Business Khas

Latest news
ਐਮ.ਪੀ. ਅਸ਼ੋਕ ਕੁਮਾਰ ਮਿੱਤਲ ਵੱਲੋਂ ਜਲੰਧਰ ਵਿੱਚ 1.50 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਕਾਂਗਰਸ ਕਮੇਟੀ ਦੇ ਨਵ- ਨਿਯੁਕਤ ਪ੍ਰਧਾਨ ਸ.ਪ੍ਰਗਟ ਸਿੰਘ ਕਾਂਗਰਸ ਭਵਨ ਜਲੰਧਰ ਵਿਖੇ प्रागपुर मंडल के बाबा बुड्ढा जी एंक्लेव में बैठक आयोजित, स्थानीय निवासियों ने उत्साहपूर्वक लिया भाग 40-45 साल बाद सुधरेगी रास्ता मोहल्ला की नालियों की दशा, मेयर वनीत धीर ने दी बड़ी राहत ਅਜੈ ਦੇਵਗਨ ਦੇ ਜੁਹੂ ਸਥਿਤ ਬੰਗਲੇ ’ਤੇ BMC ਦੀ ਕਾਰਵਾਈ, ਨਾਜਾਇਜ਼ ਉਸਾਰੀ ਦੇ ਦੋਸ਼ਾਂ ਹੇਠ ਕੁਝ ਹਿੱਸੇ ਢਾਹੇ ਪੇਸ਼ੀ ਤੋਂ ਠੀਕ ਪਹਿਲਾਂ ਲੰਡਨ ਰਵਾਨਾ ਹੋਏ ਧਰੁਵ ਰਾਠੀ, ਅਦਾਲਤ ਵੱਲੋਂ ਵਾਰੰਟ ਜਾਰੀ ਸੜਕ ਪਾਰ ਕਰ ਰਹੀ ਮਹਿਲਾ ਨੂੰ ਟਰੱਕ ਨੇ ਕੁਚਲਿਆ; ਮੌਕੇ ‘ਤੇ ਮੌਤ ਰੂਸ ਤੋਂ ਤੇਲ ਖਰੀਦਣ ‘ਤੇ ਨਹੀਂ ਲੱਗੇਗਾ ਟੈਰਿਫ ਅਮਰੀਕਾ ਨੇ ਭਾਰਤ ਨੂੰ ਦਿੱਤੀ ਵੱਡੀ ਰਾਹਤ; ਟਰੰਪ ਬੋਲੇ- ਇਹ ਸਾਡੇ ਕੌਮੀ ਹਿੱਤ ‘ਚ ਮੁਸਕਾਨ-ਸਾਹਿਲ ਤੋਂ ਬਾਅਦ ਰਵਿਤਾ ਅਤੇ ਅਮਰਦੀਪ ਨੂੰ ਵੀ ਮੌਤ ਦੀ ਸਜ਼ਾ
You are currently viewing ਯੂਟਿਊਬਰ ਜੋਤੀ ਮਲਹੋਤਰਾ ਦੀ ISI ਏਜੰਟ ਨਾਲ ਵਟਸਐਪ ਚੈਟ ਆਈ ਸਾਹਮਣੇ

ਯੂਟਿਊਬਰ ਜੋਤੀ ਮਲਹੋਤਰਾ ਦੀ ISI ਏਜੰਟ ਨਾਲ ਵਟਸਐਪ ਚੈਟ ਆਈ ਸਾਹਮਣੇ

ਹਿਸਾਰ ਦੀ ਯੂਟਿਊਬਰ ਜੋਤੀ ਮਲਹੋਤਰਾ ਦੀ ਪਾਕਿਸਤਾਨੀ ਖੁਫੀਆ ਏਜੰਸੀ ਦੇ ਅਧਿਕਾਰੀ ਨਾਲ ਇੱਕ ਹੋਰ ਵਟਸਐਪ ਚੈਟ ਸਾਹਮਣੇ ਆਈ ਹੈ। ਹਸਨ ਅਲੀ ਜੋਤੀ ਨੂੰ ਕਹਿੰਦਾ ਹੈ, “ਮੇਰੇ ਦੋਸਤ, ਮੇਰੇ ਦਿਲ ਤੋਂ ਦੁਆ ਨਿਕਲਦੀ ਜਾ ਕਿ ਤੁਸੀਂ ਹਮੇਸ਼ਾ ਖੁਸ਼ ਰਹੋ। ਆਪ ਹਮੇਸ਼ਾਂ ਹੱਸਦੇ ਖੇਡਦੇ ਰਹੋ, ਜ਼ਿੰਦਗੀ ਵਿੱਚ ਕਦੇ ਕੋਈ ਦੁੱਖ ਨਹੀਂ ਆਵੇਗਾ। ਇਸ ‘ਤੇ ਜੋਤੀ ਨੇ ਹਸਨ ਨੂੰ ਹਾਸੀ ਵਾਲੇ ਇਮੋਜੀ ਨਾਲ ਕਿਹਾ, “ਮੇਰਾ ਵਿਆਹ ਪਾਕਿਸਤਾਨ ਵਿੱਚ ਕਰਵਾ ਦਿਓ।”ਓਥੇ ਹੀ ਜੋਤੀ ਇੱਕ ਸਾਲ ਪਹਿਲਾਂ ਪਠਾਨਕੋਟ ਗਈ ਸੀ। ਹਾਲਾਂਕਿ, ਉਸਨੇ ਉੱਥੇ ਟ੍ਰੈਵਲਿੰਗ ਨਾਲ ਸਬੰਧਤ ਕੋਈ ਵੀਡੀਓ ਨਹੀਂ ਬਣਾਈ ਪਰ ਫੇਸਬੁੱਕ ‘ਤੇ ਸਾਂਝੀ ਕੀਤੀ ਗਈ ਫੋਟੋ ਅਤੇ ਇੱਕ ਛੋਟੀ ਜਿਹੀ ਕਲਿੱਪ ਨਾਲ ਉਸਦੀ ਉੱਥੇ ਫੇਰੀ ਦਾ ਖੁਲਾਸਾ ਹੋ ਗਿਆ। ਜਿਸ ਤੋਂ ਬਾਅਦ ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਅਤੇ ਖੁਫੀਆ ਬਿਊਰੋ (ਆਈਬੀ) ਦੀ ਟੀਮ ਉਸਨੂੰ ਮੰਗਲਵਾਰ (20 ਮਈ) ਨੂੰ ਪਠਾਨਕੋਟ ਲੈ ਕੇ ਗਈ।ਐਨਆਈਏ ਨੇ ਉਨ੍ਹਾਂ ਦੀ ਪਠਾਨਕੋਟ ਫੇਰੀ ਨੂੰ ਸ਼ੱਕੀ ਮੰਨਿਆ ਹੈ। ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਉਹ ਇੱਥੇ ਆਰਮੀ ਛਾਉਣੀ ਅਤੇ ਏਅਰ ਬੇਸ ਦੀ ਰੇਕੀ ਕਰਨ ਦੇ ਮਕਸਦ ਨਾਲ ਆਈ ਸੀ। ਆਪ੍ਰੇਸ਼ਨ ਸਿੰਦੂਰ ਤੋਂ ਬਾਅਦ ਪਾਕਿਸਤਾਨੀ ਫੌਜ ਨੇ ਪਠਾਨਕੋਟ ਵਿੱਚ ਫੌਜ ਛਾਉਣੀ ਅਤੇ ਏਅਰਬੇਸ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਸੀ। ਇੱਥੇ 2016 ਵਿੱਚ ਵੀ ਹਮਲਾ ਹੋਇਆ ਸੀ।