Business Khas

Latest news
ਕੁੰਗਫੂ ਮੁਕਾਬਲੇ ਵਿੱਚ ਖਿਡਾਰੀਆਂ ਨੇ ਮਾਰੀਆਂ ਮੱਲਾਂ ਗਰਭਵਤੀ ਸੀ ਜ਼ਿੰਦਾ ਸਾੜੀ ਗਈ ਮਨਜੀਤ ਕੌਰ; ਪਹਿਲਾਂ ਕੀਤੀ ਗਈ ਸੀ ਕਿਡਨੈਪਿੰਗ ਦੁੱਧ ਤੋਂ ਲੈ ਕੇ ਬੋਰਡਿੰਗ ਪਾਸ ਤੱਕ, 1 ਸਤੰਬਰ ਤੋਂ ਬਦਲ ਰਹੇ ਹਨ ਇਹ 5 ਨਿਯਮ ਪੰਜਾਬ ਯੂਨੀਵਰਸਟੀ ਵਿਦਆਰਥੀ ਚੋਣਾਂ ਵਿਚ ਸੱਥ ਸੰਸਥਾਂ ਦੇ ਉਮੀਦਵਾਰਾਂ ਨੂੰ ਜਿਤਾਓ ਸਿੱਖ ਤਾਲਮੇਲ ਰਾਹੁਲ ਗਾਂਧੀ ਦੇ ਪੰਜਾਬ ਦੌਰੇ ‘ਤੇ ਸਸਪੈਂਸ ਖ਼ਤਮ ਲੁਧਿਆਣਾ ‘ਚ ਨਾਬਾਲਗ ਨੂੰ ਨਸ਼ਾ ਦੇ ਕੇ ਕੀਤਾ ਜਬਰ-ਜ਼ਨਾਹ 50 KM ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੂਫਾਨ, ਚਾਰ ਦਿਨ ਲਗਾਤਾਰ ਮੀਂਹ ਭਾਈ ਸਰਬਜੀਤ ਸਿੰਘ ਐਮ ਪੀ ਦੀ ਸਿਹਤ ਵਿਗੜੀ ਸਿੱਖ਼ ਤਾਲਮੇਲ ਕਮੇਟੀ ਦੇ ਮੈਂਬਰ ਹਾਲ ਚਾਲ ਪਤਾ ਕਰਨ ਪੁਹੰਚੇ US Open ਦੇ ਸੈਮੀਫਾਈਨਲ ‘ਚ ਪਤੀ-ਪਤਨੀ ਦੀ ਜੋੜੀ ਦਾ ਧਮਾਲ ਵੰਦੇ ਮਾਤਰਮ ਨੂੰ ਲਾਗੂ ਕਰਨ ਦੇ ਫੈਸਲੇ ਖ਼ਿਲਾਫ਼ ਚਿੰਤਾ, ਅਕਾਲ ਤਖ਼ਤ ਸਾਹਿਬ ਵਿਖੇ ਸੌਂਪਿਆਂ ਮੰਗ ਪੱਤਰ
You are currently viewing ਜਲੰਧਰ ਤੋਂ ਗ੍ਰਿਫ਼ਤਾਰ ਪਾਕਿਸਤਾਨੀ ਜਾਸੂਸੀ

ਜਲੰਧਰ ਤੋਂ ਗ੍ਰਿਫ਼ਤਾਰ ਪਾਕਿਸਤਾਨੀ ਜਾਸੂਸੀ

ਪੰਜਾਬ ਪੁਲਸ ਦੀ ਮਦਦ ਨਾਲ ਗੁਜਰਾਤ ਪੁਲਸ ਨੇ ਜਲੰਧਰ ਦੇ ਭਾਰਗੋ ਕੈਂਪ ਇਲਾਕੇ ’ਚ ਛਾਪੇਮਾਰੀ ਦੌਰਾਨ ਇਕ ਪਾਕਿਸਤਾਨੀ ਜਾਸੂਸ ਨੂੰ ਗ੍ਰਿਫ਼ਤਾਰ ਕੀਤਾ ਹੈ। ਸਥਾਨਕ ਪੁਲਸ ਦੀ ਮਦਦ ਨਾਲ ਪੁਲਸ ਮੁਲਜ਼ਮ ਤੱਕ ਪਹੁੰਚੀ ਤੇ ਉਸ ਨੂੰ ਗ੍ਰਿਫ਼ਤਾਰ ਕਰ ਕੇ ਵਾਪਸ ਚਲੀ ਗਈ। ਗੁਜਰਾਤ ਪੁਲਸ ਤੇ ਭਾਰਗੋ ਕੈਂਪ ਦੀ ਪੁਲਸ ਨੇ ਅਵਤਾਰ ਨਗਰ ’ਚ ਛਾਪਾ ਮਾਰਿਆ ਤੇ ਪਾਕਿਸਤਾਨੀ ਜਾਸੂਸ ਮੁਹੰਮਦ ਮੁਰਤਜ਼ਾ ਅਲੀ ਨੂੰ ਗ੍ਰਿਫ਼ਤਾਰ ਕੀਤਾ।ਉਸ ਦੇ ਕਬਜ਼ੇ ’ਚੋਂ ਚਾਰ ਮੋਬਾਈਲ ਫੋਨ ਤੇ ਤਿੰਨ ਮੋਬਾਈਲ ਸਿਮ ਕਾਰਡ ਵੀ ਜ਼ਬਤ ਕੀਤੇ ਗਏ ਹਨ। ਅਲੀ ਗਾਂਧੀ ਨਗਰ ’ਚ ਕਿਰਾਏ ਦੇ ਮਕਾਨ ’ਚ ਰਹਿੰਦਾ ਸੀ। ਜਦ ਭਾਰਤ ਤੇ ਪਾਕਿਸਤਾਨ ਵਿਚਕਾਰ ਜੰਗ ਹੋਈ ਸੀ, ਤਾਂ ਪਾਕਿਸਤਾਨ ’ਚ ਭਾਰਤੀ ਨਿਊਜ਼ ਚੈਨਲ ਆਦਿ ਬੰਦ ਕਰ ਦਿੱਤੇ ਗਏ ਸਨ ਪਰ ਅਲੀ ਨੇ ਇਕ ਐਪ ਬਣਾਈ, ਜਿਸ ਤੇ ਸਾਰੇ ਭਾਰਤੀ ਨਿਊਜ਼ ਚੈਨਲ ਚੱਲਦੇ ਸਨ, ਜਿਸ ਰਾਹੀਂ ਪਾਕਿਸਤਾਨ ਦੀ ਆਈਐੱਸਆਈ ਭਾਰਤ ਅੰਦਰ ਚੱਲ ਰਹੇ ਹਾਲਾਤ ਤੇ ਨਜ਼ਰ ਰੱਖ ਰਹੀ ਸੀ। ਇਸ ਐਪ ਨੂੰ ਪ੍ਰਦਾਨ ਕਰਨ ਲਈ ਅਲੀ ਨੇ ਪਾਕਿਸਤਾਨ ਤੋਂ ਬਹੁਤ ਸਾਰੇ ਪੈਸੇ ਵੀ ਮੰਗੇ।ਇਹ ਮੰਨਿਆ ਜਾਂਦਾ ਹੈ ਕਿ ਉਸ ਨੇ ਪਾਕਿਸਤਾਨ ਨਾਲ ਹੋਰ ਵੀ ਬਹੁਤ ਸਾਰੀਆਂ ਜਾਣਕਾਰੀਆਂ ਸਾਂਝੀਆਂ ਕੀਤੀਆਂ। ਗੁਜਰਾਤ ਪੁਲਸ ਅਨੁਸਾਰ ਅਲੀ ਨੇ ਹਾਲ ਹੀ ’ਚ 25 ਮਰਲੇ ਦਾ ਇਕ ਪਲਾਟ ਖਰੀਦਿਆ ਸੀ ਜਿਸ ਤੇ ਉਹ 1.5 ਕਰੋੜ ਰੁਪਏ ਖਰਚ ਕਰ ਕੇ ਇਕ ਆਲੀਸ਼ਾਨ ਘਰ ਬਣਾ ਰਿਹਾ ਸੀ। ਜਦੋਂ ਪੁਲਸ ਨੇ ਉਸ ਦੇ ਬੈਂਕ ਖਾਤੇ ਦੀ ਜਾਂਚ ਕੀਤੀ ਤਾਂ ਇਕ ਮਹੀਨੇ ’ਚ 40 ਲੱਖ ਰੁਪਏ ਦੇ ਲੈਣ-ਦੇਣ ਦਾ ਪਤਾ ਲੱਗਾ। ਮੁਲਜ਼ਮ ਮੂਲ ਰੂਪ ’ਚ ਬਿਹਾਰ ਦਾ ਰਹਿਣ ਵਾਲਾ ਹੈ। ਇਸ ਕਾਰਨ ਜਦੋਂ ਵੀ ਭਾਰਤ-ਪਾਕਿਸਤਾਨ ’ਚ ਭਾਰਤੀ ਚੈਨਲ ਦਿਖਾਉਣਾ ਬੰਦ ਕਰ ਦਿੰਦਾ ਸੀ, ਅਲੀ ਉਨ੍ਹਾਂ ਦੀਆਂ ਐਪਸ ਬਣਾ ਕੇ ਪਾਕਿਸਤਾਨ ਨੂੰ ਵੇਚ ਦਿੰਦਾ ਸੀ। ਫਿਲਹਾਲ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਕੇ ਪੁਲਸ ਉਸ ਨੂੰ ਗੁਜਰਾਤ ਲੈ ਗਈ ਹੈ।