ਜਲੰਧਰ, (ਸੰਜੇ ਸਰਮਾ)-ਸੀਬੀਐਸਈ ਬੋਰਡ ਵੱਲੋਂ ਐਲਾਨੇ 12ਵੀਂ ਦੇ ਨਤੀਜੇ ਵਿੱਚ ਦੀ ਡਿਪਸ ਸਕੂਲ ਅਰਬਨ ਸਟੇਟ ਫੇਜ-1 ਦੀ ਵਿਦਿਆਰਥਣ ਮਾਨਵੀ ਭੰਡਾਰੀ ਪੁੱਤਰੀ ਵਿਕਰਮ ਭੰਡਾਰੀ ਤੇ ਮਾਤਾ ਚਿਤਰਾ ਦੀ ਪੁੱਤਰੀ ਨੇ 96.8 ਅੰਕ ਪ੍ਰਾਪਤ ਕੀਤੇ। ਇਸ ਮੌਕੇ ਸਕੂਲ ਦੀ ਪਿ੍ਰੰਸੀਪਲ ਮਿਕਾਸ਼ੀ ਮੇਹਤਾ ਤੇ ਸਮੂਹ ਸਟਾਫ ਵੱਲੋਂ ਉਨ੍ਹਾਂ ਨੇ ਵਧਾਈ ਦਿੱਤੀ। ਇਸ ਦੇ ਨਾਲ ਮਾਨਵੀ ਭੰਡਾਰੀ ਨੇ ਕਿਹਾ ਕਿ ਅੱਜ ਕੁਝ ਹੀ ਮੈਂ ਹਾਂ ਆਪਣੇ ਪਰਿਵਾਰ ’ਤੇ ਸਕੂਲ ਦੇ ਬਲੌਤ ਆਈ ਹਾਂ। ਅੱਗੇ ਵੀ ਹੋਰ ਮਿਹਨਤ ਨਾਲ ਪੜ੍ਹਾਈ ਕਰਾਂਗੀ ਤੇ ਆਉਣ ਵਾਲੇ ਸਮੇਂ ਵਧਿਆ ਅੰਕ ਪ੍ਰਾਪਤ ਕਰਾਂਗੀ। ਇਸ ਦੇ ਨਾਲ ਉਸ ਨੇ ਕਿਹਾ ਕਿ ਮੈਂ ਆਈਪੀਐਸ ਬਣਨਾ ਹੈ। ਇਸ ਲਈ ਸਖਤ ਮਿਹਨਤ ਕਰਕੇ ਹੀ ਖੁਆਬ ਪੂਰੇ ਹੋ ਸਕਦੇ ਹਨ।
