Business Khas

Latest news
ਕੁੰਗਫੂ ਮੁਕਾਬਲੇ ਵਿੱਚ ਖਿਡਾਰੀਆਂ ਨੇ ਮਾਰੀਆਂ ਮੱਲਾਂ ਗਰਭਵਤੀ ਸੀ ਜ਼ਿੰਦਾ ਸਾੜੀ ਗਈ ਮਨਜੀਤ ਕੌਰ; ਪਹਿਲਾਂ ਕੀਤੀ ਗਈ ਸੀ ਕਿਡਨੈਪਿੰਗ ਦੁੱਧ ਤੋਂ ਲੈ ਕੇ ਬੋਰਡਿੰਗ ਪਾਸ ਤੱਕ, 1 ਸਤੰਬਰ ਤੋਂ ਬਦਲ ਰਹੇ ਹਨ ਇਹ 5 ਨਿਯਮ ਪੰਜਾਬ ਯੂਨੀਵਰਸਟੀ ਵਿਦਆਰਥੀ ਚੋਣਾਂ ਵਿਚ ਸੱਥ ਸੰਸਥਾਂ ਦੇ ਉਮੀਦਵਾਰਾਂ ਨੂੰ ਜਿਤਾਓ ਸਿੱਖ ਤਾਲਮੇਲ ਰਾਹੁਲ ਗਾਂਧੀ ਦੇ ਪੰਜਾਬ ਦੌਰੇ ‘ਤੇ ਸਸਪੈਂਸ ਖ਼ਤਮ ਲੁਧਿਆਣਾ ‘ਚ ਨਾਬਾਲਗ ਨੂੰ ਨਸ਼ਾ ਦੇ ਕੇ ਕੀਤਾ ਜਬਰ-ਜ਼ਨਾਹ 50 KM ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੂਫਾਨ, ਚਾਰ ਦਿਨ ਲਗਾਤਾਰ ਮੀਂਹ ਭਾਈ ਸਰਬਜੀਤ ਸਿੰਘ ਐਮ ਪੀ ਦੀ ਸਿਹਤ ਵਿਗੜੀ ਸਿੱਖ਼ ਤਾਲਮੇਲ ਕਮੇਟੀ ਦੇ ਮੈਂਬਰ ਹਾਲ ਚਾਲ ਪਤਾ ਕਰਨ ਪੁਹੰਚੇ US Open ਦੇ ਸੈਮੀਫਾਈਨਲ ‘ਚ ਪਤੀ-ਪਤਨੀ ਦੀ ਜੋੜੀ ਦਾ ਧਮਾਲ ਵੰਦੇ ਮਾਤਰਮ ਨੂੰ ਲਾਗੂ ਕਰਨ ਦੇ ਫੈਸਲੇ ਖ਼ਿਲਾਫ਼ ਚਿੰਤਾ, ਅਕਾਲ ਤਖ਼ਤ ਸਾਹਿਬ ਵਿਖੇ ਸੌਂਪਿਆਂ ਮੰਗ ਪੱਤਰ
You are currently viewing ਜਲੰਧਰ ਵਿਖੇ ਪਹਿਲੇ ਆਲ ਇੰਡੀਆ ਪੁਲਿਸ ਕਬੱਡੀ ਕਲੱਸਟਰ ਦੀ ਸ਼ੁਰੂਆਤ

ਜਲੰਧਰ ਵਿਖੇ ਪਹਿਲੇ ਆਲ ਇੰਡੀਆ ਪੁਲਿਸ ਕਬੱਡੀ ਕਲੱਸਟਰ ਦੀ ਸ਼ੁਰੂਆਤ

ਜਲੰਧਰ, (ਸੰਜੇ ਸ਼ਰਮਾ)- ਪੰਜਾਬ ਪੁਲਿਸ ਵੱਲੋਂ ਡੀ.ਜੀ.ਪੀ. ਪੰਜਾਬ ਗੌਰਵ ਯਾਦਵ ਦੀ ਅਗਵਾਈ ਵਿੱਚ 6 ਮਾਰਚ, 2025 ਤੱਕ ਪੀ.ਏ.ਪੀ. ਹੈੱਡਕੁਆਰਟਰ, ਜਲੰਧਰ ਵਿਖੇ ਪਹਿਲਾ ਆਲ ਇੰਡੀਆ ਪੁਲਿਸ ਕਬੱਡੀ ਕਲੱਸਟਰ-2024-25 ਕਰਵਾਇਆ ਜਾ ਰਿਹਾ ਹੈ। ਇਸ ਕਲੱਸਟਰ ਦੌਰਾਨ ਕਬੱਡੀ, ਜਿਮਨਾਸਟਿਕ, ਖੋ-ਖੋ ਅਤੇ ਤਲਵਾਰਬਾਜ਼ੀ ਦੇ ਪੁਰਸ਼ ਅਤੇ ਮਹਿਲਾ ਵਰਗ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ, ਜਿਸ ਵਿੱਚ ਵੱਖ-ਵੱਖ ਰਾਜ ਪੁਲਿਸ ਬਲਾਂ, ਪੀ.ਐਮ.ਐਫ. ਅਤੇ ਯੂਟੀ ਦੇ ਲਗਭਗ 1600 ਭਾਗੀਦਾਰਾਂ ਨਾਲ ਸਬੰਧਤ ਕੁੱਲ 29 ਟੀਮਾਂ ਮੁਕਾਬਲੇ ਵਿੱਚ ਹਿੱਸਾ ਲੈਣਗੀਆਂ। ਅੱਜ ਕਲੱਸਟਰ ਦੇ ਉਦਘਾਟਨੀ ਸਮਾਰੋਹ ਦੌਰਾਨ ਏ.ਡੀ.ਜੀ.ਪੀ./ਸਟੇਟ ਆਰਮਡ ਪੁਲਿਸ ਅਤੇ ਸੈਂਟਰਲ ਸਪੋਰਟਸ ਅਫ਼ਸਰ ਐਮ.ਐਫ. ਫਾਰੂਕੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਡੀ.ਆਈ.ਜੀ./ਪ੍ਰਸ਼ਾਸਨ ਪੀਏਪੀ-ਕਮ-ਆਰਗੇਨਾਈਜ਼ਿੰਗ ਸਕੱਤਰ ਇੰਦਰਬੀਰ ਸਿੰਘ ਨੇ ਮੁੱਖ ਮਹਿਮਾਨ ਏ.ਡੀ.ਜੀ.ਪੀ. ਐੱਮ.ਐੱਫ. ਫਾਰੂਕੀ, ਡੀ.ਆਈ.ਜੀ., ਪੀ.ਏ.ਪੀ.-2, ਰਾਜਪਾਲ ਸਿੰਘ ਸਮੇਤ ਹੋਰਨਾਂ ਅਧਿਕਾਰੀਆਂ ਨੂੰ ਜੀ ਆਇਆਂ ਨੂੰ ਕਿਹਾ।

ਸਮਾਰੋਹ ਨੂੰ ਸੰਬੋਧਨ ਕਰਨ ਉਪਰੰਤ ਮੁੱਖ ਮਹਿਮਾਨ ਵੱਲੋਂ ਕਲੱਸਟਰ ‘ਓਪਨ’ ਦਾ ਐਲਾਨ ਕੀਤਾ ਗਿਆ।

ਪੰਜਾਬ ਪੁਲਿਸ ਦੀ ਅੰਤਰਰਾਸ਼ਟਰੀ ਕਬੱਡੀ ਖਿਡਾਰਣ ਏ.ਐਸ.ਆਈ ਰਣਦੀਪ ਕੌਰ ਨੇ ਸਾਰੇ ਪ੍ਰਤੀਯੋਗੀਆਂ ਦੀ ਤਰਫੋਂ ਸਹੁੰ ਚੁੱਕੀ। ਅਖੀਰ ਵਿੱਚ ਨਵਜੋਤ ਸਿੰਘ ਮਾਹਲ, ਕਮਾਂਡੈਂਟ-ਕਮ-ਖੇਡ ਸਕੱਤਰ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਵਿਵੇਕ ਸ਼ੀਲ ਸੋਨੀ ਕਮਾਂਡੈਂਟ, ਨਰੇਸ਼ ਕੁਮਾਰ ਡੋਗਰਾ ਏ.ਆਈ.ਜੀ., ਮਨਜੀਤ ਸਿੰਘ, ਏ.ਆਈ.ਜੀ., ਗੁਰਤੇਜਿੰਦਰ ਸਿੰਘ ਔਲਖ ਕਮਾਂਡੈਂਟ, ਮਨਦੀਪ ਸਿੰਘ ਕਮਾਂਡੈਂਟ, ਕਰਤਾਰ ਸਿੰਘ ਸੇਵਾਮੁਕਤ ਆਈ.ਪੀ.ਐਸ ਅਤੇ ਹੋਰ ਅਧਿਕਾਰੀ ਮੌਜੂਦ ਸਨ।