Business Khas

Latest news
ਬੂਥ ਲੈਵਲ ਅਫ਼ਸਰ ਹੁਣ 3 ਅਗਸਤ ਤੱਕ ਘਰ-ਘਰ ਜਾ ਕੇ ਭਰਨਗੇ ਗਣਨਾ ਫਾਰਮ  ₹257.32 ਕਰੋੜ ਦੀ ਲਾਗਤ ਨਾਲ ਜਲੰਧਰ-ਹੁਸ਼ਿਆਰਪੁਰ ਰਾਸ਼ਟਰੀ ਰਾਜਮਾਰਗ ਦੇ ਵਿਕਾਸ ਲਈ ਰਸਤਾ ਸਾਫ਼ ਆਟੋ ਡੀਲਰ ਐਸੋਸੀਏਸ਼ਨ ਵੱਲੋਂ ਸਾਵਣ ਦੀ ਸੰਗਰਾਂਦ ਦੇ ਸਬੰਧ ਵਿਚ ਖੀਰ ਪੂਰੇ ਦਾ ਲੰਗਰ ਲਗਾਏ ਪੁਰੀ ਵਿੱਚ ਜਗਨਨਾਥ ਰੱਥ ਯਾਤਰਾ ਦੌਰਾਨ ਭਾਜੜ ਵਰਗ੍ਹੇ ਹਾਲਾਤ ਤਰਨਤਾਰਨ ਵਿੱਚ ਗਲਤੀ ਨਾਲ ਗਈ 7 ਅਤੇ ਡੇਢ ਸਾਲ ਦੇ ਬੱਚੇ ਦੀ ਜਾਨ ਸਕੂਲ ਬੱਸ ਹੇਠਾਂ ਆਉਣ ਨਾਲ 3 ਸਾਲਾ ਸਮਰਦੀਪ ਦੀ ਮੌਤ ਅਮਰੀਕਾ ’ਚ ਮਾਲ ਦੇ ਅੰਦਰ ਭਾਰਤੀ ਸ਼ਖਸ ’ਤੇ ਧਰਮ ਜਾਣਨ ਮਗਰੋਂ ਜਾਨਲੇਵਾ ਹਮਲਾ ਪੰਜਾਬ ਦੇ 7 ਜ਼ਿਲ੍ਹਿਆਂ ਚ ਅੱਜ ਹੁੰਮਸ ਭਰੀ ਗਰਮੀ ਦਾ ਅਲਰਟ पंजाब भाजपा के वरिष्ठ नेता और पूर्व सांसद सुशील रिंकू ने किया जालंधर कैंट रेलवे स्टेशन का किया निरीक... करोड़ों रुपये की विकास परियोजनाओं की सौगात पंजाब को मिलेगी : केवल सिंह ढिल्लों
You are currently viewing ਵਾਸਨ ਦੇ ਘਰ ਦੇ ਬਾਹਰ ਧੋਖੇਬਾਜ਼ ਅਤੇ ਗਦਾਰ ਦੀਆਂ ਤਖ਼ਤੀਆਂ ਫੜ ਕੇ ਵਿਰੋਧ ਪ੍ਰਦਰਸ਼ਨ

ਵਾਸਨ ਦੇ ਘਰ ਦੇ ਬਾਹਰ ਧੋਖੇਬਾਜ਼ ਅਤੇ ਗਦਾਰ ਦੀਆਂ ਤਖ਼ਤੀਆਂ ਫੜ ਕੇ ਵਿਰੋਧ ਪ੍ਰਦਰਸ਼ਨ

ਜਲੰਧਰ, ਕਾਂਗਰਸੀ ਆਗੂਆਂ ਵਲੋ ਵਾਰਡ ਨੰ 65 ਤੋ ਕਾਂਗਰਸੀ ਕੌਂਸਲਰ ਨੇ ਜੋ ਪਾਰਟੀ ਨਾਲ ਧੋਖੇਬਾਜ਼ੀ ਕਰਕੇ ਆਮ ਆਦਮੀ ਪਾਰਟੀ ਜੁਆਇਨ ਕਰ ਲਈ ਹੈ । ਇਸ ਦੇ ਸੰਬੰਧ ਵਿੱਚ ਕਾਂਗਰਸੀ ਆਗੂਆਂ ਦਾ ਗੁੱਸਾ ਫੁਟਿਆਂ ਅਤੇ ਉਨਾਂ ਵਲੋ ਜਿਲਾ ਪ੍ਰਧਾਨ ਰਜਿੰਦਰ ਬੇਰੀ ਦੀ ਅਗਵਾਈ ਵਿੱਚ ਪ੍ਰਵੀਨ ਵਾਸਨ ਦੇ ਘਰ ਦੇ ਬਾਹਰ ਧੋਖੇਬਾਜ਼ ਅਤੇ ਗਦਾਰ ਦੀਆਂ ਤਖ਼ਤੀਆਂ ਫੜ ਕੇ ਵਿਰੋਧ ਪ੍ਰਦਰਸ਼ਨ ਕੀਤਾ । ਇਸ ਮੌਕੇ ਤੇ ਰਜਿੰਦਰ ਬੇਰੀ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਵਾਸਨ ਪਰਿਵਾਰ ਨੂੰ ਪੂਰਾ ਮਾਣ ਸਨਮਾਨ ਦਿੱਤਾ ਅਤੇ ਇਸ ਵਾਰਡ ਦੇ ਕਾਂਗਰਸੀ ਵਰਕਰਾਂ ਨੇ ਪੂਰੀ ਮਿਹਨਤ ਨਾਲ ਦਿਨ ਰਾਤ ਇਕ ਕਰਕੇ ਇਹ ਸੀਟ ਜਿੱਤੀ ਪਰ ਜਿੱਤਣ ਤੋ ਕੁਝ ਘੰਟਿਆਂ ਬਾਅਦ ਹੀ ਪ੍ਰਵੀਨ ਵਾਸਨ ਨੇ ਪਾਰਟੀ ਬਦਲ ਲਈ ।

ਕਾਂਗਰਸੀ ਵਰਕਰਾਂ ਨੇ ਕਿਹਾ ਕਿ ਜੇਕਰ ਵਿਜੇ ਵਾਸਨ ਵਿੱਚ ਦਮ ਹੈ ਤਾਂ ਉਹ ਬਤੌਰ ਕਾਂਗਰਸੀ ਕੌਂਸਲਰ ਅਸਤੀਫਾ ਦੇਵੇ ਅਤੇ ਆਮ ਆਦਮੀ ਪਾਰਟੀ ਵਲੋ ਚੋਣ ਲੜੇ ਅਤੇ ਫਿਰ ਸਾਨੂੰ ਕੋਈ ਦੁੱਖ ਨਹੀ ਪਰ ਇਹੋ ਜਿਹੇ ਧੋਖੇਬਾਜ਼ ਲੋਕਾਂ ਦਾ ਕੋਈ ਜ਼ਮੀਰ ਨਹੀ । ਜਿਸ ਪਾਰਟੀ ਨੇ ਜਿਤਾਇਆ ਇਹ ਪਰਿਵਾਰ ਉਸ ਪਾਰਟੀ ਦਾ ਨਹੀ ਹੋਇਆ ਤਾਂ ਜਿਸ ਪਾਰਟੀ ਵਿੱਚ ਗਿਆ ਹੈ ਉਸਦਾ ਕੀ ਹੋਵੇਗਾ । ਇਸ ਧਰਨੇ ਵਿੱਚ ਸੁਰਿੰਦਰ ਕੋਰ ਇੰਚਾਰਜ ਹਲਕਾ ਵੈਸਟ, ਪਰਮਜੋਤ ਸਿੰਘ ਸ਼ੈਰੀ ਚੱਢਾ, ਗੁਰਵਿੰਦਰ ਸਿੰਘ ਬੰਟੀ ਨੀਲਕੰਠ, ਡਾ ਜਸਲੀਨ ਸੇਠੀ, ਮਨੋਜ ਕੁਮਾਰ ਮਨੂੰ ਬੜ੍ਹਿੰਗ , ਸੁਦੇਸ਼ ਭਗਤ, ਵਿਕਾਸ ਸੰਗਰ , ਰਵੀ ਬੱਗਾ, ਸੁਭਾਸ਼ ਢੱਲ, ਰੋਹਨ ਚੱਢਾ, ਬ੍ਰਹਮ ਦੇਵ ਸਹੋਤਾ, ਪ੍ਰੇਮ ਸੈਣੀ, ਰਾਜੇਸ਼ ਜਿੰਦਲ , ਅਰੁਣ ਰਤਨ, ਯਸ਼ ਪਾਲ ਸਫਰੀ, ਸਤਪਾਲ ਮੀਕਾ, ਸੁਰਜੀਤ ਕੌਰ, ਕਰਨ ਵਰਮਾ, ਬੌਬੀ ਸਿੱਕਾ, ਸਾਹਿਲ ਸਹਿਦੇਵ, ਮੁਕੇਸ਼ ਗਰੋਵਰ , ਵਿਕਰਮ ਸ਼ਰਮਾ, ਭਾਰਤ ਭੂਸ਼ਣ, ਮੌਜੂਦ ਸਨ