Business Khas

Latest news
ਆਟੋ ਡੀਲਰ ਐਸੋਸੀਏਸ਼ਨ ਵੱਲੋਂ ਸਾਵਣ ਦੀ ਸੰਗਰਾਂਦ ਦੇ ਸਬੰਧ ਵਿਚ ਖੀਰ ਪੂਰੇ ਦਾ ਲੰਗਰ ਲਗਾਏ ਪੁਰੀ ਵਿੱਚ ਜਗਨਨਾਥ ਰੱਥ ਯਾਤਰਾ ਦੌਰਾਨ ਭਾਜੜ ਵਰਗ੍ਹੇ ਹਾਲਾਤ ਤਰਨਤਾਰਨ ਵਿੱਚ ਗਲਤੀ ਨਾਲ ਗਈ 7 ਅਤੇ ਡੇਢ ਸਾਲ ਦੇ ਬੱਚੇ ਦੀ ਜਾਨ ਸਕੂਲ ਬੱਸ ਹੇਠਾਂ ਆਉਣ ਨਾਲ 3 ਸਾਲਾ ਸਮਰਦੀਪ ਦੀ ਮੌਤ ਅਮਰੀਕਾ ’ਚ ਮਾਲ ਦੇ ਅੰਦਰ ਭਾਰਤੀ ਸ਼ਖਸ ’ਤੇ ਧਰਮ ਜਾਣਨ ਮਗਰੋਂ ਜਾਨਲੇਵਾ ਹਮਲਾ ਪੰਜਾਬ ਦੇ 7 ਜ਼ਿਲ੍ਹਿਆਂ ਚ ਅੱਜ ਹੁੰਮਸ ਭਰੀ ਗਰਮੀ ਦਾ ਅਲਰਟ पंजाब भाजपा के वरिष्ठ नेता और पूर्व सांसद सुशील रिंकू ने किया जालंधर कैंट रेलवे स्टेशन का किया निरीक... करोड़ों रुपये की विकास परियोजनाओं की सौगात पंजाब को मिलेगी : केवल सिंह ढिल्लों ਪੰਜਾਬ ਤੇ ਹਰਿਆਣਾ ਦੇ ਅੱਠ ਟੋਲ ਪਲਾਜ਼ਿਆਂ 'ਤੇ ਟੈਕਸ ’ਚ ਵਾਧਾ ਵਾਇਰਲ ਵੀਡੀਓ ਦੇਖ ਕੇ ਚਾਹ ਪੀਣੀ ਛੱਡ ਦੇਵੋਗੇ
You are currently viewing ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਜਨਮ ਦਿਹਾੜਾ ਸ਼ਰਧਾ ਪੂਰਵਕ ਨਾਲ ਮਨਾਇਆ ਗਿਆ

ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਜਨਮ ਦਿਹਾੜਾ ਸ਼ਰਧਾ ਪੂਰਵਕ ਨਾਲ ਮਨਾਇਆ ਗਿਆ

ਜਲੰਧਰ, ਵੀਹਵੀਂ ਸਦੀ ਦੇ ਮਹਾਨ ਜਰਨੈਲ ਤੇ ਦਰਬਾਰ ਸਾਹਿਬ ਜੀ ਦੀ ਮਾਨ ਦੇ ਬਹਾਲੀ ਲਈ ਆਪਾਂ ਕੁਰਬਾਨ ਕਰਨ ਵਾਲੇ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਜਨਮ ਦਿਹਾੜਾ ,ਅੱਜ ਸਿੱਖ ਤਾਲਮੇਲ ਕਮੇਟੀ ਦੇ ਮੁੱਖ ਦਫਤਰ, ਪੁਲੀ ਅਲੀ ਮਹੱਲਾ ਵਿਖੇ ,ਬੜੀ ਸ਼ਰਧਾ ਅਤੇ ਪਿਆਰ ਨਾਲ ਮਨਾਇਆ ਗਿਆ । ਸਭ ਤੋਂ ਪਹਿਲਾਂ ਸਿੱਖ ਤਾਲਮੇਲ ਕਮੇਟੀ ਦੇ ਮੈਂਬਰਾਂ ਵੱਲੋਂ ਤੇ ਸੰਗਤਾਂ ਵੱਲੋਂ ਪੰਜ ਸ਼੍ਰੀ ਚੌਪਈ ਸਾਹਿਬ ਜੀ ਦੇ ਪਾਠ ਦੇ ਜਾਪ ਕੀਤੇ ਗਏ ।ਉਪਰੰਤ ਤਾਲਮੇਲ ਕਮੇਟੀ ਦੇ ਪ੍ਰਮੁੱਖ ਆਗੂ ਤਜਿੰਦਰ ਸਿੰਘ ਪਰਦੇਸੀ ,ਹਰਪਾਲ ਸਿੰਘ ਚੱਡਾ, ਹਰਪ੍ਰੀਤ ਸਿੰਘ ਨੀਟੂ, ਤਜਿੰਦਰ ਸਿੰਘ ਸੰਤ ਨਗਰ (ਮੀਡੀਆ ਇੰਚਾਰਜ), ਸਤਪਾਲ ਸਿੰਘ ਸਿਦਕੀ, ਭੁਪਿੰਦਰ ਸਿੰਘ 6 ਜੂਨ ,ਪਰਮਪ੍ਰੀਤ ਸਿੰਘ ਵਿੱਟੀ, ਜੇ ਐਸ ਬੱਗਾ , ਗੁਰਦੀਪ ਸਿੰਘ ਕਾਲੀਆ ਕਲੋਨੀ ਨੇ ਕਮੇਟੀ ਦੇ ਸਾਰੇ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਦੱਸਿਆ ।ਕੀ ਆਮ ਕਰਕੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਸਿਪਾਹੀ ਵਾਲਾ ਪੱਖ ਸਭ ਨੂੰ ਦੱਸਿਆ ਜਾਂਦਾ ਹੈ ।ਪਰ ਉਹ ਸਿਪਾਹੀ ਦੇ ਨਾਲ ਨਾਲ ਇੱਕ ਮਹਾਨ ਸੰਤ ਵੀ ਸਨ ।ਉਹਨਾਂ ਵੱਲੋਂ ਕਿੰਨੇ ਕਿੰਨੇ ਘੰਟਿਆਂ ਬੱਧੀ ਲਗਾਤਾਰ ਗੁਰਬਾਣੀ ਦੇ ਪਾਠ ਕੀਤੇ ਜਾਂਦੇ ਸਨ । ਉਹਨਾਂ ਦੇ ਕੀਤੇ ਜਾਪ ਨਾਲ ਹੀ ਓਨਾ ਵਿੱਚ ਦਰਬਾਰ ਸਾਹਿਬ ਲਈ ਆਪਾ ਕੁਰਬਾਨ ਕਰਨ ਦੀ ਮਹਾਨ ਭਾਵਨਾ ਪ੍ਰਗਟ ਹੋਈ। ਸਾਡਾ ਜਨਮਦਿਨ ਮਨਾਇਆ ਤਾਂ ਹੀ ਪ੍ਰਵਾਨ ਹੈ। ਜੇ ਅਸੀਂ ਬਾਣੀ ਅਤੇ ਬਾਣੇ ਦੇ ਧਾਰਨੀ ਹੋਈਏ। ਸਿੱਖ ਸਿਧਾਂਤਾਂ ਤੇ ਹਰ ਵਕਤ ਪਹਿਰਾ ਦਈਏ।

ਕਿਸੇ ਵੀ ਗੁਰਸਿੱਖ ਤੇ ਹੋਏ ਹਮਲੇ ਲਈ ਡੱਟ ਕੇ ਖੜੇ ਹੋਈਏ । ਉਪਰੰਤ ਆਨੰਦ ਸਾਹਿਬ ਜੀ ਦੇ ਛੇ ਪੋੜੀਆਂ ਦੇ ਜਾਪ ਕੀਤੇ ਗਏ ਅਤੇ ਅਰਦਾਸ ਉਪਰੰਤ ਕੜਾਹ ਪ੍ਰਸ਼ਾਦ ਦੀ ਦੇਗ ਅਟੁੱਟ ਵਰਤਾਈ ਗਈ। ਇਸ ਉਪਰੰਤ ਛੋਲੇ ਭਟੂਰਿਆਂ ਦੇ ਲੰਗਰ ਅਤੇ ਮਠਿਆਈਆਂ ਵੰਡੀਆਂ ਗਈਆਂ। ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਜੀ ਦੇ ਆਕਾਸ਼ ਗੁੰਜਾਓ ਨਾਰੇ ਲਗਾਏ ਗਏ। ਇਸ ਮੌਕੇ ਹੋਰਨਾਂ ਤੋਂ ਵਿੱਕੀ ਸਿੰਘ ਖਾਲਸਾ, ਅਮਨਦੀਪ ਸਿੰਘ ਬੱਗਾ ,ਪਰਮਜੀਤ ਸਿੰਘ, ਗੁਰਜੀਤ ਸਿੰਘ ਪੋਪਲੀ , ਹਰਪ੍ਰੀਤ ਸਿੰਘ ਰੋਬਿਨ, ਗੁਰਵਿੰਦਰ ਸਿੰਘ ਸਿੱਧੂ, ਗੁਰਵਿੰਦਰ ਸਿੰਘ ਨਾਗੀ, ਅਰਵਿੰਦਰ ਸਿੰਘ ਬਬਲੂ, ਹਰਪ੍ਰੀਤ ਸਿੰਘ ਸੋਨੂ, ਹਰਜੋਤ ਸਿੰਘ ਲੱਕੀ, ਟੀਐਸ ਭਸੀਨ, ਮੇਜਰ ਸਿੰਘ, ਪਰਮਵੀਰ ਸਿੰਘ , ਮਹਿੰਦਰ ਪਾਲ ਸਿੰਘ ਵਾਲੀਆ, ਜਤਿੰਦਰ ਸਿੰਘ ਕੋਹਲੀ, ਪਰਮਵੀਰ ਸਿੰਘ , ਅਰਵਿੰਦਰ ਸਿੰਘ ਵਿੱਕੀ, ਸੰਨੀ ਰਠੋਰ, ਪ੍ਰਿਤਪਾਲ ਸਿੰਘ ਸੰਨੀ ਉਬਰਾਏ, ਪ੍ਰਭਜੋਤ ਸਿੰਘ ਖਾਲਸਾਰਾਜਾ ਸਿੰਘ , ਮਨਮਿੰਦਰ ਸਿੰਘ ਭਾਟੀਆ, ਸੰਦੀਪ ਸਿੰਘ, ਜਤਿੰਦਰ ਪਾਲ ਸਿੰਘ ਖਾਲਸਾ, ਜਸਵਿੰਦਰ ਸਿੰਘ, ਦੀਪ ਕੌਰ ਖਾਲਸਾ, ਜਗਜੀਤ ਸਿੰਘ ਧੰਜਲ, ਗੁਰਮੀਤ ਸਿੰਘ, ਮਨਜੀਤ ਸਿੰਘ ਤੋ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਮੌਜੂਦ ਸਨ।