਰਜਕਾਲ ਵਿੱਚ ਹੁੰਦੀਆਂ ਹਨ,ਹੁਣ ਫੇਰ ਦੋ ਦਿਨ ਲਗਾਤਾਰ ਹੋਈਆ ਹਨ,ਇਨ੍ਹਾਂ ਸਭ ਗਲਾਂ ਦਾ ਮਾਨ ਸਰਕਾਰ ਨੂੰ ਜਵਾਬ ਦੇਣਾ ਪਵੇਗਾ। ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਦੋਸ਼ੀ ਵਿਅਕਤੀਆਂ ਨੂੰ ਜਲਦੀ ਤੋਂ ਜਲਦੀ ਸੰਗਤਾਂ ਸਾਹਮਣੇ ਲਿਆਇਆ ਜਾਵੇ, ਤਾਂ ਜੋ ਸੰਗਤਾਂ ਦੇ ਹਿਰਦੇ ਸ਼ਾਂਤ ਹੋ ਸਕਣ।

ਇਸ ਮੋਕੇ ਤੇ ਰਣਜੀਤ ਸਿੰਘ ਗੋਲਡੀ,ਹਰਵਿੰਦਰ ਸਿੰਘ ਚਿਟਕਾਰਾ,ਹਰਪ੍ਰੀਤ ਸਿੰਘ ਸੋਨੂੰ,ਸੰਨੀ ਸਿੰਘ ਉਬਾਰਾਏ,ਗੁਰਜੀਤ ਸਿੰਘ ਸਤਨਾਮੀਆ,ਹਰਪਾਲ ਸਿੰਘ ਪਾਲੀ ਚੱਢਾ,ਪਲਵਿੰਦਰ ਸਿੰਘ ਬਾਬਾ,ਲਖਬੀਰ ਸਿੰਘ ਲਕੀ,ਗੁੁਰਦੀਪ ਸਿੰਘ ਲੱਕੀ,ਮਨਮਿੰਦਰ ਸਿੰਘ ਭਾਟੀਆ,ਗੁਰਵਿੰਦਰ ਸਿੰਘ ਨਾਗੀ,ਹਰਪ੍ਰੀਤ ਸਿੰਘ ਰੋਬਿਨ,ਪਰਮਿੰਦਰ ਸਿੰਘ ਟੱਕਰ,ਅਮਨਦੀਪ ਸਿੰਘ ਬੱਗਾ,ਪ੍ਰਬਜੋਤ ਸਿੰਘ ਖਾਲਸਾ,ਜਤਿੰਦਰ ਸਿੰਘ ਕੋਹਲੀ,ਸਰਬਜੀਤ ਸਿੰਘ ਕਾਲੜਾ,ਅਰਵਿੰਦਰ ਸਿੰਘ ਬਬਲੂ, ਹਰਜੀਤ ਸਿੰਘ ਬਾਬਾ,ਬਲਜੀਤ ਸਿੰਘ ਸੰਟੀ ਨੀਲਾ ਮਹਿਲ,ਸਵਰਨ ਸਿੰਘ ਚੱਢਾ,ਰਾਜਪਾਲ ਸਿੰਘ, ਤਜਿੰਦਰ ਸਿੰਘ ਸੰਤ ਨਗਰ,ਅਵਤਾਰ ਸਿੰਘ ਮੀਤ ਆਦਿ ਹਾਜਰ ਸਨ।