Business Khas

Latest news
ਕੁੰਗਫੂ ਮੁਕਾਬਲੇ ਵਿੱਚ ਖਿਡਾਰੀਆਂ ਨੇ ਮਾਰੀਆਂ ਮੱਲਾਂ ਗਰਭਵਤੀ ਸੀ ਜ਼ਿੰਦਾ ਸਾੜੀ ਗਈ ਮਨਜੀਤ ਕੌਰ; ਪਹਿਲਾਂ ਕੀਤੀ ਗਈ ਸੀ ਕਿਡਨੈਪਿੰਗ ਦੁੱਧ ਤੋਂ ਲੈ ਕੇ ਬੋਰਡਿੰਗ ਪਾਸ ਤੱਕ, 1 ਸਤੰਬਰ ਤੋਂ ਬਦਲ ਰਹੇ ਹਨ ਇਹ 5 ਨਿਯਮ ਪੰਜਾਬ ਯੂਨੀਵਰਸਟੀ ਵਿਦਆਰਥੀ ਚੋਣਾਂ ਵਿਚ ਸੱਥ ਸੰਸਥਾਂ ਦੇ ਉਮੀਦਵਾਰਾਂ ਨੂੰ ਜਿਤਾਓ ਸਿੱਖ ਤਾਲਮੇਲ ਰਾਹੁਲ ਗਾਂਧੀ ਦੇ ਪੰਜਾਬ ਦੌਰੇ ‘ਤੇ ਸਸਪੈਂਸ ਖ਼ਤਮ ਲੁਧਿਆਣਾ ‘ਚ ਨਾਬਾਲਗ ਨੂੰ ਨਸ਼ਾ ਦੇ ਕੇ ਕੀਤਾ ਜਬਰ-ਜ਼ਨਾਹ 50 KM ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੂਫਾਨ, ਚਾਰ ਦਿਨ ਲਗਾਤਾਰ ਮੀਂਹ ਭਾਈ ਸਰਬਜੀਤ ਸਿੰਘ ਐਮ ਪੀ ਦੀ ਸਿਹਤ ਵਿਗੜੀ ਸਿੱਖ਼ ਤਾਲਮੇਲ ਕਮੇਟੀ ਦੇ ਮੈਂਬਰ ਹਾਲ ਚਾਲ ਪਤਾ ਕਰਨ ਪੁਹੰਚੇ US Open ਦੇ ਸੈਮੀਫਾਈਨਲ ‘ਚ ਪਤੀ-ਪਤਨੀ ਦੀ ਜੋੜੀ ਦਾ ਧਮਾਲ ਵੰਦੇ ਮਾਤਰਮ ਨੂੰ ਲਾਗੂ ਕਰਨ ਦੇ ਫੈਸਲੇ ਖ਼ਿਲਾਫ਼ ਚਿੰਤਾ, ਅਕਾਲ ਤਖ਼ਤ ਸਾਹਿਬ ਵਿਖੇ ਸੌਂਪਿਆਂ ਮੰਗ ਪੱਤਰ
You are currently viewing ਖਾਲਸਾ ਯੂਨਾਈਟਿਡ ਸੇਵਕ ਦਲ ਪ੍ਰਬੰਧਕ ਕਮੇਟੀ ਵੱਲੋਂ 5ਵਾਂ ਕੀਰਤਨ ਦਰਬਾਰ 21 ਨੂੰ

ਖਾਲਸਾ ਯੂਨਾਈਟਿਡ ਸੇਵਕ ਦਲ ਪ੍ਰਬੰਧਕ ਕਮੇਟੀ ਵੱਲੋਂ 5ਵਾਂ ਕੀਰਤਨ ਦਰਬਾਰ 21 ਨੂੰ

ਜਲੰਧਰ, (ਸੰਜੇ ਸ਼ਰਮਾ)-ਅਰਬਨ ਸਟੇਟ ਫੇਜ-1 ’ਚ ਖਾਲਸਾ ਯੂਨਾਇਟਿਡ ਸੇਵਕ ਦਲ ਵੱਲੋਂ ਖਾਲਸੇ ਦੇ ਸਾਜਨਾ ਦਿਵਸ ਨੂੰ ਸਮਰਪਿਤ 5ਵਾਂ ਮਹਾਨ ਗੁਰਮਤਿ ਸਮਾਗਮ 21 ਨੂੰ ਕਰਵਾਇਆ ਜਾਵੇਗਾ। ਇਹ ਡਵੀਜਨ 7 ਦੇ ਕੋਲ ਖੁਲ੍ਹੀ ਗਰਾੳੂਂਡ ’ਚ ਕਰਵਾਇਆ ਜਾਵੇਗਾ। ਪ੍ਰੋਗਰਾਮ ਦੀ ਸ਼ੁਰੂਆਤ ਸ਼ਾਮ ਛੇ ਵਜੇ ਤੋਂ ਹੋਵੇਗੀ। ਸੰਗਤਾਂ ਲਈ ਪਾਰਕਿੰਗ ਦਾ ਖਾਸ ਪ੍ਰਬੰਧ ਕੀਤਾ ਗਿਆ ਹੈ। ਪ੍ਰਬੰਧਕ ਕਮੇਟੀ ਮੈਂਬਰਾਂ ਵੱਲੋਂ ਜਾਣਕਾਰੀ ਦਿੱਤੀ ਕਿ ਇਸ ਪ੍ਰੋਗਰਾਮ ਵਿਚ ਭਾਈ ਬਲਵਿੰਦਰ ਸਿੰਘ ਰੰਗੀਲਾ, ਭਾਈ ਸਤਿੰਦਰਬੀਰ ਸਿੰਘ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਸੰਤ ਬਾਬਾ ਬਲਵਿੰਦਰ ਸਿੰਘ ਸੇਵਾ ਗ੍ਰੰਥੀ ਅੰਮਿ੍ਰਤ ਬਾਣੀ ਦੇ ਕੀਰਤਨ ਰਾਹੀ ਨਿਹਾਲ ਕਰਨਗੇ। ਸਟੇਟ ਸਕੱਤਰ ਦੀ ਸੇਵਾ ਸ. ਭੂਪਿੰਦਰਪਾਲ ਸਿੰਘ ਖਾਲਸਾ ਮੁੱਖ ਸੇਵਾਦਾਰ ਬਾਬਾ ਜੀਵਨ ਸਿੰਘ ਗੜੇ੍ਹ ਵਾਲੇ ਨਿਭਾਉਣਗੇ। ਚੇਅਰਮੈਨ ਸ. ਜਤਿੰਦਰ ਸਿੰਘ ਬਿੰਦਰਾ, ਪ੍ਰਧਾਨ ਕੰਵਲਜੀਤ ਸਿੰਘ, ਸਤਵੰਤ ਸਿੰਘ ਭਾਟੀਆ ਜਨਰਲ ਸਕੱਤਰ, ਰਜਿੰਦਰ ਸਿੰਘ ਕੈਸ਼ੀਅਰ, ਸ. ਹਰਵਿੰਦਰ ਸਿੰਘ ਸਲਾਹਕਾਰ, ਮਹਿੰਦਰ ਸਿੰਘ ਭਾਟਿਆ, ਹਰਦੀਪ ਸਿੰਘ, ਪਵਨ ਜੁਨੇਜਾ, ਸੁਖਜਿੰਦਰਪਾਲ ਸਿੰਘ, ਲਕਸ਼ੇ ਵਾਲੀਆ, ਯੁਨੇਸ਼ ਕੁਮਾਰ, ਸਹਿਲ ਅਰੋੜਾ, ਅੰਮਿ੍ਰਤਪਾਲ ਸਿੰਘ, ਦਲਜੀਤ ਸਿੰਘ, ਗੁਰਸਿਮਰਨ ਸਿੰਘ ਬਾਜਵਾ, ਹਰਦੀਪ ਸਿੰਘ ਖਾਲਸਾ, ਦੀਪ ਸਿੰਘ, ਸੂਰਜ ਸਿੰਘ, ਬੇਅੰਤ, ਮਹਿੰਦਰ ਸਿੰਘ ਥਿੰਦ, ਗਗਨਦੀਪ ਸਿੰਘ ਆਦਿ ਵੱਲੋਂ ਸਮੂਹ ਸਾਧ ਸੰਗਤਾਂ ਨੂੰ ਅਪੀਲ ਹੈ ਕਿ ਆਪ ਜੀ ਵਧ ਚੜ੍ਹ ਕੇ ਗੁਰਮਿਤ ਸਮਾਗਮ ਵਿਚ ਪਹੁੰਚੋ ’ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ।