Business Khas

Latest news
ਬੂਥ ਲੈਵਲ ਅਫ਼ਸਰ ਹੁਣ 3 ਅਗਸਤ ਤੱਕ ਘਰ-ਘਰ ਜਾ ਕੇ ਭਰਨਗੇ ਗਣਨਾ ਫਾਰਮ  ₹257.32 ਕਰੋੜ ਦੀ ਲਾਗਤ ਨਾਲ ਜਲੰਧਰ-ਹੁਸ਼ਿਆਰਪੁਰ ਰਾਸ਼ਟਰੀ ਰਾਜਮਾਰਗ ਦੇ ਵਿਕਾਸ ਲਈ ਰਸਤਾ ਸਾਫ਼ ਆਟੋ ਡੀਲਰ ਐਸੋਸੀਏਸ਼ਨ ਵੱਲੋਂ ਸਾਵਣ ਦੀ ਸੰਗਰਾਂਦ ਦੇ ਸਬੰਧ ਵਿਚ ਖੀਰ ਪੂਰੇ ਦਾ ਲੰਗਰ ਲਗਾਏ ਪੁਰੀ ਵਿੱਚ ਜਗਨਨਾਥ ਰੱਥ ਯਾਤਰਾ ਦੌਰਾਨ ਭਾਜੜ ਵਰਗ੍ਹੇ ਹਾਲਾਤ ਤਰਨਤਾਰਨ ਵਿੱਚ ਗਲਤੀ ਨਾਲ ਗਈ 7 ਅਤੇ ਡੇਢ ਸਾਲ ਦੇ ਬੱਚੇ ਦੀ ਜਾਨ ਸਕੂਲ ਬੱਸ ਹੇਠਾਂ ਆਉਣ ਨਾਲ 3 ਸਾਲਾ ਸਮਰਦੀਪ ਦੀ ਮੌਤ ਅਮਰੀਕਾ ’ਚ ਮਾਲ ਦੇ ਅੰਦਰ ਭਾਰਤੀ ਸ਼ਖਸ ’ਤੇ ਧਰਮ ਜਾਣਨ ਮਗਰੋਂ ਜਾਨਲੇਵਾ ਹਮਲਾ ਪੰਜਾਬ ਦੇ 7 ਜ਼ਿਲ੍ਹਿਆਂ ਚ ਅੱਜ ਹੁੰਮਸ ਭਰੀ ਗਰਮੀ ਦਾ ਅਲਰਟ पंजाब भाजपा के वरिष्ठ नेता और पूर्व सांसद सुशील रिंकू ने किया जालंधर कैंट रेलवे स्टेशन का किया निरीक... करोड़ों रुपये की विकास परियोजनाओं की सौगात पंजाब को मिलेगी : केवल सिंह ढिल्लों
You are currently viewing ਜਾਗਰਣ ਦੇ ਉਪਲਕਸ਼ ਵਿੱਚ ਇੱਕ ਸ਼ੋਭਾ ਯਾਤਰਾ 3 ਮਈ

ਜਾਗਰਣ ਦੇ ਉਪਲਕਸ਼ ਵਿੱਚ ਇੱਕ ਸ਼ੋਭਾ ਯਾਤਰਾ 3 ਮਈ

ਜਲੰਧਰ, ਜੈ ਮਾਂ ਛਿਨਮਸਤਿਕਾ ਸੇਵਾ ਸੋਸਾਇਟੀ ਵੱਲੋਂ ਜੋ ਜਾਗਰਣ 10 ਮਈ ਨੂੰ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਚਿੰਤਪੁਰਨੀ ਦੇ ਵਿੱਚ ਕਰਵਾਇਆ ਜਾ ਰਿਹਾ ਹੈ ਇਸ ਜਾਗਰਣ ਦੇ ਉਪਲਕਸ਼ ਵਿੱਚ ਇੱਕ ਸ਼ੋਭਾ ਯਾਤਰਾ 3 ਮਈ ਸ਼ਾਮ 4 ਵਜੇ ਦੁਸਹਿਰਾ ਗਰਾਊਂਡ ਬਸਤੀ ਸ਼ੇਖ ਤੋਂ ਕੱਢੀ ਜਾ ਰਹੀ ਹੈ। ਪੱਪੂ ਪੰਡਿਤ ਜੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਸ਼ੋਭਾ ਯਾਤਰਾ ਦਾ ਰੂਟ ਹਰਗੋਬਿੰਦ ਕਲੋਨੀ ਵੈਲਕਮ ਪੰਜਾਬ ਦੇ ਦਫਤਰ ਤੋਂ ਹੁੰਦੀ ਹੋਈ ਘਾਹ ਮੰਡੀ ,ਕੋਟ ਮਹੱਲਾ, ਪੰਜਾਬ ਪਬਲਿਕ ਸਕੂਲ, ਸੂਦ ਹੋਸਪਿਟਲ, ਬਸਤੀ ਸ਼ੇਖ ਅੱਡਾ, ਵੱਡਾ ਬਾਜ਼ਾਰ, ਕੁੜੀਆਂ ਵਾਲਾ ਸਕੂਲ, ਗੁਰਦੁਆਰਾ ਛੇਵੀਂ ਪਾਤਸ਼ਾਹੀ ਬਸਤੀ ਸ਼ੇਖ ਤੋਂ ਹੁੰਦਾ ਹੋਇਆ ਦੁਸ਼ਹਿਰਾ ਗਰਾਉਂਡ ਬਸਤੀ ਸ਼ੇਖ ਵਿਖੇ ਸੰਪੰਨ ਹੋਏਗੀ। ਇਸ ਸ਼ੋਭਾ ਯਾਤਰਾ ਵਿੱਚ ਸਕੂਲੀ ਬੱਚੇ ਤੇ ਬਸਤੀ ਸ਼ੇਖ ਦੇ ਸਾਰੇ ਮੰਦਿਰਾਂ ਤੋਂ ਸਵਰੂਪ ਭਾਗ ਲੈਣਗੇ ਇਸ ਤੋਂ ਇਲਾਵਾ ਸਾਰੀਆਂ ਸਮਾਜਿਕ ਧਾਰਮਿਕ ਤੇ ਰਾਜਨੀਤਿਕ ਸੰਸਥਾਵਾਂ ਵੀ ਇਸ ਸ਼ੋਭਾ ਯਾਤਰਾ ਵਿੱਚ ਸ਼ਿਰਕਤ ਕਰਨਗੀਆਂ ਮਾਂ ਦੇ ਭਗਤ ਇਸ ਸ਼ੋਭਾ ਯਾਤਰਾ ਵਿੱਚ ਜਗ੍ਹਾ ਜਗ੍ਹਾ ਤੇ ਸੰਗਤਾਂ ਵਾਸਤੇ ਬਹੁਤ ਹੀ ਉਤਸਾਹ ਨਾਲ ਸੰਗਤਾਂ ਵਾਸਤੇ ਰਸਤੇ ਵਿੱਚ ਲੰਗਰ ਲਗਾਉਣਗੇ।

ਜੈ ਮਾਂ ਛਿਨਮਸਤਿਕਾ ਸੇਵਾ ਸੋਸਾਇਟੀ ਦੇ ਚੇਅਰਮੈਨ ਤੇ ਕੌਂਸਲਰ ਵਾਰਡ ਨੰਬਰ 50 ਮਨਜੀਤ ਸਿੰਘ ਟੀਟੂ ਨੇ ਬਸਤੀ ਸ਼ੇਖ ਦੀਆਂ ਸਾਰੀਆਂ ਸੰਗਤਾਂ ਨੂੰ ਅਪਣੇ ਪਰਿਵਾਰਾਂ ਨਾਲ ਇਸ ਸ਼ੋਭਾ ਯਾਤਰਾ ਦੇ ਵਿੱਚ ਪਹੁੰਚਣ ਦੀ ਅਪੀਲ ਕੀਤੀ।