Business Khas

Latest news
ਕੁੰਗਫੂ ਮੁਕਾਬਲੇ ਵਿੱਚ ਖਿਡਾਰੀਆਂ ਨੇ ਮਾਰੀਆਂ ਮੱਲਾਂ ਗਰਭਵਤੀ ਸੀ ਜ਼ਿੰਦਾ ਸਾੜੀ ਗਈ ਮਨਜੀਤ ਕੌਰ; ਪਹਿਲਾਂ ਕੀਤੀ ਗਈ ਸੀ ਕਿਡਨੈਪਿੰਗ ਦੁੱਧ ਤੋਂ ਲੈ ਕੇ ਬੋਰਡਿੰਗ ਪਾਸ ਤੱਕ, 1 ਸਤੰਬਰ ਤੋਂ ਬਦਲ ਰਹੇ ਹਨ ਇਹ 5 ਨਿਯਮ ਪੰਜਾਬ ਯੂਨੀਵਰਸਟੀ ਵਿਦਆਰਥੀ ਚੋਣਾਂ ਵਿਚ ਸੱਥ ਸੰਸਥਾਂ ਦੇ ਉਮੀਦਵਾਰਾਂ ਨੂੰ ਜਿਤਾਓ ਸਿੱਖ ਤਾਲਮੇਲ ਰਾਹੁਲ ਗਾਂਧੀ ਦੇ ਪੰਜਾਬ ਦੌਰੇ ‘ਤੇ ਸਸਪੈਂਸ ਖ਼ਤਮ ਲੁਧਿਆਣਾ ‘ਚ ਨਾਬਾਲਗ ਨੂੰ ਨਸ਼ਾ ਦੇ ਕੇ ਕੀਤਾ ਜਬਰ-ਜ਼ਨਾਹ 50 KM ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੂਫਾਨ, ਚਾਰ ਦਿਨ ਲਗਾਤਾਰ ਮੀਂਹ ਭਾਈ ਸਰਬਜੀਤ ਸਿੰਘ ਐਮ ਪੀ ਦੀ ਸਿਹਤ ਵਿਗੜੀ ਸਿੱਖ਼ ਤਾਲਮੇਲ ਕਮੇਟੀ ਦੇ ਮੈਂਬਰ ਹਾਲ ਚਾਲ ਪਤਾ ਕਰਨ ਪੁਹੰਚੇ US Open ਦੇ ਸੈਮੀਫਾਈਨਲ ‘ਚ ਪਤੀ-ਪਤਨੀ ਦੀ ਜੋੜੀ ਦਾ ਧਮਾਲ ਵੰਦੇ ਮਾਤਰਮ ਨੂੰ ਲਾਗੂ ਕਰਨ ਦੇ ਫੈਸਲੇ ਖ਼ਿਲਾਫ਼ ਚਿੰਤਾ, ਅਕਾਲ ਤਖ਼ਤ ਸਾਹਿਬ ਵਿਖੇ ਸੌਂਪਿਆਂ ਮੰਗ ਪੱਤਰ
You are currently viewing ਸੰਘਣੀ ਧੁੰਦ ਪੈਣ ਨਾਲ ਘੱਟੋ-ਘੱਟ ਤਾਪਮਾਨ ਪੰਜਾਬ ਤੇ ਹਰਿਆਣਾ ‘ਚ

ਸੰਘਣੀ ਧੁੰਦ ਪੈਣ ਨਾਲ ਘੱਟੋ-ਘੱਟ ਤਾਪਮਾਨ ਪੰਜਾਬ ਤੇ ਹਰਿਆਣਾ ‘ਚ

ਪੰਜਾਬ ਤੇ ਹਰਿਆਣਾ ਵਿਚ ਸੰਘਣੀ ਧੁੰਦ ਪੈਣ ਨਾਲ ਘੱਟੋ-ਘੱਟ ਤਾਪਮਾਨ ਆਮ ਨਾਲੋਂ ਕਈ ਦਰਜੇ ਹੇਠਾਂ ਚਲਾ ਗਿਆ। ਪੰਜਾਬ ਵਿਚ ਬਠਿੰਡਾ ਤੇ ਗੁਰਦਾਸਪੁਰ 5 ਡਿਗਰੀ ਤਾਪਮਾਨ ਨਾਲ ਸਭ ਤੋਂ ਠੰਢੇ ਰਹੇ। ਸੰਘਣੀ ਧੁੰਦ ਕਰਕੇ ਰਾਜਧਾਨੀ ਚੰਡੀਗੜ੍ਹ ਵਿਚ ਦਿਸਣ ਹੱਦ ਘੱਟ ਕੇ ਸਿਫ਼ਰ ਰਹਿ ਗਈ। ਹਾਲਾਂਕਿ ਦਿਨ ਚੜ੍ਹਦਿਆਂ ਧੁੱਪ ਖਿੜਨ ਨਾਲ ਲੋਕਾਂ ਨੇ ਠੰਢ ਤੋਂ ਕੁਝ ਰਾਹਤ ਵੀ ਮਹਿਸੂਸ ਕੀਤੀ। ਪਿਛਲੇ ਦੋ ਦਿਨਾਂ ਤੋਂ ਦੋਵਾਂ ਰਾਜਾਂ ਵਿਚ ਸੰਘਣੀ ਧੁੰਦ ਪੈਣ ਨਾਲ ਬਹੁਤੀਆਂ ਥਾਵਾਂ ’ਤੇ ਦਿਸਣ ਹੱਦ ਘੱਟ ਗਈ ਹੈ।

ਚੰਡੀਗੜ੍ਹ ਦੇ ਲੋਕ ਅੱਜ ਸਵੇਰੇ ਉੱਠੇ ਤਾਂ ਸੰਘਣੀ ਧੁੰਦ ਪਈ ਹੋਈ ਸੀ ਤੇ ਇਥੇ ਘੱਟੋ ਘੱਟ ਤਾਪਮਾਨ 10 ਡਿਗਰੀ ਦਰਜ ਕੀਤਾ ਗਿਆ, ਜੋ ਆਮ ਨਾਲੋਂ 3 ਦਰਜੇ ਘੱਟ ਸੀ। ਹਰਿਆਣਾ ਦੇ ਅੰਬਾਲਾ ਵਿਚ ਤਾਪਮਾਨ 10.1 ਡਿਗਰੀ ਜਦੋਂਕਿ ਕਰਨਾਲ ਵਿਚ 9.4 ਡਿਗਰੀ ਰਿਹਾ। ਰੋਹਤਕ ਵਿਚ 9.2 ਡਿਗਰੀ, ਨਾਰਨੌਲ 4.2 ਡਿਗਰੀ ਤੇ ਹਿਸਾਰ ’ਚ 5.7 ਡਿਗਰੀ ਰਿਹਾ। ਪੰਜਾਬ ਵਿਚ ਬਠਿੰਡਾ ਤੇ ਗੁਰਦਾਸਪੁਰ 5 ਡਿਗਰੀ ਨਾਲ ਸਭ ਤੋਂ ਠੰਢੇ ਰਹੇ। ਅੰਮ੍ਰਿਤਸਰ ਵਿਚ 7.2 ਡਿਗਰੀ ਤੇ ਲੁਧਿਆਣਾ ਵਿਚ 8.4 ਡਿਗਰੀ ਤਾਪਮਾਨ ਦਰਜ ਕੀਤਾ ਗਿਆ। ਸ੍ਰੀ ਆਨੰਦਪੁਰ ਸਾਹਿਬ ਵਿਚ 9.4 ਡਿਗਰੀ ਰਿਹਾ।