Business Khas

You are currently viewing ਆਖਰੀ ਉਮੀਦ ਵੈਲਫੇਅਰ ਸੋਸਾਇਟੀ ਵੱਲੋਂ ਨਵੇਂ ਸ਼ੋਰੂਮ ਦਾ ਕੀਤਾ ਗਿਆ ਉਦਘਾਟਨ

ਆਖਰੀ ਉਮੀਦ ਵੈਲਫੇਅਰ ਸੋਸਾਇਟੀ ਵੱਲੋਂ ਨਵੇਂ ਸ਼ੋਰੂਮ ਦਾ ਕੀਤਾ ਗਿਆ ਉਦਘਾਟਨ

ਆਖਰੀ ਉਮੀਦ ਵੈਲਫੇਅਰ ਸੋਸਾਇਟੀ ਜੋ ਕਿ ਕਾਫੀ ਲੰਬੇ ਸਮੇਂ ਤੋਂ ਸਮਾਜ ਸੇਵਾ ਨੂੰ ਸਮਰਪਿਤ 11 ਰੁਪਆਂ ਵਿੱਚ ਰੋਟੀ ਕੱਪੜਾ ਦਵਾਈ ਅਤੇ ਐਂਬੂਲੈਂਸ ਸੇਵਾ ਚਲਾ ਰਹੀ ਹੈ। ਮੰਦ ਬੁੱਧੀ ਬੇਘਰ ਬੇਸਹਾਰਾ ਜੀਆਂ ਵਾਸਤੇ ਸਫੀਪੁਰ ਪਿੰਡ ਵਿੱਚ ਮਾਸਟਰ ਧਰਮਪਾਲ ਆਖਰੀ ਸਹਾਰਾ ਸੇਵਾ ਘਰ ਬਣਾ ਰਹੀ ਹੈ

ਜਲੰਧਰ ਦਿੱਲੀ ਖੰਨਾ ਤੋਂ ਬਾਅਦ ਇੱਕ ਨਵੀਂ ਬਰਾਂਚ ਦੀ ਓਪਨਿੰਗ ਕੱਲ ਜਲੰਧਰ ਸ਼ਹਿਰ ਵਿੱਚ ਬਸਤੀ ਦਾਨਸ਼ਮੰਦਾ ਰੋਡ ਨੇੜੇ ਸ਼ਿਵਪੁਰੀ ਮੰਦਰ ਵਿਖੇ ਕੀਤੀ ਗਈ

ਜਿਸ ਵਿੱਚ ਸੰਸਥਾ ਦੇ ਪ੍ਰਧਾਨ ਜਤਿੰਦਰ ਪਾਲ ਸਿੰਘ ਜੀ ਨੇ ਦੱਸਿਆ ਕਿ ਇਹ ਬਰਾਂਚ ਲੋੜਵੰਦ ਪਰਿਵਾਰਾਂ ਵਾਸਤੇ ਖੋਲੀ ਗਈ ਹੈ ਜਿੱਥੇ ਹਰ ਨਵਾਂ ਸਮਾਨ ਨਵੇਂ ਕੱਪੜੇ ਜਿਨਾਂ ਦੀ ਕੀਮਤ ਬਾਜ਼ਾਰ ਵਿੱਚ ਬਹੁਤ ਜਿਆਦਾ ਹੈ

ਇਹ ਸਾਰਾ ਨਵਾਂ ਸਮਾਨ ਸਿਰਫ 111 ਰੁਪਏ ਦੀ ਭੇਟਾ ਵਿੱਚ ਲੋੜਵੰਦ ਪਰਿਵਾਰਾਂ ਨੂੰ ਮੁਹਈਆ ਕਰਵਾਇਆ ਜਾਏਗਾ।
ਜਿਸ ਵਿੱਚ ਬੱਚਿਆਂ ਦੇ ਕੱਪੜੇ ਜੈਂਟਸ ਕੱਪੜੇ ਲੇਡੀਜ ਕੱਪੜੇ ਅਤੇ ਹੋਰ ਵੱਖ-ਵੱਖ ਸਮਾਨ ਮੁਹਈਆ ਕਰਵਾਇਆ ਜਾਏਗਾ।

ਇਹ ਵਪਾਰ ਨਹੀਂ ਇਹ ਇੱਕ ਸਮਾਜ ਸੇਵਾ ਹੈ ਬਹੁਤ ਸਾਰੇ ਲੋਕ ਪਰਿਵਾਰ ਜੋ ਮਾਈਕ ਤੌਰ ਤੇ ਅਸਮਰੱਥ ਹਨ ਇਹ ਸਟੋਰ ਉਹਨਾਂ ਦੀ ਸੇਵਾ ਲਈ ਖੋਲਿਆ ਗਿਆ ਹੈ। ਕੋਈ ਵੀ ਲੋੜਵੰਦ ਪਰਿਵਾਰ ਇੱਥੇ ਆ ਕੇ ਬਹੁਤ ਘੱਟ ਪੈਸਿਆਂ ਵਿੱਚ ਆਪਣੀ ਘਰ ਦੀ ਜਰੂਰਤ ਪੂਰੀ ਕਰ ਸਕਦੇ ਹਨ।

ਇਸ ਮੌਕੇ ਤੇ ਰਾਜਨੀਤਿਕ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਵੱਲੋਂ ਹੁਮ ਹੁਮਾ ਕੇ ਹਾਜ਼ਰੀ ਭਰੀ ਗਈ ਜਿਸ ਵਿੱਚ ਐਕਸ ਐਮਐਲਏ ਸ੍ਰੀ ਰਜਿੰਦਰ ਬੇਰੀ ਜੀ, ਕੌਂਸਲਰ ਨਵਦੀਪ ਜਰੇਵਾਲ, ਕੌਂਸਲਰ ਮੁਕੇਸ਼ ਸੇਠੀ ਜੀ ਆਮ ਆਦਮੀ ਪਾਰਟੀ, ਸੀਨੀਅਰ ਨੇਤਾ ਆਮ ਆਦਮੀ ਪਾਰਟੀ ਆਤਮ ਪ੍ਰਕਾਸ਼ ਬਬਲੂ ਜੀ, ਦੇਵੀ ਤਲਾਬ ਮੰਦਰ ਦੇ ਪ੍ਰਧਾਨ ਰਾਜੇਸ਼ ਵਿੱਜ ਜੀ, ਕੌਂਸਲਰ ਮਨਮੋਹਨ ਸਿੰਘ ਜੀ ਜਵਾਹਰ ਨਗਰ, ਸੰਤ ਸੀਚੇਵਾਲ ਜੀ ਵੱਲੋਂ ਹਰਮੀਤ ਸਿੰਘ ਬੱਬਰ ਜੀ, ਬੀਜੇਪੀ ਨੇਤਾ ਪ੍ਰਦੀਪ ਖੁੱਲਰ ਜੀ, ਆਮ ਆਦਮੀ ਪਾਰਟੀ ਨੇਤਾ ਆਈਐਸ ਬੱਗਾ ਜੀ, ਇਨਰ ਵੀਲ ਕਲੱਬ ਦੇ ਮੈਂਬਰਾਨ, ਸ਼ਹੀਦ ਉਧਮ ਸਿੰਘ ਯੂਥ ਕਲੱਬ ਵੱਲੋਂ ਹੀਰਾ ਬੋਲੀਨਾ ਜੀ, ਅਲਾਇੰਸ ਕਲੱਬ ਤੋਂ ਗੁਰਵਿੰਦਰ ਜੱਜ ਜੀ, ਪਾਰਸ ਪ੍ਰੋਪਰਟੀ ਡੀਲਰ ਤੋਂ ਨਿਰਦੋਸ਼ ਕੁਮਾਰ ਬੰਟੀ ਜੀ, ਕਾਹਲੋ ਜੀ ਅਤੇ ਹੋਰ ਸਮੂਹ ਸੱਜਣਾਂ ਵੱਲੋਂ ਹਾਜ਼ਰੀ ਭਰੀ ਗਈ।

ਆਖਰੀ ਉਮੀਦ ਵੈਲਫੇਅਰ ਸੋਸਾਇਟੀ ਦੀ ਸਮੁੱਚੀ ਟੀਮ ਯਾਦਵਿੰਦਰ ਸਿੰਘ ਰਾਣਾ ਜੀ, ਜਸਮੀਤ ਸਿੰਘ, ਪਰਮਿੰਦਰ ਸਿੰਘ, ਅਮਨਦੀਪ ਸਿੰਘ, ਕਮਲ ਗੁੰਬਰ ਜੀ, ਪਰਮਜੀਤ ਸਿੰਘ, ਸੁਖਪ੍ਰੀਤ ਸਿੰਘ, ਹਰਪ੍ਰੀਤ ਸਿੰਘ, ਸੁਖਵੰਸ਼ ਸਿੰਘ ਭਾਟੀਆ, ਰਿਚੀ ਭਾਟੀਆ, ਸੰਦੀਪ ਕੁਮਾਰ, ਮਨੀ, ਪ੍ਰਕਾਸ਼ ਕੌਰ, ਪਰਮਜੀਤ ਕੌਰ, ਸਰੀਨਾ ਦੀਵਾਨ, ਅਨੀਤਾ, ਉਸ਼ਾ, ਰਮਨ ਕੁਮਾਰ, ਅਤੇ ਹੋਰ ਟੀਮ ਮੈਂਬਰਾਂ ਵੱਲੋ ਸ਼੍ਰੀ ਸੁਖਮਣੀ ਸਾਹਿਬ ਜੀ ਦੇ ਪਾਠ ਕਰਕੇ ਪਰਮਾਤਮਾ ਦਾ ਸ਼ੁਕਰਾਨਾ ਕੀਤਾ ਗਿਆ ਉਪਰੰਤ ਗੁਰੂ ਕੇ ਅਤੁੱਟ ਲੰਗਰ ਵਰਤਾਏ ਗਏ