Business Khas

4 ਤਰੀਕ ਦੇ ਰੋਸ ਮਾਰਚ ਵਿੱਚ ਅੰਬੇਦਕਰ ਸੈਨਾ ਅਤੇ ਤਰਨਾ ਦਲ ਵੱਡਾ ਜਥਾ ਲੈ ਕੇ ਸ਼ਾਮਲ ਹੋਣਗੇ

ਜਲੰਧਰੀ,(ਸੰਜੇ ਸ਼ਰਮਾ)- 84 ਦੇ ਦਰਬਾਰ ਸਾਹਿਬ ਸਮੂਹ ਅਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਹੋਏ ਫੌਜੀ ਹਮਲੇ ਦੀ ਯਾਦ ਵਿੱਚ ਸਿੱਖ ਤਾਲਮੇਲ ਕਮੇਟੀ ਅਤੇ ਸਹਿਯੋਗੀ ਜਥੇਬੰਦੀਆਂ ਵੱਲੋਂ ਜੋ ਰੋਸ ਮਾਰਚ ਗੁਰਦੁਆਰਾ ਰਾਮਗੜ੍ਹੀਆਂ ਪਟੇਲ ਚੌਂਕ ਤੋਂ 4 ਤਰੀਕ ਸ਼ਾਮ 4 ਵਜੇ ਦਿਨ ਐਤਵਾਰ ਤੋਂ ਆਰੰਭ ਹੋ ਕੇ ਵੱਖ ਵੱਖ ਪੜਾਵਾਂ ਤੋਂ ਹੁੰਦਾ ਸ਼ਾਮ ਤਕਰੀਬਨ 6 ਗੁਰੂਦਵਾਰਾ ਗੁਰੂ ਨਾਨਕ ਮਿਸ਼ਨ ਚੌਂਕ ਵਿਚ ਸਮਾਪਤ ਹੋਵੇਗਾ ਜਿਸ ਵਿੱਚ ਜਲੰਧਰ ਸ਼ਹਿਰ ਅਤੇ ਆਸ-ਪਾਸ ਦੀਆਂ ਸੰਗਤਾਂ ਵੱਡੀ ਗਿਣਤੀ ਵਿੱਚ ਸ਼ਾਮਲ ਹੋ ਰਹੀਆਂ ਹਨ। ਇਸ ਮਾਰਚ ਵਿੱਚ ਅੰਬੇਦਕਰ ਸੈਨਾ ਯੁਨਾਈਟਿਡ ਅਤੇ ਨਿਹੰਗ ਜਥੇਬੰਦੀ ਤਰਨਾ ਦਲ ਆਪਣੇ ਸਮੁੱਚੇ ਸਾਥੀਆਂ ਸਮੇਤ ਸ਼ਾਮਲ ਹੋਣਗੇ ਇਹ ਜਾਣਕਾਰੀ ਦਿੰਦੇ ਹੋਏ ਅੰਬੇਡਕਰ ਸੈਨਾ ਯੁਨਾਇਟੇਡ ਦੇ ਪ੍ਰਧਾਨ ਜਸਵਿੰਦਰ ਸਿੰਘ ਜੌਲੀ ਅਤੇ ਤਰਨਾ ਦਲ ਦੇ ਮੁਖੀ ਬਾਬਾ ਲਖਬੀਰ ਸਿੰਘ ਨੇ ਦਿੱਤੀ ਉਹਨਾਂ ਉਹਨਾਂ ਦੱਸਿਆ ਕਿ ਦਰਬਾਰ ਸਾਹਿਬ ਸਿਰਫ ਸਿੱਖਾਂ ਦਾ ਹੀ ਨਹੀਂ ਸਮੁੱਚੀ ਮਾਨਵਤਾ ਦਾ ਸਾਂਝਾ ਪਵਿੱਤਰ ਅਸਥਾਨ ਹੈ ਉਸ ਵਲ ਜਿਹੜਾ ਵੀ ਇਨਸਾਨ ਭੇੜੀ ਨਜ਼ਰ ਨਾਲ ਦੇਖਦਾ ਹੈ ਉਹ ਸਮੁੱਚੀ ਮਾਨਵਤਾ ਦਾ ਦੁਸ਼ਮਣ ਹੈ ਅਤੇ ਉਸ ਅਸਥਾਨ ਤੇ ਟੈਂਕਾਂ ਨਾਲ ਅਤੇ ਤੋਪਾਂ ਨਾਲ ਹਮਲਾ ਕਰਕੇ ਉਸ ਵੇਲੇ ਦੀ ਜ਼ਾਲਮ ਸਰਕਾਰ ਨੇ ਜੋ ਪਾਪ ਕੀਤਾ ਸੀ ਨਾ ਤਾਂ ਉਹ ਭੁੱਲਣਯੋਗ ਹੈ ਅਤੇ ਨਾਂ ਹੀ ਮਾਫ਼ ਕਰਨਯੋਗ ਹੈ।
ਅਸੀਂ ਜਾਤ-ਪਾਤ ਤੋਂ ਉੱਪਰ ਉੱਠ ਕੇ ਇਸ ਮਾਰਚ ਵਿੱਚ ਸ਼ਾਮਲ ਹੋਵਾਂਗੇ ਏਕਤਾ ਦਾ ਸਬੂਤ ਦੇਵਾਂਗੇ।
ਇਸ ਮੌਕੇ ਤੇ ਗੁਰਵਿੰਦਰ ਸਿੰਘ ਰਿੰਕੂ,ਬਖਸ਼ੀ ਜੀ,ਬਲਵਿੰਦਰ ਬੁਗਾ,ਭੁਪਿੰਦਰ ਨਿਹੰਗ,ਸੁਖਜੀਤ ਸਿੰਘ ਹੈਪੀ ਆਦਮ ਪੁਰ,ਰਾਜਵੀਰ ਸਿੰਘ ਸੋਨੂੰ ਹਾਜ਼ਰ ਸਨ।