Business Khas

Latest news
ਸ਼ੁਭਮਨ ਗਿੱਲ ਦੀ ਕਪਤਾਨੀ ਹੇਠ ਗੁਜਰਾਤ ਟਾਈਟਨਸ ਦੀ ਟੀਮ ਜਿੱਤ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਲੋਕ ਮਸਲੇ ਪਹਿਲ ਦੇ ਅਧਾਰ 'ਤੇ ਹੱਲ ਕਰਨ ਦੇ ਦਿੱਤੇ ਨਿਰਦੇਸ਼ 5 ਮਈ ਨੂੰ ਹੋਵੇਗੀ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ  ਜ਼ਿਲ੍ਹੇ ਦੀਆਂ ਮੰਡੀਆਂ 'ਚ ਹੁਣ ਤੱਕ 10 ਹਜ਼ਾਰ ਮੀਟ੍ਰਿਕ ਟਨ ਕਣਕ ਦੀ ਹੋਈ ਆਮਦ 16 ਅਪ੍ਰੈਲ ਨੂੰ ਰਾਜ ਵਿੱਚ ਕੁਝ ਥਾਵਾਂ ਉਤੇ ਮੀਂਹ ਪੈਣ ਦੀ ਸੰਭਾਵਨਾ 17 ਅਪ੍ਰੈਲ ਨੂੰ ਕਪੂਰਥਲਾ ਵਿੱਚ “ਰੇਲ ਰੋਕੋ” ਦਾ ਐਲਾਨ,ਕਿਸਾਨਾਂ ਦਾ ਵੱਡਾ ਐਕਸ਼ਨ ਬਰਨਾਲਾ ਦੇ 6 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਫਿਰੋਜ਼ਪੁਰ ਦੇ ਲਵਿਸ਼ ਗੋਇਲ ਨੇ 10ਵੀਂ ‘ਚ 99.4% ਅੰਕ ਪ੍ਰਾਪਤ ਕੀਤੇ ਬਸਤੀ ਸ਼ੇਖ ਸਤਰਾਂ ਮੁਹੱਲੇ ਵਿੱਚ ਪਾਣੀ ਦੀ ਕਮੀ ਨਾਲ ਲੋਕ ਪਰੇਸ਼ਾਨ ਗੁਰਦੁਆਰਾ ਬਾਬਾ ਜੀਵਨ ਸਿੰਘ ਗੜਾ ਵਿਖੇ ਖਾਲਸੇ ਦਾ ਪ੍ਰਗਟ ਦਿਵਸ ਸ਼ਰਧਾ ਪੂਰਵਕ ਮਨਾਇਆ ਗਿਆ
You are currently viewing 2 ਪੰਜਾਬ ਐਨ.ਸੀ.ਸੀ. ਬਟਾਲੀਅਨ ਦਾ 10 ਰੋਜ਼ਾ ਟ੍ਰੇਨਿੰਗ ਕੈਂਪ ਸ਼ੁਰੂ

2 ਪੰਜਾਬ ਐਨ.ਸੀ.ਸੀ. ਬਟਾਲੀਅਨ ਦਾ 10 ਰੋਜ਼ਾ ਟ੍ਰੇਨਿੰਗ ਕੈਂਪ ਸ਼ੁਰੂ

ਜਲੰਧਰ,   2 ਪੰਜਾਬ ਐਨ.ਸੀ.ਸੀ. ਬਟਾਲੀਅਨ ਦਾ ਦਸ ਰੋਜ਼ਾ ਦਿਨ-ਰਾਤ ਦਾ ਸਲਾਨਾ ਟ੍ਰੇਨਿੰਗ ਕੈਂਪ ਸੀ.ਟੀ. ਇੰਸਟੀਚਿਊਟ, ਸ਼ਾਹਪੁਰ, ਜਲੰਧਰ ਵਿੱਚ ਸ਼ੁਰੂ ਹੋ ਗਿਆ ਹੈ, ਜਿਸ ਵਿੱਚ 42 ਸਿੱਖਿਆ ਸੰਸਥਾਵਾਂ ਦੇ 600 ਐਨ.ਸੀ.ਸੀ. ਕੈਡੇਟਸ ਹਿੱਸਾ ਲੈ ਰਹੇ ਹਨ।

ਕੈਂਪ ਵਿੱਚ ਐਨ.ਸੀ.ਸੀ. ਕੋਰਸ ਦੇ ਨਾਲ਼ ਸੈਨਾ ਦੇ ਕੋਰਸ ਵੀ ਚਲਾਏ ਜਾਣਗੇ। ਆਫ਼ਤਾਂ ਦੌਰਾਨ ਜਿੱਥੇ ਨਾਗਰਿਕਾਂ ਦੀ ਜ਼ਿੰਦਗੀ ਬਚਾਉਣ ਦੇ ਤਰੀਕੇ ਸਿਵਲ ਡਿਫੈਂਸ ਅਤੇ ਐਸ.ਡੀ.ਆਰ.ਐਫ. ਵੱਲੋਂ ਸਿਖਾਏ ਜਾਣਗੇ, ਉੱਥੇ ਅੱਗ ਦੀਆਂ ਕਿਸਮਾਂ ਅਤੇ ਅੱਗ ਬੁਝਾਉਣ ਦੇ ਤਰੀਕਿਆਂ ਦੀ ਜਾਣਕਾਰੀ ਵੀ ਫਾਇਰ ਬ੍ਰਿਗੇਡ ਵੱਲੋਂ ਦਿੱਤੀ ਜਾਵੇਗੀ।

ਅੱਜ ਦਾ ਨੌਜਵਾਨ ਸੋਸ਼ਲ ਮੀਡੀਆ ਵਿੱਚ ਬਹੁਤ ਸਰਗਰਮ ਹੈ। ਸਾਈਬਰ ਕਰਾਈਮ ਬਾਰੇ ਵਿਸ਼ਤ੍ਰਿਤ ਜਾਣਕਾਰੀ ਅਤੇ ਬਚਾਅ ਦੇ ਤਰੀਕਿਆਂ ਬਾਰੇ ਚੰਡੀਗੜ੍ਹ ਦੀ ਸਾਈਬਰ ਕਰਾਈਮ ਟੀਮ ਵੱਲੋਂ ਕੈਡੇਟਸ ਨੂੰ ਵੱਖ-ਵੱਖ ਸਰਕਾਰੀ ਵੈਬਸਾਈਟਾਂ ਅਤੇ ਫ਼ੋਨ ਨੰਬਰਾਂ ਦੀ ਜਾਣਕਾਰੀ ਦਿੱਤੀ ਜਾਵੇਗੀ। ਕੈਂਪ ਵਿੱਚ ਫੁੱਟ ਡ੍ਰਿਲ ਅਤੇ ਹਥਿਆਰ ਡ੍ਰਿਲ ‘ਤੇ ਖਾਸ ਜ਼ੋਰ ਦਿੱਤਾ ਜਾ ਰਿਹਾ ਹੈ ਅਤੇ ਕੈਡੇਟਸ ਨੂੰ ਟੁਕੜੀ ਵਿੱਚ ਮਾਰਚ ਕਰਨ ਦੇ ਤਰੀਕੇ ਸਿਖਾਏ ਜਾ ਰਹੇ ਹਨ।

ਕੈਂਪ ਕਮਾਂਡੈਂਟ ਕਰਨਲ ਵਿਨੋਦ ਜੋਸ਼ੀ ਨੇ ਦੱਸਿਆ ਕਿ ਸਾਰੇ 600 ਕੈਡੇਟਸ ਨੂੰ ਫਾਇਰਿੰਗ ਕਰਵਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਕੈਂਪ ਦਾ ਮੁੱਖ ਉਦੇਸ਼ ਕੈਡੇਟਸ ਦਾ ਸਰਵਪੱਖੀ ਵਿਅਕਤੀਤਵ ਵਿਕਾਸ ਹੈ, ਤਾਂ ਜੋ ਆਉਣ ਵਾਲੇ ਸਮੇਂ ਵਿੱਚ ਉਹ ਜ਼ਿੰਮੇਵਾਰ ਨਾਗਰਿਕ ਬਣ ਸਕਣ। ਕੈਡੇਟਸ ਨੂੰ ਕਲਾ ਦਿਖਾਉਣ ਅਤੇ ਉਹਨਾਂ ਦੇ ਹੁਨਰ ਨੂੰ ਨਿਖਾਰਣ ਲਈ ਕਈ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ ਹੈ। ਸੰਯੁਕਤ ਡ੍ਰਿਲ ਮੁਕਾਬਲਾ ਕੈਂਪ ਦਾ ਮੁੱਖ ਆਕਰਸ਼ਣ ਹੋਵੇਗਾ, ਜਿਸ ਵਿੱਚ ਸਾਰੇ 600 ਕੇਡਟਸ ਹਿੱਸਾ ਲੈਣਗੇ।

ਸਰੀਰਕ ਸਮਰਥਾ ਅਤੇ ਟੀਮ ਭਾਵਨਾ ਨੂੰ ਵਧਾਉਣ ਲਈ ਵਾਲੀਬਾਲ, ਬਾਸਕਟਬਾਲ ਅਤੇ ਰੱਸਾਕਸ਼ੀ ਮੁਕਾਬਲੇ ਕਰਵਾਏ ਜਾ ਰਹੇ ਹਨ। ਕੈਡੇਟਸ ਨੂੰ ਗਰੁੱਪ ਟ੍ਰੇਨਿੰਗ, ਗਰੁੱਪ ਵਿੱਚ ਰਹਿਣ-ਸਹਿਣ ਅਤੇ ਗਰੁੱਪ ਡ੍ਰਿਲ ਸਿਖਾਈ ਜਾ ਰਹੀ ਹੈ, ਤਾਂ ਜੋ ਟੀਮ ਭਾਵਨਾ ਅਤੇ ਰਾਸ਼ਟਰੀ ਏਕਤਾ ਨੂੰ ਮਜ਼ਬੂਤੀ ਮਿਲੇ।

ਕਰਨਲ ਵਿਨੋਦ ਜੋਸ਼ੀ, ਕੈਂਪ ਕਮਾਂਡੈਂਟ ਨੇ ਦੱਸਿਆ ਕਿ ਐਨ.ਸੀ.ਸੀ. ਦਾ ਮੋਟੋ ‘ਅਨੁਸ਼ਾਸਨ ਅਤੇ ਏਕਤਾ’ ਹੈ ਅਤੇ ਕੈਡੇਟਸ ਦਿਨ-ਰਾਤ ਇਸ ਅਧਾਰ ‘ਤੇ ਟ੍ਰੇਨਿੰਗ ਲੈ ਰਹੇ ਹਨ।

ਕੈਡੇਟਸ ਨੂੰ ਰੋਜ਼ਾਨਾ ਤਿੰਨ ਵਾਰੀ ਤਾਜ਼ਾ ਅਤੇ ਪੌਸ਼ਟਿਕ ਭੋਜਨ ਦਿੱਤਾ ਜਾ ਰਿਹਾ ਹੈ। ਕੈਂਪ ਕਮਾਂਡੈਂਟ ਨੇ ਦੱਸਿਆ ਕਿ ਸੀ.ਟੀ. ਇੰਸਟੀਚਿਊਟ ਵਿੱਚ 2 ਪੰਜਾਬ ਐਨ.ਸੀ.ਸੀ. ਬਟਾਲੀਅਨ ਦਾ ਇਹ ਪਹਿਲਾ ਐਨ.ਸੀ.ਸੀ. ਕੈਂਪ ਹੈ ਅਤੇ ਇੰਸਟੀਚਿਊਟ ਵੱਲੋਂ ਸਾਰੀ ਪ੍ਰਸ਼ਾਸਕੀ ਅਤੇ ਟ੍ਰੇਨਿੰਗ ਸੰਬੰਧੀ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਇਸ ਲਈ ਭਾਰਤੀ ਸੈਨਾ ਵੱਲੋਂ ਹਰਪ੍ਰੀਤ ਸਿੰਘ ਵਾਈਸ ਚੇਅਰਮੈਨ ਅਤੇ ਡਾ. ਮਨਵੀਰ ਸਿੰਘ ਮੈਨੇਜਿੰਗ ਡਾਇਰੈਕਟਰ ਦਾ ਧੰਨਵਾਦ ਕੀਤਾ ਗਿਆ ਹੈ।

ਕੈਡੇਟਸ ਦੀ ਵਧੀਆ ਟ੍ਰੇਨਿੰਗ ਲਈ ਛੇ ਐਸੋਸੀਏਟ ਐਨ.ਸੀ.ਸੀ. ਅਧਿਕਾਰੀ ਅਤੇ ਸੈਨਾ ਦੇ 30 ਟ੍ਰੇਨਰ ਤਾਇਨਾਤ ਕੀਤੇ ਗਏ ਹਨ।