Business Khas

Latest news
ਕੁੰਗਫੂ ਮੁਕਾਬਲੇ ਵਿੱਚ ਖਿਡਾਰੀਆਂ ਨੇ ਮਾਰੀਆਂ ਮੱਲਾਂ ਗਰਭਵਤੀ ਸੀ ਜ਼ਿੰਦਾ ਸਾੜੀ ਗਈ ਮਨਜੀਤ ਕੌਰ; ਪਹਿਲਾਂ ਕੀਤੀ ਗਈ ਸੀ ਕਿਡਨੈਪਿੰਗ ਦੁੱਧ ਤੋਂ ਲੈ ਕੇ ਬੋਰਡਿੰਗ ਪਾਸ ਤੱਕ, 1 ਸਤੰਬਰ ਤੋਂ ਬਦਲ ਰਹੇ ਹਨ ਇਹ 5 ਨਿਯਮ ਪੰਜਾਬ ਯੂਨੀਵਰਸਟੀ ਵਿਦਆਰਥੀ ਚੋਣਾਂ ਵਿਚ ਸੱਥ ਸੰਸਥਾਂ ਦੇ ਉਮੀਦਵਾਰਾਂ ਨੂੰ ਜਿਤਾਓ ਸਿੱਖ ਤਾਲਮੇਲ ਰਾਹੁਲ ਗਾਂਧੀ ਦੇ ਪੰਜਾਬ ਦੌਰੇ ‘ਤੇ ਸਸਪੈਂਸ ਖ਼ਤਮ ਲੁਧਿਆਣਾ ‘ਚ ਨਾਬਾਲਗ ਨੂੰ ਨਸ਼ਾ ਦੇ ਕੇ ਕੀਤਾ ਜਬਰ-ਜ਼ਨਾਹ 50 KM ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੂਫਾਨ, ਚਾਰ ਦਿਨ ਲਗਾਤਾਰ ਮੀਂਹ ਭਾਈ ਸਰਬਜੀਤ ਸਿੰਘ ਐਮ ਪੀ ਦੀ ਸਿਹਤ ਵਿਗੜੀ ਸਿੱਖ਼ ਤਾਲਮੇਲ ਕਮੇਟੀ ਦੇ ਮੈਂਬਰ ਹਾਲ ਚਾਲ ਪਤਾ ਕਰਨ ਪੁਹੰਚੇ US Open ਦੇ ਸੈਮੀਫਾਈਨਲ ‘ਚ ਪਤੀ-ਪਤਨੀ ਦੀ ਜੋੜੀ ਦਾ ਧਮਾਲ ਵੰਦੇ ਮਾਤਰਮ ਨੂੰ ਲਾਗੂ ਕਰਨ ਦੇ ਫੈਸਲੇ ਖ਼ਿਲਾਫ਼ ਚਿੰਤਾ, ਅਕਾਲ ਤਖ਼ਤ ਸਾਹਿਬ ਵਿਖੇ ਸੌਂਪਿਆਂ ਮੰਗ ਪੱਤਰ
You are currently viewing ਹਮਸਫਰ ਯੂਥ ਕਲੱਬ ਨੇ ਮਜਦੂਰ ਦਿਵਸ ਮੌਕੇ ਮਜਦੂਰਾਂ ਨੂੰ ਸਕੀਮਾਂ ਤੇ ਵੋਟ ਪਾਉਣ ਬਾਰੇ ਕੀਤਾ ਜਾਗਰੁਕ

ਹਮਸਫਰ ਯੂਥ ਕਲੱਬ ਨੇ ਮਜਦੂਰ ਦਿਵਸ ਮੌਕੇ ਮਜਦੂਰਾਂ ਨੂੰ ਸਕੀਮਾਂ ਤੇ ਵੋਟ ਪਾਉਣ ਬਾਰੇ ਕੀਤਾ ਜਾਗਰੁਕ

ਜਲੰਧਰ, 1 ਮਈ ਰਾਸ਼ਟਰੀ ਮਜ਼ਦੂਰ ਦਿਵਸ ਨੂੰ ਮੁੱਖ ਰੱਖਦਿਆਂ ਇੰਡੀਆਂ ਰੈੱਡ ਕਰਾਸ ਸੁਸਾਇਟੀ ਤੇ ਜਿਲ੍ਹਾ ਜਲੰਧਰ ਪ੍ਰਸ਼ਾਸਨ ਦੀ ਛਤਰਸ਼ਾਇਆਂ ਹੇਠ ਹਮਸਫ਼ਰ ਯੂਥ ਕਲੱਬ ਵਲੋਂ ਦੋਆਬਾ ਚੌਂਕ ਵਿਖੇ ਮਜ਼ਦੂਰਾਂ ਨੂੰ ਪੰਜਾਬ ਬਿਲਡਿੰਗ ਤੇ ਕੰਸਟ੍ਰਕਸ਼ਨ ਵੈਲਫੇਅਰ ਬੋਰਡ ਦੀਆਂ ਸਰਕਾਰੀ ਸਕੀਮਾਂ ਪ੍ਰਤੀ ਜਾਗਰੁਕਤਾ ਅਭਿਆਨ ਚਲਾਇਆ ਗਿਆ। ਕਲੱਬ ਪ੍ਰਧਾਨ ਰੋਹਿਤ ਭਾਟੀਆ ਨੇ ਦੱਸਿਆ ਕਿ ਰੈੱਡ ਕਰਾਸ ਸੁਸਾਇਟੀ ਸੇਕ੍ਰੇਟਰੀ ਰਿਟਾਇਰਡ ਤਹਿਸੀਲਦਾਰ ਸਰਦਾਰ ਇੰਦਰ ਦੇਵ ਸਿੰਘ ਮਿਨਹਾਸ ਜੀ ਦਾ ਤਹਿ ਦਿਲੋਂ ਧੰਨਵਾਦੀ ਹਾਂ ਜਿਹਨਾਂ ਦੀ ਰਹਨੁਮਾਈ ਹੇਠ ਸਮੂਹ ਕਲੱਬ ਅਧਿਕਾਰਿਆਂ ਨੂੰ ਸਮਾਜ ਤੇ ਦੇਸ਼ ਦੀ ਸੇਵਾ ਲਈ ਪ੍ਰੇਰਿਤ ਕੀਤਾ ਗਿਆ ਅਤੇ ਜਿਲ੍ਹਾ ਪ੍ਰਸ਼ਾਸ਼ਨ ਨਾਲ ਕਦਮ ਨਾਲ ਕਦਮ ਮਿਲਾ ਕੇ ਸਮਾਜਿਕ ਗਤਿਵਿਧਿਆਂ ਕਰਨ ਲਈ ਉਤਸਾਹਿਤ ਕੀਤਾ। ਉਹਨਾ ਇਹ ਵੀ ਦੱਸਿਆ ਕਿ ਕਲੱਬ ਮਈ ਪੂਰਾ ਮਹੀਨਾ ਸਪਤਾਹਿਕ ਇਕ ਜਾਗਰੁਕਤਾ ਮਜਦੂਰਾਂ ਦੇ ਲਈ ਜਲੰਧਰ ਦੇ ਵੱਧ ਤੋਂ ਵੱਧ ਲੇਵਰ ਦੀ ਥਾਵਾਂ ਉਤੇ ਜਾ ਕੇ ਜਾਗਰੁਕਤਾ ਉਪਰਾਲੇ ਕਰੇਗੀ। ਇਸ ਸਮੇਂ ਜੋ ਇਲੈਕਸ਼ਨ ਦਾ ਵੀ ਮੌਸਮ ਬਣਿਆਂ ਹੈ ਉਸ ਪ੍ਰਤੀ ਵੀ ਸਮੂਹ ਕਲੱਬ ਅਧੀਕਾਰੀ ਅਪਣੀ ਮੌਲਿਕ ਜਿੰਮੇਦਾਰੀ ਨਿਭਾਦਿਆਂ ਲੇਬਰ ਵਰਗ ਦੇ ਲੋਕਾਂ ਨੂੰ ਇਮਾਨਦਾਰੀ ਬਿਨਾਂ ਕਿਸੇ ਲਾਲਚ ਬਿਨਾਂ ਕਿਸੇ ਡਰ ਦਬਾਬ ਤੇ ਸਮਾਜ ਤੇ ਦੇਸ਼ ਦੀ ਤਰੱਕੀ ਲਈ ਵੋਟ ਪਾਉਣ ਲਈ ਵੋਟਰਾਂ ਨੂੰ ਉਤਸਾਹਿਤ ਕੀਤਾ। ਇਸ ਮੌਕੇ ਹਮਸਫ਼ਰ ਯੂਥ ਕਲੱਬ ਤੋਂ ਰੋਹਿਤ ਭਾਟੀਆ ਪੂਨਮ ਭਾਟੀਆ ਰਣਜੀਤ ਕੌਰ ਉਮੇਸ਼ ਲਾਲ ਸੰਬੰਧੀ ਹੋਰ ਅਨੇਕਾ ਹੀ ਪੱਤਵੰਤੇ ਸੱਜਣ ਮੌਜੁਦ ਹਨ।