Business Khas

Latest news
ਕੁੰਗਫੂ ਮੁਕਾਬਲੇ ਵਿੱਚ ਖਿਡਾਰੀਆਂ ਨੇ ਮਾਰੀਆਂ ਮੱਲਾਂ ਗਰਭਵਤੀ ਸੀ ਜ਼ਿੰਦਾ ਸਾੜੀ ਗਈ ਮਨਜੀਤ ਕੌਰ; ਪਹਿਲਾਂ ਕੀਤੀ ਗਈ ਸੀ ਕਿਡਨੈਪਿੰਗ ਦੁੱਧ ਤੋਂ ਲੈ ਕੇ ਬੋਰਡਿੰਗ ਪਾਸ ਤੱਕ, 1 ਸਤੰਬਰ ਤੋਂ ਬਦਲ ਰਹੇ ਹਨ ਇਹ 5 ਨਿਯਮ ਪੰਜਾਬ ਯੂਨੀਵਰਸਟੀ ਵਿਦਆਰਥੀ ਚੋਣਾਂ ਵਿਚ ਸੱਥ ਸੰਸਥਾਂ ਦੇ ਉਮੀਦਵਾਰਾਂ ਨੂੰ ਜਿਤਾਓ ਸਿੱਖ ਤਾਲਮੇਲ ਰਾਹੁਲ ਗਾਂਧੀ ਦੇ ਪੰਜਾਬ ਦੌਰੇ ‘ਤੇ ਸਸਪੈਂਸ ਖ਼ਤਮ ਲੁਧਿਆਣਾ ‘ਚ ਨਾਬਾਲਗ ਨੂੰ ਨਸ਼ਾ ਦੇ ਕੇ ਕੀਤਾ ਜਬਰ-ਜ਼ਨਾਹ 50 KM ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੂਫਾਨ, ਚਾਰ ਦਿਨ ਲਗਾਤਾਰ ਮੀਂਹ ਭਾਈ ਸਰਬਜੀਤ ਸਿੰਘ ਐਮ ਪੀ ਦੀ ਸਿਹਤ ਵਿਗੜੀ ਸਿੱਖ਼ ਤਾਲਮੇਲ ਕਮੇਟੀ ਦੇ ਮੈਂਬਰ ਹਾਲ ਚਾਲ ਪਤਾ ਕਰਨ ਪੁਹੰਚੇ US Open ਦੇ ਸੈਮੀਫਾਈਨਲ ‘ਚ ਪਤੀ-ਪਤਨੀ ਦੀ ਜੋੜੀ ਦਾ ਧਮਾਲ ਵੰਦੇ ਮਾਤਰਮ ਨੂੰ ਲਾਗੂ ਕਰਨ ਦੇ ਫੈਸਲੇ ਖ਼ਿਲਾਫ਼ ਚਿੰਤਾ, ਅਕਾਲ ਤਖ਼ਤ ਸਾਹਿਬ ਵਿਖੇ ਸੌਂਪਿਆਂ ਮੰਗ ਪੱਤਰ
You are currently viewing ਘੋੜਸਵਾਰੀ ਚੈਂਪੀਅਨਸ਼ਿਪ : ਘੋੜਸਵਾਰਾਂ ਨੇ ਵਿਅਕਤੀਗਤ ਨੇਜਾਬਾਜੀ ਤੇ ਜੋੜੀ-ਜੋੜੀ ਨੇਜਾਬਾਜੀ ‘ਚ ਹਿੱਸਾ ਲਿਆ

ਘੋੜਸਵਾਰੀ ਚੈਂਪੀਅਨਸ਼ਿਪ : ਘੋੜਸਵਾਰਾਂ ਨੇ ਵਿਅਕਤੀਗਤ ਨੇਜਾਬਾਜੀ ਤੇ ਜੋੜੀ-ਜੋੜੀ ਨੇਜਾਬਾਜੀ ‘ਚ ਹਿੱਸਾ ਲਿਆ

ਜਲੰਧਰ, ਰਾਸ਼ਟਰੀ ਘੋੜਸਵਾਰੀ ਚੈਂਪੀਅਨਸ਼ਿਪ ਟੈਂਟ ਪੈਗਿੰਗ 2024-25, ਜੋ ਕਿ ਪੀ.ਏ.ਪੀ. ਕੰਪਲੈਕਸ, ਜਲੰਧਰ ਦੀ ਸਪੋਰਟਸ-ਕਮ-ਟ੍ਰੇਨਿੰਗ ਗਰਾਊਂਡ ਵਿੱਚ ਕਰਵਾਈ ਜਾ ਰਹੀ ਹੈ, ਵਿੱਚ ਪੂਰੇ ਭਾਰਤ ਵਿੱਚੋਂ ਫੌਜ, ਪੈਰਾ-ਮਿਲਟਰੀ ਫੋਰਸ ਦੇ ਨਾਲ-ਨਾਲ ਕੁਝ ਪ੍ਰਾਈਵੇਟ ਕਲੱਬਾਂ ਦੀਆਂ ਕੁੱਲ 15 ਟੀਮਾਂ ਦੇ 118 ਘੋੜਸਵਾਰਾਂ ਨੇ ਵਿਅਕਤੀਗਤ ਨੇਜਾਬਾਜੀ (Individual Lance)ਅਤੇ ਜੋੜੀ-ਜੋੜੀ ਨੇਜਾਬਾਜੀ (Paired Lance) ਵਿੱਚ ਹਿੱਸਾ ਲਿਆ।ਸਾਰੇ ਘੋੜਸਵਾਰਾਂ ਵੱਲੋਂ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਗਿਆ।ਡੀ.ਆਈ.ਜੀ., ਪੀ.ਏ.ਪੀ. ਪ੍ਰਸ਼ਾਸਨ ਇੰਦਰਬੀਰ ਸਿੰਘ ਨੇ ਇਸ ਈਵੈਂਟ ਵਿੱਚ ਆਪਣੇ ਘੋੜੇ ਪੰਨਾ ਅਤੇ ਘੋੜੀ ਫੈਨਸੀ ਨਾਲ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸਾਰੇ ਘੋੜਸਵਾਰਾਂ ਨੇ ਅਗਲੇ ਰਾਊਂਡ ਲਈ ਕੁਆਲੀਫਾਈ ਕੀਤਾ। ਈਵੈਂਟ ਲੰਬਾ ਹੋਣ ਕਰਕੇ ਇਸ ਦਾ ਨਤੀਜਾ ਸੋਮਵਾਰ ਨੂੰ ਐਲਾਨਿਆ ਜਾਵੇਗਾ।