Business Khas

Latest news
ਐਮ.ਪੀ. ਅਸ਼ੋਕ ਕੁਮਾਰ ਮਿੱਤਲ ਵੱਲੋਂ ਜਲੰਧਰ ਵਿੱਚ 1.50 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਕਾਂਗਰਸ ਕਮੇਟੀ ਦੇ ਨਵ- ਨਿਯੁਕਤ ਪ੍ਰਧਾਨ ਸ.ਪ੍ਰਗਟ ਸਿੰਘ ਕਾਂਗਰਸ ਭਵਨ ਜਲੰਧਰ ਵਿਖੇ प्रागपुर मंडल के बाबा बुड्ढा जी एंक्लेव में बैठक आयोजित, स्थानीय निवासियों ने उत्साहपूर्वक लिया भाग 40-45 साल बाद सुधरेगी रास्ता मोहल्ला की नालियों की दशा, मेयर वनीत धीर ने दी बड़ी राहत ਅਜੈ ਦੇਵਗਨ ਦੇ ਜੁਹੂ ਸਥਿਤ ਬੰਗਲੇ ’ਤੇ BMC ਦੀ ਕਾਰਵਾਈ, ਨਾਜਾਇਜ਼ ਉਸਾਰੀ ਦੇ ਦੋਸ਼ਾਂ ਹੇਠ ਕੁਝ ਹਿੱਸੇ ਢਾਹੇ ਪੇਸ਼ੀ ਤੋਂ ਠੀਕ ਪਹਿਲਾਂ ਲੰਡਨ ਰਵਾਨਾ ਹੋਏ ਧਰੁਵ ਰਾਠੀ, ਅਦਾਲਤ ਵੱਲੋਂ ਵਾਰੰਟ ਜਾਰੀ ਸੜਕ ਪਾਰ ਕਰ ਰਹੀ ਮਹਿਲਾ ਨੂੰ ਟਰੱਕ ਨੇ ਕੁਚਲਿਆ; ਮੌਕੇ ‘ਤੇ ਮੌਤ ਰੂਸ ਤੋਂ ਤੇਲ ਖਰੀਦਣ ‘ਤੇ ਨਹੀਂ ਲੱਗੇਗਾ ਟੈਰਿਫ ਅਮਰੀਕਾ ਨੇ ਭਾਰਤ ਨੂੰ ਦਿੱਤੀ ਵੱਡੀ ਰਾਹਤ; ਟਰੰਪ ਬੋਲੇ- ਇਹ ਸਾਡੇ ਕੌਮੀ ਹਿੱਤ ‘ਚ ਮੁਸਕਾਨ-ਸਾਹਿਲ ਤੋਂ ਬਾਅਦ ਰਵਿਤਾ ਅਤੇ ਅਮਰਦੀਪ ਨੂੰ ਵੀ ਮੌਤ ਦੀ ਸਜ਼ਾ

8 ਸਾਲਾਂ ਦੇ ਅਰਜਿਤ ਦੇ ਹੌਂਸਲੇ ਨੂੰ ਸਲਾਮ: 10 ਹਜ਼ਾਰ ਫੁੱਟ ਦੀ ਉਚਾਈ ਤੋਂ ‘ਭਾਰਤ ਜੋੜੋ’ ਯਾਤਰਾ ਨਾਲ ਜੁੜਨ ਦਾ ਦਿੱਤਾ ਸੁਨੇਹਾ

ਪੰਜਾਬੀ ’ਚ ਕਹਾਵਤ ਹੈ ਕਿ ਜਦੋਂ ਕੁਝ ਕਰਨ ਦੀ ਇੱਛਾ ਰੱਖਦੇ ਹੋ ਤਾਂ ਤੁਹਾਡਾ ਕੱਦ ਜਾਂ ਉਮਰ ਰੁਕਾਵਟ ਨਹੀਂ ਬਣਦੇ, ਬੱਸ ਤੁਹਾਡੇ ਹੌਂਸਲੇ ਬੁੰਲਦ ਹੋਣੇ ਚਾਹੀਦੇ ਹਨ। ਅਜਿਹਾ ਹੀ ਕੁਝ ਵੱਖਰਾ ਕਰ ਵਿਖਾਇਆ ਹੈ ਜ਼ਿਲ੍ਹਾ ਰੂਪਨਗਰ ਦੇ ਪਿੰਡ ਗੰਭੀਰਪੁਰ ਦੇ ਰਹਿਣ ਵਾਲੇ 8 ਸਾਲਾਂ ਦੇ ਬੱਚੇ ਅਰਜਿਤ ਸ਼ਰਮਾਂ ਨੇ।

ਚੌਥੀ ਜਮਾਤ ’ਚ ਪੜ੍ਹਨ ਵਾਲੇ ਅਰਜਿਤ ਨੇ ਜਜ਼ਬਾ ਵਿਖਾਉਂਦਿਆ 10,500 ਫ਼ੁੱਟ ਉੱਚੇ ਪਹਾੜ ’ਤੇ ਚੜ੍ਹ ਰਾਹੁਲ ਗਾਂਧੀ ਦੀ ‘ਭਾਰਤ ਜੋੜੋ’ ਯਾਤਰਾ ਦਾ ਸੁਨੇਹਾ ਦਿੱਤਾ ਹੈ। ਅਰਜਿਤ ਬੀਤੇ ਦਿਨੀਂ ਆਪਣੇ ਪਿਤਾ ਅਤੇ ਉਨ੍ਹਾਂ ਦੇ ਕੁਝ ਸਾਥੀਆਂ ਨਾਲ ਹਿਮਾਚਲ ’ਚ ਪੈਂਦੀ ਆਦ ਹਿਮਾਨੀ ਚਾਮੁੰਡਾ ਵਿਖੇ ਗਿਆ ਸੀ।

ਆਦ ਹਿਮਾਨੀ ਚਾਮੁੰਡਾ ’ਤੇ 10,500 ਫ਼ੁੱਟ ਉੱਚੀ ਪਹਾੜੀ ਨੂੰ ਸਰ ਕਰਨ ਵੇਲੇ ਅਰਜਿਤ ਨੇ ਰਾਹੁਲ ਗਾਂਧੀ ਦੀ ਤਸਵੀਰ ਵਾਲੀ ਟੀ-ਸਰਟ ਪਹਿਨੀ ਹੋਈ ਸੀ। ਇਸ ਦੌਰਾਨ ਉਸ ਵਲੋਂ ਖ਼ਾਸਤੌਰ ’ਤੇ ਚੋਟੀ ਦੇ ਸਿਖ਼ਰ ਉੱਪਰ ਰਾਸ਼ਟਰੀ ਤਿਰੰਗਾ ਝੰਡਾ ਵੀ ਲਹਿਰਾਇਆ ਗਿਆ।

ਗੱਲਬਾਤ ਦੌਰਾਨ ਬੱਚੇ ਨੇ ਕਿਹਾ ਕਿ ਉਹ ਰਾਹੁਲ ਗਾਂਧੀ ਦਾ ਪ੍ਰਸ਼ੰਸਕ ਹੈ ਅਤੇ ਉਨ੍ਹਾਂ ਨੂੰ ਮਿਲਣ ਦੀ ਦਿਲੀ ਇੱਛਾ ਵੀ ਰੱਖਦਾ ਹੈ। ਇਸ ਮੌਕੇ ਅਰਜਿਤ ਪਿਤਾ ਡਾਕਟਰ ਅਕਸ਼ਰ ਸ਼ਰਮਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਹਰ ਸਾਲ ਪਹਾੜੀਆਂ ‘ਤੇ ਸਕੈਟਿੰਗ ਕਰਨ ਲਈ ਜਾਂਦੇ ਹਨ ਇਸ ਵਾਰ ਉਹ ਜਦੋਂ ਨਵੇਂ ਸਾਲ ‘ਤੇ ਹਿਮਾਚਲ ਦੀ ਆਦਿ ਹਿਮਾਨੀ ਚਾਮੁੰਡਾ ਵਿਖੇ ਜਾਣ ਦਾ ਪਲਾਨ ਕਰ ਰਹੇ ਸਨ ਤਾਂ ਅਰਜਿਤ ਸ਼ਰਮਾ ਨੇ ਵੀ ਉਨ੍ਹਾਂ ਦੇ ਨਾਲ ਜਾਣ ਦੀ ਜਿੱਦ ਕੀਤੀ।

ਜ਼ਿਕਰਯੋਗ ਹੈ ਕਿ ਜਨਵਰੀ ਦੇ ਪਹਿਲੇ ਹਫ਼ਤੇ ਦੌਰਾਨ ਰਾਹੁਲ ਗਾਂਧੀ ਦੀ ਅਗਵਾਈ ’ਚ ‘ਭਾਰਤ ਜੋੜੋ’ ਯਾਤਰਾ ਪੰਜਾਬ ’ਚ ਦਾਖ਼ਲ ਹੋਣ ਜਾ ਰਹੀ ਹੈ। ਇਸ ਯਾਤਰਾ ਤੋਂ ਪਹਿਲਾਂ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਕਹਿਣਾ ਹੈ ਕਿ ਜ਼ਮੀਨੀ ਪੱਧਰ ’ਤੇ ਪ੍ਰਬਧੰ ਮੁਕੰਮਲ ਕਰ ਲਏ ਗਏ ਹਨ ਅਤੇ ਯਾਤਰਾ ’ਚ ਭਾਗ ਲੈਣ ਲਈ ਵਰਕਰਾਂ ’ਚ ਭਾਰੀ ਉਤਸ਼ਾਹ ਹੈ।