Business Khas

Latest news
ਕੁੰਗਫੂ ਮੁਕਾਬਲੇ ਵਿੱਚ ਖਿਡਾਰੀਆਂ ਨੇ ਮਾਰੀਆਂ ਮੱਲਾਂ ਗਰਭਵਤੀ ਸੀ ਜ਼ਿੰਦਾ ਸਾੜੀ ਗਈ ਮਨਜੀਤ ਕੌਰ; ਪਹਿਲਾਂ ਕੀਤੀ ਗਈ ਸੀ ਕਿਡਨੈਪਿੰਗ ਦੁੱਧ ਤੋਂ ਲੈ ਕੇ ਬੋਰਡਿੰਗ ਪਾਸ ਤੱਕ, 1 ਸਤੰਬਰ ਤੋਂ ਬਦਲ ਰਹੇ ਹਨ ਇਹ 5 ਨਿਯਮ ਪੰਜਾਬ ਯੂਨੀਵਰਸਟੀ ਵਿਦਆਰਥੀ ਚੋਣਾਂ ਵਿਚ ਸੱਥ ਸੰਸਥਾਂ ਦੇ ਉਮੀਦਵਾਰਾਂ ਨੂੰ ਜਿਤਾਓ ਸਿੱਖ ਤਾਲਮੇਲ ਰਾਹੁਲ ਗਾਂਧੀ ਦੇ ਪੰਜਾਬ ਦੌਰੇ ‘ਤੇ ਸਸਪੈਂਸ ਖ਼ਤਮ ਲੁਧਿਆਣਾ ‘ਚ ਨਾਬਾਲਗ ਨੂੰ ਨਸ਼ਾ ਦੇ ਕੇ ਕੀਤਾ ਜਬਰ-ਜ਼ਨਾਹ 50 KM ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੂਫਾਨ, ਚਾਰ ਦਿਨ ਲਗਾਤਾਰ ਮੀਂਹ ਭਾਈ ਸਰਬਜੀਤ ਸਿੰਘ ਐਮ ਪੀ ਦੀ ਸਿਹਤ ਵਿਗੜੀ ਸਿੱਖ਼ ਤਾਲਮੇਲ ਕਮੇਟੀ ਦੇ ਮੈਂਬਰ ਹਾਲ ਚਾਲ ਪਤਾ ਕਰਨ ਪੁਹੰਚੇ US Open ਦੇ ਸੈਮੀਫਾਈਨਲ ‘ਚ ਪਤੀ-ਪਤਨੀ ਦੀ ਜੋੜੀ ਦਾ ਧਮਾਲ ਵੰਦੇ ਮਾਤਰਮ ਨੂੰ ਲਾਗੂ ਕਰਨ ਦੇ ਫੈਸਲੇ ਖ਼ਿਲਾਫ਼ ਚਿੰਤਾ, ਅਕਾਲ ਤਖ਼ਤ ਸਾਹਿਬ ਵਿਖੇ ਸੌਂਪਿਆਂ ਮੰਗ ਪੱਤਰ
You are currently viewing ਮਹਿੰਦਰ ਭਗਤ ਨੇ “ਬੰਦਗੀ ਦੁਆਰ” ਵਿਖੇ ਮੱਥਾ ਟੇਕਿਆ ਅਤੇ 108 ਸਵਾਮੀ ਲਾਲ ਜੀ ਮਹਾਰਾਜ ਦਾ ਆਸ਼ੀਰਵਾਦ ਲਿਆ

ਮਹਿੰਦਰ ਭਗਤ ਨੇ “ਬੰਦਗੀ ਦੁਆਰ” ਵਿਖੇ ਮੱਥਾ ਟੇਕਿਆ ਅਤੇ 108 ਸਵਾਮੀ ਲਾਲ ਜੀ ਮਹਾਰਾਜ ਦਾ ਆਸ਼ੀਰਵਾਦ ਲਿਆ

ਜਲੰਧਰ, ਪੰਜਾਬ ਸਰਕਾਰ ਦੇ ਬਾਗਬਾਨੀ ਮੰਤਰੀ ਮਹਿੰਦਰ ਭਗਤ ਨੇ ਅੱਜ ਬੂਟਾ ਮੰਡੀ, ਜਲੰਧਰ ਸਥਿਤ 108 ਸਵਾਮੀ ਲਾਲ ਜੀ ਮਹਾਰਾਜ ਦੇ ਡੇਰੇ ”ਬੰਦਗੀ ਦੁਆਰ” ਵਿਖੇ ਕਰਵਾਏ ਗਏ ਧਾਰਮਿਕ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।

ਇਸ ਮੌਕੇ ਮਹਿੰਦਰ ਭਗਤ ਨੇ ਮੱਥਾ ਟੇਕਿਆ ਅਤੇ 108 ਸਵਾਮੀ ਲਾਲ ਜੀ ਮਹਾਰਾਜ ਜੀ ਤੋਂ ਆਸ਼ੀਰਵਾਦ ਪ੍ਰਾਪਤ ਕੀਤਾ, ਉਥੇ ਹੀ ਮਹਾਰਾਜ ਜੀ ਨੇ ਮਹਿੰਦਰ ਭਗਤ ਨੂੰ ਆਪਣੇ ਚੇਲਿਆਂ ਸਮੇਤ ਸਨਮਾਨਿਤ ਵੀ ਕੀਤਾ।

ਇਸ ਮੌਕੇ ਸੰਬੋਧਨ ਕਰਦਿਆਂ ਮਹਿੰਦਰ ਭਗਤ ਨੇ ਕਿਹਾ ਕਿ ਸਤਿਗੁਰੂ ਕਬੀਰ ਜੀ ਮਹਾਰਾਜ ਨੇ ‘ਬੰਦੇ ਤੂ ਕਰ ਬੰਦਗੀ, ਤੋ ਪਾਵੇ ਦੀਦਾਰ’, ਔਸਰ ਮਨੁੱਖ ਜਨਮ ਕਾ, ਬਹੁਰੀ ਨਾ ਬਾਰਮਬਾਰ ਦੇ ਜਰਿਏ ਸੰਗਤਾਂ ਨੂੰ ਸਮਝਾਇਆ ਕਿ ਸਾਡੀ ਜ਼ਿੰਦਗੀ ਇਕ ਵਾਰੀ ਮਿਲੀ ਹੈ। ਮਨੁੱਖਾ ਜਨਮ ਪ੍ਰਭੂ ਨੂੰ ਮਿਲਣ ਜਾਂ ਵੇਖਣ ਲਈ ਹੈ ਅਤੇ ਚੰਗੇ ਕਰਮ ਕਰਨੇ ਚਾਹੀਦੇ ਹਨ ਤਾਂ ਜੋ ਇਸ ਜਨਮ ਵਿੱਚ ਹੀ ਪਰਮ ਪਿਤਾ ਪਰਮ ਆਤਮਾ ਨਾਲ ਮਿਲਾਪ ਹੋ ਸਕੇ।

ਮਹਿੰਦਰ ਭਗਤ ਨੇ ਕਿਹਾ ਕਿ ਅਸੀਂ ਸਾਰੇ ਭਾਗਾਂ ਵਾਲੇ ਹਾਂ ਕਿ ਸਾਨੂੰ 108 ਸਵਾਮੀ ਲਾਲ ਜੀ ਮਹਾਰਾਜ ਵਰਗਾ ਮਹਾਪੁਰਖ ਮਿਲਿਆ ਹੈ ਜੋ ਸਾਨੂੰ ਭਗਤੀ ਦੇ ਬੂਹੇ ਤੱਕ ਲੈ ਜਾਣ ਦੇ ਪੂਰੀ ਤਰ੍ਹਾਂ ਸਮਰੱਥ ਹੈ। ਇਹ ਪੂਜਾ ਦਾ ਦਰਵਾਜ਼ਾ ਹੈ ਜਿੱਥੇ ਆਉਣ ਤੋਂ ਬਾਅਦ ਸਾਨੂੰ ਹੋਰ ਕਿਤੇ ਜਾਣ ਦੀ ਲੋੜ ਨਹੀਂ ਹੈ।ਇਸ ਮੌਕੇ ਵੱਡੀ ਗਿਣਤੀ ਵਿੱਚ ਨਾਮਲੇਵਾ ਸੰਗਤ ਹਾਜ਼ਰ ਸੀ।