Business Khas

Latest news
16 ਅਪ੍ਰੈਲ ਨੂੰ ਰਾਜ ਵਿੱਚ ਕੁਝ ਥਾਵਾਂ ਉਤੇ ਮੀਂਹ ਪੈਣ ਦੀ ਸੰਭਾਵਨਾ 17 ਅਪ੍ਰੈਲ ਨੂੰ ਕਪੂਰਥਲਾ ਵਿੱਚ “ਰੇਲ ਰੋਕੋ” ਦਾ ਐਲਾਨ,ਕਿਸਾਨਾਂ ਦਾ ਵੱਡਾ ਐਕਸ਼ਨ ਬਰਨਾਲਾ ਦੇ 6 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਫਿਰੋਜ਼ਪੁਰ ਦੇ ਲਵਿਸ਼ ਗੋਇਲ ਨੇ 10ਵੀਂ ‘ਚ 99.4% ਅੰਕ ਪ੍ਰਾਪਤ ਕੀਤੇ ਬਸਤੀ ਸ਼ੇਖ ਸਤਰਾਂ ਮੁਹੱਲੇ ਵਿੱਚ ਪਾਣੀ ਦੀ ਕਮੀ ਨਾਲ ਲੋਕ ਪਰੇਸ਼ਾਨ ਗੁਰਦੁਆਰਾ ਬਾਬਾ ਜੀਵਨ ਸਿੰਘ ਗੜਾ ਵਿਖੇ ਖਾਲਸੇ ਦਾ ਪ੍ਰਗਟ ਦਿਵਸ ਸ਼ਰਧਾ ਪੂਰਵਕ ਮਨਾਇਆ ਗਿਆ ਚਰਨਜੀਤ ਸਿੰਘ ਚੰਨੀ ਨੂੰ ਦਿੱਤਾ ਮੰਗ ਪੱਤਰ ਬੇਅਦਬੀ ਸਬੰਧੀ ਸੋਧ ਬਿੱਲ ਸਰਬਸੰਮਤੀ ਨਾਲ ਪਾਸ ਹੋਣ ਤੇ ਸਿੱਖ ਤਾਲਮੇਲ ਕਮੇਟੀ ਵੱਲੋਂ ਜੋਰਦਾਰ ਸਵਾਗਤ ਖ਼ਾਲਸਾ ਮਾਰਚ ਵਿੱਚ ਸਹਿਜੋਗ ਦੇਣ ਵਾਲੀਆਂ ਸਾਰੀਆਂ ਜਥੇਬੰਦੀਆਂ ਅਤੇ ਸੰਗਤਾ ਦਾ ਧੰਨਵਾਦ  ਸ. ਭੂਪਿੰਦਰ ਪਾਲ ਸਿੰਘ ਖਾਲਸਾ ਅਤੇ ਡਾ. ਜਗਜੀਤ ਕੌਰ ਬਜਾਜ ਨੇ 36ਵੀਂ ਵਿਆਹ ਦੀ ਵਰ੍ਹੇਗੰਢ ਖੁਸ਼ੀ-ਖੁਸ਼ੀ ਮਨਾਈ

2015 ਤੋਂ ਹੋ ਰਹੀਆਂ ਲਗਾਤਾਰ ਬੇਅਦਬੀਆਂ ਨੇ ਸਿੱਖ ਸੰਗਤਾਂ ਨੂੰ ਕਾਨੂੰਨ ਹੱਥ ਵਿਚ ਲੈਣ ਲਈ ਮਜਬੂਰ ਕੀਤਾ:-ਸਿੱਖ ਤਾਲਮੇਲ ਕਮੇਟੀ

ਜਲੰਧਰ,(ਸੰਜੇ ਸ਼ਰਮਾ)-ਪਟਿਆਲੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਨਾਲ ਸਬੰਧਤ ਇਤਿਹਾਸਕ ਗੁਰੂ-ਘਰ ਗੁਰਦੁਆਰਾ ਦੂਖਨਿਵਾਰਨ ਸਾਹਿਬ ਵਿਖੇ 32 ਸਾਲਾ ਔਰਤ ਸਰੋਵਰ ਨੇੜੇ ਬੈਠੀ ਸ਼ਰਾਬ ਪੀ ਰਹੀ ਸੀ। ਰੋਕਣ ਉਤੇ ਉਸ ਵਲੋ ਸੇਵਾਦਾਰ ਨੂੰ ਬੋਤਲ ਮਾਰ ਕੇ ਜ਼ਖਮੀ ਕਰ ਦਿੱਤਾ ਗਿਆ,ਫੇਰ ਦੋਸੀ ਔਰਤ ਨੂੰ ਪੁਲਿਸ ਹਵਾਲੇ ਕਰ ਦਿਤਾ,ਜਿਸਨੂੰ ਇਕ ਸਿੱਖ ਨੋਜਵਾਨ ਨਿਰਮਲਜੀਤ ਸਿੰਘ ਸੈਣੀ ਨੇ ਸਿਖੀ ਰਿਵਾਇਤਾਂ ਅਨੂਸਾਰ ਸ਼ਰਾਬੀ ਔਰਤ ਨੂੰ ਗੋਲੀਆਂ ਨਾਲ ਭੂੰਨ ਦਿਤਾ।
   ਪਰ ਇਹ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈਣ ਦੀ ਸਿੱਖ ਸੰਗਤਾਂ ਨੂੰ  ਲੋੜ ਕਿਉ ਪੈ ਰਹੀ ਹੈ,ਇਸ ਸੰਬੰਧ ਵਿੱਚ  ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ,ਹਰਪਾਲ ਸਿੰਘ ਚੱਢਾ,ਹਰਪ੍ਰੀਤ ਸਿੰਘ ਨੀਟੂ, ਗੁਰਵਿੰਦਰ ਸਿੰਘ ਸਿੱਧੂ,ਵਿੱਕੀ ਸਿੰਘ ਖ਼ਾਲਸਾ'ਗੁਰਦੀਪ ਸਿੰਘ ਲੱਕੀ ਅਤੇ ਪਲਵਿੰਦਰ ਸਿੰਘ ਬਾਬਾ ਨੇ ਇਕ ਸਾੰਝੇ ਬਿਆਨ ਵਿੱਚ ਕਿਹਾ ਕਿ 2015 ਵਿੱਚ ਬੜਗਾੜੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਗਲੀਆਂ ਵਿੱਚ ਖਿਲਾਰੇ ਉਸਦਾ ਅਜ ਤੱਕ ਕੋਈ ਇਨਸਾਫ਼ ਨਹੀ ਮਿਲਿਆਂ।2015 ਤੋਂ ਅਜ ਤੱਕ ਸੈਂਕੜੇ ਵਾਰ ਕਦੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿਰਾਦਰੀ,ਕਦੇ ਗੁਟਕਾ ਸਾਹਿਬ ਦਾ ਨਿਰਾਦਰ,ਕਦੇ ਗੁਰੂ ਘਰਾਂ ਵਿੱਚ ਤੰਬਾਕੂ ਪਦਾਰਥ ਲੈ ਕੇ ਜਾਣਾ। ਪੀਛੇ ਜਿਹੇ ਇਤਿਹਾਸਕ ਗੁਰੂ ਘਰ ਕੋਤਵਾਲੀ ਸਾਹਿਬ ਵਿਖੇ ਬੇਅਦਬੀ ਕਰਨ ਦੀ ਕੋਸ਼ਿਸ਼ ਹੋਈ,ਪਰ ਕਿਸੇ ਵੀ ਕੇਸ਼ ਵਿੱਚ ਦੋਸ਼ੀਆੰ ਨੂੰ ਸਜਾਵਾਂ ਨਹੀ ਮਿਲਿਆਂ। ਸਗੋ ਹਰ ਵਾਰੀ ਦੋਸ਼ੀਆਂ ਨੂੰ ਮੰਦਬੁਧੀ ਕਹਿਕੇ ਛਡ ਦਿਤਾ ਜਾਂਦਾ ਹੈ।ਹੁਣ ਸਿੱਖ ਸੰਗਤਾਂ ਇਹ ਸੋਚਣ ਲਈ ਮਜਬੂਰ ਹੋ ਰਹੀਆਂ ਹਨ ਕਿ ਜਦੋ ਇਨਸਾਫ਼ ਦੇਣ ਨੂੰ ਕੋਈ ਤਿਆਰ ਹੀ ਨਹੀ ਸਿੱਖ ਸੰਗਤਾਂ ਕਿ ਕਰਨ ਕਿਉਂਕਿ ਕਿਸੇ ਸਿੱਖ ਲਈ ਸ੍ਰੀ ਗੁਰੂ ਗਰੰਥ ਸਾਹਿਬ ਤੋਂ ਉਪਰ ਕੁਝ ਵੀ ਨਹੀ। ਅਸੀ ਪੰਜਾਬ ਸਰਕਾਰ ਨੂੰ ਕਰਦੇ ਹਾਂ, ਪੁਰਾਣੇ ਸਾਰੇ ਕੇਸਾਂ ਵਿੱਚ ਵਿਸ਼ੇਸ਼ ਅਦਾਲਤਾਂ ਬਣਾ ਕੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ ਅਤੇ ਸਜਾਵਾਂ ਵੀ ਇਹੋ ਜਿਹਿਆਂ ਦਿਤੀਆਂ ਜਾਂਣ ਕੋਈ ਵੀ ਗੁਰੂ ਘਰ ਦੀ ਬੇਅਦਬੀ ਕਰਨ ਦਾ ਸੁਪਨਾ ਵੀ ਨਾ ਲੈ ਸਕੇ,ਅਤੇ ਸਿੱਖ ਸੰਗਤਾਂ ਵੀ ਕਾਨੂੰਨ ਨੂੰ ਹੱਥ ਵਿੱਚ ਨਹੀ ਲੈਣਗੀਆਂ। ਇਸ ਮੋਕੇ ਤੇ ਰਣਜੀਤ ਸਿੰਘ ਗੋਲਡੀ,ਹਰਵਿੰਦਰ ਸਿੰਘ ਚਿਟਕਾਰਾ,ਹਰਪ੍ਰੀਤ ਸਿੰਘ ਸੋਨੂੰ,ਸੰਨੀ ਸਿੰਘ ਉਬਾਰਾਏ,ਗੁਰਜੀਤ ਸਿੰਘ ਸਤਨਾਮੀਆ,ਹਰਪਾਲ ਸਿੰਘ ਪਾਲੀ ਚੱਢਾਲਖਬੀਰ ਸਿੰਘ ਲੱਕੀ,ਮਨਮਿੰਦਰ ਸਿੰਘ ਭਾਟੀਆ,ਗੁਰਵਿੰਦਰ ਸਿੰਘ ਨਾਗੀ,ਹਰਪ੍ਰੀਤ ਸਿੰਘ ਰੋਬਿਨ,ਪਰਮਿੰਦਰ ਸਿੰਘ ਟੱਕਰ,ਅਮਨਦੀਪ ਸਿੰਘ ਬੱਗਾ,ਪ੍ਰਬਜੋਤ ਸਿੰਘ ਖਾਲਸਾ,ਜਤਿੰਦਰ ਸਿੰਘ ਕੋਹਲੀ,ਸਰਬਜੀਤ ਸਿੰਘ ਕਾਲੜਾ,ਅਰਵਿੰਦਰ ਸਿੰਘ ਬਬਲੂ, ਹਰਜੀਤ ਸਿੰਘ ਬਾਬਾ,ਬਲਜੀਤ ਸਿੰਘ ਸੰਟੀ ਨੀਲਾ ਮਹਿਲ,ਸਵਰਨ ਸਿੰਘ ਚੱਢਾ,ਰਾਜਪਾਲ ਸਿੰਘ, ਤਜਿੰਦਰ ਸਿੰਘ ਸੰਤ ਨਗਰ,ਅਵਤਾਰ ਸਿੰਘ ਮੀਤ ਆਦਿ ਹਾਜਰ ਸਨ।