ਜਲੰਧਰ, (ਸੰਜੇ ਸ਼ਰਮਾ)-ਤੇਰਾ ਤੇਰਾ ਹੱਟੀ 120ਫੁੱਟੀ ਰੋਡ ਵਲੋਂ ਭਾਰਤ ਦੇ 76ਵੇਂ ਗਣਤੰਤਰ ਦਿਵਸ (26 ਜਨਵਰੀ) ਦੀ ਪਰੇਡ ਦੇ ਮੌਕੇ ‘ਤੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਦੇ ਬਾਹਰ ਸਕੂਲੀ ਬੱਚਿਆਂ ਅਤੇ ਜਵਾਨਾਂ ਦੇ ਲਈ ਚਾਹ ਅਤੇ ਬਿਸਕੁਟ ਦਾ ਲੰਗਰ ਲਗਾਇਆ ਗਿਆ।
ਤੇਰਾ ਤੇਰਾ ਹੱਟੀ ਵਲੋਂ ਇਹ ਸੇਵਾ ਪਿਛਲੇ ਕਈ ਸਾਲਾਂ ਤੋਂ ਕੀਤੀ ਜਾ ਰਹੀ ਹੈ।
ਚਾਹ ਅਤੇ ਬਿਸਕੁਟ ਦੇ ਲੰਗਰ ਦੀ ਸੇਵਾ ਸਵੇਰੇ 8 ਵਜੇ ਤੋਂ ਦੁਪਹਿਰ 1 ਵਜੇ ਤੱਕ ਚਲੀ।
ਜਿਸ ਵਿੱਚ ਤੇਰਾ ਤੇਰਾ ਹੱਟੀ ਦੇ ਮੁੱਖ ਸੇਵਾਦਾਰ ਤਰਵਿੰਦਰ ਸਿੰਘ ਰਿੰਕੂ,ਯਾਦਵਿੰਦਰ ਸਿੰਘ,ਵਰਿੰਦਰ ਸਿੰਘ,ਪਰਵਿੰਦਰ ਸਿੰਘ ਖਾਲਸਾ,ਹਰਤਰਮਨ ਸਿੰਘ,ਹਿਤੇਸ਼ ਸ਼ਰਮਾ,ਕਾਰਤਿਕ ਬਤਰਾ,ਸੰਨੀ ਸਿੰਘ,ਪ੍ਰਭ ਕੌਰ,ਦਮਨ ਸਿੰਘ,ਇਸ਼ਰੀਨ, ਆਰੀਅਨ ਬਤਰਾ,ਲੱਕੀ,ਮਾਨਸੀ ਅਤੇ ਸਾਥੀਆਂ ਨੇ ਲੰਗਰ ਦੀ ਸੇਵਾ ਕਿੱਤੀ।
