Business Khas

200 ਰੁਪਏ ਸਸਤਾ ਹੋਵੇਗਾ ਐਲਪੀਜੀ ਸਿਲੰਡਰ

ਭਾਰਤ ਸਰਕਾਰ ਵੱਲੋਂ ਆਮ ਲੋਕਾਂ ਨੂੰ ਇੱਕ ਵੱਡੀ ਰਾਹਤ ਦਿੱਤੀ ਗਈ ਹੈ। ਕੇਂਦਰੀ ਕੈਬਨਿਟ ਵੱਲੋਂ ਉੱਜਵਲਾ ਸਕੀਮ ਦੇ ਤਹਿਤ ਐਲਪੀਜੀ ‘ਤੇ 200 ਰੁਪਏ ਪ੍ਰਤੀ ਸਿਲੰਡਰ ਦੀ ਰਾਹਤ ਦਿੱਤੀ ਗਈ ਹੈ। ਮੰਤਰੀ ਮੰਡਲ ਵੱਲੋਂ ਉੱਜਵਲਾ ਯੋਜਨਾ ਦੇ ਤਹਿਤ 200 ਰੁਪਏ ਪ੍ਰਤੀ ਸਿਲੰਡਰ ਦੀ ਵਾਧੂ ਸਬਸਿਡੀ ਨੂੰ ਵੀ ਮਨਜ਼ੂਰੀ ਦੇ ਦਿੱਤੀ ਗਈ ਹੈ।

ਇਸ ਦੌਰਾਨ ਦੱਸਿਆ ਜਾ ਰਿਹਾ ਹੈ ਕਿ ਸਬਸਿਡੀ ਦਾ ਬੋਝ OMCs ‘ਤੇ ਨਹੀਂ ਪਵੇਗਾ ਅਤੇ ਸਰਕਾਰ ਨੂੰ 7500 ਕਰੋੜ ਰੁਪਏ ਦਾ ਵਾਧੂ ਬੋਝ ਮਿਲੇਗਾ। ਦੱਸ ਦਈਏ ਕਿ ਫਿਲਹਾਲ ਉੱਜਵਲਾ ਦੇ ਤਹਿਤ 200 ਰੁਪਏ ਦੀ ਸਬਸਿਡੀ ਉਪਲਬਧ ਹੈ।