Business Khas

Latest news
ਆਟੋ ਡੀਲਰ ਐਸੋਸੀਏਸ਼ਨ ਵੱਲੋਂ ਸਾਵਣ ਦੀ ਸੰਗਰਾਂਦ ਦੇ ਸਬੰਧ ਵਿਚ ਖੀਰ ਪੂਰੇ ਦਾ ਲੰਗਰ ਲਗਾਏ ਪੁਰੀ ਵਿੱਚ ਜਗਨਨਾਥ ਰੱਥ ਯਾਤਰਾ ਦੌਰਾਨ ਭਾਜੜ ਵਰਗ੍ਹੇ ਹਾਲਾਤ ਤਰਨਤਾਰਨ ਵਿੱਚ ਗਲਤੀ ਨਾਲ ਗਈ 7 ਅਤੇ ਡੇਢ ਸਾਲ ਦੇ ਬੱਚੇ ਦੀ ਜਾਨ ਸਕੂਲ ਬੱਸ ਹੇਠਾਂ ਆਉਣ ਨਾਲ 3 ਸਾਲਾ ਸਮਰਦੀਪ ਦੀ ਮੌਤ ਅਮਰੀਕਾ ’ਚ ਮਾਲ ਦੇ ਅੰਦਰ ਭਾਰਤੀ ਸ਼ਖਸ ’ਤੇ ਧਰਮ ਜਾਣਨ ਮਗਰੋਂ ਜਾਨਲੇਵਾ ਹਮਲਾ ਪੰਜਾਬ ਦੇ 7 ਜ਼ਿਲ੍ਹਿਆਂ ਚ ਅੱਜ ਹੁੰਮਸ ਭਰੀ ਗਰਮੀ ਦਾ ਅਲਰਟ पंजाब भाजपा के वरिष्ठ नेता और पूर्व सांसद सुशील रिंकू ने किया जालंधर कैंट रेलवे स्टेशन का किया निरीक... करोड़ों रुपये की विकास परियोजनाओं की सौगात पंजाब को मिलेगी : केवल सिंह ढिल्लों ਪੰਜਾਬ ਤੇ ਹਰਿਆਣਾ ਦੇ ਅੱਠ ਟੋਲ ਪਲਾਜ਼ਿਆਂ 'ਤੇ ਟੈਕਸ ’ਚ ਵਾਧਾ ਵਾਇਰਲ ਵੀਡੀਓ ਦੇਖ ਕੇ ਚਾਹ ਪੀਣੀ ਛੱਡ ਦੇਵੋਗੇ
You are currently viewing ਸਿੱਖ ਤਾਲਮੇਲ ਕਮੇਟੀ ਨਾਲ ਮਿਲ ਕੇ ਚੱਲਣ ਦਾ ਕੀਤਾ ਫੈਸਲਾ

ਸਿੱਖ ਤਾਲਮੇਲ ਕਮੇਟੀ ਨਾਲ ਮਿਲ ਕੇ ਚੱਲਣ ਦਾ ਕੀਤਾ ਫੈਸਲਾ

ਜਲੰਧਰ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ , ਮੁਹੱਲਾ ਕਰਾਰ ਖਾਂ ਦੀ ਪ੍ਰਬੰਧਕ ਕਮੇਟੀ ਪ੍ਰਭਜੋਤ ਸਿੰਘ ਦੀ ਅਗਵਾਈ ਵਿੱਚ ਸਿੱਖ ਤਾਲਮੇਲ ਕਮੇਟੀ ਦੇ ਦਫਤਰ ਪਹੁੰਚੀ, ਕਮੇਟੀ ਵਿੱਚ ਹਰਮਿੰਦਰ ਸਿੰਘ ਭਾਟੀਆ, ਗੁਰਦੀਪ ਸਿੰਘ ਕਾਲੜਾ ,ਐਡਵੋਕੇਟ ਕਰਨਦੀਪ ਸਿੰਘ ਅਰੋੜਾ, ਅਤੇ ਅੰਮ੍ਰਿਤਪਾਲ ਸਿੰਘ ਗੁੰਬਰ ਸ਼ਾਮਿਲ ਸਨ । ਜਿੱਥੇ ਸਿੱਖ ਤਾਲਮੇਲ ਕਮੇਟੀ ਦੇ ਆਗੂਆਂ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ,ਇਹਨਾਂ ਆਗੂਆਂ ਨੇ ਕਿਹਾ। ਜਲੰਧਰ ਵਿੱਚ ਜਦੋਂ ਜਦੋਂ ਵੀ ਸਿੱਖੀ ਉੱਤੇ ਕੋਈ ਵਾਰ ਕਰਨ ਦੀ ਕੋਸ਼ਿਸ਼ ਕਰਦਾ ਹੈ । ਉਦੋਂ ਉਦੋਂ ਇਹ ਕਮੇਟੀ ਮਜਬੂਤੀ ਨਾਲ ਉਹਨਾਂ ਪੰਥ ਵਿਰੋਧੀ ਤਾਕਤਾਂ ਨਾਲ ਸੰਘਰਸ਼ ਕਰਕੇ ਸਿੱਖੀ ਦੀ ਚੜ੍ਹਦੀ ਕਲਾ ਲਈ ਕੰਮ ਕਰਦੀ ਹੈ। ਜਿਸ ਤੋਂ ਪ੍ਰਭਾਵਿਤ ਹੋ ਕੇ ਸਾਡੀ ਗੁਰੂ ਘਰ ਦੀ ਸਮੁੱਚੀ ਪ੍ਰਬੰਧਕ ਕਮੇਟੀ ਨੇ ਫੈਸਲਾ ਕੀਤਾ ਹੈ। ਕਿ ਅਸੀਂ ਸਿੱਖ ਕੌਮ ਦੀ ਚੜਦੀ ਕਲਾ ਲਈ ਜਲੰਧਰ ਦੀ ਸਿਰਮੋਰ ਸੰਸਥਾ ਸਿੱਖ ਤਾਲਮੇਲ ਕਮੇਟੀ ਨਾਲ ਮਿਲ ਕੇ ਚੱਲਣ ਦਾ ਫੈਸਲਾ ਕੀਤਾ ਹੈ ।

ਅਸੀਂ ਦੋਨੋਂ ਜਥੇਬੰਦੀਆਂ ਮੋਢੇ ਨਾਲ ਮੋਢਾ ਲਾ ਕੇ ਸਿੱਖੀ ਲਈ ਕੰਮ ਕਰਾਂਗੇ । ਇਸ ਮੌਕੇ ਤੇ ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ, ਹਰਪਾਲ ਸਿੰਘ ਚੱਡਾ, ਹਰਪ੍ਰੀਤ ਸਿੰਘ ਨੀਟੂ, ਤਜਿੰਦਰ ਸਿੰਘ ਸੰਤ ਨਗਰ (ਮੀਡੀਆ ਇੰਚਾਰਜ ),ਵਿੱਕੀ ਸਿੰਘ ਖਾਲਸਾ, ਜਤਿੰਦਰ ਸਿੰਘ ਕੋਹਲੀ ਅਤੇ ਕਰਮਜੀਤ ਸਿੰਘ ਨੂਰ ਨੇ ਕਿਹਾ। ਜਿਹੜਾ ਵੀ ਗੁਰੂ ਘਰ ਜਾਂ ਜਥੇਬੰਦੀ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਬਾਣੀ ਅਤੇ ਬਾਣੇ ਦੇ ਪ੍ਰਚਾਰ ਪਸਾਰ ਲਈ ਅਤੇ ਊੜੇ ਅਤੇ ਜੂੜੇ ਲਈ ਮਿਲ ਕੇ ਕੰਮ ਕਰਨਾ ਚਾਹੇਗੀ। ਅਸੀਂ ਉਹਨਾਂ ਸਾਰੇ ਵੀਰਾਂ ਨੂੰ ਨਾਲ ਲੈ ਕੇ ਚਲਾਂਗੇ । ਅਤੇ ਖੁੱਲੇ ਦਿਲ ਨਾਲ ਕਮੇਟੀ ਵਿੱਚ ਉਹਨਾਂ ਦਾ ਸਵਾਗਤ ਕਰਾਂਗੇ।ਅਸੀਂ ਸ਼ਹਿਰ ਦੀਆਂ ਸਮੁੱਚੇ ਗੁਰੂ ਘਰਾਂ ਅਤੇ ਜਥੇਬੰਦੀਆਂ ਨੂੰ ਅਪੀਲ ਕਰਦੇ ਹਾਂ। ਕਿ ਆਓ ਆਪਸੀ ਮਤਭੇਦ ਭੁਲਾ ਕੇ ਇੱਕ ਮੁੱਠ ਹੋਈਏ ,ਤਾਂ ਜੋ ਵਿਪਰਵਾਦੀ ਤਾਕਤਾਂ ਦੀ ਸਿੱਖੀ ਤੇ ਕੋਈ ਕੋਜਾ ਵਾਰ ਕਰਨ ਦੀ ਜੁਰਤ ਹੀ ਨਾ ਪਵੇ । ਇਸ ਮੌਕੇ ਹੋਰਨਾਂ ਤੋਂ ਇਲਾਵਾ ਜਸਵੀਰ ਸਿੰਘ ਬੱਗਾ ,ਪਰਮਜੀਤ ਸਿੰਘ ਬਸਤੀ ਮਿੱਠੂ, ਮਨਵੀਰ ਸਿੰਘ ਐਡਵੋਕੇਟ, ਜੇਪੀ ਸਿੰਘ ਐਡਵੋਕੇਟ, ਤਰਲੋਚਨ ਸਿੰਘ ਭਸੀਨ ,ਬੰਟੀ ਰਠੋਰ, ਗੁਰਦੀਪ ਸਿੰਘ (ਕਾਲੀਆ ਕਾਲੋਨੀ), ਜੇ ਐਸ ਬੱਗਾ,ਸਤਪਾਲ ਸਿੰਘ ਸਿਦਕੀ, ਹਰਜੋਤ ਸਿੰਘ ਲੱਕੀ,ਗੁਰਵਿੰਦਰ ਸਿੰਘ ਸਿੱਧੂ ,ਅਮਨਦੀਪ ਸਿੰਘ ਬੱਗਾ, ਹਰਪਾਲ ਸਿੰਘ (ਪਾਲੀ ਚੱਡਾ) ,ਗੁਰਵਿੰਦਰ ਸਿੰਘ ਨਾਗੀ, ਹਰਪ੍ਰੀਤ ਸਿੰਘ ਰੋਬਿਨ, ਸੰਨੀ ਉਬਰਾਏ, ਅਰਵਿੰਦਰ ਸਿੰਘ ਬਬਲੂ, ਪ੍ਰਭਜੋਤ ਸਿੰਘ, ਲਖਬੀਰ ਸਿੰਘ ਲੱਕੀ, ਹਰਪ੍ਰੀਤ ਸਿੰਘ ਸੋਨੂ , ਪਲਵਿੰਦਰ ਸਿੰਘ ਬਾਬਾ , ਮਨਵਿੰਦਰ ਸਿੰਘ ਭਾਟੀਆ , ਪਰਮਵੀਰ ਸਿੰਘ ਆਦੀ ਹਾਜ਼ਰ ਸਨ।