Business Khas

Latest news
ਸਿੱਖਾਂ ਤੋਂ ਗੁਰੂ ਸਾਹਿਬ ਵੱਲੋ ਬਖਸ਼ੇ ਰਵਾਇਤੀ ਸ਼ਸਤਰਾਂ ਨੂੰ ਖੋਇਆ ਰੌਇਲ ਚੈਲੰਜਰਜ਼ ਬੈਂਗਲੁਰੂ (RCB) ਨੇ ਕ੍ਰਿਕਟ ਜਗਤ ਵਿੱਚ ਉਹ ਕਾਰਨਾਮਾ ਕਰ ਦਿਖਾਇਆ ਸ਼ਹੀਦ ਬਾਬਾ ਖੁਸ਼ਹਾਲ ਸਿੰਘ ਸੀਨੀਅਰ ਸੈਕੰਡਰੀ ਸਕੂਲ ਲਾਂਬੜਾ ਵਿਖੇ ਕਰਵਾਏ ਗਏ ਸ਼ਬਦ ਗਾਇਨ ਮੁਕਾਬਲੇ ਪੰਜਾਬ ਦੇ ਸਕੂਲਾਂ ਵਿਚ ਗਰਮੀ ਦੀਆਂ ਛੁੱਟੀਆਂ ਦਾ ਹੋਇਆ ਐਲਾਨ ਅਗਲੇ 3 ਘੰਟਿਆਂ 'ਚ ਤੂਫਾਨ ਨੂੰ ਲੈ ਕੇ ਹਾਈ ਅਲਰਟ... ਨਗਰ ਨਿਗਮ ਚੋਣਾਂ ਦੀ ਤਸਵੀਰ ਨੇ ਰਾਜ ਦੇ ਰਾਜਨੀਤਿਕ ਦ੍ਰਿਸ਼ ਨੂੰ ਸਪੱਸ਼ਟ ਐਨਕਾਂ ਜਾਂ ਸਮਾਨ ਉੱਚ-ਤਕਨੀਕੀ ਐਨਕਾਂ ਜਮ੍ਹਾਂ ਕਰਾਉਣ ਦੇ ਨਿਰਦੇਸ਼ दिल्ली के हौज खास में AC ब्लास्ट से भीषण आग, रिटायर्ड IAS अधिकारी की मौत ਸੁਸ਼ੀਲ ਰਿੰਕੂ ਨੇ ਕੇਵਲ ਸਿੰਘ ਢਿੱਲੋਂ ਨੂੰ ਭਾਜਪਾ ਪੰਜਾਬ ਸੂਬਾ ਪ੍ਰਧਾਨ ਨਿਯੁਕਤ ਹੋਣ 'ਤੇ ਵਧਾਈ ਦਿੱਤੀ पांचवां समर कैंप 1 जून से 30 जून तक आयोजित
You are currently viewing ਟੂ ਵੀਲਰ ਡੀਲਰ ਐਸੋਸੀਏਸ਼ਨ ਵੱਲੋਂ ਡੀਸੀਪੀ ਸੰਦੀਪ ਸ਼ਰਮਾ ਨੂੰ ਦਿੱਤਾ ਮੰਗ ਪੱਤਰ

ਟੂ ਵੀਲਰ ਡੀਲਰ ਐਸੋਸੀਏਸ਼ਨ ਵੱਲੋਂ ਡੀਸੀਪੀ ਸੰਦੀਪ ਸ਼ਰਮਾ ਨੂੰ ਦਿੱਤਾ ਮੰਗ ਪੱਤਰ


ਜਲੰਧਰ, (ਸੰੰਜੇੇ ਸ਼ਰਮਾ )-ਜਦੋਂ ਕਿਸੇ ਵਹੀਕਲ ਦਾ ਚਲਾਨ ਹੁੰਦਾ ਹੈ ,ਤਾਂ ਉਸਦਾ ਭੁਗਤਾਨ ਕਰਨ ਦੇ ਬਾਵਜੂਦ ਵੀ ਆਨਲਾਈਨ ਚਲਾਨ ਬੋਲਦਾ ਰਹਿੰਦਾ ਹੈ, ਕਈ ਵਾਰ ਤਾਂ ਦੋ ਵਾਰੀ ਵੀ ਚਲਾਨ ਦਾ ਭੁਗਤਾਨ ਕਰ ਦਿੱਤਾ ਜਾਂਦਾ ਹੈ , ਇਸ ਦੇ ਬਾਵਜੂਦ ਆਨਲਾਈਨ ਚਲਾਨ ਨਹੀਂ ਕੱਟਿਆ ਜਾਂਦਾ, ਜਿਸ ਕਰਕੇ ਆਰਸੀ ਟਰਾਂਸਫਰ ਨਹੀਂ ਹੁੰਦੀ ਤੇ ਵਹੀਕਲ ਦਾ ਮਾਲਕ ਬੁਰੀ ਤਰ੍ਹਾਂ ਪਰੇਸ਼ਾਨ ਹੁੰਦਾ ਹੈ, ਇਸ ਸਬੰਧ ਵਿੱਚ ਟੂ ਵੀਲਰ ਡੀਲਰ ਐਸੋਸੀਏਸ਼ਨ ਜਲੰਧਰ ਦਾ ਇੱਕ ਵਫਦ ਡੀਸੀਪੀ ਸੰਦੀਪ ਸ਼ਰਮਾ ਨੂੰ ਮਿਲਿਆ ਤੇ ਉਹਨਾਂ ਨੂੰ ਇੱਕ ਮੰਗ ਪੱਤਰ ਦਿੱਤਾ ਮੰਗ ਪੱਤਰ ਦੇਣ ਵਾਲਿਆਂ ਵਿੱਚ ਤਜਿੰਦਰ ਸਿੰਘ ਪਰਦੇਸੀ ਪ੍ਰਧਾਨ, ਹਰਪ੍ਰੀਤ ਸਿੰਘ ਨੀਟੂ, ਜਸਵਿੰਦਰ ਸਿੰਘ ਬਵੇਜਾ ,ਹਰਨੇਕ ਸਿੰਘ ਨੇਕੀ, ਰੋਹਿਤ ਕਾਲੜਾ,ਮਨਪ੍ਰੀਤ ਸਿੰਘ ਬਿੰਦਰਾ, ਜੋਗਿੰਦਰ ਪਾਲ ਸਿੱਕਾ, ਪ੍ਰਮੋਦ ਕੁਮਾਰ ਸੰਜੀਵ ਕੁਮਾਰ, ਤੇ ਰਾਜੂ ਜੀ ਸ਼ਾਮਿਲ ਸਨ, ਇਸ ਮੌਕੇ ਤੇ ਬੋਲਦਿਆਂ ਮੈਂਬਰਾਂ ਨੇ ਦੱਸਿਆ ਕਿ ਜਦੋਂ ਚਲਾਨ ਦਾ ਭੁਗਤਾਨ ਕਰ ਦਿੱਤਾ ਜਾਂਦਾ ਹੈ ਤਾਂ ਆਨਲਾਈਨ ਚਲਾਨ ਵੀ ਕੱਟਿਆ ਜਾਣਾ ਚਾਹੀਦਾ ਹੈ,ਜਦੋਂ ਅਸੀਂ ਗੱਡੀ ਟਰਾਂਸਫਰ ਲਈ ਭੇਜਦੇ ਹਾਂ ਤਾਂ ਆਨਲਾਈਨ ਚਲਾਨ ਬੋਲਣ ਕਰਕੇ ਉਹ ਟਰਾਂਸਫਰ ਨਹੀਂ ਹੁੰਦੀ ਅਗਰ ਉਸ ਵਹੀਕਲ ਤੇ ਕੋਈ ਵਾਰਦਾਤ ਜਾਂ ਲੁੱਟ ਖੋਹ ਹੋ ਜਾਂਦੀ ਹੈ ਤਾਂ ਟਰਾਂਸਫਰ ਨਾ ਹੋਣ ਕਰਕੇ ਜਿਸਦੇ ਨਾਮ ਤੇ ਉਹ ਗੱਡੀ ਬੋਲਦੀ ਹੈ ਉਸਨੂੰ ਬਹੁਤ ਸਾਰੀਆਂ ਕਾਨੂੰਨੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਡੀਸੀਪੀ ਸੰਦੀਪ ਸ਼ਰਮਾ ਨੇ ਸਾਰੀਆਂ ਗੱਲਾਂ ਨੂੰ ਬੜੇ ਧਿਆਨ ਨਾਲ ਸੁਣਿਆ ਅਤੇ ਵਿਸ਼ਵਾਸ ਦਵਾਇਆ ਕਿ ਇਸ ਮਸਲੇ ਦਾ ਹਲ ਜਲਦੀ ਤੋਂ ਜਲਦੀ ਕੀਤਾ ਜਾਵੇਗਾ