Business Khas

You are currently viewing ਵੱਖ ਵੱਖ ਰਾਗੀ ਸਿੰਘਾਂ ਵੱਲੋਂ ਸਿੱਖੀ ਦੀ ਚੜ੍ਹਦੀ ਕਲਾ ਲਈ “ਸਿੱਖ ਤਾਲਮੇਲ ਕਮੇਟੀ” ਵਿੱਚ ਸ਼ਾਮਿਲ ਹੋਣ ਦਾ ਫੈਸਲਾ
Sikh Coordination Committee

ਵੱਖ ਵੱਖ ਰਾਗੀ ਸਿੰਘਾਂ ਵੱਲੋਂ ਸਿੱਖੀ ਦੀ ਚੜ੍ਹਦੀ ਕਲਾ ਲਈ “ਸਿੱਖ ਤਾਲਮੇਲ ਕਮੇਟੀ” ਵਿੱਚ ਸ਼ਾਮਿਲ ਹੋਣ ਦਾ ਫੈਸਲਾ

ਜਲੰਧਰ, (ਸੰਜੇ ਸ਼ਰਮਾ)-ਆਏ ਦਿਨ ਵੱਖ ਵੱਖ ਧਿਰਾਂ ਵੱਲੋਂ ਸਿੱਖ ਕੌਮ ਤੇ ਹਮਲੇ ਹੋ ਰਹੇ ਹਨ। ਕਦੇ ਗੁਰੂ ਘਰਾਂ ਵਿੱਚ ਬੇਅਦਬੀ ਹੁੰਦੀ ਹੈ, ਅਤੇ ਕਦੇ ਗੁਰੂ ਸਾਹਿਬਾਨ, ਅਤੇ ਕਦੇ ਸਾਡੇ ਮਹਾਨ ਸ਼ਹੀਦਾਂ ਤੇ ਵਾਦ ਵਿਵਾਦ ਵਾਲੇ ਬਿਆਨ ਦਿੱਤੇ ਜਾਂਦੇ ਹਨ। ਇਹਨਾਂ ਸਾਰਿਆਂ ਨੂੰ ਦੇਖਦੇ ਹੋਏ ਜਲੰਧਰ ਦੀ ਸਿਰਮੋਰ ਸੰਸਥਾ ਸਿੱਖ ਤਾਲਮੇਲ ਕਮੇਟੀ ਵੱਲੋਂ ਵੱਖ-ਵੱਖ ਜਥੇਬੰਦੀਆਂ ਨੂੰ ਇੱਕ ਪਲੇਟਫਾਰਮ ਤੇ ਇਕੱਠਾ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਜਿਸ ਦੀ ਹਰ ਪਾਸਿਓ ਸ਼ਲਾਘਾ ਹੋ ਰਹੀ ਹੈ। ਅਤੇ ਸਾਰੀਆਂ ਸੰਸਥਾਵਾਂ ਸਿੱਖ ਤਾਲਮੇਲ ਕਮੇਟੀ ਨਾਲ ਜੁੜਨਾ ਚਾਹੁੰਦੀਆਂ ਹਨ । ਇਸੇ ਲੜੀ ਨੂੰ ਜਾਰੀ ਰੱਖਦਿਆਂ, ਵੱਖ-ਵੱਖ ਰਾਗੀ ਸਿੰਘ ਜੋ ਵੱਖ ਵੱਖ ਗੁਰੂ ਘਰਾਂ ਵਿੱਚ ਬਤੌਰ ਕੀਰਤਨੀਏ ਸੇਵਾ ਕਰ ਰਹੇ ਹਨ, ਵੱਲੋਂ ਆਪਣੀਆਂ ਸੇਵਾਵਾਂ ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ, ਹਰਪਾਲ ਸਿੰਘ ਚੱਡਾ, ਹਰਪ੍ਰੀਤ ਸਿੰਘ ਨੀਟੂ, ਸਤਪਾਲ ਸਿੰਘ ਸਿਦਕੀ ਅਤੇ ਤਜਿੰਦਰ ਸਿੰਘ (ਸੰਤ ਨਗਰ) ਮੀਡੀਆ ਇੰਚਾਰਜ ਨੂੰ ਮਿਲ ਕੇ ਭੇਟ ਕੀਤੀਆਂ।

ਜਿਸ ਤੇ ਵੱਖ-ਵੱਖ ਰਾਗੀ ਜਿਨਾਂ ਵਿੱਚ ਭਾਈ ਕਰਮਜੀਤ ਸਿੰਘ ਨੂਰ, ਭਾਈ ਤਜਿੰਦਰ ਸਿੰਘ ,ਭਾਈ ਪਰਮਜੀਤ ਸਿੰਘ ਪਾਰਸ, ਭਾਈ ਜੈ ਦੇਵ ਸਿੰਘ, ਭਾਈ ਰੋਬੇਨ ਸਿੰਘ, ਭਾਈ ਮਲਕੀਤ ਸਿੰਘ, ਭਾਈ ਰਾਹੁਲ ਸਿੰਘ, ਭਾਈ ਹਰਵਿੰਦਰ ਸਿੰਘ ,ਭਾਈ ਰਣਜੀਤ ਸਿੰਘ, ਭਾਈ ਸੰਦੀਪ ਸਿੰਘ ਅਤੇ ਭਾਈ ਰਾਜਦੀਪ ਸਿੰਘ ਆਪਣੇ ਸਾਥੀਆਂ ਸਮੇਤ ਗੁਰਦੁਆਰਾ ਬਾਬਾ ਬਚਿੱਤਰ ਸਿੰਘ, ਬਸਤੀ ਮਿੱਠੂ ਵਿਖੇ ਸਿੱਖ ਤਾਲਮੇਲ ਕਮੇਟੀ ਦੇ ਆਗੂਆਂ ਦੀ ਹਾਜ਼ਰੀ ਵਿੱਚ ਸਿੱਖ ਤਾਲਮੇਲ ਕਮੇਟੀ ਵਿੱਚ ਸ਼ਾਮਿਲ ਹੋਣ ਦਾ ਫੈਸਲਾ ਕੀਤਾ ।