Business Khas

Latest news
ਆਟੋ ਡੀਲਰ ਐਸੋਸੀਏਸ਼ਨ ਵੱਲੋਂ ਸਾਵਣ ਦੀ ਸੰਗਰਾਂਦ ਦੇ ਸਬੰਧ ਵਿਚ ਖੀਰ ਪੂਰੇ ਦਾ ਲੰਗਰ ਲਗਾਏ ਪੁਰੀ ਵਿੱਚ ਜਗਨਨਾਥ ਰੱਥ ਯਾਤਰਾ ਦੌਰਾਨ ਭਾਜੜ ਵਰਗ੍ਹੇ ਹਾਲਾਤ ਤਰਨਤਾਰਨ ਵਿੱਚ ਗਲਤੀ ਨਾਲ ਗਈ 7 ਅਤੇ ਡੇਢ ਸਾਲ ਦੇ ਬੱਚੇ ਦੀ ਜਾਨ ਸਕੂਲ ਬੱਸ ਹੇਠਾਂ ਆਉਣ ਨਾਲ 3 ਸਾਲਾ ਸਮਰਦੀਪ ਦੀ ਮੌਤ ਅਮਰੀਕਾ ’ਚ ਮਾਲ ਦੇ ਅੰਦਰ ਭਾਰਤੀ ਸ਼ਖਸ ’ਤੇ ਧਰਮ ਜਾਣਨ ਮਗਰੋਂ ਜਾਨਲੇਵਾ ਹਮਲਾ ਪੰਜਾਬ ਦੇ 7 ਜ਼ਿਲ੍ਹਿਆਂ ਚ ਅੱਜ ਹੁੰਮਸ ਭਰੀ ਗਰਮੀ ਦਾ ਅਲਰਟ पंजाब भाजपा के वरिष्ठ नेता और पूर्व सांसद सुशील रिंकू ने किया जालंधर कैंट रेलवे स्टेशन का किया निरीक... करोड़ों रुपये की विकास परियोजनाओं की सौगात पंजाब को मिलेगी : केवल सिंह ढिल्लों ਪੰਜਾਬ ਤੇ ਹਰਿਆਣਾ ਦੇ ਅੱਠ ਟੋਲ ਪਲਾਜ਼ਿਆਂ 'ਤੇ ਟੈਕਸ ’ਚ ਵਾਧਾ ਵਾਇਰਲ ਵੀਡੀਓ ਦੇਖ ਕੇ ਚਾਹ ਪੀਣੀ ਛੱਡ ਦੇਵੋਗੇ

17 ਸਾਲਾ ਧੀ ਨੇ ਪਿਤਾ ਨੂੰ ਦਾਨ ਕੀਤਾ ਲਿਵਰ, ਹਸਪਤਾਲ ਨੇ ਨਹੀਂ ਲਈ ਫੀਸ…

ਕਹਿੰਦੇ ਹਨ ਕਿ ਮਾਪਿਆਂ ਤੋਂ ਵੱਡਾ ਦੁਨੀਆਂ ਵਿਚ ਕੁਝ ਵੀ ਨਹੀਂ ਹੁੰਦਾ। ਇਹ ਸਾਬਤ ਕਰ ਦਿੱਤਾ ਹੈ 17 ਸਾਲ ਦੀ ਲੜਕੀ ਨੇ, ਜਿਸ ਨੇ ਆਪਣੀ ਪਰਵਾਹ ਕੀਤੇ ਬਿਨਾਂ ਆਪਣੇ ਪਿਤਾ ਦੀ ਜਾਨ ਬਚਾਉਣ ਦਾ ਫੈਸਲਾ ਕੀਤਾ।

ਕੇਰਲ ਦੀ ਰਹਿਣ ਵਾਲੀ 12ਵੀਂ ਜਮਾਤ ਦੀ ਵਿਦਿਆਰਥਣ ਦੇਵਨੰਦ ਨੇ ਆਪਣੇ ਪਿਤਾ ਨੂੰ ਆਪਣਾ ਲਿਵਰ ਦਾਨ ਕੀਤਾ ਹੈ। ਅਜਿਹਾ ਕਰਕੇ ਉਹ ਦੇਸ਼ ਦੀ ਸਭ ਤੋਂ ਘੱਟ ਉਮਰ ਦੀ ਅੰਗ ਦਾਨ ਕਰਨ ਵਾਲੀ ਬਣ ਗਈ ਹੈ। ਦੇਵਨੰਦ ਦੇ ਪਿਤਾ ਲਿਵਰ ਦੀ ਗੰਭੀਰ ਬਿਮਾਰੀ ਤੋਂ ਪੀੜਤ ਸਨ ਅਤੇ ਇਲਾਜ ਲਈ ਲਿਵਰ ਟ੍ਰਾਂਸਪਲਾਂਟ ਹੀ ਇਕੋ ਇਕ ਵਿਕਲਪ ਸੀ। ਉਸ ਨੇ ਇਕ ਦਾਨੀ ਵੀ ਲੱਭ ਲਿਆ ਸੀ ਪਰ ਇਕ ਰੁਕਾਵਟ ਸੀ।ਦੇਸ਼ ਵਿਚ ਅੰਗ ਦਾਨ ਨਿਯਮਾਂ ਦੇ ਅਨੁਸਾਰ 18 ਸਾਲ ਤੋਂ ਘੱਟ ਉਮਰ ਦੇ ਲੋਕ ਅੰਗ ਦਾਨ ਨਹੀਂ ਕਰ ਸਕਦੇ ਹਨ। ਅਜਿਹੇ ‘ਚ ਉਨ੍ਹਾਂ ਦੀ ਬੇਟੀ ਉਨ੍ਹਾਂ ਨੂੰ ਲਿਵਰ ਨਹੀਂ ਦੇ ਸਕੀ, ਪਰ ਦੇਵਨੰਦਾ ਨੇ ਆਪਣੇ ਪਿਤਾ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ। ਉਸ ਨੇ ਕੇਰਲ ਹਾਈ ਕੋਰਟ ਤੱਕ ਪਹੁੰਚ ਕੀਤੀ।ਅਦਾਲਤ ਦੀ ਸਹਿਮਤੀ ਤੋਂ ਬਾਅਦ ਦੇਵਨੰਦਾ ਨੇ 9 ਫਰਵਰੀ ਨੂੰ ਆਪਣੇ ਪਿਤਾ ਪ੍ਰਤੀਸ਼ ਨੂੰ ਲਿਵਰ ਦਾ ਇੱਕ ਹਿੱਸਾ ਦਾਨ ਕਰ ਦਿੱਤਾ। ਦੇਵਨੰਦਾ ਦੇ ਇਸ ਜਜ਼ਬੇ ਨੂੰ ਦੇਖਦੇ ਹੋਏ ਜਿਸ ਹਸਪਤਾਲ ਵਿਚ ਉਸ ਦੇ ਪਿਤਾ ਦਾ ਇਲਾਜ ਚੱਲ ਰਿਹਾ ਸੀ, ਉਸ ਨੇ ਉਸ ਦੀ ਸਰਜਰੀ ਦਾ ਬਿੱਲ ਫਰੀ ਕਰ ਦਿੱਤੀ।ਦੇਵਨੰਦ ਦਾ ਪਰਿਵਾਰ ਕੇਰਲ ਦੇ ਤ੍ਰਿਸ਼ੂਰ ਦਾ ਰਹਿਣ ਵਾਲਾ ਹੈ। ਉਸ ਦੇ ਪਿਤਾ ਪ੍ਰਤੀਸ਼ ਦੀ ਸਿਹਤ ਪਿਛਲੇ ਸਾਲ ਸਤੰਬਰ ਤੋਂ ਵਿਗੜਨੀ ਸ਼ੁਰੂ ਹੋ ਗਈ ਸੀ। ਉਸੇ ਸਮੇਂ ਉਸ ਦੀ ਭੈਣ ਦੀ ਮੌਤ ਛਾਤੀ ਦੇ ਕੈਂਸਰ ਨਾਲ ਹੋ ਗਈ, ਇਸ ਲਈ ਨਾ ਤਾਂ ਉਹ ਖੁਦ ਅਤੇ ਨਾ ਹੀ ਉਸ ਦੇ ਪਰਿਵਾਰਕ ਮੈਂਬਰ ਪ੍ਰਤੀਸ਼ ਦੀ ਹਾਲਤ ਵੱਲ ਜ਼ਿਆਦਾ ਧਿਆਨ ਦੇ ਸਕੇ।

ਪਰ ਜਦੋਂ ਪ੍ਰਤੀਸ਼ ਅਕਸਰ ਬਿਮਾਰ ਰਹਿਣ ਲੱਗਾ ਤਾਂ ਉਸ ਦਾ ਭਾਰ ਅਚਾਨਕ 20 ਕਿਲੋ ਵਧ ਗਿਆ ਅਤੇ ਉਸ ਦੀਆਂ ਲੱਤਾਂ ‘ਚ ਦਰਦ ਅਤੇ ਸੋਜ ਲਗਾਤਾਰ ਰਹਿਣ ਲੱਗੀ ਤਾਂ ਉਸ ਦਾ ਖੂਨ ਟੈਸਟ ਕਰਵਾਇਆ ਗਿਆ। ਜਿਸ ਦੀਆਂ ਰਿਪੋਰਟਾਂ ਨਾਰਮਲ ਆਈਆਂ ਹਨ। ਇਸ ਤੋਂ ਬਾਅਦ ਵੀ ਪਰਿਵਾਰ ਦੀ ਤਸੱਲੀ ਨਹੀਂ ਹੋਈ, ਇਸ ਲਈ ਸੀਟੀ ਸਕੈਨ ਸਮੇਤ ਸਾਰੇ ਟੈਸਟ ਦੁਬਾਰਾ ਕੀਤੇ ਗਏ।

ਇਨ੍ਹਾਂ ਸਾਰੇ ਟੈਸਟਾਂ ਦੀਆਂ ਰਿਪੋਰਟਾਂ ਦੇਵਨੰਦਾ ਦੀ ਮਾਸੀ ਜੋ ਕਿ ਇੱਕ ਨਰਸ ਹਨ, ਨੇ ਦੇਖੀਆਂ। ਉਸ ਨੇ ਸਿਰਫ ਇਹ ਦੱਸਿਆ ਕਿ ਲੀਵਰ ‘ਚ ਕੁਝ ਸਮੱਸਿਆ ਹੈ। ਹਸਪਤਾਲ ‘ਚ ਜਾਂਚ ਕਰਵਾਉਣ ‘ਤੇ ਪਤਾ ਲੱਗਾ ਕਿ ਪ੍ਰਤੀਸ਼ ਨੂੰ ਜਿਗਰ ਦੀ ਬੀਮਾਰੀ ਦੇ ਨਾਲ ਨਾਲ ਕੈਂਸਰ ਵੀ ਹੈ। ਇਸ ਤੋਂ ਬਾਅਦ ਟਰਾਂਸਪਲਾਂਟ ਹੀ ਇਕ ਰਸਤਾ ਬਚਿਆ ਸੀ।