ਹਰਿਆਣਾ ਵਿੱਚ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਗਠਜੋੋੜ ਸਿਰੇ ਚੜ੍ਹਿਆ ਹੈ। ‘ਆਪ’ ਤੇ ਕਾਂਗਰਸ ਲੋੋਕ ਸਭਾ ਚੋਣਾਂ ਇੱਕਠੇ ਲੜਨਗੇ । ਸੀਟ ਸ਼ੇਅਰਿੰਗ ਤੇ ਦੋੋਵਾਂ ਪਾਰਟੀਆਂ ‘ਚ ਸਹਿਮਤੀ ਬਣੀ। ਗੁਜਰਾਤ, ਹਰਿਆਣਾ, ਚੰਡੀਗੜ੍ਹ ‘ਚ ਚੋਣ ਲੜਨ ‘ਤੇ ਸਹਿਮਤੀ ਬਣ ਗਈ ਹੈ। ਦਿੱਲੀ ਦੀਆਂ 7 ਸੀਟਾਂ ਚੋੋਂ 4 ‘ਤੇ ਆਮ ਆਦਮੀ ਪਾਰਟੀ ਲੜੇਗੀ। ਦਿੱਲੀ ਦੀਆਂ 7 ਸੀਟਾਂ ਚੋੋਂ 3 ‘ਤੇ ਕਾਂਗਰਸ ਲੜੇਗੀ। ਹਰਿਆਣਾ ਦੀਆਂ 10 ਸੀਟਾਂ ਚੋੋਂ 1 ‘ਤੇ ‘ਆਪ’ ਲੜੇਗੀ । ਹਰਿਆਣਾ ਦੀਆਂ 10 ਸੀਟਾਂ ਚੋੋਂ 9 ‘ਤੇ ਕਾਂਗਰਸ ਲੜੇਗੀ । ਹਰਿਆਣਾ ‘ਚ ਕੁਰਕਸ਼ੇਤਰ ਸੀਟ ‘ਤੇ ‘ਆਪ’ ਚੋਣ ਲੜੇਗੀ। ‘ਆਪ’ ਗੁਜਰਾਤ ‘ਚ ਭਾਰੂਵ ਤੇ ਭਾਵਨਗਰ ਸੀਟ ‘ਤੇ ਲੜੇਗੀ। ਪੱਛਮੀ ਦਿੱਲੀ, ਦੱਖਣੀ ਦਿੱਲੀ, ਪੂਰਬੀ ਦਿੱਲੀ, ਨਵੀਂ ਦਿੱਲੀ ਸੀਟ ਉਤੇ ‘ਆਪ’ ਲੜੇਗੀ । ਕਾਂਗਰਸ ਦਿੱਲੀ ‘ਚ ਉੱਤਰ ਪੂਰਬੀ ਦਿੱਲੀ, ਉੱਤਰ ਪੱਛਮੀ ਦਿੱਲੀ ਤੇ ਚਾਂਦਨੀ ਚੌੌਕ ਸੀਟ ਉਤੇ ਲੜੇਗੀ । ਚੰਡੀਗੜ੍ਹ ਤੋੋਂ ਕਾਂਗਰਸ ਉਤਾਰੇਗੀ ਆਪਣਾ ਉਮੀਦਵਾਰ। ਗੋਆ ‘ਚ ਕਾਂਗਰਸ ਦੋਵੇਂ ਸੀਟਾਂ ‘ਤੇ ਲੜੇਗੀ। ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀ ਸਾਂਝੀ ਪ੍ਰੈਸ ਕਾਨਫਰੰਸ ਵਿੱਚ ਪੰਜ ਰਾਜਾਂ ਲਈ ਗਠਜੋੜ ਦਾ ਐਲਾਨ ਕੀਤਾ ਗਿਆ ਹੈ। ਇਸ ਪ੍ਰੈੱਸ ਕਾਨਫਰੰਸ ‘ਚ ‘ਆਪ’ ਦੇ ਪੱਖ ਤੋਂ ਸੰਦੀਪ ਪਾਠਕ, ਆਤਿਸ਼ੀ ਅਤੇ ਸੌਰਭ ਭਾਰਦਵਾਜ ਨੇ ਸ਼ਮੂਲੀਅਤ ਕੀਤੀ। ਕਾਂਗਰਸ ਵੱਲੋਂ ਮੁਕੁਲ ਵਾਸਨਿਕ, ਦੀਪਕ ਬਾਵਰੀਆ ਅਤੇ ਅਰਵਿੰਦਰ ਲਵਲੀ ਸਨ।
‘ਆਪ’ ਤੇ ਕਾਂਗਰਸ ਲੋੋਕ ਸਭਾ ਚੋਣਾਂ ਇੱਕਠੇ ਲੜਨਗੇ,ਸਿਰੇ ਚੜ੍ਹਿਆ ਕਾਂਗਰਸ ਤੇ ‘AAP’ ਦਾ ਗਠਜੋੋੜ
- Post author:businesSsKhas
- Post published:February 24, 2024
- Post category:ਦੇਸ਼
