Business Khas

Latest news
ਕੁੰਗਫੂ ਮੁਕਾਬਲੇ ਵਿੱਚ ਖਿਡਾਰੀਆਂ ਨੇ ਮਾਰੀਆਂ ਮੱਲਾਂ ਗਰਭਵਤੀ ਸੀ ਜ਼ਿੰਦਾ ਸਾੜੀ ਗਈ ਮਨਜੀਤ ਕੌਰ; ਪਹਿਲਾਂ ਕੀਤੀ ਗਈ ਸੀ ਕਿਡਨੈਪਿੰਗ ਦੁੱਧ ਤੋਂ ਲੈ ਕੇ ਬੋਰਡਿੰਗ ਪਾਸ ਤੱਕ, 1 ਸਤੰਬਰ ਤੋਂ ਬਦਲ ਰਹੇ ਹਨ ਇਹ 5 ਨਿਯਮ ਪੰਜਾਬ ਯੂਨੀਵਰਸਟੀ ਵਿਦਆਰਥੀ ਚੋਣਾਂ ਵਿਚ ਸੱਥ ਸੰਸਥਾਂ ਦੇ ਉਮੀਦਵਾਰਾਂ ਨੂੰ ਜਿਤਾਓ ਸਿੱਖ ਤਾਲਮੇਲ ਰਾਹੁਲ ਗਾਂਧੀ ਦੇ ਪੰਜਾਬ ਦੌਰੇ ‘ਤੇ ਸਸਪੈਂਸ ਖ਼ਤਮ ਲੁਧਿਆਣਾ ‘ਚ ਨਾਬਾਲਗ ਨੂੰ ਨਸ਼ਾ ਦੇ ਕੇ ਕੀਤਾ ਜਬਰ-ਜ਼ਨਾਹ 50 KM ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੂਫਾਨ, ਚਾਰ ਦਿਨ ਲਗਾਤਾਰ ਮੀਂਹ ਭਾਈ ਸਰਬਜੀਤ ਸਿੰਘ ਐਮ ਪੀ ਦੀ ਸਿਹਤ ਵਿਗੜੀ ਸਿੱਖ਼ ਤਾਲਮੇਲ ਕਮੇਟੀ ਦੇ ਮੈਂਬਰ ਹਾਲ ਚਾਲ ਪਤਾ ਕਰਨ ਪੁਹੰਚੇ US Open ਦੇ ਸੈਮੀਫਾਈਨਲ ‘ਚ ਪਤੀ-ਪਤਨੀ ਦੀ ਜੋੜੀ ਦਾ ਧਮਾਲ ਵੰਦੇ ਮਾਤਰਮ ਨੂੰ ਲਾਗੂ ਕਰਨ ਦੇ ਫੈਸਲੇ ਖ਼ਿਲਾਫ਼ ਚਿੰਤਾ, ਅਕਾਲ ਤਖ਼ਤ ਸਾਹਿਬ ਵਿਖੇ ਸੌਂਪਿਆਂ ਮੰਗ ਪੱਤਰ
You are currently viewing ਗੜ੍ਹਾ ਨਿਵਾਸੀ ਗੰਦੇ ਪਾਣੀ, ਸਿਵਰੇਜ ਸਮੱਸਿਆ ਹੋਣ ਕਾਰਨ ਪ੍ਰੇਸ਼ਾਨ

ਗੜ੍ਹਾ ਨਿਵਾਸੀ ਗੰਦੇ ਪਾਣੀ, ਸਿਵਰੇਜ ਸਮੱਸਿਆ ਹੋਣ ਕਾਰਨ ਪ੍ਰੇਸ਼ਾਨ

ਜਲੰਧਰ, (ਅਸ਼ੋਕ ਭਗਤ/ਰੋਹੀਤ ਭਗਤ)-ਗੜ੍ਹਾ ਨਿਵਾਸੀ ਪਿਛਲੇ ਕੁਝ ਦਿਨਾਂ ਤੋਂ ਗੰਦੇ ਪਾਣੀ ਆਉਣ ਕਾਰਨ ਕਾਫੀ ਪ੍ਰੇਸ਼ਾਨ ਹਨ। ਨਿਲਮ ਰਾਣੀ ਨੇ ਜਾਣਕਾਰੀ ਦਿੁੰਦਿਆ ਦੱਸਿਆ ਕਿ ਇਸ ਬਾਰੇ ਇਲਾਕਾ ਕੌਂਸਲਰ ਮਿੰਟੂ ਜੁਨੇਜਾ ਨੂੰ ਕਈ ਵਾਰੀ ਕਹਿ ਚੁੱਕੇ ਹਾਂ ਪਰ ਅਜੇ ਤੱਕ ਠੀਕ ਨਹੀ ਕਰਵਾਇਆ ਗਿਆ। ਇਸ ਦੌਰਾਨ ਇਲਾਕੇ ਦੀਆਂ ਔਰਤਾਂ ਨੇ ਕਿਹਾ ਕਿ ਵੋਟਾਂ ਲੈਣ ਤਾਂ ਸਾਡੇ ਦਰਵਾਜੇ ’ਤੇ ਹੱਥ ਜੋੜਦੇ ਹਨ ਪਰ ਜਦ ਕੰਮ ਦਾ ਸਮਾਂ ਆਉਂਦਾ ਹੈ। ਉਸ ਸਮੇਂ ਆਪਣੇ ਘਰਾਂ ਅੰਦਰ ਬੈਠ ਜਾਂਦੇ ਹਨ। ਟੂਟੀ ’ਚ ਗੰਦੇ ਪਾਣੀ ਆਉਣ ਕਾਰਨ ਬੱਚਿਆਂ ਦੇ ਪੇਟ ਖਰਾਬ ਹੋ ਰਹੇ ਹਨ। ਜਿਸ ਕਾਰਨ ਬੱਚਿਆਂ ਨੂੰ ਸਕੂਲ ’ਚ ਛੁੱਟੀਆ ਕਰਵਾਉਣੀਆਂ ਪੈ ਰਹੀਆਂ ਹਨ । ਉਨ੍ਹਾਂ ਨੇ ਕਿਹਾ ਕਿ ਸਿਵਰੇਜ ਦੀਆਂ ਪਾਈਪਾਂ ਵੀ ਬਲਾਕ ਹਨ। ਜਿਸ ਕਾਰਨ ਅਕਸਰ ਪਾਣੀ ਘਰਾਂ ਦੇ ਅੰਦਰ ਆ ਜਾਂਦਾ ਹੈ। ਬਦਬੂਹ ਕਾਰਨ ਕਾਫੀ ਬੂਰਾ ਹਾਲ ਹੈ। ਪ੍ਰਸ਼ਾਸਨ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ। ਅਸੀਂ ਕਾਰਪੋਰੇਸ਼ਨ ਕਮਿਸ਼ਨਰ ਸਾਹਿਬ ਤੋਂ ਅਪੀਲ ਕਰਦੇ ਹਾਂ ਕਿ ਸਾਡੀ ਸਮੱਸਿਆ ਦਾ ਹੱਲ ਕਰਵਾਇਆ ਜਾਵੇ।
ਕੀ ਕਹਿੰਦੇ ਹਨ ਸਾਬਕਾ ਕੌਂਸਲਰ ਪ੍ਰਭ ਦਿਆਲ ਭਗਤ
ਜਦੋਂ ਫੋਨ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਕਿਹਾ ਕਿ ਸਮੱਸਿਆ ਦਾ ਹੱਲ ਕਰਨਾ ਕੌਂਸਲਰ ਦੀ ਜਿੰਮੇਵਾਰੀ ਬਣਦੀ ਹੈ। ਆਪਣੇ ਏਰੀਏ ਦੇ ਲੋਕਾਂ ਦੀ ਸਮੱਸਿਆ ਨੂੰ ਹੱਲ ਕਰਨਾ ਕੌਂਸਲਰ ਦੀ ਹੀ ਜਿੰਮੇਵਾਰੀ ਹੈ। ਇਸ ਦੇ ਨਾਲ ਉਨ੍ਹਾਂ ਨੇ ਕਿਹਾ ਕਿ ਮੇਅਰ ਸਾਹਿਬ ਨੂੰ ਅਪੀਲ ਕਰਦੇ ਹਾਂ ਕਿ ਸਾਡੇ ਇਲਾਕੇ ਦੀ ਸਮੱਸਿਆ ਦਾ ਹੱਲ ਕਰਵਾਇਆ ਜਾਵੇ।