Business Khas

Latest news
ਕੁੰਗਫੂ ਮੁਕਾਬਲੇ ਵਿੱਚ ਖਿਡਾਰੀਆਂ ਨੇ ਮਾਰੀਆਂ ਮੱਲਾਂ ਗਰਭਵਤੀ ਸੀ ਜ਼ਿੰਦਾ ਸਾੜੀ ਗਈ ਮਨਜੀਤ ਕੌਰ; ਪਹਿਲਾਂ ਕੀਤੀ ਗਈ ਸੀ ਕਿਡਨੈਪਿੰਗ ਦੁੱਧ ਤੋਂ ਲੈ ਕੇ ਬੋਰਡਿੰਗ ਪਾਸ ਤੱਕ, 1 ਸਤੰਬਰ ਤੋਂ ਬਦਲ ਰਹੇ ਹਨ ਇਹ 5 ਨਿਯਮ ਪੰਜਾਬ ਯੂਨੀਵਰਸਟੀ ਵਿਦਆਰਥੀ ਚੋਣਾਂ ਵਿਚ ਸੱਥ ਸੰਸਥਾਂ ਦੇ ਉਮੀਦਵਾਰਾਂ ਨੂੰ ਜਿਤਾਓ ਸਿੱਖ ਤਾਲਮੇਲ ਰਾਹੁਲ ਗਾਂਧੀ ਦੇ ਪੰਜਾਬ ਦੌਰੇ ‘ਤੇ ਸਸਪੈਂਸ ਖ਼ਤਮ ਲੁਧਿਆਣਾ ‘ਚ ਨਾਬਾਲਗ ਨੂੰ ਨਸ਼ਾ ਦੇ ਕੇ ਕੀਤਾ ਜਬਰ-ਜ਼ਨਾਹ 50 KM ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੂਫਾਨ, ਚਾਰ ਦਿਨ ਲਗਾਤਾਰ ਮੀਂਹ ਭਾਈ ਸਰਬਜੀਤ ਸਿੰਘ ਐਮ ਪੀ ਦੀ ਸਿਹਤ ਵਿਗੜੀ ਸਿੱਖ਼ ਤਾਲਮੇਲ ਕਮੇਟੀ ਦੇ ਮੈਂਬਰ ਹਾਲ ਚਾਲ ਪਤਾ ਕਰਨ ਪੁਹੰਚੇ US Open ਦੇ ਸੈਮੀਫਾਈਨਲ ‘ਚ ਪਤੀ-ਪਤਨੀ ਦੀ ਜੋੜੀ ਦਾ ਧਮਾਲ ਵੰਦੇ ਮਾਤਰਮ ਨੂੰ ਲਾਗੂ ਕਰਨ ਦੇ ਫੈਸਲੇ ਖ਼ਿਲਾਫ਼ ਚਿੰਤਾ, ਅਕਾਲ ਤਖ਼ਤ ਸਾਹਿਬ ਵਿਖੇ ਸੌਂਪਿਆਂ ਮੰਗ ਪੱਤਰ
You are currently viewing ਨਵੇਂ ਸਾਲ ਦੇ ਜਸ਼ਨਾਂ ’ਤੇ ਪਟਾਕਿਆਂ ਲਈ 70 ਲੱਖ ਡਾਲਰ ਦਾ ਬਜਟ ਖਰਚ ਕੀਤਾ

ਨਵੇਂ ਸਾਲ ਦੇ ਜਸ਼ਨਾਂ ’ਤੇ ਪਟਾਕਿਆਂ ਲਈ 70 ਲੱਖ ਡਾਲਰ ਦਾ ਬਜਟ ਖਰਚ ਕੀਤਾ

ਸਿਡਨੀ, ਇੱਥੇ ਨਵੇਂ ਸਾਲ ਦੀ ਆਮਦ ਦੇ ਜਸ਼ਨਾਂ ’ਤੇ ਕਰੀਬ ਅੱਠ ਟਨ ਪਟਾਕਿਆਂ ਲਈ 70 ਲੱਖ ਡਾਲਰ ਦਾ ਬਜਟ ਖਰਚ ਕੀਤਾ ਜਾ ਰਿਹਾ ਹੈ। ਇਸ ਨੂੰ ਦੁਨੀਆਂ ਵਿੱਚ ਨਵੇਂ ਸਾਲ ਦਾ ਸਭ ਤੋਂ ਵੱਡਾ ਜਸ਼ਨ ਮੰਨਿਆ ਜਾ ਰਿਹਾ ਹੈ।

ਸਿਡਨੀ ਸ਼ਹਿਰ ’ਚ ਬਣੇ ਪੁਲ ਹਾਰਬਰ ਬ੍ਰਿਜ ਨੇੜੇ ਹੀ ਦੁਨੀਆਂ ਦੇ ਅਜੂਬਿਆਂ ਵਿੱਚ ਸ਼ਾਮਲ ਓਪੇਰਾ ਹਾਊਸ ਬਣਿਆ ਹੋਇਆ ਹੈ। ਇਥੇ ਹੀ ਹਰ ਸਾਲ ਨਵੇਂ ਸਾਲ ਦਾ ਵੱਡਾ ਜਸ਼ਨ ਆਸਟਰੇਲੀਆ ਦੇ ਅਸਲ ਮੂਲ ਬਾਸ਼ਿੰਦੇ ਐਬੌਰਿਜਨਲ ਭਾਈਚਾਰੇ ਦੀ ਪ੍ਰਾਰਥਨਾ ਤੋਂ ਬਾਅਦ ਆਤਿਸ਼ਬਾਜ਼ੀ ਨਾਲ ਹੁੰਦਾ ਹੈ। ਇਸ ਦੀ ਇੱਕ ਝਲਕ ਦੇਖਣ ਲਈ ਦੁਨੀਆ ਦੇ ਵੱਖ-ਵੱਖ ਮੁਲਕਾਂ ਤੋਂ ਲੱਖਾਂ ਸੈਲਾਨੀਆਂ ਦੀ ਭੀੜ ਜੁੜਦੀ ਹੈ।

ਇਸ ਵਿਸ਼ਵ-ਪ੍ਰਸਿੱਧ ਆਤਿਸ਼ਬਾਜ਼ੀ ਦੇ ਪ੍ਰਦਰਸ਼ਨ ਨੂੰ ਦੇਖਣ ਲਈ ਸਿਡਨੀ ਹਾਰਬਰ ਦੇ ਆਲੇ-ਦੁਆਲੇ ਇਸ ਵਾਰ ਕਰੀਬ 16 ਲੱਖ ਤੋਂ ਵੱਧ ਲੋਕਾਂ ਦੇ ਇਕੱਠੇ ਹੋਣ ਦਾ ਅਨੁਮਾਨ ਹੈ। ਨਵੇਂ ਸਾਲ ਦੇ ਸਵਾਗਤ ਵਿੱਚ ਸਿਡਨੀ ਹੁਣ ਪੂਰੀ ਤਰ੍ਹਾਂ ਰੁਸ਼ਨਾਇਆ ਹੋਇਆ ਹੈ। ਸ਼ਹਿਰ ’ਚ ਸਾਲ ਦੇ ਸਭ ਤੋਂ ਵੱਡੇ ਜਸ਼ਨ ਦੀਆਂ ਤਿਆਰੀਆਂ ਜ਼ੋਰਾਂ ’ਤੇ ਹਨ।

ਸਿਡਨੀ ਸ਼ਹਿਰ ਦੀ ਕਰੀਬ ਦੋ ਦਹਾਕਿਆਂ ਤੱਕ ਸਭ ਤੋਂ ਲੰਮਾ ਸਮਾਂ ਸੇਵਾ ਕਰਨ ਵਾਲੀ ਲਾਰਡ ਮੇਅਰ ਮਾਰਗਰੇਟ ਮੂਰ ਨੇ ਦੱਸਿਆ ਕਿ 31 ਦਸੰਬਰ ਦੀ ਰਾਤ ਨੂੰ ਨਵਾਂ ਸਾਲ 2025 ਚੜ੍ਹਨ ਮੌਕੇ ਕਰੀਬ ਪੰਦਰਾਂ ਮਿੰਟ ਦੀ ਆਤਿਸ਼ਬਾਜ਼ੀ ਬਹੁਤ ਮਨਮੋਹਕ ਤੇ ਦਿਲਕਸ਼ ਹੋਵੇਗੀ।