ਜਲੰਧਰ,(ਸੰਜੇ ਸ਼ਰਮਾ)-ਮਹਾਨ ਸ਼ਹੀਦ ਜਥੇਦਾਰ ਭਾਈ ਗੁਰਦੇਵ ਸਿੰਘ ਕਾਉਕੇ ਜਿਨਾਂ ਨੂੰ ਬੇਅੰਤ ਸਿੰਘ ਦੀ ਜਾਲਮ ਸਰਕਾਰ ਨੇ ਅਨੇਕਾਂ ਤਸੀਹੇ ਦੇਕੇ ਇਕ ਜਨਵਰੀ 1993 ਨੂੰ ਸ਼ਹੀਦ ਕੀਤਾ ਸੀ। ਉਹਨਾਂ ਦਾ ਸ਼ਹੀਦੀ ਦਿਹਾੜਾ ਸਿੱਖ ਤਾਲਮੇਲ ਕਮੇਟੀ ਵੱਲੋਂ ਚੋਪਈ ਸਾਹਿਬ ਜੀ ਦਾ ਪਾਠ ਉਪਰੰਤ ਅਰਦਾਸ ਕਰਕੇ ਗਰਮ ਜੁਰਾਬਾਂ ਦੇ 300 ਲੋੜਵੰਦ ਰਿਕਸ਼ਾ ਤੇ ਰੇੜੀਆਂ ਚਲਾਉਣ ਵਾਲੇ ਲੋਕਾਂ ਨੂੰ ਵੰਡ ਕੇ ਮਨਾਇਆ ਗਿਆ, ਇਸ ਮੌਕੇ ਤੇ ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ,ਹਰਪਾਲ ਸਿੰਘ ਚੱਡਾ,ਹਰਪ੍ਰੀਤ ਸਿੰਘ ਨੀਟੂ ਤੇ ਵਿੱਕੀ ਸਿੰਘ ਖਾਲਸਾ ਨੇ ਬੋਲਦਿਆਂ ਕਿਹਾ ਇਹ ਬੇਅੰਤ ਸਿੰਘ ਜੀ ਸਰਕਾਰ ਵੱਲੋਂ ਅਨੇਕਾਂ ਹੀ ਗੁਰਸਿੱਖਾਂ ਦੇ ਝੂਠੇ ਮੁਕਾਬਲੇ ਬਣਾ ਕੇ ਸਿੰਘਾਂ ਨੂੰ ਸ਼ਹੀਦ ਕੀਤਾ, ਕਈ ਸਿੰਘਾਂ ਤੇ ਮੁਗਲਾਂ ਨਾਲੋਂ ਵੱਧ ਜੁਲਮ ਕਰਕੇ ਪੁਲਿਸ ਹਿਰਾਸਤ ਵਿੱਚ ਤਸੀਹੇ ਦੇਕੇ ਸਹੀਦ ਕੀਤਾ ਗਿਆ, ਜਿਨਾਂ ਵਿੱਚ ਜਥੇਦਾਰ ਭਾਈ ਗੁਰਦੇਵ ਸਿੰਘ ਕਾਉਂਕੇ ਵੀ ਇੱਕ ਸਨ,ਭਾਈ ਸਾਹਿਬ ਨੇ ਤਸੀਹੇ ਤਾਂ ਸਹਿ ਲਏ ਪਰ ਸਿੱਖੀ ਵਿੱਚ ਪਰਪੱਕ ਰਹੇ, ਉਕਤ ਆਗੂਆਂ ਨੇ ਕਿਹਾ ਕਿ ਉਸ ਤੋਂ ਬਾਅਦ ਦੋ ਵਾਰ ਪੰਥਕ ਸਰਕਾਰ ਪੰਜ-ਪੰਜ ਸਾਲ ਲਈ ਬਣੀ ਪਰ ਕਿਸੇ ਨੇ ਵੀ ਇਸ ਜੁਲਮ ਦੀ ਜਾਂਚ ਰਿਪੋਰਟ ਸਾਹਮਣੇ ਨਹੀਂ ਲਿਆਂਦੀ, ਹੁਣ ਜਦੋਂ ਮਨੁੱਖੀ ਅਧਿਕਾਰ ਸੰਸਥਾ ਵੱਲੋਂ ਭਾਈ ਗੁਰਦੇਵ ਸਿੰਘ ਕਉਕੇ ਉੱਤੇ ਹੋਏ ਅੱਤਿਆਚਾਰ ਦੀ ਤਿਵਾੜੀ ਰਿਪੋਰਟ ਜਨਤਕ ਕੀਤੀ ਹੈ। ਤਾਂ ਹੁਣ ਸੱਚ ਸਾਹਮਣੇ ਆਇਆ ਹੈ। ਅਤੇ ਅਜੇ ਵੀ ਭਾਈ ਕਾਉਕੇ ਵਰਗੇ ਹਜ਼ਾਰਾਂ ਬੇਦੋਸੇ ਸਿੰਘਾ ਦੇ ਝੂਠੇ ਪੁਲਿਸ ਮੁਕਾਬਲੇ ਜਨਤਕ ਕਰਨੇ ਰਹਿੰਦੇ ਹਨ। ਇਸ ਲਈ ਸਮੁੱਚੀਆਂ ਪੰਥ ਦਰਦ ਰੱਖਣ ਵਾਲੀਆਂ ਜਥੇਬੰਦੀਆਂ ਨੂੰ ਉਪਰਾਲੇ ਕਰਨੇ ਚਾਹੀਦੇ ਹਨ, ਲੋੜਵੰਦ ਲੋਕਾਂ ਨੂੰ ਆਪਣੇ ਹੱਥੀਂ ਜੁਰਾਬਾਂ ਪਾਈਆਂ ਗਈਆਂ, ਅਤੇ ਗਰਮ ਕੱਪੜੇ ਵੰਡਣ ਦਾ ਸਿਲਸਿਲਾ ਲਗਾਤਾਰ ਜਾਰੀ ਰੱਖਣ ਦਾ ਫੈਸਲਾ ਲਿਆ, ਤਾਂ ਕਿ ਕੋਈ ਵੀ ਵਿਅਕਤੀ ਠੰਡ ਕਰਕੇ ਆਪਣੀ ਤਬੀਅਤ ਖਰਾਬ ਨਾ ਕਰਾਵੇ। ਇਸ ਮੌਕੇ ਤੇ ਹਰਪ੍ਰੀਤ ਸਿੰਘ ਸੋਨੂੰ, ਗੁਰਵਿੰਦਰ ਸਿੰਘ ਸਿੱਧੂ ਸੰਨੀ ਸਿੰਘ ਉਬਰਾਏ ਜਗਜੀਤ ਸਿੰਘ ਜੱਗੀ ਅਮਨਦੀਪ ਸਿੰਘ ਟਿੰਕੂ ਬੋਬੀ ਬਹਲ ਆਤਮ ਪ੍ਰਕਾਸ਼ ਜੀ ਆਦ ਸ਼ਾਮਿਲ ਸਨ।