Business Khas

Latest news
वार्ड चमकाने के लिए अशोक मित्तल का बड़ा तोहफा, 37.50 लाख रुपये देने का ऐलान किया ਸੜਕਾਂ ’ਤੇ ਅਵਾਰਾ ਪਸ਼ੂ ਬਣ ਰਹੇ ਹਨ ਹਾਦਸਿਆਂ ਦਾ ਕਾਰਨ, ਲੋਕਾਂ ਦੀ ਸੁਰੱਖਿਆ ’ਤੇ ਸਵਾਲ ਅਸ਼ਵਨੀ ਵਰਗੇ ਨਸ਼ੇ ਦੇ ਵਪਾਰੀ ਬੈਠੈ ਹੋਏ ਹਨ ਸਰਕਾਰ ਸਖ਼ਤ ਕਾਰਵਾਈ ਕਰੇ: ਸਿੱਖ ਤਾਲਮੇਲ ਕਮੇਟੀ ਐਮ.ਪੀ. ਅਸ਼ੋਕ ਕੁਮਾਰ ਮਿੱਤਲ ਵੱਲੋਂ ਜਲੰਧਰ ਵਿੱਚ 1.50 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਕਾਂਗਰਸ ਕਮੇਟੀ ਦੇ ਨਵ- ਨਿਯੁਕਤ ਪ੍ਰਧਾਨ ਸ.ਪ੍ਰਗਟ ਸਿੰਘ ਕਾਂਗਰਸ ਭਵਨ ਜਲੰਧਰ ਵਿਖੇ प्रागपुर मंडल के बाबा बुड्ढा जी एंक्लेव में बैठक आयोजित, स्थानीय निवासियों ने उत्साहपूर्वक लिया भाग 40-45 साल बाद सुधरेगी रास्ता मोहल्ला की नालियों की दशा, मेयर वनीत धीर ने दी बड़ी राहत ਅਜੈ ਦੇਵਗਨ ਦੇ ਜੁਹੂ ਸਥਿਤ ਬੰਗਲੇ ’ਤੇ BMC ਦੀ ਕਾਰਵਾਈ, ਨਾਜਾਇਜ਼ ਉਸਾਰੀ ਦੇ ਦੋਸ਼ਾਂ ਹੇਠ ਕੁਝ ਹਿੱਸੇ ਢਾਹੇ ਪੇਸ਼ੀ ਤੋਂ ਠੀਕ ਪਹਿਲਾਂ ਲੰਡਨ ਰਵਾਨਾ ਹੋਏ ਧਰੁਵ ਰਾਠੀ, ਅਦਾਲਤ ਵੱਲੋਂ ਵਾਰੰਟ ਜਾਰੀ ਸੜਕ ਪਾਰ ਕਰ ਰਹੀ ਮਹਿਲਾ ਨੂੰ ਟਰੱਕ ਨੇ ਕੁਚਲਿਆ; ਮੌਕੇ ‘ਤੇ ਮੌਤ
You are currently viewing ਆਗੂਆਂ ਨੇ ਚੇਤਾਵਨੀ ਦਿੱਤੀ ਕੇ ਅਗਰ ਕੋਈ ਕਾਰਵਾਈ ਨਹੀਂ ਹੋਈ ਤਾਂ ਸੰਘਰਸ਼ ਹੋਵੇਗਾ

ਆਗੂਆਂ ਨੇ ਚੇਤਾਵਨੀ ਦਿੱਤੀ ਕੇ ਅਗਰ ਕੋਈ ਕਾਰਵਾਈ ਨਹੀਂ ਹੋਈ ਤਾਂ ਸੰਘਰਸ਼ ਹੋਵੇਗਾ

ਫਿਲੌਰ, ਲ਼ੋਕ ਇਨਸਾਫ਼ ਮੰਚ ਤਹਿਸੀਲ ਫਿਲੌਰ ਦੀ ਟੀਮ ਵੱਲੋਂ ਬੱਸ ਸਟਾਪ ਫਿਲੌਰ ਵਿਖੇ ਪੰਜਾਬ ਸਰਕਾਰ ਦੇ ਆਗੂਆਂ ਦੀ ਸ਼ਹਿ ਤੇ ਸ਼ਰਾਬ ਮਾਫ਼ੀਆ ਵਲੋਂ ਬਣਾਏ ਜਾ ਰਹੇ ਗੈਰ ਕਾਨੂੰਨੀ ਸ਼ਰਾਬ ਦੇ ਠੇਕੇ ਦਾ ਚਲਦਾ ਕੰਮ ਬੰਦ ਕਰਵਾ ਦਿੱਤਾ ਗਿਆ ਸੀ ਤੇ ਠੇਕੇਦਾਰਾਂ ਵਲੋਂ ਧਕੇ ਨਾਲ਼ ਰੱਖੀ ਗੈਰਕਾਨੂੰਨੀ ਸ਼ਰਾਬ ਵੀ ਚੁਕਵਾ ਦਿੱਤੀ ਗਈ ਸੀ ਤੇ ਪਰਸ਼ਾਸ਼ਨ ਵਲੋਂ ਗੈਰ ਕਾਨੂੰਨੀ ਢਾਂਚਾ ਜਿਹੜਾ ਠੇਕੇਦਾਰਾ ਵਲੋਂ ਬਣਾਇਆ ਗਿਆ ਸੀ ਨੂੰ ਢਾਹੁਣ ਲਈ ਪ੍ਰਸ਼ਾਸਨ ਵੱਲੋਂ 24 ਘੰਟੇ ਲਏ ਸਨ ਪਰ ਹੁਣ ਕਈ ਦਿਨ ਬੀਤ ਗਏ ਹਨ। ਇਸ ਸੰਬੰਧੀ ਇੱਕ ਮੰਗ ਪੱਤਰ ਨਗਰ ਕੌਂਸਲ ਫਿਲੌਰ ਦੇ ਪ੍ਰਧਾਨ ਮਹਿੰਦਰ ਲਾਲ ਚੁੰਬਰ ਨੂੰ ਦਿੱਤਾ ਗਿਆ ਤੇ ਲਿਖਤੀ ਅਲਟੀਮੇਟਮ ਰਾਹੀਂ ਚੇਤਾਵਨੀ ਦਿੱਤੀ ਕਿ ਅਗਰ ਗੈਰ ਕਾਨੂੰਨੀ ਢਾਂਚਾ 05 ਮਈ ਤੱਕ ਨਾ ਢਾਇਆ ਗਿਆ ਤਾਂ ਨਗਰ ਕੌਂਸਲ ਫਿਲੌਰ ਤੇ ਸਥਾਨਕ ਪ੍ਰਸਾਸ਼ਨ ਵਿਰੁੱਧ ਸੰਘਰਸ਼ ਕੀਤਾ ਜਾਵੇਗਾ।

ਇਸ ਮੌਕੇ ਲ਼ੋਕ ਇਨਸਾਫ਼ ਮੰਚ ਤਹਿਸੀਲ ਫਿਲੌਰ ਦੇ ਪ੍ਰਧਾਨ ਜਰਨੈਲ ਫਿਲੌਰ, ਸਕੱਤਰ ਪਰਸ਼ੋਤਮ ਫਿਲੌਰ, ਸੀਨੀਅਰ ਮੀਤ ਪ੍ਰਧਾਨ ਹੰਸ ਰਾਜ ਸੰਤੋਖਪੁਰਾ, ਕੈਸ਼ੀਅਰ ਡਾਕਟਰ ਸੰਦੀਪ ਫਿਲੌਰ, ਅਮਰਜੀਤ ਲਾਡੀ, ਜਸਵੰਤ ਬੋਧ, ਹਨੀ ਸੰਤੋਖਪੁਰਾ, ਸੁਨੀਲ ਕੁਮਾਰ ਗੰਨਾ ਪਿੰਡ, ਕੋਰ ਕਮੇਟੀ ਮੈਬਰ ਡਾਕਟਰ ਅਸ਼ੋਕ ਕੁਮਾਰ, ਕੁਲਦੀਪ ਲੰਬਰਦਾਰ, ਸੋਮ ਨਾਥ, ਰਾਜ ਕੁਮਾਰ, ਰਾਮ ਲੁਭਾਇਆ ਸਾਬਕਾ ਸਰਪੰਚ ਭੈਣੀ, ਪਰਮਜੀਤ ਭੁੱਟੋ, ਇਕਬਾਲ ਸਿੰਘ ਭੈਣੀ, ਰਜਨੀਸ਼ ਕੁਮਾਰ, ਸਰੂਪ ਕਲੇਰ ਅਤੇ ਮੱਖਣ ਰਾਮ ਸੰਤੋਖਪੁਰਾ ਆਦਿ ਆਗੂਆਂ ਨੇ ਖਦਸ਼ਾ ਵੀ ਜ਼ਾਹਿਰ ਕੀਤਾ ਕਿ ਪ੍ਰਸਾਸ਼ਨ ਸਰਕਾਰ ਦੇ ਆਗੂਆਂ ਦੀ ਸ਼ਹਿ ਤੇ ਸ਼ਰਾਬ ਮਾਫ਼ੀਆ ਵਲੋਂ ਕੀਤੀ ਗਈ ਗੈਰ ਕਾਨੂੰਨੀ ਉਸਾਰੀ ਨੂੰ ਜਾਣ ਬੁੱਝ ਕੇ ਨਹੀਂ ਢਾਹ ਰਿਹਾ ਤੇ ਮੋਕਾਂ ਮਿਲਦੇ ਹੀ ਦੁਬਾਰਾ ਠੇਕਾ ਖੋਲ੍ਹਣ ਦੀ ਤਾਕ ਵਿੱਚ ਹੈ। ਆਗੂ ਨੇ ਚੇਤਾਵਨੀ ਦਿੱਤੀ ਕਿ ਠੇਕਾ ਕਿਸੇ ਵੀ ਹਾਲਤ ਵਿੱਚ ਖੁੱਲਣ ਨਹੀਂ ਦਿੱਤਾ ਜਾਵੇਗਾ।