Business Khas

Latest news
ਸਿੱਖਾਂ ਤੋਂ ਗੁਰੂ ਸਾਹਿਬ ਵੱਲੋ ਬਖਸ਼ੇ ਰਵਾਇਤੀ ਸ਼ਸਤਰਾਂ ਨੂੰ ਖੋਇਆ ਰੌਇਲ ਚੈਲੰਜਰਜ਼ ਬੈਂਗਲੁਰੂ (RCB) ਨੇ ਕ੍ਰਿਕਟ ਜਗਤ ਵਿੱਚ ਉਹ ਕਾਰਨਾਮਾ ਕਰ ਦਿਖਾਇਆ ਸ਼ਹੀਦ ਬਾਬਾ ਖੁਸ਼ਹਾਲ ਸਿੰਘ ਸੀਨੀਅਰ ਸੈਕੰਡਰੀ ਸਕੂਲ ਲਾਂਬੜਾ ਵਿਖੇ ਕਰਵਾਏ ਗਏ ਸ਼ਬਦ ਗਾਇਨ ਮੁਕਾਬਲੇ ਪੰਜਾਬ ਦੇ ਸਕੂਲਾਂ ਵਿਚ ਗਰਮੀ ਦੀਆਂ ਛੁੱਟੀਆਂ ਦਾ ਹੋਇਆ ਐਲਾਨ ਅਗਲੇ 3 ਘੰਟਿਆਂ 'ਚ ਤੂਫਾਨ ਨੂੰ ਲੈ ਕੇ ਹਾਈ ਅਲਰਟ... ਨਗਰ ਨਿਗਮ ਚੋਣਾਂ ਦੀ ਤਸਵੀਰ ਨੇ ਰਾਜ ਦੇ ਰਾਜਨੀਤਿਕ ਦ੍ਰਿਸ਼ ਨੂੰ ਸਪੱਸ਼ਟ ਐਨਕਾਂ ਜਾਂ ਸਮਾਨ ਉੱਚ-ਤਕਨੀਕੀ ਐਨਕਾਂ ਜਮ੍ਹਾਂ ਕਰਾਉਣ ਦੇ ਨਿਰਦੇਸ਼ दिल्ली के हौज खास में AC ब्लास्ट से भीषण आग, रिटायर्ड IAS अधिकारी की मौत ਸੁਸ਼ੀਲ ਰਿੰਕੂ ਨੇ ਕੇਵਲ ਸਿੰਘ ਢਿੱਲੋਂ ਨੂੰ ਭਾਜਪਾ ਪੰਜਾਬ ਸੂਬਾ ਪ੍ਰਧਾਨ ਨਿਯੁਕਤ ਹੋਣ 'ਤੇ ਵਧਾਈ ਦਿੱਤੀ पांचवां समर कैंप 1 जून से 30 जून तक आयोजित
You are currently viewing ਜੈ ਮਾਂ ਛਿਨਮਸਤੀਕਾ ਸੇਵਾ ਸੁਸਾਇਟੀ ਵੱਲੋਂ 22ਵਾਂ ਸਲਾਨਾ ਜਾਗਰਣ

ਜੈ ਮਾਂ ਛਿਨਮਸਤੀਕਾ ਸੇਵਾ ਸੁਸਾਇਟੀ ਵੱਲੋਂ 22ਵਾਂ ਸਲਾਨਾ ਜਾਗਰਣ

ਜਲੰਧਰ ( ਵਿੱਕੀ ਸੂਰੀ )-ਜੈ ਮਾਂ ਛਿਨਮਸਤੀਕਾ ਸੇਵਾ ਸੁਸਾਇਟੀ ਦੀ 22ਵੇਂ ਜਾਗਰਣ ਦੇ ਬਾਬਤ ਪਹਿਲੀ ਮੀਟਿੰਗ ਸ. ਮਨਜੀਤ ਸਿੰਘ ਟੀਟੂ (ਕੌਂਸਲਰ ਵਾਰਡ ਨੰਬਰ 50) ਦੇ ਦਫਤਰ ਵਿੱਚ ਹੋਈ ਜਿਸ ਵਿੱਚ ਵਰਿੰਦਰ ਕੁਮਾਰ ਰਿੰਪਾ ਨੂੰ ਸਰਬ ਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ ਤੇ ਇਸ ਵਾਰ ਦਾ ਜਾਗਰਣ ਪ੍ਰਧਾਨ ਜੀ ਦੀ ਅਗਵਾਈ ਵਿੱਚ ਲਾਲਾ ਜਗਤ ਨਾਰਾਇਣ ਧਰਮਸ਼ਾਲਾ ਮਾਤਾ ਚਿੰਤਪੁਰਨੀ ਦਰਬਾਰ (ਹਿਮਾਚਲ ਪ੍ਰਦੇਸ਼) ਵਿਖੇ ਹੋਵੇਗਾ ਬਸਤੀ ਸ਼ੇਖ ਤੋਂ ਤਕਰੀਬਨ 30 ਤੋਂ 35 ਬੱਸਾਂ ਦਾ ਕਾਫਲਾ ਸੰਗਤ ਦੇ ਰੂਪ ਵਿੱਚ ਜਾਗਰਣ ਤੇ ਜਾਵੇਗਾ।ਇਸ ਜਾਗਰਣ ਦੇ ਸਾਰੇ ਪ੍ਰਬੰਧ ਨੂੰ ਚਲਾਉਣ ਲਈ ਮੁੱਖ ਸਹਿਯੋਗ ਪੰਜਾਬ ਕੇਸਰੀ ਗਰੁੱਪ ਅਤੇ (ਸਾਬਕਾ ਐਮਪੀ) ਸੁਸ਼ੀਲ ਕੁਮਾਰ ਰਿੰਕੂ ਜੀ ,(ਸਾਬਕਾ ਐਮਐਲਏ)ਸ਼ੀਤਲ ਅਗੁਰਾਲ ਜੀ ਤੇ ਭਾਜਪਾ ਦੇ ਸੀਨੀਅਰ ਨੇਤਾ ਅਮਿਤ ਤਨੇਜਾ ਜੀ ਦਾ ਹੋਵੇਗਾ ।

ਇਹ ਕਾਫਲਾ ਸਵੇਰੇ 9 ਵਜੇ ਵੈਲਕਮ ਗਰੁੱਪ ਦੇ ਦਫਤਰ ਤੋਂ ਰਵਾਨਾ ਹੋਵੇਗਾ ਤੇ ਇਸ ਤੋਂ ਪਹਿਲਾ ਪੂਜਾ ਅਰਚਨਾ ਹੋਵੇਗੀ ਤੇ ਇਸ ਮੌਕੇ ਤੇ ਆਈ ਸੰਗਤ ਵਾਸਤੇ ਨਰਿੰਦਰ ਨੰਦਾ ਜੀ ਤੇ ਉਹਨਾਂ ਦੇ ਪਰਿਵਾਰ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਲੰਗਰ ਲਗਾਇਆ ਜਾਵੇਗਾ ਤੇ ਰਸਤੇ ਵਿੱਚ ਤਲਵਾੜੇ ਵਿਖੇ ਗਗਨਦੀਪ ਗੋਰੀ (ਪਤੰਗਾ ਵਾਲੇ) ਸੰਗਤ ਵਾਸਤੇ ਲੰਗਰ ਦਾ ਇੰਤਜ਼ਾਮ ਕਰਨਗੇ । ਜਾਗਰਣ ਤੇ ਲਾਈਟ, ਸਾਊਂਡ ,ਟੈਂਟ ਤੇ ਡੈਕੋਰੇਸ਼ਨ ਦੀ ਸੇਵਾ ਬਿਨਾਂ ਕਿਸੇ ਮੁਨਾਫੇ ਤੋਂ ਗਰਵ ਟੈਂਟ ਹਾਊਸ ਵੱਲੋਂ ਕੀਤੀ ਜਾਵੇਗੀ। ਜਾਗਰਣ ਦੇ ਦੌਰਾਨ ਵਿਪਾਨ ਅਨੰਦ ਅਤੇ ਉਹਨਾਂ ਦੇ ਪਰਿਵਾਰ ਵੱਲੋਂ ਰਾਤ ਦਾ ਲੰਗਰ ਅਤੇ ਕ੍ਰਿਮਿਕਾ ਆਈਸਕ੍ਰੀਮ ਵੱਲੋ ਆਈਸਕ੍ਰੀਮ ਦੀ ਲੰਗਰ ਦੀ ਸੇਵਾ ਕੀਤੀ ਜਾਵੇਗੀ ਤੇ ਜਾਗਰਣ ਦਾ ਸਾਰਾ (LIVE) ਟੈਲੀਕਾਸਟ ਵੈਲਕਮ ਪੰਜਾਬ ਨਿਊਜ ਚੈਨਲ ਤੇ ਦਿਖਾਇਆ ਜਾਏਗਾ।

ਇਸ ਮੌਕੇ ਤੇ ਵਾਰਡ ਨੰਬਰ 50 ਕੌਂਸਲਰ ਮਨਜੀਤ ਸਿੰਘ ਟੀਟੂ,ਅਮਰਪ੍ਰੀਤ ਸਿੰਘ ਰਿੰਕੂ, ਇੰਦਰਜੀਤ ਸਿੰਘ ਬੱਬਰ, ਗੁਰਮੀਤ ਸਿੰਘ ਮੀਤ,ਜੀਵਨ ਜੋਤੀ ਟੰਡਨ,ਤਰਲੋਚਨ ਸਿੰਘ ਛਾਬੜਾ, ਗੁਰਸ਼ਰਨ ਸਿੰਘ ਛੰਨੂ,ਵਿਪਨ ਆਨੰਦ,ਰਕੇਸ਼ ਕੁਮਾਰ ਲਾਡੀ, ਸੰਜੂ ਅਬਰੋਲ, ਸੰਨੀ ਧੰਜਲ, ਨਰਿੰਦਰ ਨੰਦਾ, ਰਜਤ ਧੰਜਲ, ਨੀਰਜ ਮੱਕੜ,ਰਾਜੂ, ਸੁਰਿੰਦਰ ਕੁਮਾਰ ਸ਼ਰਮਾ ਪੱਪੂ, ਗੁਰਸ਼ਰਨ ਸਿੰਘ ਛੰਨੂ, ਪੰਕਜ ਕੁਮਾਰ ਸੋਨੂ ਬਾਬਾ, ਦੀਪਕ ਕੁਮਾਰ, ਦੀਪਕ ਸ਼ਰਮਾ, ਸੁਰਿੰਦਰ ਸਿੰਘ ਅਲੱਗ, ਅਮਨਦੀਪ ਸਿੰਘ ਦੀਪੂ ਮੀਟਿੰਗ ਚ ਮੌਜੂਦ ਸਨ

ਇਸ ਜਾਗਰਣ ਦੀ ਜਾਣਕਾਰੀ ਸੈਕਟਰੀ ਵਿੱਕੀ ਸੂਰੀ ਵੱਲੋਂ ਦਿੱਤੀ ਗਈ |