Business Khas

Latest news
ਐਮ.ਪੀ. ਅਸ਼ੋਕ ਕੁਮਾਰ ਮਿੱਤਲ ਵੱਲੋਂ ਜਲੰਧਰ ਵਿੱਚ 1.50 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਕਾਂਗਰਸ ਕਮੇਟੀ ਦੇ ਨਵ- ਨਿਯੁਕਤ ਪ੍ਰਧਾਨ ਸ.ਪ੍ਰਗਟ ਸਿੰਘ ਕਾਂਗਰਸ ਭਵਨ ਜਲੰਧਰ ਵਿਖੇ प्रागपुर मंडल के बाबा बुड्ढा जी एंक्लेव में बैठक आयोजित, स्थानीय निवासियों ने उत्साहपूर्वक लिया भाग 40-45 साल बाद सुधरेगी रास्ता मोहल्ला की नालियों की दशा, मेयर वनीत धीर ने दी बड़ी राहत ਅਜੈ ਦੇਵਗਨ ਦੇ ਜੁਹੂ ਸਥਿਤ ਬੰਗਲੇ ’ਤੇ BMC ਦੀ ਕਾਰਵਾਈ, ਨਾਜਾਇਜ਼ ਉਸਾਰੀ ਦੇ ਦੋਸ਼ਾਂ ਹੇਠ ਕੁਝ ਹਿੱਸੇ ਢਾਹੇ ਪੇਸ਼ੀ ਤੋਂ ਠੀਕ ਪਹਿਲਾਂ ਲੰਡਨ ਰਵਾਨਾ ਹੋਏ ਧਰੁਵ ਰਾਠੀ, ਅਦਾਲਤ ਵੱਲੋਂ ਵਾਰੰਟ ਜਾਰੀ ਸੜਕ ਪਾਰ ਕਰ ਰਹੀ ਮਹਿਲਾ ਨੂੰ ਟਰੱਕ ਨੇ ਕੁਚਲਿਆ; ਮੌਕੇ ‘ਤੇ ਮੌਤ ਰੂਸ ਤੋਂ ਤੇਲ ਖਰੀਦਣ ‘ਤੇ ਨਹੀਂ ਲੱਗੇਗਾ ਟੈਰਿਫ ਅਮਰੀਕਾ ਨੇ ਭਾਰਤ ਨੂੰ ਦਿੱਤੀ ਵੱਡੀ ਰਾਹਤ; ਟਰੰਪ ਬੋਲੇ- ਇਹ ਸਾਡੇ ਕੌਮੀ ਹਿੱਤ ‘ਚ ਮੁਸਕਾਨ-ਸਾਹਿਲ ਤੋਂ ਬਾਅਦ ਰਵਿਤਾ ਅਤੇ ਅਮਰਦੀਪ ਨੂੰ ਵੀ ਮੌਤ ਦੀ ਸਜ਼ਾ
You are currently viewing ਨਜਾਇਜ਼ ਹਥਿਆਰ ਅਤੇ ਸ਼ਰਾਬ ਸਮੇਤ 18 ਵਿਅਕਤੀ ਗ੍ਰਿਫਤਾਰ

ਨਜਾਇਜ਼ ਹਥਿਆਰ ਅਤੇ ਸ਼ਰਾਬ ਸਮੇਤ 18 ਵਿਅਕਤੀ ਗ੍ਰਿਫਤਾਰ

ਜਲੰਧਰ, ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਜਾਰੀ ਰੱਖਦਿਆਂ, ਕਮਿਸ਼ਨਰੇਟ ਪੁਲਿਸ ਜਲੰਧਰ ਵੱਲੋਂ ਅੱਜ ਸ਼ਹਿਰ ਭਰ ਵਿੱਚ ਯੋਜਨਾਬੱਧ CASO (ਕੋਰਡਨ ਐਂਡ ਸਰਚ ਓਪਰੇਸ਼ਨ) ਚਲਾਇਆ ਗਿਆ। ਇਹ ਓਪਰੇਸ਼ਨ ਪੁਲਿਸ ਕਮਿਸ਼ਨਰ ਜਲੰਧਰ ਸ੍ਰੀਮਤੀ ਧਨਪ੍ਰੀਤ ਕੌਰ, ਜੁਆਇੰਟ ਸੀ.ਪੀ. ਸ਼੍ਰੀ ਸੰਦੀਪ ਕੁਮਾਰ ਸ਼ਰਮਾ, ਏ.ਡੀ.ਸੀ.ਪੀ-1 ਸ੍ਰੀਮਤੀ ਅਕਾਰਸ਼ੀ ਜੈਨ ਅਤੇ ਏ.ਡੀ.ਸੀ.ਪੀ-2 ਹਰਿੰਦਰ ਸਿੰਘ ਗਿੱਲ ਅਤੇ ਹਲਕਾ ਜੀ.ਓ ਅਫਸਰਾਂ ਦੀ ਨਿਗਰਾਨੀ ਹੇਠ ਨਸ਼ੇ ਦੇ ਕਾਰੋਬਾਰ ਲਈ ਮਸ਼ਹੂਰ ਮੁੱਖ ਥਾਵਾਂ ਤੇ ਸਰਚ ਅਪ੍ਰੇਸ਼ਨ ਚਲਾਇਆ ਗਿਆ ਤਾਂ ਜੋ ਨਸ਼ੇ ਵੇਚਨ ਵਾਲੇ ਅਤੇ ਹੋਰ ਸ਼ਰਾਰਤੀ ਅਨਸਰਾਂ ਤੇ ਕਾਰਵਾਈ ਕਰਕੇ ਸ਼ਹਿਰ ਨੂੰ ਨਸ਼ਾ ਮੁਕਤ ਬਣਾਇਆ ਜਾ ਸਕੇ।

ਜਾਣਕਾਰੀ ਸਾਂਝੀ ਕਰਦਿਆਂ ਸੀ.ਪੀ ਜਲੰਧਰ ਨੇ ਦੱਸਿਆ ਕਿ ਇਹ CASO ਓਪਰੇਸ਼ਨ 11 ਥਾਵਾਂ ਜਿੰਨ੍ਹਾ ਵਿੱਚ ਮੁੱਖ ਤੌਰ ਤੇ ਧਾਨਕੀਆ ਮੁੱਹਲਾ ਜਿਸ ਦੀ ਸੁਪਰਵੀਜ਼ਨ ਸੀ.ਪੀ ਜਲੰਧਰ ਸਮੇਤ ਜੁਆਇੰਟ ਸੀ.ਪੀ, ਏ.ਡੀ.ਸੀ.ਪੀ-1, ਏ.ਸੀ.ਪੀ ਸੈਂਟਰਲ ਅਤੇ ਮੁੱਖ ਅਫਸਰ ਥਾਂਣਾ ਰਾਮਾ ਮੰਡੀ ਵਲੋਂ ਕੀਤੀ ਗਈ, ਇਸੇ ਤਰਾਂ ਏ.ਡੀ.ਸੀ.ਪੀ-2, ਏ.ਸੀ.ਪੀ ਮਾਡਲ ਟਾਉਨ ਵੱਲੋਂ ਗੜ੍ਹਾ ਮੁਹੱਲਾ ਤੇ ਅਬਾਦਪੁਰਾ ਮੁਹੱਲਾ ਵਿੱਚ , ਏ.ਡੀ.ਸੀ.ਪੀ ਇੰਡਸਟਰੀਅਲ ਅਤੇ ਸਕਿਊਰਟੀ ਵੱਲੋਂ ਪਿੰਡ ਬੰਬੀਆਂਵਾਲ, ਏ.ਡੀ.ਸੀ.ਪੀ-ਡੀ ਵੱਲੋਂ ਅਲੀ ਮੁਹੱਲਾ ਵਿਖੇ, ਏ.ਸੀ.ਪੀ ਨਾਰਥ ਵੱਲੋਂ ਰੇਰੂ ਪਿੰਡ ਵਿੱਚ, ਏ.ਸੀ.ਪੀ ਸਥਾਨਿਕ ਵੱਲੋਂ ਮੁਹੱਲਾ ਬਸਤੀ ਗੁਜਾਂ ਅਤੇ ਮੁੱਹਲਾ ਸੰਗਤ ਸਿੰਘ ਨਗਰ ਵਿੱਚ ਅਤੇ ਮੁਹੱਲਾ ਤੇਜ਼ ਮੋਹਨ ਨਗਰ, ਭਾਰਗੋ ਕੈਂਪ ਵਿੱਚ ਸਮੇਤ ਸਬੰਧਿਤ ਮੁੱਖ ਅਫਸਰ ਅਤੇ 180 ਪੁਲਿਸ ਕਰਮਚਾਰੀਆਂ ਨਾਲ ਸਰਚ ਅਪ੍ਰੇਸ਼ਨ ਚਲਾਇਆ ਗਿਆ।

 

ਇਸ ਸਰਚ ਅਪ੍ਰੇਸ਼ਨ ਦੌਰਾਣ ਇਹਨਾਂ ਥਾਵਾਂ ਤੇ ਸਪੈਸ਼ਲ ਨਾਕਾਬੰਦੀ ਕਰਕੇ ਇਹਨਾਂ ਥਾਵਾਂ ਨੂੰ ਸੀਲ ਕਰਕੇ ਚੈਕਿੰਗ ਕੀਤੀ ਗਈ, ਦੌਰਾਣੇ ਚੈਕਿੰਗ ਸ਼ੱਕੀ ਵਿਅਕਤੀਆਂ ਦੇ ਘਰਾਂ ਅਤੇ ਨੇੜਲੇ ਇਲਾਕਿਆਂ ਦੀ ਚੰਗੀ ਤਰ੍ਹਾਂ ਤਲਾਸ਼ੀ ਲਈ ਗਈ, ਸ਼ੱਕੀ ਵਾਹਨਾ ਨੂੰ ਵਾਹਨ ਐਪ ਰਾਂਹੀ ਅਤੇ ਸ਼ੱਕੀ ਵਿਆਕਤੀਆ ਨੂੰ ਪਾਇਸ ਐਪ ਰਾਂਹੀ ਚੈੱਕ ਕੀਤਾ ਗਿਆ। ਦੌਰਾਣੇ ਸਰਚ ਅਪ੍ਰੇਸ਼ਨ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਵਿਅਕਤੀਆ ਕੋਲੋਂ ਨਸ਼ੇ ਦੀ ਮਹੱਤਵਪੂਰਨ ਬ੍ਰਾਮਦਗੀ ਕਰਕੇ ਗ੍ਰਿਫਤਾਰ ਕੀਤਾ ਗਿਆ ਅਤੇ ਇਹਨਾਂ ਦੇ ਖਿਲਾਫ ਸ਼ਹਿਰ ਦੇ ਵੱਖ ਵੱਖ ਥਾਣਿਆ ਵਿੱਚ ਮੁਕੱਦਮੇ ਦਰਜ ਕੀਤੇ ਗਏ।ਜਿਨ੍ਹਾਂ ਵਿੱਚ ਹੋਈ ਬ੍ਰਾਮਦਗੀ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ