Business Khas

Latest news
ਬੂਥ ਲੈਵਲ ਅਫ਼ਸਰ ਹੁਣ 3 ਅਗਸਤ ਤੱਕ ਘਰ-ਘਰ ਜਾ ਕੇ ਭਰਨਗੇ ਗਣਨਾ ਫਾਰਮ  ₹257.32 ਕਰੋੜ ਦੀ ਲਾਗਤ ਨਾਲ ਜਲੰਧਰ-ਹੁਸ਼ਿਆਰਪੁਰ ਰਾਸ਼ਟਰੀ ਰਾਜਮਾਰਗ ਦੇ ਵਿਕਾਸ ਲਈ ਰਸਤਾ ਸਾਫ਼ ਆਟੋ ਡੀਲਰ ਐਸੋਸੀਏਸ਼ਨ ਵੱਲੋਂ ਸਾਵਣ ਦੀ ਸੰਗਰਾਂਦ ਦੇ ਸਬੰਧ ਵਿਚ ਖੀਰ ਪੂਰੇ ਦਾ ਲੰਗਰ ਲਗਾਏ ਪੁਰੀ ਵਿੱਚ ਜਗਨਨਾਥ ਰੱਥ ਯਾਤਰਾ ਦੌਰਾਨ ਭਾਜੜ ਵਰਗ੍ਹੇ ਹਾਲਾਤ ਤਰਨਤਾਰਨ ਵਿੱਚ ਗਲਤੀ ਨਾਲ ਗਈ 7 ਅਤੇ ਡੇਢ ਸਾਲ ਦੇ ਬੱਚੇ ਦੀ ਜਾਨ ਸਕੂਲ ਬੱਸ ਹੇਠਾਂ ਆਉਣ ਨਾਲ 3 ਸਾਲਾ ਸਮਰਦੀਪ ਦੀ ਮੌਤ ਅਮਰੀਕਾ ’ਚ ਮਾਲ ਦੇ ਅੰਦਰ ਭਾਰਤੀ ਸ਼ਖਸ ’ਤੇ ਧਰਮ ਜਾਣਨ ਮਗਰੋਂ ਜਾਨਲੇਵਾ ਹਮਲਾ ਪੰਜਾਬ ਦੇ 7 ਜ਼ਿਲ੍ਹਿਆਂ ਚ ਅੱਜ ਹੁੰਮਸ ਭਰੀ ਗਰਮੀ ਦਾ ਅਲਰਟ पंजाब भाजपा के वरिष्ठ नेता और पूर्व सांसद सुशील रिंकू ने किया जालंधर कैंट रेलवे स्टेशन का किया निरीक... करोड़ों रुपये की विकास परियोजनाओं की सौगात पंजाब को मिलेगी : केवल सिंह ढिल्लों
You are currently viewing ਅੰਬੇਡਕਰ ਕਲੱਬ ਨੇ ਕਰਵਾਇਆ ਤਿੰਨ ਰੋਜ਼ਾ ਕ੍ਰਿਕਟ ਟੂਰਨਾਮੈਂਟ

ਅੰਬੇਡਕਰ ਕਲੱਬ ਨੇ ਕਰਵਾਇਆ ਤਿੰਨ ਰੋਜ਼ਾ ਕ੍ਰਿਕਟ ਟੂਰਨਾਮੈਂਟ

ਜਲੰਧਰ, ਘੋੜਾਵਾਹੀ ਵਿਖੇ ਤਿੰਨ ਰੋਜ਼ਾ ਕ੍ਰਿਕਟ ਟੂਰਨਾਮੈਂਟ ਡਾ. ਬੀਆਰ ਅੰਬੇਡਕਰ ਸਪੋਰਟਸ ਕਲੱਬ ਨੇ ਕਰਵਾਇਆ ਗਿਆ, ਜਿਸ ‘ਚ ਕੁੱਲ 33 ਟੀਮਾ ਨੇ ਭਾਗ ਲਿਆ। ਜਿਨ੍ਹਾ ‘ਚੋ ਸਾਈਕਿਆਨਾ ਤੇ ਕਾਲਕੱਟ ਦੀਆ ਟੀਮਾ ਵਿਚਕਾਰ ਫਾਈਨਲ ਮੈਚ ਖੇਡਿਆ ਗਿਆ। ਇਸ ਟੂਰਨਾਮੈਂਟ ਨੂੰ ਜੀਆਰਡੀ ਕਲੀਨਿਕ ਘੋੜਾਵਾਹੀ ਦੇ ਡਾ. ਮਨਿੰਦਰ ਸਿੰਘ ਤੇ ਰਵਿੰਦਰ ਰਵੀ ਵੱਲੋਂ ਸਪੋਰਟਸ ਕਲੱਬ ਸਪੋਸਰ ਕੀਤਾ। ਇਹ ਟੂਰਨਾਮੈਂਟ ਪਿੰਡ ਦੀ ਪੰਚਾਇਤ ਦੇ ਕਲੱਬ ਤੇ ਜੀਆਰਡੀ ਕਲੀਨਿਕ ਦੇ ਵਿਸ਼ੇਸ਼ ਸਹਿਯੋਗ ਨਾਲ ਕਰਵਾਇਆ ਗਿਆ। ਕਲੀਨਿਕ ਵੱਲੋ ਖਿਡਾਰੀਆ ਨੂੰ ਖੇਡ ਕਿੱਟਾ, ਜਰਸੀਆ ਤੇ ਹੋਰ ਖੇਡਣ ਲਈ ਜ਼ਰੂਰੀ ਸਾਮਾਨ ਮੁਹੱਈਆ ਕਰਵਾਇਆ ਗਿਆ। ਇਸ ਟੂਰਨਾਮੈਂਟ ‘ਚ ਸਾਈਕਿਆਨਾ ਦੀ ਟੀਮ ਨੇ ਫਾਈਨਲ ਮੈਚ ਜਿਸ ਨੂੰ 25000 ਰੁਪਏ ਨਗਦ ਰਾਸ਼ੀ ਇਨਾਮ ਤੇ ਟਰਾਫੀਆ ਦੇ ਕੇ ਸਨਮਾਨਿਤ ਕੀਤਾ ਤੇ ਦੂਸਰੇ ਨੰਬਰ ਕਾਲਕੱਟ ਕਲੱਬ ਰਿਹਾ, ਜਿਸ ਨੂੰ 15000 ਰੁਪਏ ਨਗਦ ਰਾਸ਼ੀ ਇਨਾਮ ਦੇ ਕੇ ਸਨਮਾਨਿਤ ਕੀਤਾ ਤੇ ਤੀਸਰੇ ਨੰਬਰ ‘ਤੇ ਘੋੜਾਵਾਹੀ ਕਲੱਬ ਜਿੱਤ ਹਾਸਲ ਕੀਤੀ ਤੇ ਚੌਥੇ ਨੰਬਰ ‘ਤੇ ਪਿੱਪਲਾਵਾਲਾ ਰਿਹਾ।ਕ੍ਰਿਕਟ ਟੂਰਨਾਮੈਂਟ ਦੌਰਾਨ ਜੇਤੂ ਟੀਮ ਨੂੰ ਸਨਮਾਨਿਤ ਕਰਦੇ ਹੋਏ ਪ੍ਰਬੰਧਕ। ਘੋੜਾਵਾਹੀ ਬਾਰਡ ਕ੍ਰਿਕਟ ਕੱਪ ਵੱਲੋਂ ਮੈਨ ਆਫ਼ ਦਾ ਮੈਚ 3100 ਰੁਪਏ ਦੇ ਨਾਲ ਪਾਡੇ ਨੇਪਾਲ ਨੂੰ ਸਨਮਾਨਿਤ ਕੀਤੇ ਤੇ ਬੈਸਟ ਬੋਲਰ ਲੱਕੀ ਤੇ ਬੈਸਟ ਬੈਟਸ ਮੈਨ ਨੂੰ 2100-2100 ਰੁਪਏ ਨਾਲ ਸਨਮਾਨਿਤ ਕੀਤਾ ਗਿਆ। ਸਾਰੀਆ ਜਿੱਤੀਆ ਹੋਈਆ ਟੀਮਾ ਨੂੰ ਟਰਾਫੀਆ ਨਾਲ ਸਨਮਾਨਿਤ ਕੀਤਾ। ਇਸ ਟੂਰਨਾਮੈਂਟ ‘ਚ ਆਦਮਪੁਰ ਦੇ ਵਿਧਾਇਕ ਸੁਖਵਿੰਦਰ ਕੋਟਲੀ, ਹਲਕਾ ਆਦਮਪੁਰ ਦੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਡਾਇਰੈਕਟਰ ਪਨਬਸ ਜੀਤ ਲਾਲ ਭੱਟੀ ਨੇ ਵੀ ਸ਼ਿਰਕਤ ਕੀਤੀ। ਇਸ ਮੌਕੇ ਡਾ. ਮਨਿੰਦਰ ਸਿੰਘ, ਰਣਜੀਤ ਸਿੰਘ ਜੋਹਲ, ਸਰਪੰਚ ਚਮਨ ਲਾਲ, ਤਰਲੋਕ ਸਿੰਘ ਜੰਡੀਰ, ਕੈਪਟਨ ਸਤਪਾਲ ਸਿੰਘ, ਸੁਖਦੇਵ ਸਿੰਘ ਢਿੱਲੋਂ, ਕਮਲਜੀਤ ਸਿੰਘ ਦਸਮੇਸ਼ ਪੇਟ ਸਟੋਰ ਭੋਗਪੁਰ, ਜਸਦਿਆਲ ਸਿੰਘ ਜੱਸ ਆਦਿ ਨੇ ਖਿਡਾਰੀਆ ਨੂੰ ਇਨਾਮ ਤਕਸੀਮ ਕੀਤੇ ਤੇ ਆਏ ਹੋਏ ਪਤਵੰਤਿਆ ਸੱਜਣਾ ਨੂੰ ਸਨਮਾਨਿਤ ਕੀਤਾ।