ਹਰਿਆਣਾ ਦੇ ਯਮੁਨਾਨਗਰ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਲਾਰੈਂਸ ਬਿਸ਼ਨੋਈ ਗੈਂਗ ਦੇ ਸ਼ੂਟਰ ਰਾਜਨ ਦਾ ਯਮੁਨਾਨਗਰ ਵਿੱਚ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ। ਮੁਢਲੀ ਜਾਂਚ ‘ਚ ਦੱਸਿਆ ਜਾ ਰਿਹਾ ਕਿ ਬਦਨਾਮ ਗੈਂਗਸਟਰ ਰਾਜਨ ਦੇ ਹੱਥ-ਪੈਰ ਬੰਨ੍ਹ ਉਸਨੂੰ ਅੱਗ ਲਾ ਦਿੱਤੀ ਗਈ ਹੋ ਸਕਦੀ ਹੈ। ਇਹ ਘਟਨਾ ਸ਼ਹਿਰ ਦੇ ਪੱਛਮੀ ਹਿੱਸੇ ‘ਚ ਨਹਿਰ ਦੇ ਕੰਢੇ ਵਾਪਰੀ ਹੈ। ਦੱਸ ਦੇਈਏ ਕਿ ਦੇਵੇਂਦਰ ਬੰਬੀਹਾ ਗੈਂਗ ਨੇ ਰਾਜਨ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਉਨ੍ਹਾਂ ਇਸ ਕਤਲ ਦੀ ਜ਼ਿੰਮੇਵਾਰੀ ਲੈਂਦਿਆਂ ਫੇਸਬੁੱਕ ‘ਤੇ ਇੱਕ ਪੋਸਟ ਵੀ ਸਾਂਝੀ ਕੀਤੀ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ। ਪੁਲਿਸ ਦੇ ਉੱਚ ਅਧਿਕਾਰੀ ਵੀ ਮੌਕੇ ‘ਤੇ ਪਹੁੰਚ ਰਹੇ ਹਨ। ਇਸ ਘਟਨਾ ਨੇ ਪੂਰੇ ਸ਼ਹਿਰ ‘ਚ ਹੜਕੰਪ ਮਚਾ ਦਿੱਤਾ ਹੈ। ਮ੍ਰਿਤਕ ਲਾਰੈਂਸ ਬਿਸ਼ਨੋਈ ਗੈਂਗ ਦਾ ਸ਼ੂਟਰ ਸੀ ਅਤੇ ਕਈ ਵੱਡੀਆਂ ਗੈਂਗ ਵਾਰਾਂ ਵਿੱਚ ਵੀ ਸ਼ਾਮਲ ਰਿਹਾ ਹੈ।
ਲਾਰੈਂਸ ਬਿਸ਼ਨੋਈ ਗੈਂਗ ਦੇ ਸ਼ੂਟਰ ਦੇ ਹੱਥ-ਪੈਰ ਬੰਨ੍ਹ ਜ਼ਿੰਦਾ ਸਾੜ ਕੀਤਾ ਕਤਲ
- Post author:businesSsKhas
- Post published:January 29, 2024
- Post category:ਪੰਜਾਬ
